Home /News /lifestyle /

Relationship Tips: ਪਰਿਵਾਰ ਵਿੱਚ ਆਪਸੀ ਸਾਂਝ ਬਣਾਏ ਰੱਖਣ ਲਈ ਅਪਣਾਓ ਇਹ 5 ਸੁਝਾਅ

Relationship Tips: ਵਿਅਸਤ ਜ਼ਿੰਦਗੀ ਵਿੱਚ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਔਖਾ ਹੋ ਜਾਂਦਾ ਹੈ। ਜਿਸ ਕਾਰਨ ਇਨ੍ਹਾਂ ਰਿਸ਼ਤਿਆਂ ਵਿੱਚ ਦਰਾਰ ਆ ਜਾਂਦੀ ਹੈ। ਹਾਲਾਂਕਿ ਸਾਰੇ ਚਾਹੁੰਦੇ ਹਨ ਕਿ ਪਰਿਵਾਰ ਨਾਲ ਰਿਸ਼ਤਾ ਬਿਹਤਰ ਰਹੇ। ਪਰ ਅਸਲ ਵਿੱਚ ਅਸੀਂ ਪਰਵਿਾਰ ਲਈ ਜੋ ਚਾਹੁੰਦੇ ਹਾਂ ਅਤੇ ਜੋ ਬਣਨ ਦੀ ਇੱਛਾ ਰੱਖਦੇ ਹਾਂ, ਉਸ ਵਿਚਲਾ ਪਾੜਾ ਭਰਨਾ ਬਹੁਤ ਮੁਸ਼ਕਲ ਹੈ। ਜਿਸ ਦਾ ਕਾਰਨ ਹੈ ਇਕ-ਦੂਜੇ ਨੂੰ ਨਾ ਸਮਝਣਾ ਤੇ ਇਸੇ ਕਾਰਨ ਚੰਗਾ ਰਿਸ਼ਤਾ ਵੀ ਵਿਗੜ ਸਕਦਾ ਹੈ। ਜਿਸ ਕਾਰਨ ਪਰਿਵਾਰ ਵਿੱਚ ਕਲੇਸ਼ ਪੈਦਾ ਹੋ ਸਕਦਾ ਹੈ।

ਹੋਰ ਪੜ੍ਹੋ ...
  • Share this:

ਬਹੁਤ ਸਾਰੇ ਲੋਕ ਇਸ ਘਾਟ ਨੂੰ ਪੂਰਾ ਕਰਨਾ ਚਾਹੁੰਦੇ ਹਨ, ਪਰ ਬਹੁਤ ਘੱਟ ਲੋਕ ਇਸ ਨੂੰ ਪੂਰਾ ਕਰਨ ਵਿੱਚ ਸਫਲ ਹੁੰਦੇ ਹਨ। ਪਰਿਵਾਰ ਵਿੱਚ ਇਸ ਪਾੜੇ ਨੂੰ ਕੁਝ ਸਮੇਂ ਵਿੱਚ ਤੇ ਕੁਝ ਯਤਨਾਂ ਦੇ ਨਾਲ ਬਿਹਤਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੇ ਹੋਏ ਪਰਿਵਾਰ ਨੂੰ ਖੁਸ਼ਹਾਲ ਰੱਖ ਸਕਦੇ ਹੋ। wikiHow ਦੇ ਨਾਲ, ਅਸੀਂ ਤੁਹਾਨੂੰ ਪਰਿਵਾਰ ਨੂੰ ਇਕੱਠੇ ਰੱਖਣ ਨਾਲ ਜੁੜੇ ਮਹੱਤਵਪੂਰਨ ਸੁਝਾਅ ਦੱਸਾਂਗੇ।

ਹਰ ਤਿਉਹਾਰ ਇਕੱਠੇ ਮਨਾਓ - ਇਕੱਠੇ ਰਹਿਣ ਅਤੇ ਦੂਰੀਆਂ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਪਰਿਵਾਰ ਨਾਲ ਹਰ ਤਿਉਹਾਰ ਤੇ ਹਰ ਖੁਸ਼ੀ ਦਾ ਮੌਕਾ ਮਨਾਉਣਾ ਹੈ। ਇਸ ਨਾਲ ਬੱਚੇ ਹਰ ਤਰ੍ਹਾਂ ਦੇ ਰੀਤੀ-ਰਿਵਾਜਾਂ ਨੂੰ ਵੀ ਜਾਣ ਸਕਣਗੇ ਅਤੇ ਇਕੱਠੇ ਰਹਿਣ ਦੇ ਮਹੱਤਵ ਨੂੰ ਸਮਝ ਸਕਣਗੇ।

ਆਪਣੇ ਫੈਸਲੇ ਪਰਿਵਾਰ 'ਤੇ ਨਾ ਥੋਪੋ - ਪਰਿਵਾਰ ਵਿੱਚ ਹਰ ਕਿਸੇ ਦੀ ਖੁਸ਼ੀ ਦਾ ਖਿਆਲ ਰੱਖਣਾ ਜ਼ਰੂਰੀ ਹੈ। ਇਸ ਲਈ ਸਭ ਨਾਲ ਸਾਂਝ ਬਣਾ ਕੇ ਰੱਖਣ ਲਈ ਸਭ ਤੋਂ ਮਹੱਤਵਪੂਰਨ ਕਦਮ ਹੈ ਇਕ ਦੂਜੇ ਦੇ ਫੈਸਲਿਆਂ ਦਾ ਸਤਿਕਾਰ ਕਰਨਾ। ਪਰਿਵਾਰ ਦੇ ਕਿਸੇ ਵੀ ਮੈਂਬਰ 'ਤੇ ਆਪਣੀ ਰਾਏ ਜਾਂ ਫੈਸਲਾ ਨਾ ਥੋਪੋ।

ਪਰਿਵਾਰ ਨਾਲ ਚੀਜ਼ਾਂ ਸਾਂਝੀਆਂ ਕਰੋ - ਮਤਭੇਦ ਨੂੰ ਖਤਮ ਕਰਨ ਦਾ ਇੱਕ ਹੋਰ ਸਭ ਤੋਂ ਵਧੀਆ ਤਰੀਕਾ ਹੈ ਆਪਣੀਆਂ ਚੀਜ਼ਾਂ ਨੂੰ ਇੱਕ ਦੂਜਿਆਂ ਨਾਲ ਸਾਂਝਾ ਕਰਨਾ। ਤੁਹਾਡਾ ਦਿਨ ਕਿਹੋ ਜਿਹਾ ਰਿਹਾ, ਤੁਸੀਂ ਦਿਨ ਭਰ ਕੀ-ਕੀ ਕੀਤਾ, ਜਦੋਂ ਤੁਸੀਂ ਇਹ ਗੱਲਾਂ ਪਰਿਵਾਰ ਨਾਲ ਸਾਂਝੀਆਂ ਕਰਨਾ ਸ਼ੁਰੂ ਕਰ ਦਿਓਗੇ, ਤਾਂ ਪਰਿਵਾਰ ਵਿੱਚ ਵਿਸ਼ਵਾਸ ਵਧੇਗਾ ਅਤੇ ਸਮੱਸਿਆਵਾਂ ਆਪਣੇ-ਆਪ ਘਟਣ ਲੱਗ ਜਾਣਗੀਆਂ।

ਇਕੱਠੇ ਖਾਓ ਰਾਤ ਦਾ ਖਾਣਾ - ਦਿਨ ਭਰ ਦੇ ਰੁਟੀਨ ਦੇ ਵਿਚਕਾਰ, ਜੇਕਰ ਤੁਸੀਂ ਪਰਿਵਾਰ ਦੇ ਨਾਲ ਡਿਨਰ ਟੇਬਲ 'ਤੇ ਇਕੱਠੇ ਬੈਠਦੇ ਹੋ, ਤਾਂ ਇੱਕ ਦੂਜੇ ਵਿਚਾਲੇ ਪੈਦਾ ਹੋਏ ਮਤਭੇਦ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਤੁਸੀਂ ਪਰਿਵਾਰ ਦੀ ਰੋਜ਼ਾਨਾ ਦੀ ਰੁਟੀਨ ਨੂੰ ਜਾਣ ਸਕਦੇ ਹੋ। ਇਸ ਦੇ ਨਾਲ ਹੀ ਪਰਿਵਾਰ ਨੂੰ ਸਮਾਂ ਨਾ ਦੇਣ ਦਾ ਪਛਤਾਵਾ ਵੀ ਘੱਟ ਹੋਵੇਗਾ।

ਪਰਿਵਾਰ ਨਾਲ ਗਤੀਵਿਧੀਆਂ ਵਿੱਚ ਹਿੱਸਾ ਲਓ - ਕਿਸੇ ਵੀ ਪਰਿਵਾਰ ਵਿੱਚ ਦੂਰੀ ਉਦੋਂ ਹੀ ਆਉਂਦੀ ਹੈ ਜਦੋਂ ਤੁਸੀਂ ਇੱਕ ਦੂਜੇ ਨੂੰ ਸਮਾਂ ਨਹੀਂ ਦਿੱਤਾ ਜਾਂਦਾ। ਅਜਿਹੀ ਸਥਿਤੀ ਵਿੱਚ, ਪਰਿਵਾਰ ਦੇ ਨਾਲ ਸਮਾਜ ਵਿੱਚ ਡਿਬੇਟ, ਮਨੋਰੰਜਨ ਗਤੀਵਿਧੀਆਂ ਜਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਡੀ ਸਾਰਿਆਂ ਦੀ ਬਾਂਡਿੰਗ ਚੰਗੀ ਰਹੇਗੀ ਅਤੇ ਉਹ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨ ਤੋਂ ਬਿਲਕੁਲ ਵੀ ਨਹੀਂ ਝਿਜਕਣਗੇ। ਜੇਕਰ ਉਪਰੋਕਤ ਗੱਲਾਂ ਕਿਸੇ ਵੀ ਪਰਿਵਾਰ ਵਿੱਚ ਵਾਪਰਦੀਆਂ ਹਨ ਤਾਂ ਉੱਥੇ ਰਿਸ਼ਥਾ ਟੁੱਟਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
Published by:rupinderkaursab
First published:

Tags: Family, Lifestyle, Relationship, Relationships

ਅਗਲੀ ਖਬਰ