Home /News /lifestyle /

ਕਿਸਾਨ ਅੰਦੋਲਨ ਦੇ ਸਮਰਥਨ 'ਚ ਆਏ ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ ਤੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ!

ਕਿਸਾਨ ਅੰਦੋਲਨ ਦੇ ਸਮਰਥਨ 'ਚ ਆਏ ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ ਤੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕਸ਼ੀ!

ਗੁਰਦੁਆਰਾ ਨਾਨਕਸਰ ਸਿੰਘੜਾ ਵਾਲੇ ਬਾਬਾ ਰਾਮ ਸਿੰਘ ਦੀ ਕਿਸਾਨ ਅੰਦੋਲਨ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ।

ਗੁਰਦੁਆਰਾ ਨਾਨਕਸਰ ਸਿੰਘੜਾ ਵਾਲੇ ਬਾਬਾ ਰਾਮ ਸਿੰਘ ਦੀ ਕਿਸਾਨ ਅੰਦੋਲਨ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ।

ਮੌਕੇ ਤੇ ਮੌਜੂਦ ਬਾਬਾ ਜੋਗਾ ਸਿੰਘ ਵੱਲੋਂ ਦਿੱਤੀ ਜਾਣਕਾਰੀ  ਮੁਤਾਬਿਕ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸਿੰਘੂ ਬਾਰਡਰ ਉੱਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਰਸੀਲੀ ਆਵਾਜੀ ਦੇ ਮਾਲਕ ਤੇ ਵੱਡੇ ਵਿਦਵਾਨ ਸਾਡੇ ਵਿੱਚ ਇੰਜ ਚਲੇ ਜਾਣ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਦੇਸ਼ ਤੇ ਵਿਦੇਸ਼ ਵਿੱਚ ਵੱਡੀ ਪੱਧਰ ਉੱਥੇ ਪੈਰੋਕਾਰ ਹਨ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਆਈ ਹੈ। ਮਿ੍ਤਕ ਦੀ ਪਛਾਣ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਵਿੱਚ ਪੈਂਦੇ ਸੀਂਘੜਾ ਪਿੰਡ ਦੇ ਬਾਬਾ ਰਾਮ ਸਿੰਘ(65) ਵਜੋਂ ਹੋਈ ਹੈ। ਉਸ ਨੂੰ ਇਥੋਂ ਦੇ ਇਕ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਉਨ੍ਹਾਂ ਨੂੰ ਸੰਤ ਦੱਸਿਆ ਜਾ ਰਿਹਾ ਹੈ, ਜੋ ਸਿੰਘੜਾ ਪਿੰਡ ਦੇ ਗੁਰਦੁਆਰਾ ਨਾਨਕਸਰ ਵਿੱਚ ਬੈਠਦੇ ਸਨ। ਦੇਸ਼-ਵਿਦੇਸ਼ ਵਿੱਚ ਵੱਡੀ ਗਿਣਤੀ ਲੋਕ ਉਸ ਦੇ ਸ਼ਰਧਾਲੂ ਹਨ। ਗੁਰਦੁਆਰਾ ਨਾਨਕਸਰ ਸੀਂਘੜਾ ਵਾਲੇ ਬਾਬਾ ਰਾਮ ਸਿੰਘ ਦੀ ਕਿਸਾਨ ਅੰਦੋਲਨ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਕੋਲੋ ਇੱਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।
  ਮਿ੍ਤਕ ਦੀ ਪਛਾਣ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਵਿੱਚ ਪੈਂਦੇ ਸਿੰਘੜਾ ਪਿੰਡ ਦੇ ਬਾਬਾ ਰਾਮ ਸਿੰਘ(65) ਵਜੋਂ ਹੋਈ ਹੈ।


  ਮੌਕੇ 'ਤੇ ਮੌਜੂਦ ਬਾਬਾ ਜੋਗਾ ਸਿੰਘ ਵੱਲੋਂ ਦਿੱਤੀ ਜਾਣਕਾਰੀ  ਮੁਤਾਬਿਕ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸਿੰਘੂ ਬਾਰਡਰ ਉੱਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਰਸੀਲੀ ਆਵਾਜੀ ਦੇ ਮਾਲਕ ਤੇ ਵੱਡੇ ਵਿਦਵਾਨ ਸਾਡੇ ਵਿੱਚ ਇੰਜ ਚਲੇ ਜਾਣ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਦੇਸ਼ ਤੇ ਵਿਦੇਸ਼ ਵਿੱਚ ਵੱਡੀ ਪੱਧਰ ਉੱਥੇ ਪੈਰੋਕਾਰ ਹਨ। ਉਨ੍ਹਾਂ ਨੇ ਕਿਸਾਨਾਂ ਦੀ ਹੱਕੀ ਆਵਾਜ ਲਈ ਅੱਜ ਸਵੇਰੇ ਪ੍ਰਵਚਨ ਵੀ ਕੀਤੇ ਸਨ। ਬਹੁਤ ਹੀ ਪਿਆਰੇ ਤੇ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਗਿਆਨੀ ਪੁਰਸ਼ ਸਨ। ਇਹ ਬਹੁਤ ਹੀ ਦੁਖਦਾਇਕ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਓਹਨਾ ਦੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਸਰਕਾਰ ਮੋਰਚੇ ‘ਤੇ ਬੈਠੇ ਕਿਸਾਨਾਂ ਦੀ ਨਹੀਂ ਸੁਣ ਰਹੀ, ਇਸ ਕਰਕੇ ਮੇਰੇ ਮਨ ਨੂੰ ਦੁੱਖ ਲੱਗਿਆ ਹੈ।
  ਪੰਜਾਬੀ ਵਿੱਚ ਲਿਖਿਆ ਮਿਲਿਆ ਖੁਦਕੁਸ਼ੀ ਨੋਟ।

  ਸੁਸਾਈਡ ਨੋਟ ਵਿੱਚ ਲਿਖਿਆ-
  ‘ਆਪਣੇ ਹੱਕਾਂ ਲਈ ਕਿਸਾਨਾਂ ਦੇ ਦੁੱਖ ਵੇਖੇ ਹਨ। ਮੈਂ ਉਨ੍ਹਾਂ ਨੂੰ ਸੜਕਾਂ 'ਤੇ ਵੇਖ ਕੇ ਦੁਖੀ ਹਾਂ। ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਰਹੀ,ਜੋ ਜ਼ੁਲਮ ਹੈ। ਜਿਹੜਾ ਜ਼ੁਲਮ ਕਰਦਾ ਹੈ ਉਹ ਪਾਪੀ ਹੈ। ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕਾਂ ਲਈ ਤੇ ਕਿਸੇ ਨੇ ਜ਼ੁਲਮ ਵਿਰੁੱਧ ਕੁਝ ਕੀਤਾ ਹੈ। ਕਿਸੇ ਨੇ ਇਨਾਮ ਵਾਪਸ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਕਿਸਾਨਾਂ ਦੇ ਹੱਕਾਂ ਲਈ ਸਰਾਕੀਰ ਜ਼ੁਲਮ ਦੇ ਗੁੱਸੇ ਦੇ ਵਿਚ ਸੇਵਾਦਾਰ ਆਤਮ-ਹੱਤਿਆ ਕਰਦਾ ਹੈ। ਇਹ ਜ਼ੁਲਮ ਵਿਰੁੱਧ ਆਵਾਜ਼ ਹੈ। ਇਹ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਹੈ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ।‘

  ਸ਼੍ਰੋਮਣੀ ਅਕਾਲੀ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

  ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 'ਦਿਲ ਨੂੰ ਗਹਿਰਾ ਦੁੱਖ ਪਹੁੰਚਿਆ ਹੈ ਇਹ ਜਾਣ ਕੇ ਕਿ ਸੰਤ ਰਾਮ ਸਿੰਘ ਜੀ ਸਿੰਗੜੇ ਵਾਲਿਆਂ ਨੇ ਕਿਸਾਨਾਂ ਦੀ ਹੋ ਰਹੀ ਇਹ ਦੁਰਦਸ਼ਾ ਨੂੰ ਦੇਖਦੇ ਹੋਏ ਆਤਮਹੱਤਿਆ ਕਰ ਲਈ। ਇਸ ਅੰਦੋਲਨ ਨੇ ਪੂਰੇ ਦੇਸ਼ ਦੀ ਆਤਮਾ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਮੇਰੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਹੈ ਕਿ ਉਹ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਣ। ਸਾਰਿਆਂ ਨੂੰ ਹੌਸਲਾ ਬਣਾ ਕੇ ਰੱਖਣ ਦੀ ਮੈਂ ਬੇਨਤੀ ਕਰਦਾ ਹਾਂ।'

  ਬਾਬਾ ਰਾਮ ਸਿੰਘ ਕਰਨਾਲ ਨਾਨਕਸਰ ਵਾਲਿਆਂ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲੇ ਸਨ। ਪਰ ਹੁਣ ਉਹ ਹਰਿਆਣੇ ਦੇ ਸ਼ਹਿਰ ਕਰਨਾਲ ਦੇ ਪਿੰਡ ਸੀਂਘੜਾ ਦੇ ਇਕ ਗੁਰਦੁਆਰਾ ਨਾਨਕਸਰ ਸਾਹਿਬ ਵਿਚ ਰਹਿੰਦੇ ਸਨ।ਸੋਨੀਪਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ। ਖ਼ਬਰ ਅੱਪਡੇਟ ਹੋ ਰਹੀ ਹੈ....
  Published by:Sukhwinder Singh
  First published:

  Tags: Farmers Protest, Suicide

  ਅਗਲੀ ਖਬਰ