Relationship Tips for Save relation: ਪਿਆਰ ਵਿੱਚ ਸੰਚਾਰ ਬਹੁਤ ਜ਼ਰੂਰੀ ਹੈ। ਸੰਚਾਰ ਭਾਵੇਂ ਕਿਸੇ ਵੀ ਤਰੀਕੇ ਦਾ ਹੋਵੇ ਪਰ ਹੋਣਾ ਜ਼ਰੂਰੀ ਹੈ। ਲੋਕ ਆਪਣੇ ਸਾਥੀ ਨਾਲ ਗੱਲਬਾਤ ਕਰਦੇ ਹੋਏ ਪਿਆਰ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਰਿਲੇਸ਼ਨ ਵਿੱਚ ਲੋਕਾਂ ਦੀਆਂ ਕੁੱਝ ਅਜਿਹੀਆਂ ਆਦਤਾਂ ਸਾਹਮਣੇ ਆਉਂਦੀਆਂ ਹਨ, ਜੋ ਪਿਆਰ ਨੂੰ ਖਤਮ ਕਰ ਸਕਦੀਆਂ ਹਨ। ਇਹ ਆਦਤਾਂ ਸਿਰਫ ਮਰਦਾਂ ਜਾਂ ਸਿਰਫ ਔਰਤਾਂ ਵਿੱਚ ਨਹੀਂ ਬਲਕਿ ਦੋਵਾਂ ਵਿੱਚ ਹੋ ਸਕਦੀਆਂ ਹਨ। ਕਿਹੜੀਆਂ ਹਨ ਉਹ ਆਦਤਾਂ, ਆਓ ਜਾਣਦੇ ਹਾਂ...
ਸ਼ਰਮਿੰਦਾ ਕਰਨਾ: ਦੂਜੇ ਵਿਅਕਤੀ ਨੂੰ ਇਹ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਨਾ ਕਿ ਉਸ ਦੀਆਂ ਫੀਲਿੰਗਸ ਕਾਰਨ ਹੀ ਸਭ ਕੁੱਝ ਗਲਤ ਹੋ ਰਿਹਾ ਹੈ। ਆਪਣੇ ਸਾਥ ਨੂੰ ਇਹ ਕਹਿਣਾ ਕਿ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੈ ਤੇ ਬਹੁਤ ਜ਼ਿਆਦਾ ਸੋਚਦਾ ਜਾਂ ਸੋਚਦੀ ਹੈ।
ਸਕੋਰਕੀਪਿੰਗ: ਇਹ ਪੱਛਮੀ ਸੱਬਿਆਚਾਰ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ। ਇਸ ਦਾ ਆਸਾਨ ਸ਼ਬਦਾਂ ਵਿੱਚ ਅਰਥ ਹੈ ਆਪਣੇ ਸਾਥੀ ਨਾਲ ਕਿਸੇ ਵੀ ਬਹਿਸ ਦੇ ਮੁੱਦੇ ਵਿੱਚ ਪੁਰਾਣੀਆਂ ਗੱਲਾਂ ਨੂੰ ਵਾਰ ਵਾਰ ਲਿਆ ਕੇ ਸਾਥੀ ਨੂੰ ਨੀਵਾਂ ਦਿਖਾਉਣਾ।
ਚੁੱਪੀ ਧਾਰ ਲੈਣਾ: ਕਈ ਵਾਰ ਸਾਥੀ ਨੂੰ ਆਪਣੀ ਅਸਹਿਮਤੀ ਦਿਖਾਉਣ ਲਈ ਲੋਕ ਚੁੱਪੀ ਧਾਰ ਲੈਂਦੇ ਹਨ। ਗੱਲ ਕਰਨ ਉੱਤੇ ਵੀ ਜਵਾਬ ਨਹੀਂ ਦਿੰਦੇ ਤੇ ਕਈ ਵਾਰ ਕਮਰੇ ਵਿੱਚ ਜਾਂ ਘਰ ਵਿੱਚ ਅਜਿਹਾ ਵਿਵਹਾਰ ਕਰਦੇ ਹਨ ਕਿ ਸਾਥੀ ਉੱਥੇ ਹੈ ਹੀ ਨਹੀਂ। ਇਸ ਨਾਲ ਰਿਸ਼ਤਾ ਵਿਗੜਦਾ ਹੈ ਨਾ ਕਿ ਬਚਦਾ ਹੈ। ਹਮੇਸ਼ਾ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰੋ।
ਗਾਲੀ ਗਲੌਚ ਕਰਨਾ : ਲੋਕ ਕਈ ਵਾਰ ਲੜਾਈ ਕਰਦੇ ਹੋਏ ਗਾਲੀ ਗਲੌਚ ਦੀ ਵਰਤੋਂ ਕਰਨ ਲਗਦੇ ਹਨ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ। ਕਿਸੇ ਵੀ ਰਿਸ਼ਤੇ ਵਿੱਚ ਇੱਕ ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ।
ਜ਼ਿੰਮੇਵਾਰੀਆਂ ਤੋਂ ਬਚਣਾ : ਕਈ ਵਾਰ ਲੋਕ ਝਗੜੇ ਦਾ ਵਿਸ਼ਾ ਹੀ ਬਦਲਣ ਦੀ ਕੋਸ਼ਿਸ਼ ਕਰਦੇ ਅਤੇ ਨਿੱਜੀ ਜ਼ਿੰਮੇਵਾਰੀ ਤੋਂ ਬਚਣ ਲਈ ਆਪਣੇ ਸਾਥੀ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦੇ ਹਨ। ਅਜਿਹੀਆਂ ਆਦਤਾਂ ਤੁਹਾਨੂੰ ਇੱਕ ਚੰਗੇ ਰਿਸ਼ਤੇ ਤੋਂ ਦੂਰ ਕਰ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life style, Live-in relationship, Love life, Relationship Tips, Relationships