• Home
  • »
  • News
  • »
  • lifestyle
  • »
  • RELATIONSHIP TIPS KEEP THESE THINGS IN MIND DURING WEDDING SEASON 2021 BENEFICIAL FOR A GOOD START GH AP

ਆਪਣੇ ਸਾਥੀ ਨਾਲ ਕਰਨ ਜਾ ਰਹੇ ਹੋ ਨਵੇਂ ਜੀਵਨ ਦੀ ਸ਼ੁਰੂਆਤ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਤੁਹਾਡੀ ਜ਼ਿੰਦਗੀ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਹੈ, ਜੋ ਤੁਹਾਡੇ ਹਰ ਫੈਸਲੇ, ਕੰਮ ਅਤੇ ਇੱਥੋਂ ਤੱਕ ਕਿ ਤੁਹਾਡੇ ਹਰ ਸਮਾਨ ਦਾ ਹਿੱਸੇਦਾਰ ਬਣ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਗੜਬੜ ਹੋ ਰਹੀ ਹੈ ਜਾਂ ਤੁਹਾਡੀ ਪ੍ਰਾਈਵੇਸੀ ਖਤਮ ਹੋ ਜਾਵੇਗੀ। ਵਿਆਹ ਦੇ ਇਸ ਸੀਜ਼ਨ 'ਚ ਜੇਕਰ ਤੁਸੀਂ ਵੀ ਸਿੰਗਲ ਤੋਂ ਡਬਲ ਹੋਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ ਤੇ ਨਵੇਂ ਰਿਸ਼ਤੇ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਖੁਸ਼ੀ ਨਾਲ ਸ਼ੁਰੂਆਤ ਕਰੋ।

ਆਪਣੇ ਸਾਥੀ ਨਾਲ ਕਰਨ ਜਾ ਰਹੇ ਹੋ ਨਵੇਂ ਜੀਵਨ ਦੀ ਸ਼ੁਰੂਆਤ, ਇਨ੍ਹਾਂ ਗੱਲਾਂ ਦਾ ਧਿਆਨ

  • Share this:
ਵਿਆਹ ਕਰਾਉਣਾ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਪੜਾਅ ਵਿੱਚੋਂ ਇੱਕ ਹੈ। ਵਿਆਹ ਤੋਂ ਬਾਅਦ, ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ ਜਿਸ ਵਿੱਚ ਕੁੱਝ ਉਮੀਦਾਂ ਵੀ ਸ਼ਾਮਲ ਹੁੰਦੀਆਂ ਹਨ। ਤੁਹਾਡੀ ਜ਼ਿੰਦਗੀ ਵਿੱਚ ਇੱਕ ਹੋਰ ਵਿਅਕਤੀ ਆ ਜਾਂਦਾ ਹੈ, ਜੋ ਤੁਹਾਡੇ ਹਰ ਫੈਸਲੇ, ਕੰਮ ਅਤੇ ਇੱਥੋਂ ਤੱਕ ਕਿ ਤੁਹਾਡੇ ਹਰ ਸਮਾਨ ਦਾ ਹਿੱਸੇਦਾਰ ਬਣ ਜਾਂਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਗੜਬੜ ਹੋ ਰਹੀ ਹੈ ਜਾਂ ਤੁਹਾਡੀ ਪ੍ਰਾਈਵੇਸੀ ਖਤਮ ਹੋ ਜਾਵੇਗੀ। ਵਿਆਹ ਦੇ ਇਸ ਸੀਜ਼ਨ 'ਚ ਜੇਕਰ ਤੁਸੀਂ ਵੀ ਸਿੰਗਲ ਤੋਂ ਡਬਲ ਹੋਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ ਤੇ ਨਵੇਂ ਰਿਸ਼ਤੇ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਖੁਸ਼ੀ ਨਾਲ ਸ਼ੁਰੂਆਤ ਕਰੋ।

ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ : ਵਿਆਹ ਤੋਂ ਬਾਅਦ ਹਰ ਵਿਅਕਤੀ ਨੂੰ ਦੂਜੇ ਘਰ ਵਿੱਚ ਸੈੱਟ ਹੋਣ ਲਈ ਕੁਝ ਸਮਾਂ ਲੱਗਦਾ ਹੈ। ਆਪਣੇ ਘਰ ਦੇ ਮਾਹੌਲ ਤੋਂ ਵੱਖਰੇ ਮਾਹੌਲ ਦੀ ਆਦਤ ਪਾਉਣਾ ਥੋੜਾ ਚੁਣੌਤੀਪੂਰਨ ਹੋ ਸਕਦਾ ਹੈ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਆਪਣੇ ਨਵੇਂ ਰਿਸ਼ਤੇ ਵਿੱਚ ਭਰੋਸਾ ਰੱਖੋ ਅਤੇ ਜਿੱਥੇ ਵੀ ਤੁਸੀਂ ਬੇਚੈਨ ਮਹਿਸੂਸ ਕਰਦੇ ਹੋ ਉੱਥੇ ਆਪਣੇ ਸਾਥੀ ਨਾਲ ਇਸ ਬਾਰੇ ਚਰਚਾ ਕਰੋ। ਉਹਨਾਂ ਨੂੰ ਆਪਣੇ ਬਾਰੇ ਦੱਸੋ ਅਤੇ ਘਰਦਿਆਂ ਬਾਰੇ ਜਾਣਨ ਵਿੱਚ ਕੋਈ ਚਿਝਕ ਨਾ ਰੱਖੋ।

ਸਕਾਰਾਤਮਕ ਸ਼ੁਰੂਆਤ ਕਰੋ : ਸਥਿਤੀ ਜੋ ਵੀ ਹੋਵੇ, ਆਪਣਾ ਰਵੱਈਆ ਸਕਾਰਾਤਮਕ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਅੰਦਰ ਦਾ ਆਤਮਵਿਸ਼ਵਾਸ ਮਜ਼ਬੂਤ ​​ਹੋਵੇਗਾ ਅਤੇ ਤੁਸੀਂ ਆਸਾਨੀ ਨਾਲ ਚੀਜ਼ਾਂ ਨਾਲ ਨਿਪਟ ਸਕੋਗੇ।

ਮੋਬਾਈਲ ਤੋਂ ਦੂਰ ਰਹੋ : ਵਿਆਹ ਤੋਂ ਬਾਅਦ, ਬੇਸ਼ੱਕ, ਤੁਸੀਂ ਕੁਝ ਸਮੇਂ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋ ਜਾਂਦੇ ਹੋ। ਅਜਿਹੇ 'ਚ ਉਨ੍ਹਾਂ ਨੂੰ ਵੀ ਤੁਹਾਡੇ ਬਾਰੇ ਜਾਣਨ ਦੀ ਇੱਛਾ ਹੁੰਦੀ ਹੈ। ਪਰ ਜੇਕਰ ਤੁਸੀਂ ਮੋਬਾਈਲ 'ਚ ਰੁੱਝੇ ਰਹਿੰਦੇ ਹੋ ਤਾਂ ਨਵੇਂ ਘਰ ਦੇ ਲੋਕਾਂ 'ਤੇ ਤੁਹਾਡਾ ਮਾੜਾ ਪ੍ਰਭਾਵ ਪਵੇਗਾ। ਦਿਨ ਵਿੱਚ ਇੱਕ ਜਾਂ ਦੋ ਵਾਰ ਮੋਬਾਈਲ ਚੈੱਕ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਕੋਈ ਗੱਲ ਬਹੁਤ ਜ਼ਰੂਰੀ ਹੋਵੇ ਤਾਂ ਹੀ ਜਵਾਬ ਦਿਓ ਨਹੀਂ ਤਾਂ ਫੋਨ ਤੋਂ ਦੂਰੀ ਬਣਾ ਕੇ ਰੱਖੋ।

ਸਾਥੀ ਤੋਂ ਕੁੱਝ ਨਾ ਲੁਕਾਓ : ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਹੈ, ਇਸ ਲਈ ਤੁਹਾਡਾ ਸਾਥੀ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੇਗਾ। ਕੋਸ਼ਿਸ਼ ਕਰੋ ਕਿ ਆਪਣੇ ਸਾਥੀ ਤੋਂ ਝੂਠ ਨਾ ਬੋਲੋ ਅਤੇ ਨਾ ਹੀ ਕੁਝ ਛੁਪਾਓ। ਅਜਿਹਾ ਕਰਨ ਨਾਲ ਦੋਹਾਂ ਦਾ ਰਿਸ਼ਤਾ ਗੂੜ੍ਹਾ ਹੁੰਦਾ ਹੈ।

ਭਰੋਸਾ ਬਣਾ ਕੇ ਰੱਖੋ : ਬੇਸ਼ੱਕ, ਦੋ ਵੱਖ-ਵੱਖ ਮਾਨਸਿਕਤਾ ਵਾਲੇ ਲੋਕਾਂ ਨੂੰ ਇਕਜੁੱਟ ਕਰਨਾ ਅਤੇ ਫਿਰ ਇਕੱਠੇ ਮਿਲ ਕੇ ਨਵੀਂ ਸ਼ੁਰੂਆਤ ਕਰਨਾ ਥੋੜ੍ਹਾ ਮੁਸ਼ਕਲ ਹੈ। ਪਰ ਆਪਣੇ ਸਾਥੀ ਨੂੰ ਯਕੀਨ ਦਿਵਾਓ ਕਿ ਤੁਸੀਂ ਉਨ੍ਹਾਂ ਦੇ ਨਾਲ ਹੋ ਤੇ ਅੱਗੇ ਵੀ ਨਾਲ ਹੀ ਰਹੋਗੇ। ਪਾਰਟਨਰ ਯੂ ਭਰੋਸਾ ਦਿਵਾਓ ਕਿ ਜੇਕਰ ਕਿਤੇ ਕੋਈ ਸਮੱਸਿਆ ਆਵੇਗੀ ਤਾਂ ਅਸੀਂ ਮਿਲ ਕੇ ਹੱਲ ਲੱਭਾਂਗੇ। ਇਨ੍ਹਾਂ ਗੱਲਾਂ ਦਾ ਪਾਲਣ ਕਰ ਕੇ ਤੁਸੀਂ ਆਪਣੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਸਕਦੇ ਹੋ।
Published by:Amelia Punjabi
First published:
Advertisement
Advertisement