HOME » NEWS » Life

ਦੇਸ਼ ਦਾ 800 ਸਾਲ ਪੁਰਾਣਾ ਰਾਮੱਪਾ ਮੰਦਰ UNESCO ਵਿਸ਼ਵ ਧਰੋਹਰ ਦੀ ਸੂਚੀ 'ਚ ਹੋਇਆ ਸ਼ਾਮਲ, ਪੀਐਮ ਮੋਦੀ ਨੇ ਦਿੱਤੀ ਵਧਾਈ

News18 Punjabi | Trending Desk
Updated: July 26, 2021, 5:39 PM IST
share image
ਦੇਸ਼ ਦਾ 800 ਸਾਲ ਪੁਰਾਣਾ ਰਾਮੱਪਾ ਮੰਦਰ UNESCO ਵਿਸ਼ਵ ਧਰੋਹਰ ਦੀ ਸੂਚੀ 'ਚ ਹੋਇਆ ਸ਼ਾਮਲ, ਪੀਐਮ ਮੋਦੀ ਨੇ ਦਿੱਤੀ ਵਧਾਈ
ਦੇਸ਼ ਦਾ 800 ਸਾਲ ਪੁਰਾਣਾ ਰਾਮੱਪਾ ਮੰਦਰ UNESCO ਵਿਸ਼ਵ ਧਰੋਹਰ ਦੀ ਸੂਚੀ 'ਚ ਹੋਇਆ ਸ਼ਾਮਲ, ਪੀਐਮ ਮੋਦੀ ਨੇ ਦਿੱਤੀ ਵਧਾਈ

  • Share this:
  • Facebook share img
  • Twitter share img
  • Linkedin share img
ਇਹ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ UNESCO ਵੱਲੋਂ ਵਿਸ਼ਵ ਧਰੋਹਰ ਦੀ ਸੂਚੀ ਵਿੱਚ ਤੇਲੰਗਾਨਾ ਦਾ 800 ਸਾਲ ਪੁਰਾਣਾ ਰਾਮੱਪਾ ਮੰਦਰ ਸ਼ਾਮਲ ਕੀਤਾ ਗਿਆ ਹੈ। ਰੁਦਰੇਸ਼ਵਰ ਮੰਦਰ, ਜਿਸ ਨੂੰ ਰਾਮੱਪਾ ਮੰਦਰ ਵੀ ਕਿਹਾ ਜਾਂਦਾ ਹੈ। 1213 ਈ. ਵਿਚ ਕਾਕਾਟੀਆ ਸਾਮਰਾਜ ਦੇ ਰਾਜ ਦੌਰਾਨ ਬਣਾਇਆ ਗਿਆ ਸੀ। ਇਹ ਮੰਦਰ ਰੇਚਾਰਲਾ ਰੁਦਰਾ ਵੱਲੋਂ ਬਣਾਇਆ ਗਿਆ ਸੀ ਜੋ ਕਾਕਤੀਆ ਰਾਜਾ ਗਣਪਤੀ ਦੇਵ ਦਾ ਇੱਕ ਜਰਨੈਲ ਸੀ। ਇਹ ਮੰਦਰ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਤੇ ਇਸ ਮੰਦਰ ਦਾ ਸਵਾਮੀ ਰਾਮਲਿੰਗੇਸ਼ਵਰ ਹੈ। ਇਸ ਨੂੰ ਰਾਮੱਪਾ ਮੰਦਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਦਾ ਨਾਮ ਇਸ ਦੇ ਆਰਕੀਟੈਕਟ ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਨੇ 40 ਸਾਲਾਂ ਤੱਕ ਮੰਦਰ ਲਈ ਕੰਮ ਕੀਤਾ।


ਕੇਂਦਰੀ ਸਭਿਆਚਾਰ ਮੰਤਰੀ ਜੀ. ਕਿਸ਼ਨ ਰੈਡੀ ਨੇ ਟਵੀਟ ਕੀਤਾ, "ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਯੂਨੈਸਕੋ ਨੇ ਤੇਲੰਗਾਨਾ ਦੇ ​​ਵਾਰੰਗਲ ਦੇ ਪਾਲਮਪੇਟ ਵਿੱਚ ਸਥਿੱਤ ਰਾਮੱਪਾ ਮੰਦਰ ਨੂੰ ਵਿਸ਼ਵ ਧਰੋਹਰ ਸਥੱਲ ਵਜੋਂ ਮਾਨਤਾ ਦਿੱਤੀ ਹੈ। ਮੈਂ ਰਾਸ਼ਟਰ, ਖ਼ਾਸਕਰ ਤੇਲੰਗਾਨਾ ਦੇ ਲੋਕਾਂ ਵੱਲੋਂ, ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨ੍ਹਾਂ ਦੇ ਮਾਰਗ ਦਰਸ਼ਨ ਅਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ।"

ਕਿਸ਼ਨ ਰੈਡੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ, ‘ਕੋਵਿਡ -19 ਮਹਾਂਮਾਰੀ ਦੇ ਕਾਰਨ, ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਦੀ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ 2020 ਵਿੱਚ ਨਹੀਂ ਹੋ ਸਕੀ। ਅਤੇ 2020 ਅਤੇ 2021 ਦੀਆਂ ਨਾਮਜ਼ਦਗੀਆਂ ਦੀ ਆਨਲਾਈਨ ਮੀਟਿੰਗਾਂ ਦੀ ਇੱਕ ਲੜੀ ਵਿੱਚ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਰਾਮੱਪਾ ਮੰਦਰ 'ਤੇ ਵਿਚਾਰ ਵਟਾਂਦਰੇ ਹੋਏ। ਸਰਕਾਰ ਨੇ ਯੂਨੈਸਕੋ ਨੂੰ 2019 ਲਈ ਵਿਸ਼ਵ ਵਿਰਾਸਤ ਸਾਈਟ ਵਜੋਂ ਮਾਨਤਾ ਦੇਣ ਦਾ ਪ੍ਰਸਤਾਵ ਦਿੱਤਾ ਸੀ।

ਰੈਡੀ ਨੇ ਕਿਹਾ ਕਿ ਵਿਸ਼ਵ ਵਿਰਾਸਤ ਕਮੇਟੀ ਦੇ 21 ਮੈਂਬਰ ਹਨ ਅਤੇ ਇਸ ਸਮੇਂ ਇਸ ਦੀ ਅਗਵਾਈ ਚੀਨ ਕਰ ਰਹੀ ਹੈ, ਜਿਸ ਨੇ ਵਿਸ਼ਵ ਵਿਰਾਸਤ ਲਈ ਤੇਲੰਗਾਨਾ ਦੇ ਮੰਦਰ ਦੀ ਚੋਣ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, 'ਸ਼ਾਨਦਾਰ ! ਸਾਰਿਆਂ ਨੂੰ, ਖਾਸਕਰ ਤੇਲੰਗਾਨਾ ਦੇ ਲੋਕਾਂ ਨੂੰ ਵਧਾਈ। ਮਸ਼ਹੂਰ ਰਾਮੱਪਾ ਮੰਦਰ ਮਹਾਨ ਕਾਕਾਟੀਆ ਖ਼ਾਨਦਾਨ ਦੀ ਸ਼ਿਲਪਕਾਰੀ ਨੂੰ ਪ੍ਰਦਰਸ਼ਤ ਕਰਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਸ਼ਾਨਦਾਰ ਮੰਦਰ ਦੇ ਵਿਹੜੇ ਦਾ ਦੌਰਾ ਕਰੋ ਅਤੇ ਇਸ ਦੀ ਸ਼ਾਨੋ-ਸ਼ੌਕਤ ਦਾ ਤਜਰਬਾ ਹਾਸਲ ਕਰੋ।'

ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਯੂਨੈਸਕੋ ਦੇ ਇਤਿਹਾਸਕ ਰਾਮੱਪਾ ਮੰਦਰ ਨੂੰ ਵਿਸ਼ਵ ਵਿਰਾਸਤ ਸਥਾਨ ਵਜੋਂ ਮਾਨਤਾ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ। ਰਾਓ ਨੇ ਯੂਨੈਸਕੋ ਦੇ ਮੈਂਬਰ ਦੇਸ਼ਾਂ, ਕੇਂਦਰ ਸਰਕਾਰ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਇਸ ਤਰਤੀਬ ਵਿੱਚ, ਤੇਲੰਗਾਨਾ ਦੇ ਸੈਰ-ਸਪਾਟਾ ਮੰਤਰੀ ਵੀ ਸ਼੍ਰੀਨਿਵਾਸ ਗੌਡ ਨੇ ਟਵਿੱਟਰ 'ਤੇ ਕਿਹਾ, "ਇਹ ਐਲਾਨ ਕਰਦਿਆਂ ਖੁਸ਼ੀ ਹੋਈ ਕਿ ਕਾਕਾਟੀਆ ਯੁੱਗ ਦੇ 800 ਸਾਲ ਪੁਰਾਣੇ ਰਾਮੱਪਾ ਮੰਦਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਵਜੋਂ ਜੋੜਿਆ ਗਿਆ ਹੈ।"

ਇਹ ਦੱਸਿਆ ਜਾਂਦਾ ਹੈ ਕਿ ਯੂਰਪੀਅਨ ਵਪਾਰੀ ਅਤੇ ਯਾਤਰੀ ਮੰਦਰ ਦੀ ਸੁੰਦਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਸ ਸਮੇਂ ਦੇ ਇਕ ਯਾਤਰੀ ਨੇ ਇਸ ਮੰਦਰ ਦੀ ਤਾਰੀਫ ਵਿੱਤ ਕਿਹਾ ਸੀ ਕਿ ਇਹ ਮੰਦਿਰ ਦੱਕਨ ਦੇ ਮੱਧਯੁਗੀ ਮੰਦਰਾਂ ਦੀ ਗਲੈਕਸੀ ਵਿਚ ਇਕ ਚਮਕਦਾਰ ਤਾਰਾ ਹੈ। ਕਾਕਾਟੀਆ ਹੈਰੀਟੇਜ ਟਰੱਸਟ (ਕੇਐਚਟੀ) ਦੇ ਟਰੱਸਟੀ ਐਮ ਪਾਂਡੁਰੰਗਾ ਰਾਓ ਨੇ ਕਿਹਾ ਕਿ ਉਨ੍ਹਾਂ ਨੇ ਤੇਲੰਗਾਨਾ ਰਾਜ ਪੁਰਾਤੱਤਵ ਵਿਭਾਗ ਅਤੇ ਏਐਸਆਈ ਦੇ ਸਹਿਯੋਗ ਨਾਲ ਸਾਲ 2010 ਤੋਂ ਵਿਸ਼ਵ ਵਿਰਾਸਤ ਸਾਈਟਾਂ ਦੀ ਸੂਚੀ ਲਈ ਭਾਰਤ ਦੀ ਨਾਮਜ਼ਦਗੀ ਵਿੱਚ ਰਾਮੱਪਾ ਮੰਦਰ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਸੀ।
Published by: Anuradha Shukla
First published: July 26, 2021, 5:33 PM IST
ਹੋਰ ਪੜ੍ਹੋ
ਅਗਲੀ ਖ਼ਬਰ