Relationship Tips: ਕੋਈ ਵੀ ਰਿਸ਼ਤਾ ਬਣਾਈ ਰੱਕਣ ਲਈ ਦੋਵਾਂ ਪਾਸਿਆਂ ਤੋਂ ਹੀ ਪਿਆਰ, ਵਿਸ਼ਵਾਸ, ਸਤਿਕਾਰ ਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ। ਇੱਕ ਤਰਫ਼ਾ ਰਿਸ਼ਤਾ ਬਹੁਤੀ ਦੇਰ ਨਹੀਂ ਨਿਭ ਸਕਦਾ। ਹਰੇਕ ਰਿਸ਼ਤੇ ਦੀ ਕੋਈ ਨਾ ਕੋਈ ਬੁਨਿਆਦ ਹੁੰਦੀ ਹੈ। ਸਾਨੂੰ ਆਪਣੇ ਪਾਰਟਨਰ ਤੋਂ ਬਹੁਤ ਸਾਰੀਆਂ ਉਮੀਦਾਂ ਵੀ ਹੁੰਦੀਆਂ ਹਨ। ਪਰ ਜੇਕਰ ਇਹ ਉਮੀਦਾਂ ਲੋੜ ਨਾਲੋਂ ਵਧ ਜਾਣ ਤਾਂ ਇਹ ਤੁਹਾਡੇ ਰਿਸ਼ਤੇ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਤੁਹਾਨੂੰ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਗੱਲਾਂ ਤੁਹਾਡੇ ਰਿਸ਼ਤੇ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ।
ਨਾ ਲਗਾਓ ਪਰਫੈਕਟ ਹੋਣ ਦੀ ਉਮੀਦ
ਕੋਈ ਵੀ ਬੰਦਾ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੋ ਸਕਦਾ। ਹਰ ਕਿਸੇ ਵਿੱਚ ਕੋਈ ਨਾ ਕੋਈ ਕਮੀਂ ਜ਼ਰੂਰ ਹੁੰਦੀ ਹੈ। ਆਪਣੇ ਸਾਥੀ ਤੋਂ ਹਰ ਗੱਲ ਵਿੱਚ ਪਰਫੈਕਟ ਹੋਣ ਦੀ ਉਮੀਦ ਲਗਾਉਣਾ ਤੁਹਾਡੇ ਰਿਸ਼ਤੇ ਵਿੱਚ ਨਿਰਾਸ਼ਾ ਤੇ ਨਾਰਾਜ਼ਗੀ ਪੈਦਾ ਕਰ ਸਕਦਾ ਹੈ। ਤੁਹਾਨੂੰ ਆਪਣੇ ਸਾਥੀ ਦੇ ਚੰਗੇ ਗੁਣਾਂ ਦੇ ਨਾਲ ਨਾਲ ਉਸਦੀਆਂ ਕਮੀਆਂ ਨੂੰ ਵੀ ਪ੍ਰਵਾਨ ਕਰਨਾ ਚਾਹੀਦਾ ਹੈ। ਉਸ ਤੋਂ ਪੂਰੀ ਤਰ੍ਹਾਂ ਪਰਫੈਕਟ ਹੋਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ।
ਗ਼ਲਤੀਆਂ ਸੁਧਾਰਨ ਦਾ ਦਿਓ ਮੌਕਾ
ਹਰ ਕਿਸੇ ਤੋਂ ਆਪਣੇ ਜੀਵਨ ਵਿੱਚ ਗ਼ਲਤੀਆਂ ਹੁੰਦੀਆਂ ਹਨ। ਤੁਹਾਨੂੰ ਆਪਣੇ ਪਾਰਟਨਰ ਨੂੰ ਗ਼ਲਤੀ ਨੂੰ ਸੁਧਾਰਨ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਸਾਥੀ ਨਾਲ ਨਿੱਕੀਆਂ ਨਿੱਕੀਆਂ ਗ਼ਲਤੀਆਂ ਉੱਤੇ ਨਾਰਾਜ਼ ਹੁੰਦੇ ਰਹਿੰਦੇ ਹੋ, ਤਾਂ ਇਸਦਾ ਤੁਹਾਡੇ ਰਿਸ਼ਤੇ ਉੱਤ ਮਾੜਾ ਅਸਰ ਪੈ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਗ਼ਲਤੀ ਉੱਤੇ ਨਾਰਾਜ਼ ਹੋਣ ਦੀ ਬਜਾਇ ਤੁਹਾਨੂੰ ਬੈਠ ਕੇ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ।
ਪਾਰਟਨਰ ਦੀ ਰਾਇ ਨੂੰ ਦਿਓ ਅਹਿਮੀਅਤ
ਅਸੀਂ ਅਕਸਰ ਹੀ ਸਮਝ ਲੈਂਦਾ ਹਾਂ ਕਿ ਸਾਡਾ ਪਾਰਟਨਰ ਸਾਡੀ ਹਰ ਗੱਲ ਨਾਲ ਸਹਿਮਤ ਹੋਵੇਗਾ। ਅਜਿਹੀ ਸਥਿਤੀ ਵਿੱਚ ਅਸੀਂ ਕਿਸੇ ਗੱਲ ਲਈ ਆਪਣੇ ਪਾਰਟਨਰ ਦੀ ਰਾਇ ਲੈਣਾ ਬਹੁਤਾ ਜ਼ਰੂਰੀ ਨਹੀਂ ਸਮਝਦੇ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਹ ਸਾਡੀ ਆਪਸੀ ਨੇੜਤਾ ਨੂੰ ਘਟਾ ਸਕਦਾ ਹੈ ਅਤੇ ਰਿਸ਼ਤੇ ਵਿੱਚ ਦੂਰੀਆਂ ਦਾ ਕਾਰਨ ਬਣ ਸਕਦਾ ਹੈ। ਸਾਨੂੰ ਆਪਣੇ ਪਾਰਟਨਰ ਦੀ ਰਾਇ ਦਾ ਖ਼ਾਸ਼ ਧਿਆਨ ਰੱਖਣਾ ਚਾਹੀਦਾ ਹੈ।
ਖੁੱਲ੍ਹ ਕੇ ਕਰੋ ਗੱਲਾਂ
ਕਿਸੇ ਦੇ ਦਿਲੋ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ ਇਸਨੂੰ ਕੋਈ ਨਹੀਂ ਪੜ੍ਹ ਸਕਦੇ। ਜੇਕਰ ਤੁਸੀਂ ਆਪਣੇ ਰਿਸ਼ਤੇ ਵਿੱਚ ਚੰਗੀ ਬੌਡਿੰਗ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਪਾਰਟਨਰ ਨਾਲ ਹਰ ਗੱਲ ਖੁੱਲ੍ਹ ਕੇ ਕਰਨੀ ਚਾਹੀਦਾ ਹੈ। ਖੁੱਲ੍ਹ ਕੇ ਗੱਲ ਕਰਨ ਨਾਲ ਰਿਸ਼ਤੇ ਵਿੱਚ ਗ਼ਲਤਫ਼ਹਿਮੀਆਂ ਪੈਦਾ ਹੋਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ।
ਹਰ ਸਮੇਂ ਖ਼ੁਸ਼ ਰਹਿਣ ਦੀ ਨਾ ਰੱਖੋ ਉਮੀਦ
ਜ਼ਿੰਦਗੀ ਕਦੇ ਵੀ ਇੱਕੋ ਜਿਹੀ ਨਹੀਂ ਰਹਿੰਦੀ। ਜੀਵਨ ਦੇ ਉਤਰਾਅ ਚੜ੍ਹਾਅ ਨਾਲ ਸਾਡਾ ਮਨ ਵੀ ਬਦਲਦਾ ਰਹਿੰਦਾ ਹੈ। ਇਸ ਲਈ ਅਸੀਂ ਹਮੇਸ਼ਾ ਖ਼ੁਸ਼ ਜਾਂ ਦੁਖੀ ਨਹੀਂ ਰਹਿ ਸਕਦੇ। ਇਸ ਲਈ ਆਪਣੇ ਸਾਥੀ ਤੋਂ ਹਰ ਸਥਿਤੀ ਵਿੱਚ ਖ਼ੁਸ਼ ਰਹਿਣ ਦੀ ਉਮੀਦ ਰੱਖਣੀ ਠੀਕ ਨਹੀਂ ਹੈ। ਤੁਹਾਨੂੰ ਆਪਣੇ ਸਾਥੀ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Love, Relationship Tips