Home /News /lifestyle /

ਪਤੀ ਆਲਸੀ ਹੈ ਤਾਂ ਦੁਖੀ ਹੋਣ ਦੀ ਲੋੜ ਨਹੀਂ, ਇਹ Tips ਅਪਣਾ ਕੇ ਜੀਵਨਸਾਥੀ ਨੂੰ ਬਣਾਓ ਐਕਟਿਵ

ਪਤੀ ਆਲਸੀ ਹੈ ਤਾਂ ਦੁਖੀ ਹੋਣ ਦੀ ਲੋੜ ਨਹੀਂ, ਇਹ Tips ਅਪਣਾ ਕੇ ਜੀਵਨਸਾਥੀ ਨੂੰ ਬਣਾਓ ਐਕਟਿਵ

ਆਓ ਜਾਣਦੇ ਹਾਂ ਪਾਰਟਨਰ ਦੇ ਆਲਸ ਨੂੰ ਦੂਰ ਕਰਨ ਦੇ ਤਰੀਕੇ

ਆਓ ਜਾਣਦੇ ਹਾਂ ਪਾਰਟਨਰ ਦੇ ਆਲਸ ਨੂੰ ਦੂਰ ਕਰਨ ਦੇ ਤਰੀਕੇ

ਆਪਣੇ ਪਾਰਟਨਰ ਨਾਲ ਕੁਝ ਸਮਾਰਟ ਤਰੀਕੇ ਨਾਲ ਪੇਸ਼ ਆ ਕੇ ਤੁਸੀਂ ਘੰਟਿਆਂ ਦਾ ਕੰਮ ਮਿੰਟਾਂ 'ਚ ਪੂਰਾ ਕਰ ਸਕਦੇ ਹੋ। ਪਾਰਟਨਰ ਦਾ ਆਲਸ ਕਈ ਵਾਰ ਰਿਸ਼ਤੇ 'ਚ ਕੁੜੱਤਣ ਪੈਦਾ ਕਰਨ ਦਾ ਕੰਮ ਵੀ ਕਰਦਾ ਹੈ। ਦੂਜੇ ਪਾਸੇ ਆਲਸ ਕਾਰਨ ਹਰ ਕੰਮ ਵਿੱਚ ਦੇਰੀ ਹੋ ਜਾਂਦੀ ਹੈ।

  • Share this:

Relationship Tips: ਕੁੱਝ ਲੋਕ ਘਰ ਦੇ ਕੰਮਾਂ ਵਿੱਚ ਕਾਫੀ ਚੁਸਤ ਹੁੰਦੇ ਹਨ ਤੇ ਜਲਦੀ ਜਲਦੀ ਕੰਮ ਨਿਬੇੜ ਲੈਂਦੇ ਹਨ ਪਰ ਕੁੱਝ ਲੋਕ ਕਾਫੀ ਆਸਲੀ ਕਿਸਮ ਦੇ ਹੁੰਦੇ ਹਨ ਤੇ ਸਾਰਾ ਦਿਨ ਸੁਸਤੀ ਪਾ ਕੇ ਰਕਦੇ ਹਨ। ਵਿਆਹ ਤੋਂ ਬਾਅਦ ਲੋਕਾਂ ਨੂੰ ਲਗਦਾ ਹੈ ਕਿ ਇਹ ਆਲਸੀ ਵਿਵਹਾਰ ਠੀਕ ਹੋ ਜਾਵੇਗਾ ਪਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਲੋਕ ਆਪਣੇ ਆਲਸ ਨੂੰ ਦੂਰ ਕਰਨ ਵਿੱਚ ਅਸਫਲ ਸਾਬਤ ਹੁੰਦੇ ਹਨ। ਅਜਿਹੇ 'ਚ ਜੇਕਰ ਤੁਹਾਡਾ ਪਾਰਟਨਰ ਵੀ ਬਹੁਤ ਆਲਸੀ ਹੈ।

ਇਸ ਲਈ ਆਪਣੇ ਪਾਰਟਨਰ ਨਾਲ ਕੁਝ ਸਮਾਰਟ ਤਰੀਕੇ ਨਾਲ ਪੇਸ਼ ਆ ਕੇ ਤੁਸੀਂ ਘੰਟਿਆਂ ਦਾ ਕੰਮ ਮਿੰਟਾਂ 'ਚ ਪੂਰਾ ਕਰ ਸਕਦੇ ਹੋ। ਪਾਰਟਨਰ ਦਾ ਆਲਸ ਕਈ ਵਾਰ ਰਿਸ਼ਤੇ 'ਚ ਕੁੜੱਤਣ ਪੈਦਾ ਕਰਨ ਦਾ ਕੰਮ ਵੀ ਕਰਦਾ ਹੈ। ਦੂਜੇ ਪਾਸੇ ਆਲਸ ਕਾਰਨ ਹਰ ਕੰਮ ਵਿੱਚ ਦੇਰੀ ਹੋ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ ਚਾਹੋ ਤਾਂ ਕੁਝ ਆਸਾਨ ਤਰੀਕਿਆਂ ਨਾਲ ਆਪਣੇ ਪਾਰਟਨਰ ਦੇ ਆਲਸੀ ਰਵੱਈਏ ਨੂੰ ਬਦਲ ਸਕਦੇ ਹੋ। ਤਾਂ ਆਓ ਜਾਣਦੇ ਹਾਂ ਪਾਰਟਨਰ ਦੇ ਆਲਸ ਨੂੰ ਦੂਰ ਕਰਨ ਦੇ ਤਰੀਕੇ :

ਸਾਰੀ ਗੱਲ ਸਾਫ ਸਾਫ ਦੱਸਣਾ ਸਿੱਖੋ : ਜਦੋਂ ਸਾਰਾ ਕੰਮ ਇੱਕੋ ਵਿਅਕਤੀ ਨੂੰ ਕਰਵਾ ਪਵੇ ਤੇ ਦੂਜਾ ਸਾਰਾ ਦਿਨ ਆਲਸ ਪਾ ਕੇ ਬੈਠਾ ਰਹੇ ਤਾਂ ਇਸ ਨਾਲ ਮਾਨਸਿਕ ਤੇ ਸਰੀਰਕ ਤਣਾਅ ਪੈਦਾ ਹੋ ਸਕਦਾ ਹੈ। ਇਸ ਨੂੰ ਖਤਮ ਕਰਨ ਲਈ ਤੁਸੀਂ ਸਾਫ ਸਾਫ ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰੋ ਤੇ ਉਸ ਨੂੰ ਦੱਸੋ ਕਿ ਘਰ ਤੇ ਬਾਹਰ ਦੇ ਕੰਮਾਂ ਕਾਰਨ ਤੁਸੀਂ ਬਹੁਤ ਤਣਾਅ ਮਹਿਸੂਸ ਕਰ ਰਹੇ ਹੋ ਤੇ ਜੇ ਪਾਰਟਨਰ ਆਪਣਾ ਆਲਸ ਛੱਡ ਕੇ ਕੰਮ ਵਿੱਚ ਹੱਥ ਵੰਡਾਵੇ ਤਾਂ ਬਹੁਤ ਸਹੂਲਤ ਹੋਵੇਗੀ।

ਅਹਿਸਾਨ ਨਾ ਜਤਾਓ ਤੇ ਨਾ ਜਤਾਉਣ ਦਿਓ : ਪਤੀ ਪਤਨੀ ਦਾ ਆਪਸ ਵਿੱਚ ਮਿਲ ਕੇ ਕੰਮਾਂ ਨੂੰ ਕਰਨਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੰਦਾ ਹੈ। ਪਰ ਜੇ ਤੁਸੀਂ ਘਰ ਤੇ ਬਾਹਰ ਦੇ ਕੰਮਾਂ ਨੂੰ ਕਰੋ ਤੇ ਅਹਿਸਾਨ ਵਾਂਗ ਸਮਝੋਗੇ ਤਾਂ ਇਹ ਗਲਤ ਹੋਵੇਗਾ। ਨਾਲ ਹੀ, ਸਾਥੀ ਨੂੰ ਇਹ ਅਹਿਸਾਸ ਕਰਵਾਓ ਕਿ ਤੁਹਾਡੀ ਮਦਦ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਮਦਦ ਦੀ ਮਹੱਤਤਾ ਨੂੰ ਸਮਝਾਓ: ਆਪਣੇ ਸਾਥੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਸਾਰਾ ਕੰਮ ਤੁਸੀਂ ਆਪਣੇ ਆਪ ਨਹੀਂ ਕਰ ਸਕਦੇ। ਤੁਹਾਨੂੰ ਮਦਦ ਕਰਨੀ ਹੀ ਹੋਵੇਗੀ। ਜੇ ਤੁਸੀਂ ਆਪਣੇ ਸਾਥੀ ਦੀ ਮਦਦ ਨਾ ਲਈ ਤੇ ਸਾਰਾ ਕੰਮ ਆਪ ਹੀ ਕਰ ਲਿਆ ਤਾਂ ਉਨ੍ਹਾਂ ਦਾ ਆਲਸ ਹੋਰ ਵੀ ਵੱਧ ਜਾਵੇਗਾ।

ਸਾਥੀ ਨੂੰ ਕੰਮ ਦੇ ਕੇ ਦਖਲਅੰਦਾਜ਼ੀ ਨਾ ਕਰੋ : ਕਈਆਂ ਨੂੰ ਇਹ ਆਦਤ ਹੁੰਦੀ ਹੈ ਕਿ ਇੱਕ ਵਾਰ ਕੰਮ ਸੌਂਪਣ ਤੋਂ ਬਾਅਦ ਉਹ ਵਾਰ ਵਾਰ ਉਸ ਨੂੰ ਚੈੱਕ ਕਰਨ ਲਈ ਆਉਂਦੇ ਹਨ ਤੇ ਕੰਮ ਵਿਚ ਦਖਲ ਦੇਣਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਪਾਰਟਨਰ ਨੂੰ ਪਰੇਸ਼ਾਨੀ ਹੋਣ ਲੱਗਦੀ ਹੈ ਅਤੇ ਉਹ ਤੁਹਾਡੀ ਮਦਦ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅਜਿਹੇ 'ਚ ਪਾਰਟਨਰ ਨੂੰ ਕੰਮ ਦੱਸਣ ਤੋਂ ਬਾਅਦ ਉਨ੍ਹਾਂ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਲਈ ਟੋਕਣ ਤੋਂ ਬਚੋ।

Published by:Tanya Chaudhary
First published:

Tags: Lifestyle, Partner, Relationship