Home /News /lifestyle /

ਰਿਲਾਇੰਸ ਨੇ 950 ਕਰੋੜ ਰੁਪਏ ਵਿੱਚ ਖਰੀਦੀ ਕਲੋਵੀਆ ਦੀ 89% ਹਿੱਸੇਦਾਰੀ, ਜਾਣੋ ਇਸ ਸੰਬੰਧੀ ਡਿਟੇਲ

ਰਿਲਾਇੰਸ ਨੇ 950 ਕਰੋੜ ਰੁਪਏ ਵਿੱਚ ਖਰੀਦੀ ਕਲੋਵੀਆ ਦੀ 89% ਹਿੱਸੇਦਾਰੀ, ਜਾਣੋ ਇਸ ਸੰਬੰਧੀ ਡਿਟੇਲ

ਰਿਲਾਇੰਸ ਨੇ 950 ਕਰੋੜ ਰੁਪਏ ਵਿੱਚ ਖਰੀਦੀ ਕਲੋਵੀਆ ਦੀ 89% ਹਿੱਸੇਦਾਰੀ, ਜਾਣੋ ਇਸ ਸੰਬੰਧੀ ਡਿਟੇਲ(ਸੰਕੇਤਕ ਫੋਟੋ)

ਰਿਲਾਇੰਸ ਨੇ 950 ਕਰੋੜ ਰੁਪਏ ਵਿੱਚ ਖਰੀਦੀ ਕਲੋਵੀਆ ਦੀ 89% ਹਿੱਸੇਦਾਰੀ, ਜਾਣੋ ਇਸ ਸੰਬੰਧੀ ਡਿਟੇਲ(ਸੰਕੇਤਕ ਫੋਟੋ)

Reliance Retail: ਰਿਲਾਇੰਸ ਰਿਟੇਲ ਵੈਂਚਰਜ਼ ਲਿਮਿਟੇਡ (RRVL) ਨੇ ਐਤਵਾਰ ਨੂੰ ਕਲੋਵੀਆ (Clovia) ਵਿੱਚ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ। ਆਰਆਰਐਲਵੀ ਬ੍ਰਿਜ-ਟੂ-ਪ੍ਰੀਮੀਅਮ ਇੰਟੀਮੇਟ ਵੀਅਰ ਸ਼੍ਰੇਣੀ ਵਿੱਚ ਇੱਕ ਉਦਯੋਗਿਕ ਆਗੂ ਕਲੋਵੀਆ ਵਿੱਚ 89 ਪ੍ਰਤੀਸ਼ਤ ਇਕੁਇਟੀ ਹਿੱਸੇਦਾਰੀ ਖਰੀਦਣ ਖਰੀਣ ਜਾ ਰਹੀ ਹੈ। ਆਰਆਰਐਲਵੀ ਇਸ ਹਿੱਸੇਦਾਰੀ ਨੂੰ ਖਰੀਦਣ ਲਈ 950 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕਿਹਾ ਗਿਆ ਹੈ ਕਿ RRVL ਕਲੋਵੀਆ ਕਾਰੋਬਾਰ ਦੀ ਮਾਲਕ ਅਤੇ ਸੰਚਾਲਨ ਕਰਨ ਵਾਲੀ ਪਰਪਲ ਪਾਡਾ ਫ਼ੈਸ਼ਨ ਦੀ ਹਿੱਸੇਦਾਰੀ ਖਰੀਦੇਗੀ।

ਹੋਰ ਪੜ੍ਹੋ ...
 • Share this:

  ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਸੰਸਥਾਪਕ ਟੀਮ ਅਤੇ ਪ੍ਰਬੰਧਨ ਇਸ ਕੰਪਨੀ ਵਿੱਚ ਬਾਕੀ ਬਚੀ ਹਿੱਸੇਦਾਰੀ ਦੇ ਮਾਲਕ ਹੋਣਗੇ। ਆਰਆਰਐਲਵੀ ਪਹਿਲਾਂ ਹੀ Zivame ਅਤੇ Amante ਬ੍ਰਾਂਡਾਂ ਨੂੰ ਖਰੀਦ ਚੁੱਕਾ ਹੈ। ਹੁਣ ਇਸ ਕੰਪਨੀ ਵਿੱਚ ਹਿੱਸੇਦਾਰੀ ਖਰੀਦਣ ਤੋਂ ਬਾਅਦ, RRVL ਅੰਦਰੂਨੀ ਵਿਅਰ ਸੈਗਮੈਂਟ (Inner Wear Segment) ਵਿੱਚ ਆਪਣੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰੇਗੀ।

  RRVL ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਹਮੇਸ਼ਾ ਵਿਕਲਪਾਂ ਨੂੰ ਵਧਾਉਣ ਅਤੇ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ ਮੁੱਲ ਦੀ ਪੇਸ਼ਕਸ਼ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ। ਅਸੀਂ ਆਪਣੇ ਪੋਰਟਫੋਲੀਓ ਸਟਾਈਲ, ਗੁਣਵੱਤਾ ਅਤੇ ਚੰਗੇ ਡਿਜ਼ਾਈਨ ਦੇਣ ਵਾਲੇ ਇੰਟੀਮੇਟ ਵੀਅਰ ਬ੍ਰਾਂਡ ਕਲੋਵੀਆ ਨੂੰ ਸਾਮਿਲ ਕਰਕੇ ਖੁਸ਼ ਹਾਂ। ਅਸੀਂ ਇਸ ਕਾਰੋਬਾਰ ਨੂੰ ਹੋਰ ਉਚਾਈਆਂ 'ਤੇ ਲਿਜਾਣ ਲਈ ਕਲੋਵੀਆ ਦੀ ਮਜ਼ਬੂਤ ਪ੍ਰਬੰਧਨ ਟੀਮ ਨਾਲ ਮਿਲ ਕੇ ਕੰਮ ਕਰਾਂਗੇ।

  ਕਲੋਵੀਆ ਦੇ ਸੰਸਥਾਪਕ ਅਤੇ ਸੀਈਓ ਪੰਕਜ ਵਰਮਾਨੀ ਨੇ ਕਿਹਾ ਕਿ ਕਲੋਵੀਆ ਰਿਲਾਇੰਸ ਰਿਟੇਲ ਪਰਿਵਾਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹੈ। ਇਸ ਸਾਂਝੇਦਾਰੀ ਰਾਹੀਂ, ਅਸੀਂ ਰਿਲਾਇੰਸ ਦੇ ਪੈਮਾਨੇ ਅਤੇ ਪ੍ਰਚੂਨ ਮੁਹਾਰਤ ਤੋਂ ਲਾਭ ਉਠਾਵਾਂਗੇ ਅਤੇ ਬ੍ਰਾਂਡ ਦਾ ਵਿਸਤਾਰ ਕਰਾਂਗੇ। ਇਸ ਦੇ ਨਾਲ ਅਸੀਂ ਸਾਂਝੇ ਤੌਰ 'ਤੇ ਵਿਸ਼ਵ ਪੱਧਰੀ ਗੁਣਵੱਤਾ, ਡਿਜ਼ਾਈਨ ਅਤੇ ਫੈਸ਼ਨ ਦੇ ਨਾਲ ਇੰਟੀਮੇਟ ਵੀਅਰ ਸ਼੍ਰੇਣੀ ਵਿੱਚ ਵਧੀਆ ਕੀਮਤਾਂ 'ਤੇ ਉਤਪਾਦ ਪੇਸ਼ ਕਰਾਂਗੇ। ਅਸੀਂ ਕਲੋਵੀਆ ਨੂੰ ਇਸ ਸ਼੍ਰੇਣੀ ਵਿੱਚ ਸਭ ਤੋਂ ਪਸੰਦੀਦਾ ਬ੍ਰਾਂਡ ਬਣਾਉਣ ਦੀ ਉਮੀਦ ਰੱਖਦੇ ਹਾਂ।

  ਤੁਹਾਨੂੰ ਦੱਸ ਦੇਈਏ ਕਿ ਕਲੋਵੀਆ ਨੂੰ ਪੰਕਜ ਵਰਮਾਨੀ, ਨੇਹਾ ਕਾਂਤ ਅਤੇ ਸੁਮਨ ਚੌਧਰੀ ਦੁਆਰਾ 2013 ਵਿੱਚ ਲਾਂਚ ਕੀਤਾ ਗਿਆ ਸੀ। ਕਲੋਵੀਆ ਔਰਤਾਂ ਲਈ ਅੰਦਰੂਨੀ ਪਹਿਰਾਵੇ (Inner Wear) ਵਿੱਚ ਭਾਰਤ ਦਾ ਪ੍ਰਮੁੱਖ ਬ੍ਰਿਜ-ਟੂ-ਪ੍ਰੀਮੀਅਮ D2C ਬ੍ਰਾਂਡ ਹੈ। ਇੰਟੀਮੇਟ ਵਿਅਰ ਸਪੇਸ ਵਿੱਚ ਇਸਦਾ ਇੱਕ ਮਜ਼ਬੂਤ ਗਾਹਕ ਅਧਾਰ ਹੈ ਅਤੇ ਕੰਪਨੀ ਗਾਹਕਾਂ ਨੂੰ ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਅਤੇ ਸਟਾਈਲ ਵਾਲੇ ਇੰਟੀਮੇਟ ਵੀਅਰ ਦੀ ਪੇਸ਼ਕਸ਼ ਕਰਦੀ ਹੈ।

  RRVL ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਹੈ, ਜੋ ਤੇਲ ਤੋਂ ਲੈ ਕੇ ਰਸਾਇਣ ਤੱਕ ਵਪਾਰ ਕਰਦੀ ਹੈ। ਪਿਛਲੇ ਸਾਲ ਨਵੰਬਰ ਵਿੱਚ, RRVL ਨੇ ਸ਼੍ਰੀਲੰਕਾ-ਅਧਾਰਤ MAS ਹੋਲਡਿੰਗਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ MAS ਬ੍ਰਾਂਡਜ਼ ਤੋਂ ਬ੍ਰਾਂਡ 'ਅਮਾਂਤੇ' ਛਤਰੀ ਦੇ ਤਹਿਤ ਪ੍ਰਚੂਨ ਲਿੰਗਰੀ ਕਾਰੋਬਾਰ ਨੂੰ ਹਾਸਲ ਕੀਤਾ ਸੀ।

  ਇਸ ਤੋਂ ਇਲਾਵਾ ਅਕਤੂਬਰ 2021 ਵਿੱਚ RRVL ਨੇ ਅਨੁਭਵੀ ਕਉਟੂਰੀਅਰ ਰਿਤੂ ਕੁਮਾਰ ਦੀ ਫਰਮ, ਰਿਤਿਕਾ ਪ੍ਰਾਈਵੇਟ ਲਿਮਟਿਡ ਵਿੱਚ 52 ਪ੍ਰਤੀਸ਼ਤ ਹਿੱਸੇਦਾਰੀ ਖਰੀਦੀ ਸੀ। ਇੰਨਾ ਹੀ ਨਹੀਂ, ਰਿਲਾਇੰਸ ਬ੍ਰਾਂਡਸ ਲਿਮਟਿਡ ਨੇ MM Styles Pvt Ltd 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ 40 ਫੀਸਦੀ ਹਿੱਸੇਦਾਰੀ ਖਰੀਦਣ ਦਾ ਵੀ ਐਲਾਨ ਕੀਤਾ ਹੈ।
  Published by:rupinderkaursab
  First published:

  Tags: Business, Businessman, Reliance Retail, Reliance Retail Ventures Limited (rrvl)

  ਅਗਲੀ ਖਬਰ