HOME » NEWS » Life

ਰਿਲਾਇੰਸ JIO ਨੇ ਲਾਂਚ ਕੀਤੇ 5 ਨਵੇਂ ਕ੍ਰਿਕੇਟ ਪਲਾਨ! ਹੁਣ ਘਰ ਬੈਠੇ ਦੇਖੋ IPL ਲਾਈਵ

News18 Punjabi | News18 Punjab
Updated: September 16, 2020, 2:23 PM IST
share image
ਰਿਲਾਇੰਸ JIO ਨੇ ਲਾਂਚ ਕੀਤੇ 5 ਨਵੇਂ ਕ੍ਰਿਕੇਟ ਪਲਾਨ! ਹੁਣ ਘਰ ਬੈਠੇ ਦੇਖੋ IPL ਲਾਈਵ
ਰਿਲਾਇੰਸ JIO ਨੇ ਲਾਂਚ ਕੀਤੇ 5 ਨਵੇਂ ਕ੍ਰਿਕੇਟ ਪਲਾਨ! ਹੁਣ ਘਰ ਬੈਠੇ ਦੇਖੋ IPL ਲਾਈਵ

ਜੀਓ ਕ੍ਰਿਕਟ ਪਲਾਨ (Jio Cricket Plan) ਡੇਟਾ ਅਤੇ ਵੁਆਇਸ ਕਾਲਿੰਗ ਦੇ ਨਾਲ 1 ਸਾਲ ਲਈ Disney+ Hotstar VIP ਦੀ ਮੁਫਤ ਗਾਹਕੀ ਦੇ ਰਹੀ ਹੈ। ਤੁਸੀਂ Disney+ Hotstar ਐਪ ਨਾਲ ਮੁਫ਼ਤ ਲਾਈਵ ਲੀਗ ਮੈਚ ਦੇਖ ਸਕਦੇ ਹੋ।

  • Share this:
  • Facebook share img
  • Twitter share img
  • Linkedin share img


Reliance Jio ਨੇ ਆਈਪੀਐਲ ਲਈ 5 ਨਵੇਂ ਕ੍ਰਿਕੇਟ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਰਿਚਾਰਜ ਪਲਾਨ ਰਾਹੀਂ ਕ੍ਰਿਕੇਟ ਪ੍ਰੇਮੀ ਮੁਫਤ ਵਿਚ ਘਰ ਬੈਠੇ ਹੀ ਆਈਪੀਐਲ ਲਾਈਵ ਦੇਖਣ ਦਾ ਲੁਤਫ ਲੈ ਸਕਣਗੇ। ਜੀਓ ਕ੍ਰਿਕਟ ਪਲਾਨ (Jio Cricket Plan) ਡੇਟਾ ਅਤੇ ਵੁਆਇਸ ਕਾਲਿੰਗ ਦੇ ਨਾਲ 1 ਸਾਲ ਲਈ Disney+ Hotstar VIP ਦੀ ਮੁਫਤ ਗਾਹਕੀ ਦੇ ਰਹੀ ਹੈ। ਤੁਸੀਂ Disney+ Hotstar ਐਪ ਨਾਲ ਮੁਫ਼ਤ ਲਾਈਵ ਲੀਗ ਮੈਚ ਦੇਖ ਸਕਦੇ ਹੋ। ਵੈਧਤਾ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਯੋਜਨਾਵਾਂ ਦੀ ਵੈਧਤਾ ਇਕ ਮਹੀਨੇ ਤੋਂ ਇਕ ਸਾਲ ਤਕ ਹੁੰਦੀ ਹੈ। ਇਸ ਸਬਸਕ੍ਰੀਪਸ਼ਨ ਦੀ ਕੀਮਤ ਸਿਰਫ 401 ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ...

401 ਰੁਪਏ ਦਾ ਵਾਲ ਪਲਾਨ
ਦੱਸ ਦੇਈਏ ਕਿ ਜੀਓ ਕ੍ਰਿਕੇਟ ਪਲਾਨ ‘ਚ 401 ਰੁਪਏ ਤੋਂ ਸ਼ੁਰੂ ਹੋ ਕੇ ਇਹ ਪਲਾਨ 2599 ਰੁਪਏ ਤੱਕ ਜਾ ਚੁੱਕੇ ਹਨ। ਇਸ ਯੋਜਨਾ ਦੀ ਵੈਧਤਾ 28 ਦਿਨ ਹੈ, ਜਿਸ ਵਿਚ 3 ਜੀਬੀ ਡਾਟਾ ਰੋਜ਼ਾਨਾ ਮਿਲੇਗਾ।

499 ਰੁਪਏ ਡੈਟਾ ਐਡ ਆਨ ਪੈਕ

ਇਸ ਤੋਂ ਇਲਾਵਾ ਜੀਓ ਦਾ ਇਕ 499 ਰੁਪਏ ਦਾ ਡੇਟਾ ਐਡ ਪੈਕ ਵੀ ਹੈ। ਜਿਸ 'ਚ 499 ਰੁਪਏ 'ਚ ਜੀਓ ਨੂੰ ਪੈਕ 'ਤੇ ਰੋਜ਼ਾਨਾ 1.5 ਜੀਬੀ ਡਾਟਾ ਐਡ ਮਿਲੇਗਾ। Disney+ Hotstar VIP ਸਬਸਕ੍ਰੀਪਸ਼ਨ ਵੀ ਨਾਲ ਮਿਲੇਗਾ। ਇਨ ਡਾਟਾ ਐਡ ਆਨ ਪੈਕਾਂ ਦੀ ਵੈਧਤਾ 56 ਦਿਨ ਹੈ।

598 ਵਾਲਾ ਪਲਾਨ 

ਇਸ ਦੇ ਨਾਲ ਹੀ 598 ਰੁਪਏ ਦੇ ਪਲਾਨ ਵਿਚ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ। ਇਸ ਦੇ ਨਾਲ ਅਸੀਮਤ ਵੁਆਇਸ ਕਾਲਿੰਗ ਅਤੇ ਇਕ ਸਾਲ ਲਈ Disney+ Hotstar VIP ਸਬਸਕ੍ਰੀਪਸ਼ਨ ਵੀ ਮੁਫਤ ਮਿਲੇਗੀ। ਇਹ ਰੀਚਾਰਜ ਪਲਾਨ 56 ਦਿਨਾਂ ਦੀ ਵੈਧਤਾ ਨਾਲ ਆਵੇਗਾ।

777 ਰੁਪਏ ਦਾ ਪਲਾਨ

ਇਸ ਰੀਚਾਰਜ ਪਲਾਨ ਵਿਚ ਰੋਜ਼ਾਨਾ 1.5 ਜੀਬੀ ਡੇਟਾ ਦੀ ਪੇਸ਼ਕਸ਼ ਕੀਤੀ ਜਾਏਗੀ। ਇਸ ਦੇ ਨਾਲ ਹੀ ਅਸੀਮਤ ਵੁਆਇਸ ਕਾਲਿੰਗ ਅਤੇ ਇਕ ਸਾਲ ਲਈ Disney+ Hotstar VIP ਸਬਸਕ੍ਰੀਪਸ਼ਨ ਵੀ ਮਿਲੇਗਾ।

 2599 ਰੁਪਏ ਦਾ ਪਲਾਨ 

ਜੀਓ ਦੀ ਸਭ ਤੋਂ ਮਹਿੰਗਾ ਪਲਾਨ 2,599 ਰੁਪਏ ਹੈ। ਇਸ ਪਲਾਨ ਵਿਚ ਗਾਹਕ ਨੂੰ ਹਰ ਦਿਨ 2 ਜੀਬੀ ਡਾਟਾ ਮਿਲੇਗਾ। ਇਹ ਵੀ ਇਕ ਕ੍ਰਿਕਟ ਸਪੈਸ਼ਲ ਪਲਾਨ ਹੈ, ਜਿਸ ਦੀ ਵੈਧਤਾ 1 ਸਾਲ ਹੈ। ਇਸ ਵਿਚ ਤੁਹਾਨੂੰ ਕੁੱਲ 720 ਜੀਬੀ ਡਾਟਾ ਅਤੇ 12000 ਮਿੰਟ ਮਿਲਦੇ ਹਨ। ਦੱਸ ਦੇਈਏ ਕਿ ਇਨ੍ਹਾਂ ਸਾਰੇ ਪਲਾਨ ਵਿਚ ਇੱਕ ਸਾਲ ਲਈ DISNEY + HOTSTAR VIP ਦੀ ਮੁਫਤ ਸਬਸਕ੍ਰੀਪਸ਼ਨ ਦਿੱਤੀ ਜਾ ਰਹੀ ਹੈ।
Published by: Ashish Sharma
First published: September 16, 2020, 2:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading