ਰਿਲਾਇੰਸ ਰਿਟੇਲ (Reliance Retail) ਨੇ 'ਹੈਂਡਮੇਡ ਇਨ ਇੰਡੀਆ' (Handmade In India) ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ, ਰਿਲਾਇੰਸ ਰਿਟੇਲ (Reliance Retail) ਪ੍ਰਮਾਣਿਕ ਦਸਤਕਾਰੀ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਭਾਰਤੀ ਕਲਾ ਨੂੰ ਉਤਸ਼ਾਹਿਤ ਕਰਨ ਲਈ "ਸਵਦੇਸ਼" ਨਾਮਕ ਰਿਟੇਲ ਸਟੋਰ ਖੋਲ੍ਹੇਗਾ। ਇਹ ਨਾ ਸਿਰਫ਼ ਹਜ਼ਾਰਾਂ ਕਾਰੀਗਰਾਂ ਨੂੰ ਟਿਕਾਊ ਰੋਜ਼ੀ-ਰੋਟੀ ਪ੍ਰਦਾਨ ਕਰੇਗਾ, ਸਗੋਂ ਵਿਸ਼ਵ ਭਰ ਵਿੱਚ ਭਾਰਤੀ ਕਲਾ ਲਈ ਬਾਜ਼ਾਰ ਵੀ ਪ੍ਰਦਾਨ ਕਰੇਗਾ। ਸਵਦੇਸ਼ ਸਟੋਰਾਂ ਵਿੱਚ, ਭਾਰਤੀ ਕਾਰੀਗਰਾਂ ਦੁਆਰਾ ਬਣਾਏ ਗਏ ਸਮਾਨ ਨੂੰ "ਸਵਦੇਸ਼ ਬ੍ਰਾਂਡ" ਦੇ ਤਹਿਤ ਬਜ਼ਾਰ ਵਿੱਚ ਲਾਂਚ ਕੀਤਾ ਜਾਵੇਗਾ।
ਪਹਿਲਾ ਸਵਦੇਸ਼ ਸਟੋਰ ਇਸ ਸਾਲ ਦੇ ਦੂਜੇ ਅੱਧ ਵਿੱਚ ਖੁੱਲ੍ਹਣ ਦੀ ਉਮੀਦ ਹੈ। ਇਸ ਵਿੱਚ ਹੱਥਾਂ ਨਾਲ ਬਣੇ ਕੱਪੜੇ, ਦਸਤਕਾਰੀ, ਕਾਰੀਗਰਾਂ ਤੋਂ ਸਿੱਧੇ ਖਰੀਦੇ ਗਏ ਖੇਤੀਬਾੜੀ ਉਤਪਾਦਾਂ ਵਰਗੀਆਂ ਵਸਤੂਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੋਵੇਗੀ। ਸਵਦੇਸ਼ ਭਾਰਤੀ ਕਾਰੀਗਰਾਂ ਅਤੇ ਪ੍ਰਮਾਣਿਕ ਹੈਂਡਕ੍ਰਾਫਟਡ ਉਤਪਾਦਾਂ ਦੇ ਵਿਕਰੇਤਾਵਾਂ ਨੂੰ ਵਿਸ਼ਵ ਭਰ ਦੇ ਖਪਤਕਾਰਾਂ ਨਾਲ ਜੋੜਨ ਲਈ ਇੱਕ ਗਲੋਬਲ ਮਾਰਕੀਟਪਲੇਸ ਵੀ ਤਿਆਰ ਕਰੇਗਾ।
ਅਲੋਪ ਹੋ ਰਹੀਆਂ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ : ਰਿਲਾਇੰਸ ਰਿਟੇਲ ਵੈਂਚਰਸ ਲਿਮਿਟੇਡ (Reliance Retail Ventures Limited)ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ, “ਭਾਰਤੀ ਕਲਾ ਅਤੇ ਸ਼ਿਲਪਕਾਰੀ ਦਾ ਭਵਿੱਖ ਇੱਕ ਦਿਲਚਸਪ ਪੜਾਅ 'ਤੇ ਹੈ। ਅਲੋਪ ਹੋ ਰਹੀਆਂ ਕਲਾਵਾਂ ਨੂੰ ਮੁੜ ਸੁਰਜੀਤ ਕਰਨ ਅਤੇ ਸਥਾਨਕ ਕਾਰੀਗਰਾਂ ਲਈ ਇੱਕ ਈਕੋ-ਸਿਸਟਮ ਬਣਾਉਣ ਅਤੇ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਸਾਡੇ ਪਿਛਲੇ ਯਤਨਾਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।
ਸਾਡਾ ਸਟੈਂਡਅਲੋਨ ਹੈਂਡੀਕਰਾਫਟ ਡੈਸਟੀਨੇਸ਼ਨ ਸਟੋਰ ਫਾਰਮੈਟ, “ਸਵਦੇਸ਼” ਹੁਣ ਤਿਆਰ ਹੈ। ਇਹ ਕੱਪੜੇ, ਘਰੇਲੂ ਟੈਕਸਟਾਈਲ, ਘਰੇਲੂ ਸਜਾਵਟ, ਫਰਨੀਚਰ, ਗਹਿਣੇ ਆਦਿ ਉਤਪਾਦ ਅਤੇ ਹੋਰ ਬਹੁਤ ਕੁਝ ਪ੍ਰਦਰਸ਼ਿਤ ਕਰੇਗਾ। ਈਸ਼ਾ ਅੰਬਾਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਦੇਸ਼ ਦੇ ਕਾਰੀਗਰਾਂ ਲਈ ਇਹ ਵੱਡਾ ਮੌਕਾ ਹੈ। ਇਸ ਨੂੰ ਹਕੀਕਤ ਬਣਾਉਣ ਲਈ, ਰਿਲਾਇੰਸ ਰਿਟੇਲ ਵੱਖ-ਵੱਖ ਸਰਕਾਰੀ ਸੰਸਥਾਵਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ ਤਾਂ ਜੋ ਵੱਖ-ਵੱਖ ਸਥਾਨਕ ਕਲਾ ਰੂਪਾਂ ਨੂੰ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਦਾਨ ਕੀਤੀ ਜਾ ਸਕੇ। ਇਸ ਦੇ ਨਾਲ ਹੀ, ਰਿਲਾਇੰਸ ਰਿਟੇਲ ਨੇ ਵੱਖ-ਵੱਖ ਸਵਦੇਸ਼ੀ ਸ਼ਿਲਪਕਾਰੀ ਲਈ ਮੁੱਖ ਉਪ-ਕੇਂਦਰਾਂ ਦੀ ਪਛਾਣ ਕਰਨ ਲਈ ਰਿਲਾਇੰਸ ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਹੈ।
ਰਾਜ ਸਰਕਾਰਾਂ ਨਾਲ ਕੀਤੀ ਗਈ ਭਾਈਵਾਲੀ : "ਸਵਦੇਸ਼" ਕਾਰੀਗਰ ਭਾਈਚਾਰਿਆਂ ਤੋਂ ਸਿੱਧੇ ਤੌਰ 'ਤੇ 100% ਪ੍ਰਮਾਣਿਕ ਹੈਂਡਕ੍ਰਾਫਟ ਉਤਪਾਦ ਖਰੀਦਣ ਲਈ ਵੱਖ-ਵੱਖ PSUs ਅਤੇ ਰਾਜ ਸਰਕਾਰਾਂ ਨਾਲ ਸਾਂਝੇਦਾਰੀ ਕਰ ਰਿਹਾ ਹੈ ਅਤੇ ਕੱਪੜਾ ਮੰਤਰਾਲੇ ਨਾਲ ਪਹਿਲਾਂ ਹੀ ਇੱਕ ਸਮਝੌਤਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ ਸਰਕਾਰ ਦੇ MSME ਅਤੇ ਟੈਕਸਟਾਈਲ ਵਿਭਾਗ ਨਾਲ ਵੀ ਇਕ ਸਮਝੌਤਾ ਕੀਤਾ ਗਿਆ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਇੱਕ ਸਿਹਤਮੰਦ, ਗਤੀਸ਼ੀਲ ਈਕੋ-ਸਿਸਟਮ ਦਾ ਨਿਰਮਾਣ ਕਰਨਾ ਹੈ। ਅੱਜ ਕੋਲਕਾਤਾ ਵਿੱਚ ਬੰਗਾਲ ਗਲੋਬਲ ਬਿਜ਼ਨਸ ਸਮਿਟ ਵਿੱਚ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਗਏ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mukesh ambani, Nita Ambani, Reliance foundation, Reliance industries