Home /News /lifestyle /

Relationship Tips: ਮਰਦਾਂ ਦੀਆਂ ਇਹ 5 ਆਦਤਾਂ ਔਰਤਾਂ ਨੂੰ ਨਹੀਂ ਆਉਂਦੀਆਂ ਪਸੰਦ, ਟੁੱਟ ਜਾਂਦਾ ਹੈ ਰਿਸ਼ਤਾ

Relationship Tips: ਮਰਦਾਂ ਦੀਆਂ ਇਹ 5 ਆਦਤਾਂ ਔਰਤਾਂ ਨੂੰ ਨਹੀਂ ਆਉਂਦੀਆਂ ਪਸੰਦ, ਟੁੱਟ ਜਾਂਦਾ ਹੈ ਰਿਸ਼ਤਾ

Relationship Tips: ਮਰਦਾਂ ਦੀਆਂ ਇਹ 5 ਆਦਤਾਂ ਔਰਤਾਂ ਨੂੰ ਨਹੀਂ ਆਉਂਦੀਆਂ ਪਸੰਦ, ਟੁੱਟ ਜਾਂਦਾ ਹੈ ਰਿਸ਼ਤਾ

Relationship Tips: ਮਰਦਾਂ ਦੀਆਂ ਇਹ 5 ਆਦਤਾਂ ਔਰਤਾਂ ਨੂੰ ਨਹੀਂ ਆਉਂਦੀਆਂ ਪਸੰਦ, ਟੁੱਟ ਜਾਂਦਾ ਹੈ ਰਿਸ਼ਤਾ

Women Do Not Like These Habits Of Men: ਰਿਲੇਸ਼ਨਸ਼ਿਪ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਹਰ ਆਦਤ ਤੁਹਾਡੇ ਪਰਟਨਰ ਨੂੰ ਪਸੰਦ ਹੋਵੇ ਜਾਂ ਤੁਹਾਡੀ ਹਰ ਆਦਤ ਉਨ੍ਹਾਂ ਨੂੰ ਪਰੇਸ਼ਾਨ ਕਰੇ। ਪਰ, ਕੁਝ ਅਜਿਹੀਆਂ ਆਦਤਾਂ ਹਨ ਜੋ ਤੁਹਾਡੇ ਚਰਿੱਤਰ 'ਤੇ ਸਵਾਲ ਉਠਾਉਂਦੀਆਂ ਹਨ ਅਤੇ ਤੁਸੀਂ ਆਸਾਨੀ ਨਾਲ ਆਪਣੇ ਪਾਰਟਨਰ ਦੀਆਂ ਨਜ਼ਰਾਂ 'ਚ ਡਿੱਗ ਸਕਦੇ ਹੋ। ਇਨ੍ਹਾਂ ਬੁਰੀਆਂ ਆਦਤਾਂ ਕਾਰਨ ਕਈ ਵਾਰ ਪਾਰਟਨਰ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ ਜਾਂ ਤੁਹਾਡੇ ਨਾਲ ਰੇਸ਼ਤੇ ਪ੍ਰਤੀ ਪਾਰਦਰਸ਼ੀ ਨਹੀਂ ਹੋ ਪਾਉਂਦਾ। ਅਜਿਹੇ 'ਚ ਰਿਸ਼ਤਾ ਬੋਝ ਬਣ ਜਾਂਦਾ ਹੈ ਅਤੇ ਇਕੱਠੇ ਰਹਿਣਾ ਕਿਸੇ ਸਜ਼ਾ ਤੋਂ ਘੱਟ ਮਹਿਸੂਸ ਨਹੀਂ ਹੁੰਦਾ।

ਹੋਰ ਪੜ੍ਹੋ ...
  • Share this:
Women Do Not Like These Habits Of Men: ਰਿਲੇਸ਼ਨਸ਼ਿਪ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਹਰ ਆਦਤ ਤੁਹਾਡੇ ਪਰਟਨਰ ਨੂੰ ਪਸੰਦ ਹੋਵੇ ਜਾਂ ਤੁਹਾਡੀ ਹਰ ਆਦਤ ਉਨ੍ਹਾਂ ਨੂੰ ਪਰੇਸ਼ਾਨ ਕਰੇ। ਪਰ, ਕੁਝ ਅਜਿਹੀਆਂ ਆਦਤਾਂ ਹਨ ਜੋ ਤੁਹਾਡੇ ਚਰਿੱਤਰ 'ਤੇ ਸਵਾਲ ਉਠਾਉਂਦੀਆਂ ਹਨ ਅਤੇ ਤੁਸੀਂ ਆਸਾਨੀ ਨਾਲ ਆਪਣੇ ਪਾਰਟਨਰ ਦੀਆਂ ਨਜ਼ਰਾਂ 'ਚ ਡਿੱਗ ਸਕਦੇ ਹੋ। ਇਨ੍ਹਾਂ ਬੁਰੀਆਂ ਆਦਤਾਂ ਕਾਰਨ ਕਈ ਵਾਰ ਪਾਰਟਨਰ ਤੁਹਾਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ ਜਾਂ ਤੁਹਾਡੇ ਨਾਲ ਰੇਸ਼ਤੇ ਪ੍ਰਤੀ ਪਾਰਦਰਸ਼ੀ ਨਹੀਂ ਹੋ ਪਾਉਂਦਾ। ਅਜਿਹੇ 'ਚ ਰਿਸ਼ਤਾ ਬੋਝ ਬਣ ਜਾਂਦਾ ਹੈ ਅਤੇ ਇਕੱਠੇ ਰਹਿਣਾ ਕਿਸੇ ਸਜ਼ਾ ਤੋਂ ਘੱਟ ਮਹਿਸੂਸ ਨਹੀਂ ਹੁੰਦਾ। ਇੱਥੇ ਅਸੀਂ ਮਰਦਾਂ ਦੀਆਂ ਉਨ੍ਹਾਂ ਆਦਤਾਂ ਦਾ ਜ਼ਿਕਰ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਔਰਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਅਤੇ ਰਿਸ਼ਤ ਵਿੱਚ ਕੜਵਾਹਟ ਆ ਜਾਂਦੀ ਹੈ ਤੇ ਅੰਤ ਵਿੱਚ ਰਿਸ਼ਤਾ ਕਿਸੇ ਸਿਰੇ ਨਹੀਂ ਲਗਦਾ ਤੇ ਟੁੱਟ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ।

ਔਰਤਾਂ ਦੀ ਇੱਜ਼ਤ ਨਾ ਕਰਨਾ
ਬਹੁਤ ਸਾਰੇ ਮਰਦ ਹਨ ਜੋ ਔਰਤਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ। ਇੰਨਾ ਹੀ ਨਹੀਂ ਕਈ ਵਾਰ ਉਹ ਆਪਣੀ ਫੀਮੇਲ ਪਾਰਟਨਰ ਉੱਤੇ ਹਾਵੀ ਹੋਣ ਲਈ ਡਾਂਟ ਕੇ ਗੱਲ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਔਰਤਾਂ ਨੂੰ ਤੁਹਾਡੀ ਇਹ ਆਦਤ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਹੈ। ਗੱਲ ਗੱਲ ਉੱਤੇ ਇਨਸਲਟ ਕਰਨ ਵਾਲੇ ਪਾਰਟਨਰ ਨਾਲ ਰਿਸ਼ਤੇ ਨੂੰ ਅੱਗੇ ਵਧਾਉਣਾ ਔਖਾ ਹੋ ਜਾਂਦਾ ਹੈ ਤੇ ਅੰਤ ਵਿੱਚ ਰਿਸ਼ਟਾ ਟੁੱਟ ਜਾਂਦਾ ਹੈ।

ਆਪਣੀ ਸਾਫ ਸਫਾਈ ਨਾ ਰੱਖਣਾ
ਬਹੁਤ ਸਾਰੇ ਮਰਦ ਹਰ ਕੰਮ ਲਈ ਦੂਜਿਆਂ 'ਤੇ ਨਿਰਭਰ ਹਨ ਅਤੇ ਉਨ੍ਹਾਂ ਨੂੰ ਸਫਾਈ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਨਾ ਤਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਨ ਅਤੇ ਨਾ ਹੀ ਆਪਣੇ ਆਲੇ-ਦੁਆਲੇ ਦੀ ਸਫ਼ਾਈ ਵਿੱਚ ਦਿਲਚਸਪੀ ਦਿਖਾਉਂਦੇ ਹਨ। ਔਰਤਾਂ ਅਜਿਹੇ ਮਰਦਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀਆਂ। ਸਫ਼ਾਈ ਦੇ ਚਲਦਿਆਂ ਉਨ੍ਹਾਂ ਵਿੱਚ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਹੈ ਅਤੇ ਗੱਲ ਰਿਸ਼ਤਾ ਟੁੱਟਣ ਤੱਕ ਆ ਜਾਂਦੀ ਹੈ।

ਦੂਜੀਆਂ ਕੁੜੀਆਂ ਨਾਲ ਫਲਰਟ ਕਰਨਾ
ਔਰਤਾਂ ਉਨ੍ਹਾਂ ਲੜਕਿਆਂ ਨੂੰ ਵੀ ਪਸੰਦ ਨਹੀਂ ਕਰਦੀਆਂ ਜੋ ਰਿਲੇਸ਼ਨਸ਼ਿਪ 'ਚ ਹੋਣ ਦੇ ਬਾਵਜੂਦ ਦੂਜੀਆਂ ਕੁੜੀਆਂ ਨਾਲ ਫਲਰਟ ਕਰਨ ਦਾ ਮੌਕਾ ਲੱਭਦੇ ਹਨ। ਅਜਿਹੇ 'ਚ ਮਹਿਲਾ ਪਾਰਟਨਰ ਨੂੰ ਸੰਦੇਸ਼ ਜਾਂਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਹੋ। ਉਸ ਦੀ ਇਹ ਆਦਤ ਔਰਤਾਂ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ।

ਮਹਿਲਾ ਸਾਥੀ ਦੀ ਦੋਸਤ ਵੱਲ ਧਿਆਨ ਨਾ ਦੇਣਾ
ਕੁਝ ਮਰਦ ਆਪਣੀ ਪਤਨੀ ਜਾਂ ਮਹਿਲਾ ਮਿੱਤਰ ਦੇ ਦੋਸਤਾਂ ਨਾਲ ਜ਼ਿਆਦਾ ਸਹਿਜ ਮਹਿਸੂਸ ਨਹੀਂ ਕਰਦੇ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਦੇ ਇਸ ਵਿਵਹਾਰ ਨਾਲ ਤੁਹਾਡੀ ਪਾਰਟਨਰ ਨੂੰ ਬੁਰਾ ਲੱਗ ਸਕਦਾ ਹੈ। ਅਜਿਹੇ 'ਚ ਕਦੇ ਵੀ ਆਪਣੇ ਪਾਰਟਨਰ ਦੇ ਦੋਸਤਾਂ ਨੂੰ ਨਜ਼ਰਅੰਦਾਜ਼ ਨਾ ਕਰੋ।

ਝੂਠ ਬੋਲਣਾ
ਕੁਝ ਬੰਦੇ ਤਾਂ ਗੱਲ ਨੂੰ ਝੂਠ ਬੋਲ ਕੇ ਉੱਥੇ ਹੀ ਖਤਮ ਕਰਨਾ ਚਾਹੁੰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਮਹਿਲਾ ਪਾਰਟਨਰ ਦਾ ਭਰੋਸਾ ਟੁੱਟ ਜਾਂਦਾ ਹੈ ਅਤੇ ਰਿਸ਼ਤੇ ਵਿੱਚ ਪਾਰਦਰਸ਼ਤਾ ਘੱਟਣ ਲੱਗਦੀ ਹੈ। ਔਰਤਾਂ ਨੂੰ ਅਜਿਹੀਆਂ ਹਰਕਤਾਂ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ।
Published by:Drishti Gupta
First published:

Tags: How to strengthen relationship, Live-in relationship, Relationship Tips, Relationships

ਅਗਲੀ ਖਬਰ