Home /News /lifestyle /

ਰਿਲਾਇੰਸ ਨੇ BP ਨਾਲ ਮਿਲ ਕੇ ਸ਼ੁਰੂ ਕੀਤਾ R Cluster ਵਿਚ ਗੈਸ ਦਾ ਉਤਪਾਦਨ

ਰਿਲਾਇੰਸ ਨੇ BP ਨਾਲ ਮਿਲ ਕੇ ਸ਼ੁਰੂ ਕੀਤਾ R Cluster ਵਿਚ ਗੈਸ ਦਾ ਉਤਪਾਦਨ

KG-D6 ਬਲਾਕ

KG-D6 ਬਲਾਕ

ਰਿਲਾਇੰਸ ਇੰਡਸਟਰੀਜ਼ (RIL) ਅਤੇ BP ਨੇ ਸ਼ੁੱਕਰਵਾਰ ਨੂੰ ਆਰ ਕਲੱਸਟਰ ਤੋਂ ਉਤਪਾਦਨ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਦੋਵੇਂ ਕੰਪਨੀਆਂ ਕੇਜੀ ਡੀ 6 ਬਲਾਕ ਵਿੱਚ ਤਿੰਨ ਪ੍ਰਾਜੈਕਟਾਂ ਉੱਤੇ ਮਿਲ ਕੇ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇਹ ਪਹਿਲਾ ਪ੍ਰਾਜੈਕਟ ਹੈ।

 • Share this:
  ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ (RIL) ਅਤੇ BP ਨੇ ਸ਼ੁੱਕਰਵਾਰ ਨੂੰ ਆਰ ਕਲੱਸਟਰ (R Cluster) ਰਾਹੀਂ ਗੈਸ ਉਤਪਾਦਨ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਏਸ਼ੀਆ ਦੇ ਸਭ ਤੋਂ ਡੂੰਘੇ ਜਲ ਪ੍ਰਾਜੈਕਟਾਂ ਵਿਚੋਂ ਇਕ ਹੈ। ਸਾਲ 2023 ਤੱਕ, ਭਾਰਤ ਤੋਂ ਲਗਭਗ 15 ਪ੍ਰਤੀਸ਼ਤ ਗੈਸ ਦੀ ਖਪਤ ਇਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਅਤੇ ਯੂਕੇ ਦੀ ਦਿੱਗਜ ਕੰਪਨੀ (BP) ਨੇ ਭਾਰਤ ਦੇ ਪੂਰਬੀ ਤੱਟ 'ਤੇ ਕੇਜੀ-ਡੀ 6 (KG-D6) ਬਲਾਕ ਵਿੱਚ ਆਰ ਕਲੱਸਟਰ ਅਤੇ ਅਲਟਰਾਦੀਪ ਵਾਟਰ ਗੈਸ ਦੁਆਰਾ ਉਤਪਾਦਨ ਦੀ ਘੋਸ਼ਣਾ ਕੀਤੀ ਹੈ।

  ਦੋਵੇਂ ਕੰਪਨੀਆਂ ਤਿੰਨ ਕਿਸਮਾਂ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀਆਂ ਹਨ। ਆਰ ਕਲੱਸਟਰ ਉਨ੍ਹਾਂ ਵਿਚੋਂ ਇਕ ਹੈ। ਰਿਲਾਇੰਸ ਅਤੇ ਬੀਪੀ ਦੋਵੇਂ ਡੂੰਘੇ ਪਾਣੀ ਗੈਸ ਪ੍ਰੋਜੈਕਟਾਂ ਦੇ ਵਿਕਾਸ ਦੇ ਖੇਤਰ ਵਿਚ ਕੰਮ ਕਰ ਰਹੇ ਹਨ। KG D6 ਵਿਚਲਾ ਇਹ ਪ੍ਰੋਜੈਕਟ R Cluster, Satellites Cluster ਅਤੇ MJ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੈਟੇਲਾਈਟ ਕਲੱਸਟਰ ਅਗਲਾ ਪ੍ਰੋਜੈਕਟ ਹੋਵੇਗਾ, ਜਿਸ ਨੂੰ 2021 ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।

  KG D6 ਬਲਾਕ ਵਿੱਚ ਮੌਜੂਦਾ ਬੁਨਿਆਦੀ ਢਾਂਚਾ ਇਨ੍ਹਾਂ ਪ੍ਰਾਜੈਕਟਾਂ ਦੇ ਵਿਕਾਸ ਲਈ ਵਰਤੇ ਜਾਣਗੇ। ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ KG D6 ਬਲਾਕ ਨੂੰ ਸੰਚਾਲਤ ਕਰਦੀ ਹੈ। ਇਸ ਵਿਚੋਂ 66.67 ਪ੍ਰਤੀਸ਼ਤ ਹਿੱਸੇਦਾਰੀ ਆਰਆਈਐਲ ਕੋਲ ਹੈ ਅਤੇ 33.33 ਪ੍ਰਤੀਸ਼ਤ ਹਿੱਸੇਦਾਰੀ ਬੀ.ਪੀ. ਆਰ ਕਲੱਸਟਰ ਦੀ ਦੂਰੀ ਮੌਜੂਦਾ KG D6  Control & Riser Platform (CRP) ਤੋਂ ਕਾਕੀਨਾਡਾ ਤੱਟ ਵੱਲ 60 ਕਿਲੋਮੀਟਰ ਹੈ।

  R ਕਲਸਟਰ ਵਿਚ ਉਤਪਾਦਨ ਸ਼ੁਰੂ ਕੀਤੇ ਜਾਣ ਬਾਰੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਨੂੰ ਬੀਪੀ ਨਾਲ ਸਾਡੀ ਸਾਂਝੇਦਾਰੀ ਦਾ ਮਾਣ ਹੈ, ਜਿਸ ਵਿਚ ਅਸੀਂ ਮਿਲ ਕੇ ਆਪਣੀ ਮੁਹਾਰਤ ਦੀ ਵਰਤੋਂ ਗੈਸ ਪ੍ਰੋਜੈਕਟ ਲਈ ਕਰ ਰਹੇ ਹਾਂ। ਇਹ ਭੂਗੋਲਿਕ ਅਤੇ ਮੌਸਮੀ ਦ੍ਰਿਸ਼ਟੀਕੋਣ ਤੋਂ ਬਹੁਤ ਚੁਣੌਤੀਪੂਰਨ ਹੈ। ਭਾਰਤ ਦੇ ਊਰਜਾ ਖੇਤਰ ਦੇ ਪੱਖੋਂ ਵੀ ਇਹ ਇਕ ਮਹੱਤਵਪੂਰਣ ਪ੍ਰਾਪਤੀ ਹੈ। ਇਸ ਨਾਲ ਇੱਕ ਸਾਫ਼ ਅਤੇ ਹਰੀਤ ਗੈਸ ਆਰਥਿਕਤਾ ਬਣਾਉਣ ਵਿੱਚ ਮਦਦ ਮਿਲੇਗੀ। ਕ੍ਰਿਸ਼ਨਾ ਗੋਦਾਵਰੀ ਬੇਸਿਨ ਵਿਚ ਸਾਡੇ ਡੀਪ-ਵਾਟਰ ਢਾਂਚੇ ਦੇ ਜ਼ਰੀਏ, ਅਸੀਂ ਗੈਸ ਉਤਪਾਦਨ ਅਤੇ ਦੇਸ਼ ਵਿਚ ਸਾਫ਼ ਊਰਜਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਕੰਮ ਕਰ ਰਹੇ ਹਾਂ।

  ਬੀਪੀ ਦੇ ਸੀਈਓ ਬਰਨਾਰਡ ਲੂੰਨੇ ਨੇ ਕਿਹਾ ਕਿ ਇਹ ਸ਼ੁਰੂਆਤ ਰਿਲਾਇੰਸ ਨਾਲ ਸਾਡੀ ਭਾਈਵਾਲੀ ਦੀਆਂ ਸੰਭਾਵਨਾਵਾਂ ਵੱਲ ਇਕ ਕਦਮ ਹੈ। ਆਪਣੀ ਮੁਹਾਰਤ ਦੀ ਮਦਦ ਨਾਲ ਦੋਵੇਂ ਕੰਪਨੀਆਂ ਭਾਰਤ ਵਿਚ ਵਧ ਰਹੀ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰ ਰਹੀਆਂ ਹਨ। ਸੁਰੱਖਿਅਤ ਊਰਜਾ ਦੀ ਮੰਗ ਭਾਰਤ ਵਿਚ ਵੱਧ ਰਹੀ ਹੈ ਅਤੇ KG D6 ਦਾ ਇਹ ਨਵਾਂ ਪ੍ਰਾਜੈਕਟ ਇਸਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ। ਇਸ ਦੇ ਨਾਲ ਹੀ ਇਹ ਦੇਸ਼ ਦੀ ਊਰਜਾ ਲੋੜਾਂ ਲਈ ਇਕ ਬਿਹਤਰ ਵਿਕਲਪ ਤਿਆਰ ਕਰਨ ਵਿਚ ਵੀ ਸਹਾਇਤਾ ਕਰੇਗਾ।
  Published by:Ashish Sharma
  First published:

  Tags: Mukesh ambani, Reliance industries

  ਅਗਲੀ ਖਬਰ