• Home
  • »
  • News
  • »
  • lifestyle
  • »
  • RELIGION DHANTERAS 2021 DONT FORGET TO BRING HOME THESE 4 THINGS SHOPPING CAN BE EXPENSIVE GH KS

Dhanteras 2021: ਭੁੱਲ ਕੇ ਵੀ ਘਰ ਨਾ ਲਿਆਓ ਇਹ 4 ਚੀਜ਼ਾਂ, ਖਰੀਦਦਾਰੀ ਪੈ ਸਕਦੀ ਹੈ ਮਹਿੰਗੀ

Dhanteras 2021, Shopping Tips: ਧਨਤੇਰਸ (Dhanteras) ਦੇ ਦਿਨ ਕੁਝ ਚੀਜ਼ਾਂ ਖਰੀਦਣਾ ਅਸ਼ੁਭ (Inauspicious) ਹੁੰਦਾ ਹੈ। ਵਰਜਿਤ ਧਾਤ ਜਾਂ ਸਮਾਨ ਖਰੀਦਣ ਨਾਲ ਘਰ ਵਿੱਚ ਬਰਕਤ ਰੁੱਕ ਸਕਦੀ ਹੈ ਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ।

  • Share this:
Dhanteras 2021, Shopping Tips: ਹਿੰਦੂ ਪੰਚਾਂਗ (Hindu Panchang) ਅਨੁਸਾਰ, ਧਨਤੇਰਸ ਕਾਰਤਿਕ ਮਹੀਨੇ (Kartik Month) ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਧਨਤੇਰਸ 2 ਨਵੰਬਰ ਨੂੰ ਹੈ। ਹਿੰਦੂ ਧਰਮ (Hindu Religion) ਦੀ ਮਾਨਤਾ ਅਨੁਸਾਰ ਇਸ ਦਿਨ ਭਗਵਾਨ ਧਨਵੰਤਰੀ, ਮਾਂ ਲਕਸ਼ਮੀ (Maa Lakshmi) ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਅਨੁਸਾਰ ਇਸ ਦਿਨ ਕੀਮਤੀ ਧਾਤਾਂ, ਸੋਨਾ ਜਾਂ ਚਾਂਦੀ ਖਰੀਦਣਾ (Buying Gold or Silver) ਸ਼ੁਭ ਹੁੰਦਾ ਹੈ। ਇਸ ਤੋਂ ਇਲਾਵਾ ਇਸ ਪਵਿੱਤਰ ਦਿਹਾੜੇ 'ਤੇ ਲੋਕ ਭਾਂਡੇ ਵੀ ਖਰੀਦਦੇ ਹਨ। ਇਹੀ ਕਾਰਨ ਹੈ ਕਿ ਇਸ ਮੌਕੇ ਸਰਾਫਾ ਬਾਜ਼ਾਰਾਂ 'ਚ ਕਾਫੀ ਭੀੜ ਹੁੰਦੀ ਹੈ ਪਰ ਕਿਹਾ ਜਾਂਦਾ ਹੈ ਕਿ ਧਨਤੇਰਸ (Dhanteras) ਦੇ ਦਿਨ ਕੁਝ ਚੀਜ਼ਾਂ ਖਰੀਦਣਾ ਅਸ਼ੁਭ (Inauspicious) ਹੁੰਦਾ ਹੈ। ਵਰਜਿਤ ਧਾਤ ਜਾਂ ਸਮਾਨ ਖਰੀਦਣ ਨਾਲ ਘਰ ਵਿੱਚ ਬਰਕਤ ਰੁੱਕ ਸਕਦੀ ਹੈ ਤੇ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਆਓ, ਜਾਣਦੇ ਹਾਂ ਇਸ ਤਿਉਹਾਰ 'ਤੇ ਕਿਹੜੀਆਂ ਚੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਰੀਦਣਾ ਚਾਹੀਦਾ :

ਕੱਚ (ਸ਼ੀਸ਼ਾ): ਧਨਤੇਰਸ 'ਤੇ ਕੱਚ ਦੀ ਬਣੀ ਕੋਈ ਚੀਜ਼ ਨਾ ਖਰੀਦੋ। ਜੋਤਿਸ਼ ਸ਼ਾਸਤਰ ਅਨੁਸਾਰ ਸ਼ੀਸ਼ੇ ਦਾ ਸਬੰਧ ਰਾਹੂ ਨਾਲ ਹੈ। ਰਾਹੂ ਦਾ ਕਿਸੇ ਵੀ ਤਰੀਕੇ ਨਾਲ ਘਰ ਵਿੱਚ ਪ੍ਰਵੇਸ਼ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਹੂ ਦੇ ਕਾਰਨ ਘਰ ਵਿੱਚ ਗਰੀਬੀ ਆਉਂਦੀ ਹੈ।

ਪਲਾਸਟਿਕ: ਧਨਤੇਰਸ ਦੇ ਦਿਨ ਕਿਸੇ ਨੂੰ ਵੀ ਪਲਾਸਟਿਕ ਦੀ ਬਣੀ ਕੋਈ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਨਾਲ ਪੈਸਾ ਟਿਕਦਾ ਨਹੀਂ ਹੈ।

ਲੋਹਾ: ਇਸ ਦਿਨ ਲੋਹਾ ਖਰੀਦਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹਾ ਸ਼ਨੀ ਦਾ ਕਾਰਕ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ 'ਤੇ ਲੋਹੇ ਦੀ ਕੋਈ ਵੀ ਚੀਜ਼ ਘਰ 'ਚ ਲਿਆਉਣ ਨਾਲ ਘਰ ਵਿੱਚ ਦਲਿੱਦਰੀ ਆਉਂਦੀ ਹੈ।

ਚੀਨੀ ਮਿੱਟੀ ਦੀਆਂ ਚੀਜ਼ਾਂ: ਧਨਤੇਰਸ ਦੇ ਦਿਨ, ਕਿਸੇ ਨੂੰ ਚੀਨੀ ਮਿੱਟੀ (Bone China) ਤੋਂ ਬਣੀ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਸ ਤਿਉਹਾਰ 'ਤੇ ਚੀਨੀ ਮਿੱਟੀ ਦੀਆਂ ਬਣੀਆਂ ਵਸਤੂਆਂ ਨੂੰ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਤ ਹੈ। ਨਿਊਜ਼18 ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਰਪਾ ਕਰਕੇ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਨਾਲ ਸੰਪਰਕ ਕਰੋ।)
Published by:Krishan Sharma
First published: