Home /News /lifestyle /

Itching: ਮੱਛਰ ਦੇ ਕੱਟਣ 'ਤੇ ਹੋਣ ਵਾਲੀ ਖੁਜਲੀ ਤੋਂ ਰਾਹਤ ਚਾਹੁੰਦੇ ਹੋ ਤਾਂ ਅਪਣਾਓ ਇਹ 5 ਘਰੇਲੂ ਨੁਸਖੇ

Itching: ਮੱਛਰ ਦੇ ਕੱਟਣ 'ਤੇ ਹੋਣ ਵਾਲੀ ਖੁਜਲੀ ਤੋਂ ਰਾਹਤ ਚਾਹੁੰਦੇ ਹੋ ਤਾਂ ਅਪਣਾਓ ਇਹ 5 ਘਰੇਲੂ ਨੁਸਖੇ

World Mosquito Day 2022: ਮੱਛਰਾਂ ਦੇ ਕੱਟਣ ਨਾਲ ਹਰ ਸਾਲ ਲੱਖਾਂ ਲੋਕ ਗਵਾ ਲੈਂਦੇ ਹਨ ਜਾਨ, ਬਚਾਅ ਲਈ ਅਪਣਾਓ ਇਹ ਤਰੀਕੇ

World Mosquito Day 2022: ਮੱਛਰਾਂ ਦੇ ਕੱਟਣ ਨਾਲ ਹਰ ਸਾਲ ਲੱਖਾਂ ਲੋਕ ਗਵਾ ਲੈਂਦੇ ਹਨ ਜਾਨ, ਬਚਾਅ ਲਈ ਅਪਣਾਓ ਇਹ ਤਰੀਕੇ

Mosquito Itching: ਮੱਛਰਾਂ ਤੋਂ ਦੂਰ ਰਹਿਣ ਲਈ ਮੱਛਰਦਾਨੀ ਇੱਕ ਵਧੀਆ ਵਿਕਲਪ ਹੈ। ਇਸ ਦੇ ਬਾਵਜੂਦ ਜੇਕਰ ਤੁਹਾਨੂੰ ਮੱਛਰ ਕੱਟਦੇ ਹਨ ਅਤੇ ਵੱਡੇ-ਵੱਡੇ ਨਿਸ਼ਾਨ ਬਣ ਜਾਂਦੇ ਹਨ ਅਤੇ ਨਾਲ ਹੀ ਖੁਜਲੀ 'ਚ ਵੀ ਰਾਹਤ ਨਹੀਂ ਮਿਲਦੀ ਹੈ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਥੋੜ੍ਹੇ ਹੀ ਸਮੇਂ 'ਚ ਮੱਛਰ ਦੇ ਕੱਟਣ ਦੇ ਨਿਸ਼ਾਨ, ਖਾਰਸ਼ ਅਤੇ ਸੋਜ ਨੂੰ ਦੂਰ ਕਰ ਸਕਦੇ ਹੋ। ਆਓ, ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ:

ਹੋਰ ਪੜ੍ਹੋ ...
  • Share this:

Mosquito: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਹੋਰ ਸਮੱਸਿਆ ਵੱਧ ਜਾਂਦੀ ਹੈ, ਉਹ ਹੈ ਮੱਛਰਾਂ ਦੀ ਸਮੱਸਿਆ। ਮੱਛਰ ਦੇ ਕੱਟਣ ਦੇ ਨਿਸ਼ਾਨ ਅਤੇ ਖੁਜਲੀ (itching) ਬਹੁਤ ਪਰੇਸ਼ਾਨੀ ਦਿੰਦੀ ਹੈ। ਜ਼ਿਆਦਾ ਖਾਰਸ਼ ਹੋਣ ਕਾਰਨ ਵਾਰ-ਵਾਰ ਖੁਰਕਣ ਕਾਰਨ ਦਾਗ ਰਹਿ ਜਾਂਦੇ ਹਨ ਤੇ ਉਸੇ ਥਾਂ ਦੀ ਸਕਿਨ 'ਤੇ ਜ਼ਖ਼ਮ ਬਣ ਜਾਂਦੇ ਹਨ। ਮੱਛਰਾਂ ਤੋਂ ਦੂਰ ਰਹਿਣ ਲਈ ਮੱਛਰਦਾਨੀ ਇੱਕ ਵਧੀਆ ਵਿਕਲਪ ਹੈ। ਇਸ ਦੇ ਬਾਵਜੂਦ ਜੇਕਰ ਤੁਹਾਨੂੰ ਮੱਛਰ ਕੱਟਦੇ ਹਨ ਅਤੇ ਵੱਡੇ-ਵੱਡੇ ਨਿਸ਼ਾਨ ਬਣ ਜਾਂਦੇ ਹਨ ਅਤੇ ਨਾਲ ਹੀ ਖੁਜਲੀ 'ਚ ਵੀ ਰਾਹਤ ਨਹੀਂ ਮਿਲਦੀ ਹੈ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਥੋੜ੍ਹੇ ਹੀ ਸਮੇਂ 'ਚ ਮੱਛਰ ਦੇ ਕੱਟਣ ਦੇ ਨਿਸ਼ਾਨ, ਖਾਰਸ਼ ਅਤੇ ਸੋਜ ਨੂੰ ਦੂਰ ਕਰ ਸਕਦੇ ਹੋ। ਆਓ, ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ:

ਮੱਛਰ ਦੇ ਕੱਟਣ 'ਤੇ ਸ਼ਹਿਦ ਲਗਾਓ: ਜੇਕਰ ਤੁਹਾਨੂੰ ਮੱਛਰ ਨੇ ਕੱਟ ਲਿਆ ਹੈ ਤਾਂ ਉਸ ਜਗ੍ਹਾ 'ਤੇ ਥੋੜ੍ਹਾ ਜਿਹਾ ਸ਼ਹਿਦ ਲਗਾ ਦਿਓ ਅਤੇ ਥੋੜ੍ਹੀ ਦੇਰ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ। ਸ਼ਹਿਦ ਵਿੱਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਖੁਜਲੀ ਅਤੇ ਸੋਜ ਵਿੱਚ ਰਾਹਤ ਪ੍ਰਦਾਨ ਕਰਦੇ ਹਨ।

ਮੱਛਰ ਦੇ ਕੱਟਣ 'ਤੇ ਨਾਰੀਅਲ ਦਾ ਤੇਲ ਲਗਾਓ: ਨਾਰੀਅਲ ਦੇ ਤੇਲ ਵਿਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ, ਐਂਟੀ-ਮਾਈਕ੍ਰੋਬਾਇਲ ਅਤੇ ਐਂਟੀਸੈਪਟਿਕ ਗੁਣ ਮੱਛਰ ਦੇ ਕੱਟਣ 'ਤੇ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ। ਮੱਛਰ ਦੇ ਕੱਟਣ ਵਾਲੀ ਥਾਂ 'ਤੇ ਨਾਰੀਅਲ ਦਾ ਤੇਲ ਲਗਾਓ, ਦਾਗ ਅਤੇ ਸੋਜ ਨਹੀਂ ਆਵੇਗੀ।

ਐਲੋਵੇਰਾ ਨੂੰ ਪ੍ਰਭਾਵਿਤ ਥਾਂ 'ਤੇ ਲਗਾਓ: ਐਲੋਵੇਰਾ 'ਚ ਪਾਏ ਜਾਣ ਵਾਲੇ ਐਂਟੀਸੈਪਟਿਕ ਗੁਣ ਸਕਿਨ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜਿਸ ਜਗ੍ਹਾ 'ਤੇ ਮੱਛਰ ਨੇ ਕੱਟਿਆ ਹੈ, ਉੱਥੇ ਐਲੋਵੇਰਾ ਲਗਾਉਣ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ। ਖੁਜਲੀ ਅਤੇ ਮੱਛਰ ਦੇ ਕੱਟਣ ਦੇ ਨਿਸ਼ਾਨ ਕੁਝ ਹੀ ਸਮੇਂ ਵਿੱਚ ਦੂਰ ਹੋ ਜਾਣਗੇ।

ਮੱਛਰ ਦੇ ਕੱਟਣ 'ਤੇ ਪਾਣੀ ਅਤੇ ਬੇਕਿੰਗ ਸੋਡਾ ਲਗਾਓ: ਜੇਕਰ ਤੁਹਾਨੂੰ ਮੱਛਰ ਦੇ ਕੱਟਣ ਨਾਲ ਜ਼ਿਆਦਾ ਖਾਰਸ਼ ਹੋ ਰਹੀ ਹੈ ਤਾਂ ਇਕ ਚੱਮਚ ਬੇਕਿੰਗ ਸੋਡਾ ਪਾਣੀ 'ਚ ਮਿਲਾ ਕੇ ਪੇਸਟ ਬਣਾ ਲਓ ਅਤੇ ਉਸ ਪੇਸਟ ਨੂੰ ਪ੍ਰਭਾਵਿਤ ਜਗ੍ਹਾ 'ਤੇ ਲਗਾਓ, 10 ਤੋਂ 15 ਮਿੰਟ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ, ਤੁਹਾਨੂੰ ਆਰਾਮ ਮਿਲੇਗਾ।

ਮੱਛਰ ਦੇ ਕੱਟਣ 'ਤੇ ਹਲਦੀ ਅਤੇ ਗੁਲਾਬ ਜਲ ਮਿਲਾ ਕੇ ਲਗਾਓ: ਜੇਕਰ ਤੁਹਾਨੂੰ ਮੱਛਰ ਨੇ ਕੱਟਿਆ ਹੈ ਤਾਂ ਉਸ ਜਗ੍ਹਾ 'ਤੇ ਗੁਲਾਬ ਜਲ 'ਚ ਹਲਦੀ ਮਿਲਾ ਕੇ ਲਗਾਓ। ਹਲਦੀ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਮੱਛਰ ਦੇ ਕੱਟਣ ਅਤੇ ਸੋਜ ਤੋਂ ਰਾਹਤ ਪ੍ਰਦਾਨ ਕਰਦੇ ਹਨ।

Published by:Krishan Sharma
First published:

Tags: Health care tips, Health news, Lifestyle, Mosquitoe