ਸ਼ਾਇਦ ਹੀ ਕੋਈ ਅਜਿਹਾ ਜੋੜਾ ਹੋਵੇਗਾ ਜਿਨ੍ਹਾਂ ਵਿਚ ਕਦੇ ਤਕਰਾਰ ਜਾਂ ਬਹਿਸ ਨਾ ਹੋਈ ਹੋਵੇ। ਕਦੀ-ਕਦਾਈਂ ਹੋਣ ਵਾਲੇ ਛੋਟੇ-ਛੋਟੇ ਝਗੜੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਪਰ ਜੇਕਰ ਗੱਲ ਲੜਾਈ, ਝਗੜੇ ਜਾਂ ਬਹਿਸ ਦੀ ਹੋਵੇ ਤਾਂ ਇਹ ਕਈ ਵਾਰ ਦੋ ਰਿਸ਼ਤਿਆਂ ਵਿੱਚ ਵਿਛੋੜੇ ਦਾ ਕਾਰਨ ਵੀ ਬਣ ਸਕਦੀ ਹੈ। ਅਸਲ 'ਚ ਵਿਚਾਰਾਂ ਦਾ ਮਤਭੇਦ ਹੋਣਾ ਆਮ ਗੱਲ ਹੈ, ਪਰ ਜੇਕਰ ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਸਾਥੀ ਨਾਲ ਬਹਿਸ ਦਾ ਹਿੱਸਾ ਬਣ ਜਾਂਦੇ ਹੋ ਤੇ ਛੋਟੀ ਜਿਹੀ ਬਹਿਸ ਵੱਡੇ ਝਗੜੇ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ, ਅਜਿਹੇ ਟਾਪਿਕ ਤੋਂ ਦੂਰ ਰਹਿਣ ਵਿੱਚ ਹੀ ਸਮਝਦਾਰੀ ਹੋਵੇਗੀ।
ਜੇਕਰ ਤੁਸੀਂ ਅਜਿਹੀਆਂ ਸਥਿਤੀਆਂ ਤੋਂ ਬਚਣਾ ਚਾਹੁੰਦੇ ਹੋ ਅਤੇ ਪਿਆਰ ਨਾਲ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਜ਼ਰੂਰ ਸਿੱਖ ਲਓ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਰਿਸ਼ਤੇ ਵਿੱਚ ਝਗੜੇ ਤੋਂ ਬਚਣ ਲਈ ਤੁਹਾਨੂੰ ਕਿਹੜੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਤੋਂ ਬਚ ਕੇ ਤੁਸੀਂ ਝਗੜਿਆਂ ਨੂੰ ਰਿਸ਼ਤੇ ਤੋਂ ਦੂਰ ਰੱਖ ਸਕਦੇ ਹੋ :
ਘਰੇਲੂ ਕੰਮਾਂ ਨੂੰ ਲੈ ਕੇ ਬਹਿਸ : ਜੇਕਰ ਤੁਸੀਂ ਵਿਆਹੇ ਹੋਏ ਹੋ ਤੇ ਤੁਹਾਦਾ ਪਾਰਟਨਰ ਤੇ ਤੁਸੀਂ ਇਕੱਠੇ ਜੌਬ ਕਰਦੇ ਹੋ ਤਾਂ ਘਰੇਲੂ ਕੰਮਾਂ ਨੂੰ ਲੈ ਕੇ ਝਗੜੇ ਹੋਣਾ ਆਮ ਗੱਲ ਹੈ। ਅਜਿਹੇ 'ਚ ਦੋਵੇਂ ਘਰ ਆ ਕੇ ਆਰਾਮ ਕਰਨਾ ਚਾਹੁੰਦੇ ਹਨ। ਜੇਕਰ ਘਰ ਦੇ ਕਿਸੇ ਕੰਮ ਦਾ ਜ਼ਿਆਦਾ ਦਬਾਅ ਹੋਵੇ ਤਾਂ ਤਣਾਅ ਪੈਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬਹਿਸ ਕਰਨ ਨਾਲੋਂ ਇਕੱਠੇ ਰਲਮਿਲ ਕੇ ਕੰਮ ਕਰਨਾ ਬਿਹਤਰ ਹੈ।
ਆਪਸੀ ਗੱਲਬਾਤ ਵਿੱਚ ਕਮੀ : ਸਮੇਂ ਦੇ ਨਾਲ, ਰਿਸ਼ਤੇ ਬੋਰਿੰਗ ਹੋ ਜਾਂਦੇ ਹਨ ਅਤੇ ਪਾਰਟਨਰ ਨਾਲ ਸਹੀ ਗੱਲਬਾਤ ਨਹੀਂ ਹੁੰਦੀ। ਜੇਕਰ ਤੁਹਾਡਾ ਪਾਰਟਨਰ ਵੀ ਤੁਹਾਡੇ ਨਾਲ ਘੱਟ ਗੱਲ ਕਰਦਾ ਹੈ ਤਾਂ ਇਸ ਦੇ ਕਾਰਨਾਂ ਨੂੰ ਸਮਝੋ ਅਤੇ ਗੱਲ ਕਰਨ ਦੀ ਕੋਸ਼ਿਸ਼ ਕਰੋ। ਅਜਿਹੀਆਂ ਗੱਲਾਂ 'ਤੇ ਬਹਿਸ ਕਰਨਾ ਝਗੜੇ ਨੂੰ ਸੱਦਾ ਦੇਣ ਵਰਗਾ ਹੈ।
ਖਾਣ ਨੂੰ ਲੈ ਕੇ ਤਣਾਅ : ਖਾਣ-ਪੀਣ ਦੀ ਪਸੰਦ ਅਤੇ ਨਾਪਸੰਦ ਨੂੰ ਲੈ ਕੇ ਜੋੜਿਆਂ ਵਿਚਕਾਰ ਝਗੜੇ ਆਮ ਗੱਲ ਹਨ। ਕਈ ਵਾਰ ਉਹ ਪਾਰਟਨਰ ਦੇ ਹੱਥਾਂ ਨਾਲ ਬਣੇ ਪਕਵਾਨ ਦੀ ਆਲੋਚਨਾ ਕਰਦੇ ਹਨ ਅਤੇ ਇਸ ਨਾਲ ਤਣਾਅ ਪੈਦਾ ਹੁੰਦਾ ਹੈ। ਅਜਿਹੇ 'ਚ ਮਾਮਲੇ ਨੂੰ ਸਮਝੋ ਅਤੇ ਖਾਣ ਲਈ ਮੇਨੂ ਬਣਾ ਕੇ ਨਾਸ਼ਤਾ, ਲੰਚ ਅਤੇ ਡਿਨਰ ਦਾ ਫੈਸਲਾ ਕਰੋ। ਰਲ-ਮਿਲ ਕੇ ਕੰਮ ਕਰੋ।
ਦੋਸਤਾਂ ਨੂੰ ਲੈ ਕੇ ਝਗੜਾ : ਅਕਸਰ ਲੋਕ ਆਪਣੇ ਲਾਈਫ ਪਾਰਟਨਰ ਦੇ ਦੋਸਤ ਦੀ ਹਮੇਸ਼ਾ ਬੁਰਾਈ ਕਰਦੇ ਹਨ, ਜਿਸ ਨਾਲ ਝਗੜਾ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਆਪਸ ਵਿੱਚ ਮਾਮਲਿਆਂ ਨੂੰ ਸਾਫ਼ ਕਰੋ ਤੇ ਇਨ੍ਹਾਂ ਗੱਲਾਂ 'ਤੇ ਝਗੜਾ ਕਰਨ ਦੀ ਬਜਾਏ ਮਜ਼ਾਕ ਦੇ ਤੌਰ ਉੱਤੇ ਇਨ੍ਹਾਂ ਨੂੰ ਲਓ।
ਰੁਝੇਵਿਆਂ ਨੂੰ ਲੈ ਕੇ ਝਗੜਾ : ਇੱਕ ਵਿਅਸਤ ਜੋੜੇ ਲਈ ਇੱਕ ਦੂਜੇ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ । ਕਈ ਵਾਰ ਅਜਿਹੀ ਆਦਤ ਬਣ ਜਾਂਦੀ ਹੈ ਕਿ ਲੋਕ ਨੇੜੇ ਬੈਠੇ ਹੋਏ ਵੀ ਮੋਬਾਈਲ ਜਾਂ ਇੰਟਰਨੈੱਟ 'ਤੇ ਲੱਗੇ ਰਹਿੰਦੇ ਹਨ। ਜਿਸ ਕਾਰਨ ਬਹਿਸ ਹੋ ਸਕਦੀ ਹੈ। ਇਸ ਦਾ ਹੱਲ ਲੱਭੋ ਅਤੇ ਇਕੱਠੇ ਬੈਠ ਕੇ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Couple, Love, Love life, Relationships