ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਲੰਬੀ ਦੂਰੀ ਦਾ ਰਿਸ਼ਤਾ ਨਿਭਾਉਣਾ ਆਸਾਨ ਨਹੀਂ ਹੁੰਦਾ ਹੈ। ਮਹੀਨਿਆਂ ਬੱਧੀ ਮੁਲਾਕਾਤ ਨਾ ਹੋਣ ਕਾਰਨ ਝਗੜੇ ਵੀ ਵਧਣ ਲੱਗਦੇ ਹਨ ਅਤੇ ਸਾਥੀ ਸਮੇਂ ਸਿਰ ਫ਼ੋਨ ਨਾ ਚੁੱਕੇ ਜਾਂ ਜਵਾਬ ਨਾ ਦੇਣ 'ਤੇ ਸ਼ੱਕ ਵੀ ਪੈਦਾ ਹੁੰਦਾ ਹੈ। ਜਿਸ ਨਾਲ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੇ ਰਿਸ਼ਤੇ ਵਿੱਚ ਮਜ਼ਬੂਤੀ ਬਣਾਈ ਰੱਖਣ ਲਈ, ਤੁਹਾਡੇ ਲਈ ਇੱਕ ਦੂਜੇ 'ਤੇ ਭਰੋਸਾ ਕਰਨਾ ਸਭ ਤੋਂ ਜ਼ਰੂਰੀ ਹੈ। ਹੁਣ ਤੁਸੀਂ ਆਪਣੇ ਪਾਰਟਨਰ 'ਤੇ ਇਹ ਭਰੋਸਾ ਕਿਵੇਂ ਬਰਕਰਾਰ ਰੱਖ ਸਕਦੇ ਹੋ, ਇਸਦੇ ਲਈ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ...
ਆਪਸੀ ਸੰਚਾਰ ਜਾਰੀ ਰੱਖਣ ਦੀ ਕੋਸ਼ਿਸ਼ ਕਰੋ : ਰਿਸ਼ਤੇ ਨੂੰ ਜੇ ਬਰਕਰਾਰ ਰੱਖਣਾ ਹੈ ਤਾਂ ਆਪਸੀ ਸੰਚਾਰ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ । ਕਈ ਵਾਰ ਅਸੀਂ ਜਦੋਂ ਲਾਂਗ ਡਿਸਟੈਂਸ ਰਿਲੇਸ਼ ਵਿੱਚ ਹੁੰਦੇ ਹਾਂ ਤਾਂ ਰੋਜ਼ ਇੱਕ ਦੂਜੇ ਨੂੰ ਮਿਲ ਨਹੀਂ ਪਾਉਂਦੇ। ਇਸ ਕਾਰਨ ਪਿਆਰ ਵਿੱਚ ਪੋਜ਼ੈਸਿਵਨੈੱਸ ਆਉਣਾ ਵਾਜਿਬ ਹੈ। ਆਪਣੇ ਪਾਰਟਨਰ ਨਾਲ ਪਿਆਰ ਦੀ ਗੱਲ ਜਾਂ ਦੋਸਤੀ ਭਰੀ ਗੱਲਬਾਤ ਜਾਂ ਆਪਣੀ ਕੋਈ ਸਮੱਸਿਆ ਸਾਂਝੀ ਕਰਨੀ, ਅਜਿਹਾ ਸੰਚਾਰ ਹੋਣਾ ਚਾਹੀਦਾ ਹੈ ਤਾਂ ਹੀ ਰਿਸ਼ਤਾ ਮਜ਼ਬੂਤ ਹੁੰਦਾ ਹੈ। ਪਰ ਜਦੋਂ ਗੱਲ ਲਾਂਗ ਡਿਸਟੈਂਸ ਦੀ ਆਉਂਦੀ ਹੈ ਤਾਂ ਅਜਿਹਾ ਸੰਚਾਰ ਹਰ ਰੋਜ਼ ਨਹੀਂ ਹੋ ਪਾਉਂਦਾ। ਪਰ ਕੋਸ਼ਿਸ਼ ਕਰਦੇ ਰਹਿਣੀ ਚਾਹੀਦੀ ਹੈ। ਤੁਹਾਨੂੰ ਜਦੋਂ ਵੀ ਸਮਾਂ ਲੱਗੇ ਆਪਸ ਵਿੱਚ ਜ਼ਰੂਰ ਗੱਲ ਕਰੋ। ਪਿਆਰ ਭਰੀ ਗੱਲਬਾਤ ਰਿਸ਼ਤੇ ਨੂੰ ਜ਼ਿੰਦਾ ਰੱਖਣ ਵਿੱਚ ਕਾਫੀ ਮਦਦ ਕਰਦੀ ਹੈ। ਇਸ ਲਈ ਆਪਸੀ ਸਲਾਹ ਕਰ ਕੇ ਸਮਾਂ ਕੱਢੋ ਤੇ ਇੱਕ ਦੂਜੇ ਨਾਲ ਵੀਡੀਓ ਕਾਲ, ਆਡੀਓ ਕਾਲ ਜਾਂ ਮੈਸੇਸਿੰਜ ਰਾਹੀਂ ਗੱਲਬਾਤ ਜ਼ਰੂਰ ਕਰੋ।
ਖੁਦ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਓ : ਜਦੋਂ ਅਸੀਂ ਕਿਸੇ ਤੋਂ ਦੂਰ ਹੁੰਦੇ ਹਾਂ ਮਾਨਸਿਕ ਤੌਰ ਉੱਤੇ ਖੁਦ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰ ਹੈ। ਮਾਹਿਰਾਂ ਦਾ ਵੀ ਇਹੀ ਮੰਨਣਾ ਹੈ ਕਿ ਜੇ ਤੁਸੀਂ ਮਾਨਸਿਕ ਤੌਰ ਉੱਤੇ ਮਜ਼ਬੂਤ ਹੋਵੋਗੇ ਤਾਂ ਹੀ ਲੰਬੀ ਦੂਰੀ ਦੇ ਰਿਸ਼ਤੇ ਨੂੰ ਨਿਭਾਅ ਸਕੋਗੇ। ਜੋ ਲੋਕ ਮਾਨਸਿਕ ਤੌਰ ਉੱਤੇ ਮਜ਼ਬੂਤ ਨਹੀਂ ਹੁੰਦੇ ਉਨ੍ਹਾਂ ਦੇ ਮਨ ਵਿੱਚ ਪੋਜ਼ੈਸਿਵਨੈੱਸ, ਸ਼ੁੱਕ, ਈਰਖਾ ਵਰਗੀਆਂ ਭਾਵਨਾਵਾਂ ਬਹੁਤ ਜਲਦੀ ਆ ਜਾਂਦੀਆਂ ਹਨ। ਜਿਸ ਕਾਰਨ ਰਿਸ਼ਤਾ ਬਹੁਤੀ ਦੇਰ ਟਿੱਕ ਨਹੀਂ ਪਾਉਂਦਾ ਹੈ।
ਲਾਂਡ ਡਿਸਟੈਂਸਰਿਲੇਸ਼ਨ ਵਿੱਚ ਸਰਪ੍ਰਾਈਜ਼ ਐਲੀਮੈਂਟ ਦਾ ਲਓ ਫਾਇਦਾ : ਲੰਬੀ ਦੂਰੀ ਦੇ ਰਿਸ਼ਤੇ ਵਿੱਚ ਤੁਸੀਂ ਆਪਣੇ ਸਾਥੀ ਨੂੰ ਸਰਪ੍ਰਾਈਜ਼ ਵਿੱਚ ਕੋਈ ਗਿਫਟ ਦੇ ਸਕਦੇ ਹੋ। ਜਦੋਂ ਤੁਹਾਡੇ ਵੱਲੋਂ ਦਿੱਤਾ ਗਿਫਟ ਤੁਹਾਡੇ ਪਾਰਟਨਰ ਨੂੰ ਮਿਲੇਗਾ ਤਾਂ ਉਸ ਨੂੰ ਬਹੁਤ ਚੰਗਾ ਲੱਗੇਗਾ। ਇਸ ਨਾਲ ਪਿਆਰ ਵਧੇਗਾ। ਇਸ ਤੋਂ ਇਲਾਵਾ ਤੁਸੀਂ ਕਦੇ ਕਦਾਈਂ ਆਪਣੇ ਸਾਥੀ ਨੂੰ ਮਿਲਣ ਵੀ ਜਾ ਸਕਦੇ ਹੋ। ਜਾਂ ਇਕੱਠੇ ਮਿਲਣ ਦਾ ਪਲਾਨ ਵੀ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਪਿਆਰ ਦੀ ਤਾਜ਼ਗੀ ਬਰਕਰਾਰ ਰਹੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: How to strengthen relationship, Relationship, Relationship Tips