Home /News /lifestyle /

Reliance AGM 2022: ਮੁਕੇਸ਼ ਅੰਬਾਨੀ ਨੇ ਸਾਂਝੇ ਕੀਤੇ ਸਫਲਤਾ ਦੀ ਪੌੜੀ ਚੜ੍ਹਨ ਦੇ 10 ਸਿਧਾਂਤ, ਤੁਹਾਡੇ ਵੀ ਆਉਣਗੇ ਕੰਮ

Reliance AGM 2022: ਮੁਕੇਸ਼ ਅੰਬਾਨੀ ਨੇ ਸਾਂਝੇ ਕੀਤੇ ਸਫਲਤਾ ਦੀ ਪੌੜੀ ਚੜ੍ਹਨ ਦੇ 10 ਸਿਧਾਂਤ, ਤੁਹਾਡੇ ਵੀ ਆਉਣਗੇ ਕੰਮ

Reliance AGM 2022: ਮੁਕੇਸ਼ ਅੰਬਾਨੀ ਨੇ ਸਾਂਝੇ ਕੀਤੇ ਸਫਲਤਾ ਦੀ ਪੌੜੀ ਚੜ੍ਹਨ ਦੇ 10 ਸਿਧਾਂਤ, ਤੁਹਾਡੇ ਵੀ ਆਉਣਗੇ ਕੰਮ

Reliance AGM 2022: ਮੁਕੇਸ਼ ਅੰਬਾਨੀ ਨੇ ਸਾਂਝੇ ਕੀਤੇ ਸਫਲਤਾ ਦੀ ਪੌੜੀ ਚੜ੍ਹਨ ਦੇ 10 ਸਿਧਾਂਤ, ਤੁਹਾਡੇ ਵੀ ਆਉਣਗੇ ਕੰਮ

ਸੀਐਮਡੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਵਿੱਚ ਲੀਡਰਸ਼ਿਪ ਨਿਰਮਾਣ ਦੇ ਇਹ 10 ਸਿਧਾਂਤ ਹਨ। ਇਨ੍ਹਾਂ ਦੀ ਪਾਲਣਾ ਕਰਦੇ ਹੋਏ, ਅਸੀਂ ਰਿਲਾਇੰਸ ਨੂੰ ਇੱਕ ਵਿਸ਼ੇਸ਼ ਸੰਸਥਾ ਬਣਾਇਆ ਹੈ। ਇਸ ਸੰਸਥਾਗਤ ਸੱਭਿਆਚਾਰ ਦੇ ਕਾਰਨ, ਰਿਲਾਇੰਸ ਹੁਣ ਤੱਕ ਸਫਲਤਾ ਦੀ ਪੌੜੀ ਚੜ੍ਹ ਰਿਹਾ ਹੈ।

  • Share this:

Reliance AGM 2022: ਇਸ ਵਾਰ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (Reliance Industries Limited)ਦੀ 45ਵੀਂ ਸਲਾਨਾ ਜਨਰਲ ਮੀਟਿੰਗ (AGM 2022) ਵਿੱਚ ਕਈ ਕੁਝ ਨਵਾਂ ਹੋਇਆ ਹੈ। ਕਈ ਵੱਡੇ ਐਲਾਨ ਵੀ ਮੁਕੇਸ਼ ਅੰਬਾਨੀ ਵੱਲੋਂ ਕੀਤੇ ਗਏ ਹਨ। ਪਰ ਜਿੱਥੇ ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ਸਾਂਝੀਆਂ ਕੀਤੀਆਂ ਗਈਆਂ, ਉੱਥੇ ਕੁਝ ਭਾਵੁਕ ਪਲ ਵੀ ਸਨ।

ਏਜੀਐਮ ਖ਼ਤਮ ਹੋਣ ਤੋਂ ਕਰੀਬ 10 ਮਿੰਟ ਪਹਿਲਾਂ ਕੰਪਨੀ ਦੇ ਸੀਐਮਡੀ (CMD) ਮੁਕੇਸ਼ ਅੰਬਾਨੀ (Mukesh Ambani) ਨੇ ਕੰਪਨੀ ਨਾਲ ਆਪਣੇ ਸਬੰਧਾਂ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੰਪਨੀ ਦੇ ਸੰਸਥਾਪਕ ਅਤੇ ਆਪਣੇ ਪਿਤਾ ਧੀਰੂਭਾਈ ਅੰਬਾਨੀ (Dheerubai Ambani) ਨੂੰ ਵੀ ਯਾਦ ਕੀਤਾ। ਮੁਕੇਸ਼ ਅੰਬਾਨੀ ਨੇ ਕਿਹਾ, “ਪਿਛਲੇ 45 ਸਾਲਾਂ ਵਿੱਚ ਰਿਲਾਇੰਸ ਦੀ ਹਰ ਇੱਕ ਏਜੀਐਮ (AGM) ਵਿੱਚ ਹਿੱਸਾ ਲੈਣਾ ਮੇਰਾ ਨਿੱਜੀ ਸਨਮਾਨ ਰਿਹਾ ਹੈ। ਇਹ ਸਾਲ ਰਿਲਾਇੰਸ ਦੇ ਨਾਲ ਮੇਰੇ ਸਬੰਧ ਵਿੱਚ ਇੱਕ ਖੁਸ਼ੀ ਦਾ ਮੀਲ ਪੱਥਰ ਹੈ। ਮੈਂ ਤੁਹਾਡੀ ਕੰਪਨੀ ਦੇ ਚੇਅਰਮੈਨ ਵਜੋਂ ਸੇਵਾ ਕਰਦੇ ਹੋਏ 2 ਦਹਾਕੇ ਪੂਰੇ ਕਰ ਲਏ ਹਨ।" ਇਸ ਤੋਂ ਬਾਅਦ ਉਨ੍ਹਾਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕੀਤਾ।

ਲੀਡਰਸ਼ਿਪ ਦੇ ਹਰ ਪਹਿਲੂ ਵਿੱਚ ਮਜ਼ਬੂਤ

ਉਨ੍ਹਾਂ ਨੇ ਕਿਹਾ, “ਜਦੋਂ ਮੈਂ ਅਤੇ ਮੇਰੇ ਸੀਨੀਅਰ ਸਹਿਯੋਗੀ ਰਿਲਾਇੰਸ ਦੀ ਕਹਾਣੀ 'ਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸਫਲਤਾ ਦੇ ਅਧਿਆਏ (chapter) ਕਦੇ ਖਤਮ ਨਹੀਂ ਹੁੰਦੇ ਅਤੇ ਜਿਸ ਨੂੰ ਮੈਂ ਰੱਖਣਾ ਵੀ ਪਸੰਦ ਨਹੀਂ ਕਰਦਾ। ਹਰ ਦਹਾਕੇ, ਹਰ ਸਾਲ ਇਸ ਵਿੱਚ ਸਫ਼ਲਤਾ ਦੇ ਨਵੇਂ ਅਧਿਆਏ ਜੁੜ ਰਹੇ ਹਨ। ਅਸੀਂ ਮਿਲ ਕੇ, ਰਿਲਾਇੰਸ ਨੂੰ ਮਜ਼ਬੂਤੀ ਤੋਂ ਹੋਰ ਵੱਧ ਮਜ਼ਬੂਤੀ ਲੈ ਗਏ ਹਾਂ, ਕਿਉਂਕਿ ਲੀਡਰਸ਼ਿਪ ਵਿੱਚ, ਹਰ ਕਿਸੇ ਕੋਲ ਇੱਕ ਖਾਸ ਚੀਜ਼ ਹੁੰਦੀ ਹੈ - ਫਾਊਂਡਰ ਦਾ ਮਾਈਂਡਸੈੱਟ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਫਾਊਂਡਰ ਦੇ ਮਾਈਂਡਸੈੱਟ ਤੋਂ ਮੇਰਾ ਮਤਲਬ ਧੀਰੂਭਾਈ ਅੰਬਾਨੀ ਦੇ ਉਦੇਸ਼, ਫਿਲੋਸਫੀ ਅਤੇ ਜਨੂੰਨ ਨੂੰ ਹੋਰ ਮਜ਼ਬੂਤ ​​ਕਰਨ ਲਈ ਲਗਾਤਾਰ ਕੰਮ ਕਰਨਾ ਹੈ। ਮੈਂ ਇਸ ਫ਼ਲਸਫ਼ੇ ਨੂੰ 10 ਨਿਯਮਾਂ ਰਾਹੀਂ ਵਿਸਤ੍ਰਿਤ ਕਰਨਾ ਚਾਹਾਂਗਾ।

1. ਟਰੱਸਟ ਕੈਪੀਟਲ (Trust Capital): ਰਿਲਾਇੰਸ ਭਰੋਸੇਮੰਦ ਲੋਕਾਂ ਨੂੰ ਸਭ ਤੋਂ ਉੱਚਾ ਸਥਾਨ ਦਿੰਦਾ ਹੈ। ਸੰਗਠਨ ਜਾਂ ਕਿਸੇ ਵਿਅਕਤੀ ਲਈ ਵਿਸ਼ਵਾਸ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਕੋਈ ਵਧੀਆ ਤਰੀਕਾ ਨਹੀਂ ਹੈ।

2. ਸਹਿਕਾਰਤਾ ਪੂੰਜੀ (Cooperation Capital): ਇਸ ਦਾ ਮਤਲਬ ਹੈ 1 ਅਤੇ 1 ਇਕੱਠੇ 11 ਹਨ। ਲੋਕਾਂ ਅਤੇ ਟੀਮਾਂ ਦਾ ਮਿਲ ਕੇ ਕੰਮ ਕਰਨਾ ਸਾਡੀ SOP ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ।

3. ਹਮਦਰਦੀ ਪੂੰਜੀ (Empathy Capital): ਸੰਸਾਰ ਹੁਣ ਇਹ ਸਮਝ ਰਿਹਾ ਹੈ ਕਿ ਮਨ ਦੀ ਸ਼ਕਤੀ ਨਾਲੋਂ ਦਿਲ ਦੀ ਸ਼ਕਤੀ ਬਿਹਤਰ ਹੈ।

4. ਲੋਕ ਪੂੰਜੀ (People Capital): ਰਿਲਾਇੰਸ ਦੀ ਸਭ ਤੋਂ ਵੱਡੀ ਤਾਕਤ ਇਸ ਦੇ ਲੋਕ ਹਨ, ਨਾ ਕਿ ਸਿਰਫ ਵਿੱਤੀ ਤਾਕਤ। ਸਿਰਫ਼ ਲੋਕ ਹੀ ਬਿਹਤਰ ਮੁੱਲ ਪੈਦਾ ਕਰ ਸਕਦੇ ਹਨ, ਮਸ਼ੀਨਾਂ ਨਹੀਂ।

5. ਤਕਨਾਲੋਜੀ ਅਤੇ ਨਵੀਨਤਾ ਪੂੰਜੀ (Technology & Innovation Capital): ਨਵੀਨਤਮ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕਰਨਾ ਅੱਜ ਦੇ ਯੁੱਗ ਵਿੱਚ ਵਿਕਾਸ ਲਈ ਇੱਕ ਵਿਕਲਪ ਨਹੀਂ ਹੈ, ਪਰ ਇਹ ਲਾਜ਼ਮੀ ਹੈ।

6. ਸਮਰੱਥਾ ਪੂੰਜੀ (Capability Capital): ਰਿਲਾਇੰਸ ਆਪਣੇ ਨੇਤਾਵਾਂ ਨੂੰ ਉਨ੍ਹਾਂ ਦੀ ਮੁਹਾਰਤ, ਯੋਜਨਾਬੰਦੀ, ਐਗਜ਼ੀਕਿਊਸ਼ਨ, ਸਮੀਖਿਆ ਅਤੇ ਸੁਧਾਰ ਦੇ ਆਧਾਰ 'ਤੇ ਪਰਖਦਾ ਹੈ। ਨਵੇਂ ਭਾਰਤ ਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ, ਜਿਨ੍ਹਾਂ ਦੀ ਯੋਗਤਾ ਸਮੱਸਿਆ ਦੀ ਗੁੰਝਲ ਤੋਂ ਬਿਹਤਰ ਹੋਵੇ।

7. ਪ੍ਰਾਪਤੀ ਪੂੰਜੀ (Achievement Capital): ਰਿਲਾਇੰਸ ਵਿੱਚ ਵੱਡੇ ਅਤੇ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਇਨਾਮ ਮਿਲਦਾ ਹੈ, ਪਰ ਜਿਨ੍ਹਾਂ ਦੇ ਆਪਣੇ ਲਈ ਛੋਟੇ ਟੀਚੇ ਹਨ, ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਹੈ।

8. ਰਿਲੇਸ਼ਨਸ਼ਿਪ ਕੈਪੀਟਲ (Relationship Capital): ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਲੋਕ ਰੋਬੋਟ ਨਹੀਂ ਹਨ ਅਤੇ ਪੈਸਾ ਹੀ ਬਿਹਤਰ ਕਰਨ ਦੀ ਪ੍ਰੇਰਣਾ ਨਹੀਂ ਹੈ। ਸਿਹਤਮੰਦ ਤੇ ਆਪਸੀ ਰਿਸ਼ਤੇ ਇੱਕ ਚੰਗੀ ਸੰਸਥਾ ਬਣਾਉਂਦੇ ਹਨ।

9. ਭਾਈਚਾਰਕ ਸ਼ਮੂਲੀਅਤ ਪੂੰਜੀ (Community Engagement Capital): ਸਾਡਾ ਮੰਨਣਾ ਹੈ ਕਿ ਸਮਾਜ ਦੀ ਸੇਵਾ ਕਰਨਾ, ਸਾਡਾ ਸਮਰਥਨ ਕਰਨਾ ਅਤੇ ਸਾਨੂੰ ਕਾਇਮ ਰੱਖਣਾ ਸਾਡੀ ਕਾਰਪੋਰੇਟ ਨੈਤਿਕ ਜ਼ਿੰਮੇਵਾਰੀ ਹੈ ਨਾ ਕਿ ਸਿਰਫ਼ ਕਾਨੂੰਨੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ।

10. ਇਮਾਨਦਾਰੀ ਦੀ ਪੂੰਜੀ (Integrity Capital): ਰਿਲਾਇੰਸ ਵਿੱਚ ਇਮਾਨਦਾਰੀ ਅਤੇ ਸਪੱਸ਼ਟਤਾ ਮੁੱਖ ਹਨ ਜਿਨ੍ਹਾਂ ਉੱਤੇ ਕੋਈ ਸਮਝੌਤਾ ਨਹੀਂ ਹੁੰਦਾ।

ਸੀਐਮਡੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਵਿੱਚ ਲੀਡਰਸ਼ਿਪ ਨਿਰਮਾਣ ਦੇ ਇਹ 10 ਸਿਧਾਂਤ ਹਨ। ਇਨ੍ਹਾਂ ਦੀ ਪਾਲਣਾ ਕਰਦੇ ਹੋਏ, ਅਸੀਂ ਰਿਲਾਇੰਸ ਨੂੰ ਇੱਕ ਵਿਸ਼ੇਸ਼ ਸੰਸਥਾ ਬਣਾਇਆ ਹੈ। ਇਸ ਸੰਸਥਾਗਤ ਸੱਭਿਆਚਾਰ ਦੇ ਕਾਰਨ, ਰਿਲਾਇੰਸ ਹੁਣ ਤੱਕ ਸਫਲਤਾ ਦੀ ਪੌੜੀ ਚੜ੍ਹ ਰਿਹਾ ਹੈ।

Published by:Tanya Chaudhary
First published:

Tags: Business, Mukesh ambani, RIL AGM, Technology