
ਐਪਲ, ਅਮੇਜਨ, ਅਲੀਬਾਬਾ ਅਤੇ ਪੈਪਸੀ ਵਰਗੇ ਬ੍ਰਾਂਡਾਂ ਨੂੰ ਪਿੱਛੇ ਛੱਡ ਰਿਲਾਇੰਸ ਜੀਓ ਬਣਿਆ ਦੁਨੀਆ ਦਾ ਪੰਜਵਾ ਮਜਬੂਤ ਬ੍ਰਾਂਡ
ਨਵੀਂ ਦਿੱਲੀ- ਬ੍ਰਾਂਡ ਫਾਈਨੈਂਸ ਗਲੋਬਲ 500 ਦੀ ਸੂਚੀ ਵਿਚ ਸ਼ਾਮਲ ਹੋਈ ਰਿਲਾਇੰਸ ਜਿਓ ਵੱਡਾ ਉਲਟ-ਫੇਰ ਕੀਤਾ ਹੈ। ਕੰਪਨੀ ਨੇ ਐਪਲ, ਅਮੇਜ਼ਨ, ਅਲੀਬਾਬਾ ਅਤੇ ਪੈਪਸੀ ਵਰਗੀਆਂ ਦਿੱਗਜ ਕੰਪਨੀਆਂ ਨੂੰ ਪਛਾੜਦਿਆਂ ਪਹਿਲੀ ਵਾਰ 5ਵਾਂ ਰੈਂਕ ਹਾਸਲ ਕੀਤਾ ਹੈ।
ਵਿਸ਼ਵ ਦੇ ਸਭ ਤੋਂ ਮਜ਼ਬੂਤ ਪਹਿਲੇ 10 ਬ੍ਰਾਂਡਾਂ ਵਿਚੋਂ ਰਿਲਾਇੰਸ ਜਿਓ ਭਾਰਤ ਵਿਚੋਂ ਇਕੋ ਇਕ ਨਾਮ ਹੈ। ਬ੍ਰਾਂਡ ਦੀ ਤਾਕਤ ਦੇ ਮਾਮਲੇ ਵਿਚ, ਰਿਲਾਇੰਸ ਜਿਓ ਨੇ 100 ਵਿਚੋਂ 91.7 ਬ੍ਰਾਂਡ ਸਟ੍ਰੈਂਥ ਇੰਡੈਕਸ (BSI) ਅੰਕ ਅਤੇ AAA+ ਦੀ ਰੈਕਿੰਗ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਓ ਦੂਰਸੰਚਾਰ ਖੇਤਰ ਵਿਚ ਬ੍ਰਾਂਡ ਵੈਲਯੂ ਦੇ ਮਾਮਲੇ ਵਿਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਬ੍ਰਾਂਡ ਹੈ। ਖਾਸ ਗੱਲ ਇਹ ਹੈ ਕਿ ਜਦੋਂ ਕਿ ਸਮੁੱਚਾ ਉਦਯੋਗ ਵਿਚ ਨਕਾਰਾਤਮਕ ਵਾਧਾ ਵੇਖ ਰਿਹਾ ਹੈ, ਜਿਓ ਦਾ ਬ੍ਰਾਂਡ ਵੈਲਯੂ ਵਧ ਕੇ 4.8 ਬਿਲੀਅਨ ਡਾਲਰ ਹੋ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਓ ਨੇ ਭਾਰਤੀ ਬਾਜ਼ਾਰਾਂ ਵਿਚ ਕਰੋੜਾਂ ਖਪਤਕਾਰਾਂ ਨੂੰ ਕਿਫਾਇਤੀ 4 ਜੀ ਨੈੱਟਵਰਕ ਪ੍ਰਦਾਨ ਕੀਤਾ ਹੈ। ਜੀਓ ਨੇ ਭਾਰਤੀਆਂ ਦੀ ਡਾਟਾ ਵਰਤਣ ਦੀ ਆਦਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਭਾਰਤੀ ਗ੍ਰਾਹਕਾਂ ਦੇ ਡਾਟਾ ਖਪਤ ਵਿੱਚ ਇਨਕਲਾਬੀ ਤਬਦੀਲੀ ਨੂੰ "ਜੀਓ ਪ੍ਰਭਾਵ" ਕਿਹਾ ਜਾਂਦਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਬ੍ਰਾਂਡ ਫਾਇਨਾਂਸ ਗਲੋਬਲ 500 ਦੀ ਸੂਚੀ ਵਿਚ, ਦੁਨੀਆ ਦੇ ਸਭ ਤੋਂ ਮਜ਼ਬੂਤ ਬ੍ਰਾਂਡਾਂ ਨੂੰ ਦਰਜਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਾਲ 2016 ਵਿਚ ਭਾਰਤੀ ਟੈਲੀਕਾਮ ਵਿਚ ਜਿਓ ਨੇ ਐਂਟਰੀ ਕੀਤੀ ਸੀ। ਅੱਜ ਰਿਲਾਇੰਸ ਜਿਓ 40 ਕਰੋੜ ਤੋਂ ਜ਼ਿਆਦਾ ਗਾਹਕਾਂ ਨਾਲ ਭਾਰਤ ਦਾ ਸੱਭ ਤੋਂ ਵੱਡਾ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਨੈਟਰਕ ਆਪ੍ਰੇਟਰ ਬਣ ਚੁੱਕਾ ਹੈ।
ਜੀਓ ਨੇ ਸਾਰੇ ਮਾਪਦੰਡਾਂ 'ਤੇ ਆਪਣੇ ਵਿਰੋਧੀਆਂ ਨਾਲੋਂ ਵਧੀਆ ਸਕੋਰ ਹਾਸਲ ਕੀਤਾ ਹੈ। ਵਿਚਾਰਾਂ ਦਾ ਸਹੀ ਰੂਪਾਂਤਰਣ, ਬ੍ਰਾਂਡ ਦੀ ਸਾਖ, ਬ੍ਰਾਂਡ ਦੀ ਸਿਫਾਰਸ਼, ਨਵੀਨਤਾ, ਗਾਹਕ ਸੇਵਾ ਅਤੇ ਆਰਥਿਕਤਾ ਜਿਹੇ ਮਿਆਰਾਂ 'ਤੇ ਕੰਪਨੀ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਜਿਓ ਬ੍ਰਾਂਡ ਵਿਚ ਕੋਈ ਕਮੀ ਜਾਂ ਕਮਜ਼ੋਰੀ ਨਹੀਂ ਹੈ। ਜੀਓ ਨੇ ਵਿਸ਼ਵ ਪੱਧਰ 'ਤੇ ਬਹੁਤ ਸਾਰੇ ਪਰਿਪਾਰਟੀਆਂ ਨੂੰ ਤੋੜਿਆ ਹੈ ਅਤੇ ਇਸ ਨੂੰ ਆਪਣੇ ਗਾਹਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ।
ਬ੍ਰਾਂਡ ਫਾਈਨੈਂਸ ਵੱਲੋਂ ਐਲਾਨੀ ਸੂਚੀ ਵਿਚ ਸਭ ਤੋਂ ਮਜ਼ਬੂਤ ਬ੍ਰਾਂਡ WeChat ਹੈ। ਇਸਨੇ 100 ਵਿਚੋਂ 95.4 ਦਾ ਬ੍ਰਾਂਡ ਸਟ੍ਰੈਂਥ ਇੰਡੈਕਸ (BSI) ਸਕੋਰ ਪ੍ਰਾਪਤ ਕੀਤਾ ਹੈ। ਆਟੋ ਕੰਪਨੀਆਂ ਫਰਾਰੀ ਦੂਜੇ ਸਥਾਨ 'ਤੇ, ਰੂਸੀ ਬੈਂਕ Sber ਅਤੇ ਕੋਕਾ-ਕੋਲਾ ਵਿਸ਼ਵ ਦਾ ਤੀਜਾ ਅਤੇ ਚੌਥਾ ਸਭ ਤੋਂ ਮਜ਼ਬੂਤ ਬ੍ਰਾਂਡ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।