ਟੈਲੀਕਾਮ ਤੇ ਸਮਾਰਫੋਨ ਲਈ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਤੋਂ ਬਾਅਦ ਰਿਲਾਇੰਸ Jio ਨੇ ਭਾਰਤ 'ਚ ਗੇਮ ਕੰਟਰੋਲਰ ਲਾਂਚ ਕਰ ਦਿੱਤਾ ਹੈ। ਗਾਹਕ ਕੰਪਨੀ ਦੇ ਇਸ ਕੰਟਰੋਲਰ ਨੂੰ Jio ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖ ਸਕਦੇ ਹਨ। ਟੈਲੀਕਾਮ ਆਪਰੇਟਰ ਦਾ ਇਹ ਪਹਿਲਾ ਅਜਿਹਾ ਪ੍ਰੋਡਕਟ ਹੈ ਜਿਸ ਦੀ ਲਿਸਟਿੰਗ ਤੋਂ ਪਤਾ ਲੱਗਾ ਹੈ ਕਿ ਇਹ ਗੇਮਿੰਗ ਕੰਟਰੋਲਰ ਇੱਕ ਵਾਰ ਚਾਰਜ ਕਰਨ 'ਤੇ 8 ਘੰਟੇ ਤੱਕ ਦੀ ਬੈਟਰੀ ਲਾਈਫ ਪ੍ਰਦਾਨ ਕਰ ਸਕਦਾ ਹੈ। Jio ਫੋਨ ਅਤੇ Jio ਸਮਾਰਟਫੋਨ ਪਿਛਲੇ ਸਾਲ ਤੋਂ ਬਾਜ਼ਾਰ 'ਚ ਮੌਜੂਦ ਹਨ। ਇਸ ਤੋਂ ਇਲਾਵਾ ਟੈਲੀਕਾਮ ਆਪਰੇਟਰ ਦੇ ਤੌਰ 'ਤੇ ਇਹ ਇੱਕ ਦਿੱਗਜ ਕੰਪਨੀ ਹੈ।
ਕੀਮਤ ਕਿੰਨੀ ਹੈ? : ਕੀਮਤ ਦੀ ਗੱਲ ਕਰੀਏ ਤਾਂ ਨਵੇਂ Jio ਗੇਮ ਕੰਟਰੋਲਰ ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਡਿਵਾਈਸ ਨੂੰ ਸਿਰਫ ਮੈਟ ਬਲੈਕ ਫਿਨਿਸ਼ 'ਚ ਪੇਸ਼ ਕੀਤਾ ਗਿਆ ਹੈ। ਇਸ ਨੂੰ ਖਰੀਦਣ ਲਈ ਗਾਹਕ EMI ਵਿਕਲਪ ਚੁਣ ਸਕਦੇ ਹਨ। ਫਿਲਹਾਲ Amazon ਅਤੇ Flipkart 'ਤੇ ਸੂਚੀਬੱਧ ਨਹੀਂ ਹੈ, ਪਰ Jio ਗੇਮ ਕੰਟਰੋਲਰ ਲਿਸਟਿੰਗ ਪਹਿਲਾਂ ਹੀ ਅਧਿਕਾਰਤ ਵੈੱਬਸਾਈਟ 'ਤੇ ਲਾਈਵ ਹੈ।
Jio ਗੇਮ ਕੰਟਰੋਲਰ ਦੀ ਗੱਲ ਕਰੀਏ ਤਾਂ ਇਹ ਘੱਟ ਲੇਟੈਂਸੀ ਕੁਨੈਕਸ਼ਨ ਲਈ ਬਲੂਟੁੱਥ v4.1 ਟੈਕਨਾਲੋਜੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ। ਇਹ 10 ਮੀਟਰ ਤੱਕ ਦੀ ਵਾਇਰਲੈੱਸ ਰੇਂਜ ਪ੍ਰਦਾਨ ਕਰਦਾ ਹੈ। ਜਿਵੇਂ ਕਿ ਇੱਥੇ ਦੱਸਿਆ ਗਿਆ ਹੈ, Jio ਦਾ ਦਾਅਵਾ ਹੈ ਕਿ ਉਪਭੋਗਤਾਵਾਂ ਨੂੰ ਕੁੱਲ 8 ਘੰਟੇ ਦੀ ਬੈਟਰੀ ਲਾਈਫ ਮਿਲੇਗੀ। ਇਸ ਵਿੱਚ ਰੀਚਾਰਜੇਬਲ ਬੈਟਰੀ ਹੈ।
ਐਂਡਰਾਇਡ ਟੀਵੀ, ਟੈਬਲੇਟ ਦੇ ਨਾਲ ਅਨੁਕੂਲ: Jio ਦੀ ਅਧਿਕਾਰਤ ਵੈਬਸਾਈਟ ਕਹਿੰਦੀ ਹੈ ਕਿ ਨਵਾਂ ਗੇਮ ਕੰਟਰੋਲਰ ਸਾਰੇ ਐਂਡ੍ਰਾਇਡ ਟੈਬਲੇਟਾਂ, ਐਂਡ੍ਰਾਇਡ ਟੀਵੀ ਅਤੇ ਹੋਰ ਡਿਵਾਈਸਾਂ ਲਈ ਕੰਪੈਟੇਬਲ ਹੈ। ਪਰ, ਉਪਭੋਗਤਾਵਾਂ ਨੂੰ Jio ਦੇ ਸੈੱਟ-ਟਾਪ ਬਾਕਸ ਨਾਲ ਸਭ ਤੋਂ ਵਧੀਆ ਅਨੁਭਵ ਮਿਲੇਗਾ। ਇਹ ਕੇਬਲ ਟੀਵੀ ਚੈਨਲਾਂ ਤੱਕ ਪਹੁੰਚ ਪ੍ਰਦਾਨ ਨਹੀਂ ਕਰਦਾ ਹੈ ਜੋ ਉਪਭੋਗਤਾਵਾਂ ਨੂੰ ਟਾਟਾ ਪਲੇ (ਪਹਿਲਾਂ ਟਾਟਾ ਸਕਾਈ) ਸਮਾਰਟ ਸੈੱਟ-ਟਾਪ ਬਾਕਸ ਨਾਲ ਪ੍ਰਾਪਤ ਹੁੰਦੇ ਹਨ।
ਡਿਵਾਈਸ ਵਿੱਚ ਇੱਕ 20-ਬਟਨ ਲੇਆਉਟ ਹੈ ਜਿਸ ਵਿੱਚ ਦੋ ਪ੍ਰੈਸ਼ਰ ਪੁਆਇੰਟ ਟਰਿਗਰ ਅਤੇ 8-ਡਾਇਰੈਕਸ਼ਨ ਐਰੋ ਬਟਨ ਸ਼ਾਮਲ ਹਨ। Jio ਦਾ ਨਵਾਂ ਗੇਮਿੰਗ ਕੰਟਰੋਲਰ ਦੋ ਜਾਏਸਟਿਕਸ ਨਾਲ ਆਉਂਦਾ ਹੈ। ਅਧਿਕਾਰਤ ਵੈੱਬਸਾਈਟ ਕਹਿਣਾ ਹੈ ਕਿ ਕੰਟਰੋਲਰ ਕੋਲ ਦੋ ਵਾਈਬ੍ਰੇਸ਼ਨ ਫੀਡਬੈਕ ਮੋਟਰਸ ਹਨ ਅਤੇ ਇਰ ਹੈਪਟਿਕ ਕੰਟਰੋਲ ਦਾ ਸਮਰਥਨ ਕਰਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Jio, Jio Games, Reliance Jio, Tech News, Technology, Video Games