ਨਵੀਂ ਦਿੱਲੀ : ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਲਾਇੰਸ ਜਿਓ ਨੇ ਆਪਣੇ ਯੂਜ਼ਰਸ ਨੂੰ ਕੁਝ ਪ੍ਰੀਪੇਡ ਪਲਾਨਸ ਦੇ ਰੀਚਾਰਜ 'ਤੇ 20 ਫੀਸਦੀ ਕੈਸ਼ਬੈਕ ਦੀ ਆਫਰ ਪੇਸ਼ ਕੀਤੀ ਹੈ। ਯੂਜ਼ਰਸ ਨੂੰ ਇਹ ਕੈਸ਼ਬੈਕ ਸਿਰਫ ਉਦੋਂ ਮਿਲੇਗਾ ਜਦੋਂ ਉਹ MyJio ਐਪ ਜਾਂ ਕੰਪਨੀ ਦੀ ਅਧਿਕਾਰਤ ਵੈਬਸਾਈਟ ਤੋਂ ਰੀਚਾਰਜ ਕਰਨਗੇ। 249 ਰੁਪਏ, 555 ਰੁਪਏ ਅਤੇ 599 ਰੁਪਏ ਦੇ ਪ੍ਰੀਪੇਡ ਪਲਾਨ 'ਤੇ ਕੈਸ਼ਬੈਕ ਦੀ ਪੇਸ਼ਕਸ਼ ਕੀਤੀ ਗਈ ਹੈ। Jio ਦੇ ਅਨੁਸਾਰ, ਇਹ ਕੈਸ਼ਬੈਕ ਉਪਭੋਗਤਾ ਦੇ ਖਾਤੇ ਵਿੱਚ ਕ੍ਰੈਡਿਟ ਹੋ ਜਾਵੇਗਾ ਅਤੇ ਭਵਿੱਖ ਦੇ ਰੀਚਾਰਜ ਲਈ ਵਰਤਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਨਵੇਂ ਪ੍ਰੀਪੇਡ ਪਲਾਨਸ ਵਿੱਚ ਹੋਰ ਕੀ ਆਫਰ ਮਿਲੇਗਾ :
ਰਿਲਾਇੰਸ ਜੀਓ ਦੇ 555 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ, ਯੂਜ਼ਰਸ ਨੂੰ ਪ੍ਰਤੀ ਦਿਨ 1.5 ਜੀਬੀ ਡਾਟਾ ਮਿਲੇਗਾ। ਇਸ ਪਲਾਨ ਵਿੱਚ ਸਾਰੇ ਨੈੱਟਵਰਕਾਂ 'ਤੇ ਅਸੀਮਤ ਵਾਇਸ ਕਾਲਿੰਗ ਦੇ ਨਾਲ ਹਰ ਦਿਨ 100 ਮੈਸੇਜ ਭੇਜਣ ਦੀ ਸੁਵਿਧਾ ਉਪਲਬਧ ਹੈ। ਇਸ ਪਲਾਨ ਦੀ ਵੈਲੀਡਿਟੀ 84 ਦਿਨਾਂ ਦੀ ਹੋਵੇਗੀ। ਇਸ ਪਲਾਨ ਵਿੱਚ JioTV, JioCinema, JioNews, JioSecurity ਅਤੇ JioCloud ਦੀ ਸੁਵਿਧਾ ਮਿਲੇਗੀ।
599 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਰੋਜ਼ਾਨਾ 2 ਜੀਬੀ ਡਾਟਾ, ਅਸੀਮਤ ਵਾਇਸ ਕਾਲਿੰਗ ਤੇ ਰੋਜ਼ਾਨਾ 100 ਮੈਸੇਜਸ ਦੀ ਸੁਵਿਧਾ ਮਿਲਦੇ ਹਨ। ਵੈਧਤਾ ਦੀ ਗੱਲ ਕਰੀਏ ਤਾਂ ਇਸ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। JioTV, JioCinema, JioNews, JioSecurity ਅਤੇ JioCloud ਦੀ ਸੁਵਿਧਾ ਵੀ ਇਸ ਪਲਾਨ ਵਿੱਚ ਮਿਲੇਗਾ।
ਰਿਲਾਇੰਸ ਜੀਓ ਦੇ 249 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਰੋਜ਼ਾਨਾ 2 ਜੀਬੀ ਡਾਟਾ ਅਨਲਿਮਟਿਡ ਵਾਇਸ ਕਾਲਿੰਗ ਤੇ ਰੋਜ਼ਾਨਾ ਯੂਜ਼ਰਸ ਨੂੰ 100 ਮੈਸੇਜਸ ਮਿਲਦੇ ਹਨ। ਇਸ ਪੇਸ਼ਕਸ਼ ਦੇ ਤਹਿਤ, ਉਪਭੋਗਤਾਵਾਂ ਦੇ ਖਾਤੇ ਵਿੱਚ 20 ਪ੍ਰਤੀਸ਼ਤ ਕੈਸ਼ਬੈਕ ਜਮ੍ਹਾਂ ਕੀਤਾ ਜਾਵੇਗਾ। ਇਸ ਕੈਸ਼ਬੈਕ ਦਾ ਲਾਭ ਲੈਣ ਲਈ, ਉਪਭੋਗਤਾਵਾਂ ਨੂੰ ਪਹਿਲਾਂ MyJio ਐਪ ਅਤੇ Jio.com ਸਾਈਟ ਤੇ ਜਾਣਾ ਪਏਗਾ।
Jio ਵੱਲੋਂ 1 ਸਾਲ ਦੀ ਡਿਜ਼ਨੀ+ ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ ਦੇ ਨਾਲ ਨਵੇਂ ਪ੍ਰੀਪੇਡ ਪਲਾਨ ਵੀ ਪੇਸ਼ ਕੀਤੇ ਗਏ ਹਨ। ਇਹ ਪਲਾਨ 499, 888 ਅਤੇ 2599 ਰੁਪਏ ਵਿੱਚ ਆਉਂਦੇ ਹਨ।
499 ਰੁਪਏ ਦਾ ਪ੍ਰੀਪੇਡ ਪਲਾਨ: 499 ਰੁਪਏ ਦੇ ਪ੍ਰੀਪੇਡ ਪਲਾਨ ਵਿੱਚ ਰੋਜ਼ਾਨਾ 3 ਜੀਬੀ ਡਾਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਵਾਧੂ 6 ਜੀਬੀ ਡਾਟਾ ਵੀ ਉਪਲਬਧ ਹੈ। ਇਸ ਪਲਾਨ ਵਿੱਚ ਅਨਲਿਮਟਿਡ ਵੁਆਇਸ ਕਾਲਿੰਗ ਦੇ ਨਾਲ ਦੇ ਨਾਲ ਰੋਜ਼ਾਨਾ 100 ਐਸਐਮਐਸ 28 ਦਿਨਾਂ ਲਈ ਮਿਲਣਗੇ। OTT ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਯੋਜਨਾ ਵਿੱਚ ਡਿਜ਼ਨੀ+ਹੌਟਸਟਾਰ ਦੀ ਸਬਸਕ੍ਰਿਪਸ਼ਨ ਵੀ ਸ਼ਾਮਲ ਹੈ।
ਇਸੇ ਤਰ੍ਹਾਂ, 888 ਰੁਪਏ ਦੇ ਜੀਓ ਪ੍ਰੀਪੇਡ ਪਲਾਨ ਵਿੱਚ ਅਨਲਿਮਟਿਡ ਵਾਇਸ ਕਾਲਿੰਗ, ਪ੍ਰਤੀ ਦਿਨ 100 ਐਸਐਮਐਸ, 2 ਜੀਬੀ ਪ੍ਰਤੀ ਦਿਨ ਅਤੇ 84 ਦਿਨਾਂ ਲਈ ਡਿਜ਼ਨੀ+ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ ਸ਼ਾਮਲ ਹੈ।
ਇਸ ਤੋਂ ਅਲਾਵਾ ਇੱਕ ਸਾਲ ਲਈ ਵੀ ਪਲਾਨ ਸ਼ਾਮਲ ਹੈ। 2,599 ਰੁਪਏ ਦੇ ਪਲਾਨ ਵਿੱਚ ਅਨਲਿਮਟਿਡ ਵਾਇਸ ਕਾਲਾਂ, 2 ਜੀਬੀ ਪ੍ਰਤੀ ਦਿਨ ਡਾਟਾ, ਪ੍ਰਤੀ ਦਿਨ 100 ਐਸਐਮਐਸ ਅਤੇ 365 ਦਿਨਾਂ ਲਈ ਡਿਜ਼ਨੀ+ਪਲੱਸ ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ ਦਾ ਲਾਭ ਮਿਲੇਗਾ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Cashback, Mobile phone, Prepaid, Reliance industries, Reliance Jio