HOME » NEWS » Life

COVID-19: ਗਣਪਤੀ ਉਤਸਵ ਮੌਕੇ ਲਾਲਬਾਗਚਾ ਰਾਜਾ ਦਾ ਪੰਡਾਲ ਨਹੀਂ ਸਜੇਗਾ

News18 Punjabi | News18 Punjab
Updated: July 1, 2020, 1:14 PM IST
share image
COVID-19: ਗਣਪਤੀ ਉਤਸਵ ਮੌਕੇ ਲਾਲਬਾਗਚਾ ਰਾਜਾ ਦਾ ਪੰਡਾਲ ਨਹੀਂ ਸਜੇਗਾ
COVID-19: ਗਣਪਤੀ ਉਤਸਵ ਮੌਕੇ ਲਾਲਬਾਗਚਾ ਰਾਜਾ ਦਾ ਪੰਡਾਲ ਨਹੀਂ ਸਜੇਗਾ

ਲਾਲਬਾਗਚਾ ਦਾ ਰਾਜਾ ਮੁੰਬਈ ਦਾ ਸਭ ਤੋਂ ਪ੍ਰਸਿੱਧ ਜਨਤਕ ਗਣੇਸ਼ ਮੰਡਲ ਹੈ। ਲਾਲਬਾਗਚਾ ਰਾਜਾ ਸਰਵਜਨਿਕ ਗਣੇਸ਼ੋਤਸਵ ਮੰਡਲ ਦੀ ਸਥਾਪਨਾ ਸਾਲ 1934 ਵਿੱਚ ਹੋਈ ਸੀ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਮਹਾਂਮਾਰੀ ਨੇ ਤਿਉਹਾਰ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਸਭ ਤੋਂ ਪ੍ਰਸਿੱਧ ਗਣਪਤੀ ਮੰਡਲ ਲਾਲਬਾਗਚਾ ਇਸ ਵਾਰ ਗਣੇਸ਼ ਉਤਸਵ ਨਹੀਂ ਮਨਾਉਣਗੇ। ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਾਲਬਾਗਚਾ ਰਾਜਾ ਮੰਡਲ ਨੇ ਬੁੱਧਵਾਰ ਨੂੰ ਇਹ ਫੈਸਲਾ ਲਿਆ। ਇਸ ਵਾਰ ਗਣੇਸ਼ ਚਤੁਰਥੀ 22 ਅਗਸਤ ਤੋਂ ਸ਼ੁਰੂ ਹੋ ਰਹੀ ਹੈ।

ਮੰਡਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਣਪਤੀ ਦੀ ਲੰਬਾਈ ਘੱਟ ਨਹੀਂ ਕੀਤੀ ਜਾ ਸਕਦੀ। ਜੇ ਇਕ ਛੋਟਾ ਜਿਹੀ ਮੂਰਤੀ ਵੀ ਲਿਆਈ ਜਾਂਦੀ ਹੈ ਤਾਂ ਵੱਡੀ ਗਿਣਤੀ ਵਿਚ ਲੋਕ ਬੱਪਾ ਨੂੰ ਦੇਖਣ ਲਈ ਇਕੱਠੇ ਹੋਣਗੇ। ਅਜਿਹੀ ਸਥਿਤੀ ਵਿਚ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਾ ਕੋਈ ਮੂਰਤੀ ਸਜੇਗੀ ਅਤੇ ਨਾ ਹੀ ਮੂਰਤੀ ਵਿਸਰਜਨ ਕੀਤਾ ਜਾਵੇਗਾ।

ਇਸ ਵਾਰ ਲਾਲਬਾਗਚਾ ਮੰਡਲ ਗਣਪਤੀ ਤਿਉਹਾਰ ਨੂੰ ਅਰੋਗ ਤਿਉਹਾਰ ਵਜੋਂ ਮਨਾਏਗਾ। ਇਸ ਦੇ ਤਹਿਤ ਖੂਨਦਾਨ ਕੈਂਪ ਲਗਾਏ ਜਾਣਗੇ। ਪਲਾਜ਼ਮਾ ਥੈਰੇਪੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕੋਰੋਨਾ ਤੋਂ ਮਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਰਾਜਾ ਗਣੇਸ਼ੋਤਸਵ ਮੰਡਲ ਦੇ ਸੈਕਟਰੀ ਸੁਧੀਰ ਸਾਲਵੀ ਨੇ ਕਿਹਾ ਕਿ ਇਸ ਵਾਰ ਗਣੇਸ਼ ਉਤਸਵ ਦੀ ਬਜਾਏ ਮੰਡਲ ਸੀਐਮ ਰਾਹਤ ਫੰਡ ਵਿੱਚ ਦਾਨ ਕਰਨਗੇ। ਇਸ ਤੋਂ ਇਲਾਵਾ ਐਲਓਸੀ ਅਤੇ ਐਲਏਸੀ ਵਿਚ ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਏਗੀ।
ਦਸਣਯੋਗ ਹੈ ਕਿ ਲਾਲਬਾਗਚਾ ਦਾ ਰਾਜਾ ਮੁੰਬਈ ਦਾ ਸਭ ਤੋਂ ਪ੍ਰਸਿੱਧ ਜਨਤਕ ਗਣੇਸ਼ ਮੰਡਲ ਹੈ। ਲਾਲਬਾਗਚਾ ਰਾਜਾ ਸਰਵਜਨਿਕ ਗਣੇਸ਼ੋਤਸਵ ਮੰਡਲ ਦੀ ਸਥਾਪਨਾ ਸਾਲ 1934 ਵਿੱਚ ਹੋਈ ਸੀ। ਇਹ ਮੁੰਬਈ ਦੇ ਪਰੇਲ ਖੇਤਰ ਦੇ ਲਾਲਬਾਗ ਵਿੱਚ ਸਥਿਤ ਹੈ। ਇਹ ਗਣੇਸ਼ ਮੰਡਲ ਆਪਣੇ 10-ਰੋਜ਼ਾ ਸਮਾਗਮਾਂ ਦੌਰਾਨ ਲੱਖਾਂ ਲੋਕਾਂ ਨੂੰ ਆਕਰਸ਼ਤ ਕਰਦਾ ਹੈ।

ਇਸ ਪ੍ਰਸਿਧ ਗਣਪਤੀ ਨੂੰ ‘ਨਵਸਾਚਾ ਗਣਪਤੀ’ (ਇਛਾਵਾਂ ਪੂਰੀਆਂ ਕਰਨ ਵਾਲਾ) ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਲਾਲਬਾਗ ਦੇ ਗਣੇਸ਼ ਮੂਰਤੀ ਦਾ ਵਿਸਰਜਨ  ਗਿਰਗਾਂਵ ਚੌਪਾਟੀ ਵਿਚ ਦਸਵੇਂ ਦਿਨ ਕੀਤਾ ਜਾਂਦਾ ਹੈ।

 
First published: July 1, 2020, 1:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading