Home /News /lifestyle /

Relationship Tips: ਇਨ੍ਹਾਂ ਟਿਪਸ ਨਾਲ ਨਹੀਂ ਆਵੇਗੀ ਰਿਸ਼ਤੇ ਵਿੱਚ ਬੋਰੀਅਤ, ਬਣੇਗਾ ਮਜ਼ਬੂਤ

ਰਿਸ਼ਤਿਆਂ ਨੂੰ ਬਣਾਉਣਾ ਜਿੰਨਾ ਸੌਖਾ ਹੁੰਦਾ ਹੈ ਉਸ ਤੋਂ ਵੱਧ ਔਖਾ ਹੁੰਦਾ ਹੈ ਉਹਨਾਂ ਰਿਸ਼ਤਿਆਂ ਨੂੰ ਬਣਾਈ ਰੱਖਣਾ। ਰਿਸ਼ਤਿਆਂ ਦੀ ਤੁਲਨਾ ਕੱਚੇ ਧਾਗੇ ਨਾਲ ਕੀਤੀ ਜਾਂਦੀ ਹੈ। ਰਿਸ਼ਤਿਆਂ ਨੂੰ ਬੜੀ ਨਾਜ਼ੁਕਤਾ ਨਾਲ ਨਿਭਾਉਣਾ ਪੈਂਦਾ ਹੈ। ਇੱਥੇ ਹਾਸੇ-ਖ਼ੇੜੇ, ਖੁਸ਼ੀਆਂ ਤੋਂ ਇਲਾਵਾ ਦੁੱਖ-ਤਕਲੀਫ਼ ਤੇ ਸੋਗ ਵੀ ਹੁੰਦਾ ਹੈ। ਇਹਨਾਂ ਸਾਰਿਆਂ ਹਾਲਾਤਾਂ ਵਿੱਚ ਇੱਕ ਦੁੱਜੇ ਦਾ ਸਾਥ ਦੇਣਾ ਹੀ ਰਿਸ਼ਤੇ ਨਿਭਾਉਣਾ ਹੈ।

ਹੋਰ ਪੜ੍ਹੋ ...
  • Share this:

ਅਸੀਂ ਜਾਣਦੇ ਹਾਂ ਕਿ ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਰਿਸ਼ਤੇ ਵਿੱਚ ਖੋਖਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਰਿਸ਼ਤਿਆਂ ਵਿੱਚ ਅਜਿਹਾ ਮੋੜ ਨਾ ਆਵੇ ਇਸ ਲਈ ਸਾਨੂੰ ਆਪਣੇ ਰਿਸ਼ਤੇ ਵਿੱਚ ਕੁੱਝ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਅੱਜ ਅਸੀਂ ਰਿਸ਼ਤੇ ਵਿਚ ਆਈ ਬੋਰੀਅਤ ਨੂੰ ਦੂਰ ਕਰਨ ਦੇ ਤਰੀਕੇ ਸਿਖਾਂਗੇ।

ਰਿਸ਼ਤੇ ਵਿੱਚ ਬੋਰੀਅਤ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਇੱਕੋ ਜਿਹੀ ਜੀਵਨ-ਸ਼ੈਲੀ ਨਾਲ ਚਲਦੇ ਰਹਿਣਾ, ਕੁੱਝ ਨਵਾਂ ਜਾਂ ਵੱਖਰਾ ਨਾ ਕਰਨਾ। ਜਦੋਂ ਅਸੀਂ ਕੁੱਝ ਨਵਾਂ ਸੋਚਣਾ ਜਾਂ ਕਰਨਾ ਬੰਦ ਕਰ ਦਿੰਦੇ ਹਾਂ ਤਾ ਰਿਸ਼ਤੇ ਵਿੱਚ ਖਾਲੀਪਨ ਆ ਜਾਂਦਾ ਹੈ। ਜਿਥੇ ਰੋਜ਼ਮਰ੍ਹਾ ਦੇ ਕੰਮ ਮਸ਼ੀਨ ਵਾਂਗ ਚਲਦੇ ਹਨ। ਇਸ ਲਈ ਹਮੇਸ਼ਾ ਕੁੱਝ ਨਵਾਂ ਕਰਨ ਦੀ ਕੋਸ਼ਿਸ਼ ਕਰੋ।

ਤੁਸੀਂ ਆਪਣੇ ਪਰਿਵਾਰ ਨਾਲ ਜਾਂ ਪਾਰਟਨਰ ਨਾਲ ਕਿਤੇ ਘੁੰਮਣ ਜਾ ਸਕਦੇ ਹੋ। ਤੁਸੀਂ ਦਿਲਚਸਪ ਖੇਡਾਂ ਜਿਵੇਂ ਸਕਾਈ ਡਾਈਵਿੰਗ, ਮਾਊਂਟੇਨ ਬਾਈਕਿੰਗ, ਸਰਫਿੰਗ, ਵੇਵ-ਬੋਰਡਿੰਗ, ਰੋਲਰ ਕੋਸਟਰ ਰਾਈਡਜ਼, ਆਊਟਬੈਕ ਹਾਈਕਿੰਗ ਆਦਿ ਲਈ ਵੀ ਜਾ ਸਕਦੇ ਹੋ। ਪਰ ਇਹ ਸਭ ਆਪਣੇ ਡਰ ਨੂੰ ਦੇਖਦੇ ਹੋਏ ਹੀ ਕਰੋ।

ਤੁਸੀਂ ਚਾਹੋ ਤਾਂ ਮਾਹੌਲ ਬਦਲਣ ਲਈ ਬਨਾਹਰ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ ਕਿਤੇ ਦੂਰ ਦੀ ਹੀ ਯੋਜਨਾ ਬਣਾਉਣੀ ਹੈ ਬਲਕਿ ਤੁਸੀਂ ਆਪਣੇ ਨਜ਼ਦੀਕ ਦੀਆਂ ਘੁੰਮਣ ਵਾਲੀਆਂ ਥਾਵਾਂ 'ਤੇ ਜਾ ਸਕਦੇ ਹੋ।

ਇੱਕ ਦੂਸਰੇ ਦੇ ਕੰਮ ਵਿੱਚ ਮਦਦ ਕਰਕੇ ਵੀ ਤੁਸੀਂ ਆਪਣੇ ਪਾਰਟਨਰ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹੋ। ਇਸ ਲਈ ਤੁਸੀਂ ਰਸੋਈ ਵਿੱਚ ਕੁਝ ਬਣਾਉਣ ਵੇਲੇ ਇੱਕ ਦੂਜੇ ਦੀ ਮਦਦ ਕਰਨਾ, ਇਕੱਠੇ ਖਰੀਦਦਾਰੀ ਕਰਨਾ, ਇਕੱਠੇ ਫੋਟੋਗ੍ਰਾਫੀ ਕਰਨਾ ਸ਼ਾਮਿਲ ਕਰ ਸਕਦੇ ਹੋ।

Published by:Drishti Gupta
First published:

Tags: How to strengthen relationship, Live-in relationship, Relationship, Relationship Tips