• Home
  • »
  • News
  • »
  • lifestyle
  • »
  • RELIANCE S BIG STEP IN THE WORLD OF GREEN ENERGY WILL ACQUIRE FARADION LIMITED

ਗ੍ਰੀਨ ਐਨਰਜੀ ਦੀ ਦੁਨੀਆ 'ਚ Reliance ਦੀ ਵੱਡੀ ਪਹਿਲ, ਫੈਰਾਡੀਅਨ ਲਿਮਟਿਡ ਨੂੰ ਹਾਸਲ ਕਰੇਗੀ

ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਇਸ 100 ਮਿਲੀਅਨ ਬ੍ਰਿਟਿਸ਼ ਪੌਂਡ (GBP) ਕੰਪਨੀ ਵਿੱਚ 100 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਇਸ ਤੋਂ ਇਲਾਵਾ, RNESL ਨਵੇਂ ਕਾਰੋਬਾਰ ਦੇ ਵਿਸਤਾਰ ਲਈ ਵਿਕਾਸ ਪੂੰਜੀ ਵਜੋਂ 25 ਮਿਲੀਅਨ GBP ਦਾ ਨਿਵੇਸ਼ ਵੀ ਕਰੇਗਾ।

ਗ੍ਰੀਨ ਐਨਰਜੀ ਦੀ ਦੁਨੀਆ 'ਚ Reliance ਦੀ ਵੱਡੀ ਪਹਿਲ, ਫੈਰਾਡੀਅਨ ਲਿਮਟਿਡ ਨੂੰ ਹਾਸਲ ਕਰੇਗੀ

  • Share this:
    Reliance New Energy Solar: ਰਿਲਾਇੰਸ ਨਿਊ ਐਨਰਜੀ ਸੋਲਰ ਲਿਮਿਟੇਡ (Reliance New Energy Solar-RNESL), ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ ਸਹਾਇਕ ਕੰਪਨੀ, ਵਿਸਥਾਰ ਯੋਜਨਾ ਦੇ ਤਹਿਤ ਸੋਡੀਅਮ-ਆਇਨ ਸੈੱਲ ਨਿਰਮਾਤਾ ਫਰਾਡੀਅਨ ਲਿਮਟਿਡ (Faradion Ltd) ਨੂੰ ਹਾਸਲ ਕਰੇਗੀ। ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਇਸ 100 ਮਿਲੀਅਨ ਬ੍ਰਿਟਿਸ਼ ਪੌਂਡ (GBP) ਕੰਪਨੀ ਵਿੱਚ 100 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕਰੇਗੀ। ਇਸ ਤੋਂ ਇਲਾਵਾ, RNESL ਨਵੇਂ ਕਾਰੋਬਾਰ ਦੇ ਵਿਸਤਾਰ ਲਈ ਵਿਕਾਸ ਪੂੰਜੀ ਵਜੋਂ 25 ਮਿਲੀਅਨ GBP ਦਾ ਨਿਵੇਸ਼ ਵੀ ਕਰੇਗਾ।

    Faradion Limited ਸੋਡੀਅਮ-ਆਇਨ ਬੈਟਰੀਆਂ (sodium-ion battery) ਬਣਾਉਣ ਵਾਲੀ ਵਿਸ਼ਵ ਦੇ ਚੋਟੀ ਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਸੋਡੀਅਮ-ਆਇਨ ਸੈੱਲਾਂ ਦੀ ਯੂਕੇ-ਅਧਾਰਤ ਨਿਰਮਾਤਾ ਫਰਾਡੀਅਨ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਭਾਰਤ ਵਿੱਚ ਨਿਰਮਾਣ ਦੇ ਮੌਕਿਆਂ ਦੀ ਖੋਜ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਸੋਡੀਅਮ ਆਇਨ ਬੈਟਰੀ ਦੀ ਤਕਨੀਕ ਲਿਥੀਅਮ ਆਇਨ ਬੈਟਰੀ ਤੋਂ ਬਿਹਤਰ ਹੈ। ਇਹ ਦੁਨੀਆ ਭਰ ਵਿੱਚ ਆਟੋਮੋਬਾਈਲ, ਸਟੋਰੇਜ ਅਤੇ ਮੋਬਾਈਲ ਸੈਕਟਰਾਂ ਵਿੱਚ ਕ੍ਰਾਂਤੀ ਲਿਆ ਸਕਦਾ ਹੈ।

    'ਭਾਰਤੀ ਬਾਜ਼ਾਰ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਨਵੀਂ ਬੈਟਰੀ'

    ਭਾਰਤ ਦਾ ਆਟੋਮੋਬਾਈਲ ਸੈਕਟਰ ਹੁਣ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਵੱਲ ਬਦਲ ਰਿਹਾ ਹੈ ਅਤੇ ਇਲੈਕਟ੍ਰਿਕ ਵਾਹਨ ਤਕਨਾਲੋਜੀ ਨੂੰ ਵੀ ਬਹੁਤ ਤੇਜ਼ੀ ਨਾਲ ਅਪਣਾ ਰਿਹਾ ਹੈ। ਨਾਲ ਹੀ ਅਸੀਂ ਸਭ ਤੋਂ ਵੱਡੇ ਮੋਬਾਈਲ ਬਾਜ਼ਾਰ ਵਿੱਚੋਂ ਇੱਕ ਹਾਂ। ਇਸ ਲਈ, ਨਵੀਂ ਤਕਨੀਕ ਦੀਆਂ ਬੈਟਰੀਆਂ ਭਾਰਤ ਦੇ ਬਦਲਦੇ ਬਾਜ਼ਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਫੈਰਾਡੀਅਨ ਦੀ ਸੋਡੀਅਮ-ਆਇਨ ਤਕਨਾਲੋਜੀ ਵਿਕਲਪਕ ਬੈਟਰੀਆਂ ਦੀ ਦੁਨੀਆ ਵਿੱਚ ਇੱਕ ਵੱਡੀ ਤਕਨਾਲੋਜੀ ਹੈ। ਖਾਸ ਤੌਰ 'ਤੇ ਲਿਥੀਅਮ-ਆਇਨ ਅਤੇ ਲੀਡ-ਐਸਿਡ ਬੈਟਰੀਆਂ ਦੇ ਬਦਲ ਵਜੋਂ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

    'ਭਾਰਤ ਦੀ ਊਰਜਾ ਸਟੋਰੇਜ ਸਮਰੱਥਾ ਮਜ਼ਬੂਤ ​​ਅਤੇ ਸੁਰੱਖਿਅਤ ਹੋਵੇਗੀ'

    ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ (CMD Mukesh Ambani) ਨੇ ਕਿਹਾ ਕਿ ਅਸੀਂ ਫਰਾਡੀਅਨ ਅਤੇ ਉਸਦੀ ਤਜਰਬੇਕਾਰ ਟੀਮ ਦਾ ਰਿਲਾਇੰਸ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਫਰਾਡੀਅਨ ਦੀ ਵਿਕਸਤ ਸੋਡੀਅਮ-ਆਇਨ ਤਕਨਾਲੋਜੀ ਦੁਨੀਆ ਵਿੱਚ ਚੋਟੀ ਦੀ ਊਰਜਾ ਸਟੋਰੇਜ ਤਕਨਾਲੋਜੀ ਪ੍ਰਦਾਨ ਕਰਦੀ ਹੈ।

    ਸੀਐਮਡੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸੋਡੀਅਮ ਆਇਨ ਤਕਨੀਕ ਸੋਡੀਅਮ ਦੀ ਵਰਤੋਂ ਕਰਦੀ ਹੈ। ਇਹ ਭਾਰਤ ਦੀ ਊਰਜਾ ਸਟੋਰੇਜ ਸਮਰੱਥਾ ਨੂੰ ਮਜ਼ਬੂਤ ​​ਅਤੇ ਸੁਰੱਖਿਅਤ ਬਣਾਏਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਫੈਰਾਡੀਅਨ ਨਾਲ ਕੰਮ ਕਰਨਾ ਭਾਰਤ ਦੇ ਇਲੈਕਟ੍ਰਿਕ ਵਾਹਨ ਸੈਕਟਰ ਨੂੰ ਵਿਕਸਤ ਕਰਨ ਦੇ ਉਸਦੇ ਯਤਨਾਂ ਵਿੱਚ ਇੱਕ ਵੱਡਾ ਕਦਮ ਹੋਵੇਗਾ।

    (Disclaimer- ਨੈੱਟਵਰਕ18 ਅਤੇ TV18 ਕੰਪਨੀਆਂ ਚੈਨਲ/ਵੇਬਸਾਈਟ ਦਾ ਸੰਚਾਲਨ ਕਰਦੀਆਂ ਹਨ ਜੋ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਹੈ ਜਿਸ ਦਾ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)
    Published by:Ashish Sharma
    First published: