Home /News /lifestyle /

ਰਿਲਾਇੰਸ ਬ੍ਰਾਂਡਸ ਲਿਮਿਟਡ ਨੇ Tod's ਕੰਪਨੀ ਨਾਲ ਮਿਲਾਇਆ ਹੱਥ, Lifestyle ਬ੍ਰਾਂਡ ਹੈ Tod's

ਰਿਲਾਇੰਸ ਬ੍ਰਾਂਡਸ ਲਿਮਿਟਡ ਨੇ Tod's ਕੰਪਨੀ ਨਾਲ ਮਿਲਾਇਆ ਹੱਥ, Lifestyle ਬ੍ਰਾਂਡ ਹੈ Tod's

ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (Reliance Retail Ventures Limited) ਦੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਿਟੇਡ (RBL) ਨੇ ਇਟਲੀ ਕੰਪਨੀ ਟੌਡਸ ਐੱਸਪੀਏ (Tod's SPA) ਨਾਲ ਫਰੈਂਚਾਈਜ਼ ਸਮਝੌਤਾ ਕੀਤਾ ਹੈ।

  • Share this:
ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (Reliance Retail Ventures Limited) ਦੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਿਟੇਡ (RBL) ਨੇ ਇਟਲੀ ਕੰਪਨੀ ਟੌਡਸ ਐੱਸਪੀਏ (Tod's SPA) ਨਾਲ ਫਰੈਂਚਾਈਜ਼ ਸਮਝੌਤਾ ਕੀਤਾ ਹੈ।

ਟੌਡਸ (Tod's) ਇਟਲੀ ਦਾ ਇੱਕ ਮਸ਼ਹੂਰ ਲਗਜ਼ਰੀ ਅਤੇ ਲਾਈਫਸਟਾਇਲ ਬ੍ਰਾਂਡ ਹੈ। ਸਮਝੌਤੇ ਦੇ ਤਹਿਤ, ਰਿਲਾਇੰਸ ਬ੍ਰਾਂਡਸ ਹੁਣ ਭਾਰਤੀ ਬਾਜ਼ਾਰ ਵਿੱਚ ਟੌਡਸ ਫੁੱਟਵੀਅਰ, ਹੈਂਡਬੈਗ ਅਤੇ ਐਕਸੈਸਰੀਜ਼ ਸਮੇਤ ਸਾਰੇ ਬ੍ਰਾਂਡਾਂ ਦੇ ਰਿਟੇਲਰ ਬਣ ਜਾਣਗੇ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ Tod's SPA ਦੇ ਬ੍ਰਾਂਡ ਪਹਿਲਾਂ ਹੀ ਰਿਲਾਇੰਸ ਦੇ ਲਗਜ਼ਰੀ ਈ-ਕਾਮਰਸ ਪਲੇਟਫਾਰਮ 'Ajio-Luxe' 'ਤੇ ਉਪਲਬਧ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Tod's SPA ਬ੍ਰਾਂਡ 2008 ਤੋਂ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਬਰਕਰਾਰ ਰੱਖ ਰਿਹਾ ਹੈ। ਟੌਡ ਦੇ ਸ਼ੋਅਰੂਮ ਦਿੱਲੀ ਦੇ ਡੀਐਲਐਫ ਐਂਪੋਰੀਓ ਅਤੇ ਮੁੰਬਈ ਦੇ ਪੈਲੇਡੀਅਮ ਮਾਲ ਵਿੱਚ ਮੌਜੂਦ ਹਨ। ਸਮਝੌਤੇ ਦੇ ਤਹਿਤ, ਮੌਜੂਦਾ ਸ਼ੋਅਰੂਮ ਦਾ ਪ੍ਰਬੰਧਨ ਹੁਣ ਰਿਲਾਇੰਸ ਬ੍ਰਾਂਡਸ ਦੁਆਰਾ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਰਿਲਾਇੰਸ ਬ੍ਰਾਂਡ ਭਾਰਤੀ ਬਾਜ਼ਾਰਾਂ 'ਚ ਬ੍ਰਾਂਡ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦੇਵੇਗਾ।

ਜ਼ਿਕਰਯੋਗ ਹੈ ਕਿ ਸਮਝੌਤੇ 'ਤੇ ਟਿੱਪਣੀ ਕਰਦੇ ਹੋਏ, ਰਿਲਾਇੰਸ ਬ੍ਰਾਂਡਸ ਲਿਮਿਟੇਡ ਦੇ MD ਦਰਸ਼ਨ ਮਹਿਤਾ ਨੇ ਕਿਹਾ ਕਿ Tods ਨੇ ਵਿਸ਼ਵ ਦੇ ਲਗਜ਼ਰੀ ਬਜ਼ਾਰ ਵਿੱਚ ਇੱਕ ਮਹਾਨ ਸਥਾਨ ਹਾਸਿਲ ਕੀਤਾ ਹੈ। ਅਸੀਂ ਭਾਰਤੀ ਬਾਜ਼ਾਰ ਵਿੱਚ ਇੱਕ ਅਜਿਹੇ ਬ੍ਰਾਂਡ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ ਜਿਸ ਨੇ ਆਪਣੀ ਬੇਮਿਸਾਲ ਗੁਣਵੱਤਾ, ਸ਼ਿਲਪਕਾਰੀ ਅਤੇ ਸ਼ੈਲੀ ਨੂੰ ਬਰਕਰਾਰ ਰੱਖਿਆ ਹੈ।

ਇਸਦੇ ਨਾਲ ਹੀ ਦੱਸ ਦੇਈਏ ਕਿ ਟੋਡਸ ਦੇ ਜਨਰਲ ਬ੍ਰਾਂਡ ਮੈਨੇਜਰ ਕਾਰਲੋ ਅਲਬਰਟੋ ਬੇਰੇਟਾ ਕਿ ਸਾਨੂੰ ਦੇਸ਼ ਦੇ ਪ੍ਰਮੁੱਖ ਲਗਜ਼ਰੀ ਰਿਟੇਲਰ ਨਾਲ ਭਾਈਵਾਲੀ ਕਰਨ ਵਿੱਚ ਬਹੁਤ ਖੁਸ਼ੀ ਹੈ। ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਗੁਣਵੱਤਾ ਅਤੇ ਆਧੁਨਿਕ ਜੀਵਨ ਸ਼ੈਲੀ ਲਈ ਇਹ ਸਾਂਝੇਦਾਰੀ ਬਹੁਤ ਮਹੱਤਵਪੂਰਨ ਰਹੇਗੀ। ਕੰਮ ਪ੍ਰਤੀ ਸਾਡਾ ਸਾਂਝਾ ਜਨੂੰਨ ਸਾਨੂੰ ਇਸ ਮਹੱਤਵਪੂਰਨ ਸਾਂਝੇਦਾਰੀ ਨੂੰ ਹੋਰ ਵੱਧ ਪ੍ਰਭਵਾਸ਼ਾਲੀ ਬਣਾਉਣ ਵਿੱਚ ਮੱਦਦ ਕਰੇਗਾ।

ਇੱਥੇ ਜ਼ਿਕਰਯੋਗ ਹੈ ਕਿ 100 ਸਾਲ ਪਹਿਲਾਂ ਇਟਲੀ ਵਿੱਚ ਚਮੜੇ ਦੀ ਇੱਕ ਛੋਟੀ ਕੰਪਨੀ ਵਜੋਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਟੋਡਸ ਕੰਪਨੀ ਦਾ ਲਗਜ਼ਰੀ ਬ੍ਰਾਂਡਾਂ ਵਜੋਂ ਇੱਕ ਵੱਡਾ ਨਾਮ ਹੈ। ਕੰਪਨੀ ਦੇ ਦੁਨੀਆਂ ਭਰ ਵਿੱਚ 318 ਸਟੋਰ ਅਤੇ 88 ਫਰੈਂਚਾਇਜ਼ੀ ਸਟੋਰ ਹਨ।
Published by:Krishan Sharma
First published:

Tags: Business, Reliance, Reliance foundation, Reliance industries, Reliance Retail

ਅਗਲੀ ਖਬਰ