ਅੱਜ ਗਣਪਤੀ ਬੱਪਾ ਦਾ ਜਨਮਦਿਨ ਅਰਥਾਤ ਗਣੇਸ਼ ਚਤੁਰਥੀ 2020 ਮਨਾਈ ਜਾ ਰਹੀ ਹੈ। ਇਸ ਮੌਕੇ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੇ ਘਰਾਂ ਵਿਚ ਗਣੇਸ਼ ਦੀ ਮੂਰਤੀ ਸਥਾਪਿਤ ਕਰਦਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਗਣਪਤੀ ਨੂੰ ਆਪਣੇ ਘਰ ਲੈ ਆਈਆਂ ਹਨ। ਇਸ ਦੌਰਾਨ ਤੈਮੂਰ ਨੇ ਆਪਣੇ ਹੱਥਾਂ ਨਾਲ ਗਣਪਤੀ ਬੱਪਾ ਦੀ ਮੂਰਤੀ ਬਣਾਈ ਹੈ। ਉਸਨੇ ਹੱਥ ਜੋੜ ਕੇ ਗਣੇਸ਼ ਦੀ ਮੂਰਤੀ ਦੇ ਸਾਹਮਣੇ ਪੂਜਾ ਵੀ ਕੀਤੀ। ਤੈਮੂਰ ਦੁਆਰਾ ਬਣਾਈ ਗਈ ਮੂਰਤੀ ਦੀਆਂ ਤਸਵੀਰਾਂ ਖੁਦ ਕਰੀਨਾ ਕਪੂਰ ਨੇ ਸ਼ੇਅਰ ਕੀਤੀਆਂ ਹਨ, ਇਹ ਤਸਵੀਰਾਂ ਇੰਨੀਆਂ ਪਿਆਰੀਆਂ ਹਨ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।
ਦਰਅਸਲ, ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਤੈਮੂਰ ਨੇ ਆਪਣੀ ਲੇਗੋ ਗੇਮ ਨੂੰ ਬਹੁਤ ਖੂਬਸੂਰਤੀ ਨਾਲ ਜੋੜ ਕੇ ਗਣਪਤੀ ਬੱਪਾ ਦੀ ਮੂਰਤੀ ਬਣਾਈ ਹੈ। ਉਸਨੇ ਪੰਡਾਲ-ਕਲਸ਼ ਅਤੇ ਗਣਪਤੀ ਜੀ ਦਾ ਵਾਹਨ ਮੂਸ਼ਕ ਵੀ ਬਣਾਇਆ ਹੈ ਅਤੇ ਉਸਨੇ ਇਸ ਮੂਰਤੀ ਦੇ ਸਾਹਮਣੇ ਤਿੰਨ ਲੋਕਾਂ ਨੂੰ ਬਿਠਾਇਆ ਹੈ। ਇਹ ਲੋਕ ਵੀ ਲੇਗੋ ਤੋਂ ਤਿਆਰ ਕੀਤੇ ਗਏ ਹਨ। ਤਸਵੀਰਾਂ 'ਚ ਦੇਖਿਆ ਗਿਆ ਹੈ ਕਿ ਤੈਮੂਰ ਆਪਣੇ ਹੱਥੀਂ ਬਣੇ ਗਣੇਸ਼ ਦੇ ਸਾਹਮਣੇ ਹੱਥ ਜੋੜ ਕੇ ਬੈਠਾ ਹੋਇਆ ਹੈ। ਸਚਮੁੱਚ ਇਹ ਤਸਵੀਰਾਂ ਬਹੁਤ ਖੂਬਸੂਰਤ ਹਨ।
ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ- 'ਗਣਪਤੀ ਦਾ ਜਸ਼ਨ ਇਸ ਸਾਲ ਥੋੜਾ ਮੁਸ਼ਕਲ ਹੋਣ ਜਾ ਰਿਹਾ ਹੈ ... ਪਰ ਟਿਮ ਨੇ ਇਸ ਤਿਉਹਾਰ ਨੂੰ ਖਾਸ ਬਣਾਇਆ ਹੈ। ਉਸਨੇ ਸਾਡੇ ਲਈ ਲੇਗੋ ਤੋਂ ਸੁੰਦਰ ਗਣੇਸ਼ ਤਿਆਰ ਕੀਤੇ ਹਨ। ਤੁਹਾਡੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਮੁਬਾਰਕ। ਮੈਂ ਸ਼ਾਂਤੀ, ਸਿਹਤ ਅਤੇ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰਦੀ ਹਾਂ '। ਕਰੀਨਾ ਦੁਆਰਾ ਸ਼ੇਅਰ ਕੀਤੀਆਂ ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਨ੍ਹਾਂ ਪਿਆਰੀਆਂ ਤਸਵੀਰਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।