• Home
 • »
 • News
 • »
 • lifestyle
 • »
 • RELIANCE BRINGS LATEST TECHNOLOGICAL INNOVATION WITH JIO GLASS ANNOUNCED AT RELIANCE AGM AS

ਹੁਣ ਕਰੋ ਗੱਲਾਂ ਆਪਣੇ ਦੋਸਤਾਂ ਦੇ 3D ਅਵਤਾਰ ਨਾਲ, Jio ਲੈ ਕੇ ਆਇਆ Jio Glass

 • Share this:
  Mixed Reality ਸਰਵਿਸ ਦੇ ਖੇਤਰ ਵਿੱਚ ਰਿਲਾਇੰਸ ਜੀਓ ਹੁਣ ਲਾਇ ਕੇ ਆਇਆ ਹੈ Jio Glass ਦੇ ਰੂਪ ਵਿੱਚ ਲੇਟੈਸਟ ਟੈਕਨੌਲੋਜੀ। ਕੰਪਨੀ ਨੇ ਇਹ ਖ਼ਾਸ ਅਧਿਆਪਕਾਂ, ਵਿਦਿਆਰਥੀਆਂ, ਲਈ ਡਿਜ਼ਾਈਨ ਕੀਤਾ ਹੈ।
  ਇਸ ਨਾਲ 3D ਵਰਚੂਅਲ ਰੂਮਸ ਨੂੰ ਐਨੇਬਲ ਕੀਤਾ ਜਾ ਸਕੇਗਾ। ਨਾਲ ਹੀ ਰੀਅਲ ਟਾਈਮ ਵਿੱਚ Jio Mixed Reality ਕਲਾਉੱਡ ਜ਼ਰੀਏ ਹੋਲੋਗ੍ਰਾਫ਼ਿਕ ਕਲਾਸ ਲਈ ਜਾ ਸਕੇਗੀ।


  ਜੀਓ ਗਲਾਸ ਦੀ ਮਦਦ ਨਾਲ ਵਰਚੂਅਲ ਦੁਨੀਆ ਵਿੱਚ ਤੁਸੀਂ ਦੂਜੇ ਵਿਅਕਤੀ ਦੇ 3D ਅਵਤਾਰ ਨਾਲ ਗੱਲਾਂ ਕਰ ਸਕਦੇ ਹੋ। ਇਸ ਨਾਲ ਗੱਲ ਕਰਨਾ ਬਿਹਤਰ ਹੋ ਜਾਂਦਾ ਹੈ ਕਿਉਂਕਿ ਇੰਜ ਜਾਪਦਾ ਹੈ ਜਿਵੇਂ ਉਹ ਵਿਅਕਤੀ ਤੁਹਾਡੇ ਸਾਹਮਣੇ ਹੀ ਹੈ।

  Jio Glass ਨਾਲ ਘਰ ਚ ਬੈਠੇ ਕੀਤੇ ਵੀ ਘੁੰਮਣ ਜਾਇਆ ਜਾ ਸਕਦਾ ਹੈ। ਇਸ ਦਾ ਮਤਲਬ 3D ਫਾਰਮੈਟ 'ਚ ਦੁਨੀਆ ਦੀ ਕਿਸੇ ਵੀ ਥਾਂ ਤੇ ਗੁਮਨ ਜਾਇਆ ਜਾ ਸਕਦਾ ਹੈ। ਇਸ ਵਿੱਚ ਇੱਕ ਐਪਲੀਕੇਸ਼ਨ ਤੋਂ ਦੂਜੀ ਐਪਲੀਕੇਸ਼ਨ ਵਿੱਚ ਜਾਣਾ ਵੀ ਆਸਾਨ ਹੈ।

  ਇਸ ਜੀਓ ਗਲਾਸ ਦਾ ਵਜ਼ਨ ਸਿਰਫ਼ 75 ਗਰਾਮ ਹੈ। ਇਹ ਪ੍ਰਸਨਲਾਈਜ਼ਡ ਆਡੀਓ ਨਾਲ ਆਉਂਦਾ ਹੈ। ਇਹ ਵਰਚੂਅਲ ਦੁਨੀਆ ਨੂੰ ਬੇਹੱਦ ਆਕਰਸ਼ਕ ਬਣਾ ਦਿੰਦਾ ਹੈ। ਇਸ ਵਿੱਚ ਸਾਰੇ ਵੀਡੀਓ ਕਾਂਫ੍ਰੇਂਸਿੰਗ ਫ਼ੀਚਰ ਹਨ। ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਦੀ ਪ੍ਰੈਜ਼ੀਡੈਂਟ ਕਿਰਨ ਥੋਮਸ ਨੇ ਕਿਹਾ, "Jio Glass ਵਿੱਚ ਜੀਓ ਦੀ ਸਭ ਤੋਂ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਯੂਜ਼ਰ ਨੂੰ ਬੈੱਸਟ ਰਿਐਲਿਟੀ ਸਰਵਿਸ ਦੇਵੇਗਾ। ਵਿਦਿਆਰਥੀ ਜਿਓਗ੍ਰਾਫੀ ਨੂੰ 3D ਮੋਡ ਜ਼ਰੀਏ ਪੜ੍ਹ ਸਕਣਗੇ। 3D ਦੀ ਮਦਦ ਨਾਲ ਹਿਤਿਹਾਸ ਵਰਗੇ ਵਿਸ਼ੇ ਨੂੰ 3D ਗ੍ਰਾਫਿਕਸ ਨਾਲ ਦਿਲਚਸਪ ਬਣਾਇਆ ਜਾ ਸਕਦਾ ਹੈ।
  ਕੋਰੋਨਾ ਕਾਲ ਵਿੱਚ ਵਰਕ ਫਰੋਮ ਹੋਮ ਲਈ ਇਸ ਦੀ ਲੋੜ ਮਹਿਸੂਸ ਕੀਤੀ ਗਈ ਜਿਸ ਲਈ ਇਹ ਕਾਫ਼ੀ ਮਦਦਗਾਰ ਸਾਬਤ ਹੋਵੇਗਾ।
  Published by:Anuradha Shukla
  First published: