Home /News /lifestyle /

Relationship Tips: ਬ੍ਰੇਕਅੱਪ ਤੋਂ ਬਾਅਦ ਕਿਵੇਂ ਕਰੀਏ Move-on, ਇਹ Tips ਕਰਨਗੇ ਤੁਹਾਡੀ ਮਦਦ

ਕਿਸੇ ਵੀ ਰਿਸ਼ਤੇ ਨੂੰ ਭੁੱਲਣਾ ਆਸਾਨ ਨਹੀਂ ਹੁੰਦਾ। ਇਸ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਖਾਸ ਕਰਕੇ ਜਦੋਂ ਰਿਸ਼ਤਾ ਪਿਆਰ ਦਾ ਹੋਵੇ। ਜਦੋਂ ਅਸੀਂ ਕਿਸੇ ਤੋਂ ਵਿਛੜ ਜਾਂਦੇ ਹਾਂ ਤਾਂ ਉਸ ਦਰਦ ਨੂੰ ਸਹਿਣਾ ਆਸਾਨ ਨਹੀਂ ਹੁੰਦਾ। ਕਈ ਵਾਰ ਅਸੀਂ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।

ਹੋਰ ਪੜ੍ਹੋ ...
  • Share this:

ਕਿਸੇ ਵੀ ਰਿਸ਼ਤੇ ਨੂੰ ਭੁੱਲਣਾ ਆਸਾਨ ਨਹੀਂ ਹੁੰਦਾ। ਇਸ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਖਾਸ ਕਰਕੇ ਜਦੋਂ ਰਿਸ਼ਤਾ ਪਿਆਰ ਦਾ ਹੋਵੇ। ਜਦੋਂ ਅਸੀਂ ਕਿਸੇ ਤੋਂ ਵਿਛੜ ਜਾਂਦੇ ਹਾਂ ਤਾਂ ਉਸ ਦਰਦ ਨੂੰ ਸਹਿਣਾ ਆਸਾਨ ਨਹੀਂ ਹੁੰਦਾ। ਕਈ ਵਾਰ ਅਸੀਂ ਡਿਪ੍ਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ।

ਅਸੀਂ ਬ੍ਰੇਕਅਪ ਤੋਂ ਬਾਅਦ ਆਪਣੇ ਐਕਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸਨੂੰ ਬਾਰ-ਬਾਰ ਯਾਦ ਕਰਦੇ ਹਾਂ। ਇੰਝ ਲਗਦਾ ਹੈ ਕਿ ਇਸ ਪੀੜ ਦਾ ਕੋਈ ਅੰਤ ਨਹੀਂ ਹੈ। ਅਜਿਹੇ 'ਚ ਅਸੀਂ ਅਕਸਰ ਉਹ ਗਲਤੀਆਂ ਕਰ ਲੈਂਦੇ ਹਾਂ ਜੋ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਖੁਦ ਨੂੰ ਇਕੱਲੇ ਛੱਡ ਦੇਣਾ, ਨਸ਼ੇ ਆਦਿ ਦਾ ਸੇਵਨ ਤੇ ਬੁਰੀ ਸੰਗਤ ਵਿੱਚ ਪੈ ਜਾਣਾ ਤੇ ਜੀਵਨ ਨੂੰ ਬਰਬਾਦ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢ ਸਕਦਾ, ਇਸ ਲਈ ਇਨ੍ਹਾਂ Tips ਨੂੰ ਫਾਲੋ ਕਰਕੇ ਤੁਸੀਂ ਖੁਦ ਨੂੰ ਸੰਭਾਲ ਸਕਦੇ ਹੋ।

ਬ੍ਰੇਕਅੱਪ ਤੋਂ ਬਾਅਦ ਇੰਝ ਕਰੋ ਮੂਵ ਓਨ : ਦੇਰ ਰਾਤ ਤੱਕ ਜਾਗਣ ਤੋਂ ਬਾਅਦ ਪੁਰਾਣੀਆਂ ਗੱਲਾਂ ਬਾਰੇ ਸੋਚਣਾ ਬੰਦ ਕਰ ਦਿਓ। ਇਸ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ। ਨੀਂਦ ਦੀ ਕਮੀ ਨਾਲ ਕਈ ਹੋਰ ਸਰੀਰਕ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਸੌਂ ਨਹੀਂ ਸਕਦੇ, ਤਾਂ ਥੋੜ੍ਹੀ ਦੇਰ ਲਈ ਮੈਡੀਟੇਸ਼ਨ ਕਰੋ। ਯੋਗਾ ਦਾ ਅਭਿਆਸ ਕਰੋ, ਤਾਂ ਜੋ ਤੁਹਾਡਾ ਤਣਾਅ, ਚਿੰਤਾ ਘੱਟ ਹੋਵੇ।

ਕੁਝ ਲੋਕ ਤਾਂ ਖਾਣਾ-ਪੀਣਾ ਵੀ ਛੱਡ ਦਿੰਦੇ ਹਨ। ਅਜਿਹੀ ਗਲਤੀ ਨਾ ਕਰੋ। ਇਸ ਨਾਲ ਤੁਸੀਂ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਵੋਗੇ। ਜੇਕਰ ਤੁਸੀਂ ਬ੍ਰੇਕਅੱਪ ਤੋਂ ਬਾਅਦ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਪੌਸ਼ਟਿਕ ਖਾਣਾ ਖਾਓ, ਚੰਗੀਆਂ ਗੱਲਾਂ ਸੋਚੋ। ਆਪਣੇ ਮਨ ਨੂੰ ਸਮਝਾਉਣ ਲਈ, ਉਹ ਕਰੋ ਜੋ ਤੁਹਾਨੂੰ ਪਸੰਦ ਹੈ। ਆਪਣੇ ਸ਼ੌਕ ਪੂਰੇ ਕਰੋ। ਚੰਗੀਆਂ ਕਿਤਾਬਾਂ ਪੜ੍ਹੋ, ਗੀਤ ਸੁਣੋ। ਇਸ ਨਾਲ ਤੁਹਾਡਾ ਮੂਡ ਹਲਕਾ ਹੋ ਜਾਵੇਗਾ।

ਲੋਕ ਆਪਣੇ ਰਿਸ਼ਤੇ ਨੂੰ ਜਲਦੀ ਭੁੱਲ ਨਹੀਂ ਪਾਉਂਦੇ। ਪੁਰਾਣੀਆਂ ਯਾਦਾਂ, ਜਜ਼ਬਾਤਾਂ ਨੂੰ ਇੱਕ-ਦੋ ਦਿਨਾਂ ਵਿੱਚ ਭੁਲਾਉਣਾ ਆਸਾਨ ਨਹੀਂ ਹੁੰਦਾ। ਬੇਸ਼ੱਕ ਤੁਸੀਂ ਇਸ ਦਰਦ ਤੋਂ ਬਾਹਰ ਨਿਕਲਣ ਲਈ ਸਮਾਂ ਕੱਢੋ, ਪਰ ਇੰਨਾ ਸਮਾਂ ਨਾ ਲਗਾਓ ਕਿ ਇਸ ਦਾ ਤੁਹਾਡੀ ਸਿਹਤ 'ਤੇ ਬੁਰਾ ਅਸਰ ਪਵੇ।

ਜੇਕਰ ਤੁਹਾਡਾ ਆਪਣੇ ਬੁਆਏਫ੍ਰੈਂਡ ਜਾਂ ਗਰਲਫ੍ਰੈਂਡ ਨਾਲ ਬ੍ਰੇਕਅੱਪ ਹੋ ਗਿਆ ਹੈ ਤਾਂ ਆਪਣੇ ਆਪ ਨੂੰ ਸਾਰਾ ਦਿਨ ਬੰਦ ਕਮਰੇ 'ਚ ਨਾ ਰੱਖੋ। ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਕੁਝ ਸਮਾਂ ਬਿਤਾਓ। ਉਨ੍ਹਾਂ ਨਾਲ ਗੱਲ ਕਰੋ। ਤੁਸੀਂ ਜਿੰਨੀਆਂ ਪੁਰਾਣੀਆਂ ਗੱਲਾਂ ਨੂੰ ਯਾਦ ਕਰੋਗੇ, ਪੁਰਾਣੇ ਮੈਸੇਜ ਪੜ੍ਹੋਗੇ, ਤਸਵੀਰਾਂ ਦੇਖੋਗੇ, ਓਨਾ ਹੀ ਤੁਹਾਨੂੰ ਦਰਦ ਮਹਿਸੂਸ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਕੁਝ ਨਹੀਂ ਮਿਲੇਗਾ। ਘਰ ਵਿੱਚ ਜਿਸ ਕਿਸੇ ਨਾਲ ਵੀ ਤੁਸੀਂ ਬਹੁਤ ਨੇੜੇ ਹੋ, ਉਸ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰੋ।

ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਬਸ ਇਸੇ ਤਰ੍ਹਾਂ ਸੋਚੋ। ਆਪਣੇ ਆਪ ਨੂੰ ਯਕੀਨ ਦਿਵਾਓ ਕਿ ਤੁਹਾਡੇ ਲਈ ਕੋਈ ਬਿਹਤਰ ਇਨਸਾਨ ਸੀ ਇਸ ਲਈ ਇਹ ਰਿਸ਼ਤਾ ਟੁੱਟਿਆ।

Published by:Drishti Gupta
First published:

Tags: How to strengthen relationship, Lifestyle, Relationship, Relationship Tips, Space in a Relationship