• Home
  • »
  • News
  • »
  • lifestyle
  • »
  • RELIGION DHANTERAS 2021 STORY WHY SHOULD WE BUY GOLD AND SILVER ON DHANTERAS GH AP

ਧਨਤੇਰਸ 2021: ਕਿਉਂ ਸ਼ੁਭ ਮੰਨਿਆ ਜਾਂਦਾ ਹੈ ਧਨਤੇਰਸ ਵਾਲੇ ਦਿਨ ਸੋਨਾ ਅਤੇ ਚਾਂਦੀ ਖਰੀਦਣਾ? ਜਾਣੋ ਦਿਲਚਸਪ ਕਹਾਣੀ

ਧਨਤੇਰਸ 2021: ਕਿਉਂ ਸ਼ੁਭ ਮੰਨਿਆ ਜਾਂਦਾ ਹੈ ਧਨਤੇਰਸ ਵਾਲੇ ਦਿਨ ਸੋਨਾ ਅਤੇ ਚਾਂਦੀ ਖਰੀਦਣਾ? ਜਾਣੋ ਦਿਲਚਸਪ ਕਹਾਣੀ

ਧਨਤੇਰਸ 2021: ਕਿਉਂ ਸ਼ੁਭ ਮੰਨਿਆ ਜਾਂਦਾ ਹੈ ਧਨਤੇਰਸ ਵਾਲੇ ਦਿਨ ਸੋਨਾ ਅਤੇ ਚਾਂਦੀ ਖਰੀਦਣਾ? ਜਾਣੋ ਦਿਲਚਸਪ ਕਹਾਣੀ

  • Share this:
ਧਨਤੇਰਸ 2021: ਭਾਰਤ ਨੂੰ ਜੇ ਤਿਉਹਾਰਾਂ ਦਾ ਦੇਸ਼ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਸਾਲ ਵਿੱਚ ਭਾਰਤ ਹਰ ਧਰਮ ਦੇ ਵੱਖ-ਵੱਖ ਤਿਉਹਾਰ ਮਨਾਉਂਦਾ ਹੈ। ਇਹਨਾਂ ਵਿੱਚ ਕੁੱਝ ਬਹੁਤ ਵੱਡੇ ਪੱਧਰ 'ਤੇ ਮਨਾਏ ਜਾਣ ਵਾਲੇ ਤਿਓਹਾਰ ਵੀ ਹਨ ਅਤੇ ਕੁੱਝ ਆਪਣੇ ਆਪਣੇ ਇਲਾਕਿਆਂ ਵਿੱਚ ਮਨਾਏ ਜਾਣ ਵਾਲੇ ਛੋਟੇ ਤਿਉਹਾਰ ਵੀ ਹਨ। ਦੀਵਾਲੀ ਪੂਰੇ ਦੇਸ਼ ਵਿੱਚ ਮਨਾਇਆ ਜਾਣ ਵਾਲਾ ਵੱਡਾ ਤਿਉਹਾਰ ਹੈ। ਹਿੰਦੂ ਧਰਮ ਦੇ ਅਨੁਸਾਰ, ਦੀਵਾਲੀ ਦਾ ਤਿਉਹਾਰ ਧਨਤੇਰਸ ਤੋਂ ਹੀ ਸ਼ੁਰੂ ਹੁੰਦਾ ਹੈ।

ਧਨਤੇਰਸ ਇੱਕ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ ਜਿਸ ਵਿੱਚ ਲੋਕ ਸੋਨੇ ਅਤੇ ਚਾਂਦੀ ਦੇ ਭਾਂਡਿਆਂ ਨੂੰ ਖਰੀਦਣਾ ਸ਼ੁਭ ਮੰਨਦੇ ਹਨ। ਇਹ ਤਿਉਹਾਰ ਕੱਤਕ ਮਹੀਨੇ ਦੀ 13 ਤਾਰੀਖ ਨੂੰ ਮਨਾਇਆ ਜਾਂਦਾ ਹੈ ਜਿਸ ਨੂੰ ਤ੍ਰਯੋਦਸ਼ੀ ਵੀ ਕਿਹਾ ਜਾਂਦਾ ਹੈ। ਧਨਤੇਰਸ ਦੇ ਵਿਸ਼ੇਸ਼ ਮੌਕੇ 'ਤੇ ਦੇਵੀ ਲਕਸ਼ਮੀ ਦੇ ਨਾਲ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਪਰ ਕੀ ਤੁਹਾਨੂੰ ਪਤਾ ਹੈ ਕਿ ਆਖਿਰ ਧਨਤੇਰਸ ਕਿਉਂ ਮਨਾਈ ਜਾਂਦੀ ਹੈ ਅਤੇ ਇਸ ਦਿਨ ਸੋਨਾ-ਚਾਂਦੀ ਖਰੀਦਣਾ ਕਿਉਂ ਸ਼ੁਭ ਮੰਨਿਆ ਜਾਂਦਾ ਹੈ? ਤਾਂ ਆਓ ਅਸੀਂ ਤੁਹਾਨੂੰ ਇਸ ਦੇ ਪਿੱਛੇ ਦੀ ਕਹਾਣੀ ਦੱਸਦੇ ਹਾਂ।

ਧਨਤੇਰਸ ਮਨਾਉਣ ਦਾ ਕਾਰਨ

ਇਹ ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ, ਭਗਵਾਨ ਧਨਵੰਤਰੀ ਦਾ ਜਨਮ ਸਮੁੰਦਰ ਮੰਥਨ ਤੋਂ ਸੋਨੇ ਦੇ ਕਲਸ਼ ਨਾਲ ਹੋਇਆ ਸੀ। ਧਨਵੰਤਰੀ ਦੇ ਜਨਮ ਤੋਂ ਦੋ ਦਿਨ ਬਾਅਦ, ਲਕਸ਼ਮੀ ਜੀ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ, ਇਸ ਲਈ ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਸ ਲਈ ਇਸ ਦਿਨ ਸੋਨਾ ਜਾਂ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।

ਕੌਣ ਹਨ ਭਗਵਾਨ ਧਨਵੰਤਰੀ

ਹਿੰਦੂ ਧਰਮ ਦੀਆਂ ਮਨੌਤਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਧਨਵੰਤਰੀ ਵਿਸ਼ਨੂੰ ਦਾ ਅੰਸ਼ ਹੈ ਅਤੇ ਉਹ ਦੇਵਤਿਆਂ ਦਾ ਵੈਦ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਸਿਹਤ ਨੂੰ ਲਾਭ ਮਿਲਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਦੁਨੀਆਂ ਵਿੱਚ ਵਿਗਿਆਨ ਅਤੇ ਦਵਾਈ ਦਾ ਵਿਸਥਾਰ ਕਰਨ ਲਈ ਧਨਵੰਤਰੀ ਦਾ ਅਵਤਾਰ ਲਿਆ ਸੀ।

ਧਨਤੇਰਸ ਮਨਾਉਣ ਪਿੱਛੇ ਦੀ ਦੰਤਕਥਾ

ਕਿਹਾ ਜਾਂਦਾ ਹੈ ਕਿ ਇੱਕ ਵਾਰ ਦੇਵਤੇ ਰਾਜਾ ਬਲੀ ਦੇ ਡਰ ਤੋਂ ਪ੍ਰੇਸ਼ਾਨ ਸਨ। ਉਸ ਸਮੇਂ ਭਗਵਾਨ ਵਿਸ਼ਨੂੰ ਨੇ ਵਾਮਨ ਅਵਤਾਰ ਧਾਰਿਆ ਸੀ। ਇਕ ਵਾਰ ਉਹ ਯੱਗ ਸਥਾਨ 'ਤੇ ਪਹੁੰਚੇ ਜਿੱਥੇ ਦੈਂਤਾਂ ਦੇ ਗੁਰੂ, ਸ਼ੁਕਰਾਚਾਰੀਆ ਜੀ ਨੇ ਭਗਵਾਨ ਵਿਸ਼ਨੂੰ ਨੂੰ ਪਛਾਣ ਲਿਆ ਅਤੇ ਰਾਜਾ ਬਲੀ ਨੂੰ ਵਾਮਨ ਨੇ ਜੋ ਵੀ ਮੰਗਿਆ ਉਹ ਨਾ ਦੇਣ ਲਈ ਕਿਹਾ। ਪਰ ਰਾਜਾ ਬਲੀ ਵੀ ਮਹਾਨ ਦਾਨੀ ਸੀ, ਇਸ ਲਈ ਉਸ ਨੇ ਸ਼ੁਕਰਾਚਾਰੀਆ ਦੀ ਗੱਲ ਨਹੀਂ ਸੁਣੀ ਅਤੇ ਵਾਮਨ ਬਣੇ ਭਗਵਾਨ ਵਿਸ਼ਨੂੰ ਜੀ ਨੇ ਉਸ ਤੋਂ ਤਿੰਨ ਕਦਮ ਜ਼ਮੀਨ ਦੀ ਮੰਗ ਕਰ ਲਈ। ਰਾਜਾ ਬਲੀ ਨੇ ਸਵੀਕਾਰ ਕਰ ਲਿਆ। ਉਸੇ ਸਮੇਂ ਗੁਰੂ ਸ਼ੁਕਰਾਚਾਰੀਆ ਨੇ ਛੋਟਾ ਰੂਪ ਧਾਰ ਲਿਆ ਅਤੇ ਵਾਮਨ ਬਣੇ ਭਗਵਾਨ ਵਿਸ਼ਨੂੰ ਦੇ ਕਮੰਡਲ ਵਿੱਚ ਛੁਪ ਗਏ।

ਭਗਵਾਨ ਵਿਸ਼ਨੂੰ ਨੂੰ ਪਤਾ ਲੱਗਾ ਕਿ ਸ਼ੁਕਰਾਚਾਰੀਆ ਉਹਨਾਂ ਦੇ ਕਮੰਡਲ ਵਿਚ ਹਨ ਅਤੇ ਭਗਵਾਨ ਵਿਸ਼ਨੂੰ ਨੇ ਕਮੰਡਲ ਵਿੱਚ ਕੁੱਝ ਪਾ ਦਿੱਤਾ ਜਿਸ ਨਾਲ ਸ਼ੁਕਰਾਚਾਰੀਆ ਦੀ ਇਕ ਅੱਖ ਟੁੱਟ ਗਈ। ਭਗਵਾਨ ਵਾਮਨ ਨੇ ਆਪਣੇ ਅਵਤਾਰ ਨੂੰ ਵੱਡਾ ਕੀਤਾ ਅਤੇ ਪਹਿਲੇ ਕਦਮ ਵਿੱਚ ਧਰਤੀ ਨੂੰ ਮਾਪਿਆ, ਦੂਜੇ ਕਦਮ ਵਿੱਚ ਪੁਲਾੜ ਨੂੰ ਮਾਪਿਆ ਅਤੇ ਤੀਜੇ ਕਦਮ ਵਿੱਚ ਰੱਖਣ ਲਈ ਕੋਈ ਥਾਂ ਨਹੀਂ ਸੀ, ਤਾਂ ਬਲੀ ਨੇ ਵਾਮਨ ਬਣੇ ਭਗਵਾਨ ਵਿਸ਼ਨੂੰ ਦੇ ਪੈਰਾਂ ਵਿੱਚ ਆਪਣਾ ਸਿਰ ਰੱਖ ਦਿੱਤਾ। ਇਸ ਤਰ੍ਹਾਂ ਬਲੀ ਦੀ ਹਾਰ ਹੋਈ ਅਤੇ ਦੇਵਤਿਆਂ ਵਿਚ ਬਲੀ ਦਾ ਡਰ ਖਤਮ ਹੋ ਗਿਆ ਅਤੇ ਉਦੋਂ ਤੋਂ ਇਸ ਜਿੱਤ ਦੀ ਖੁਸ਼ੀ ਵਿਚ ਧਨਤੇਰਸ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਇਸ ਦਿਨ ਸੋਨਾ-ਚਾਂਦੀ ਖਰੀਦਣ ਦੇ ਪਿੱਛੇ ਦੀ ਕਹਾਣੀ

ਦੰਤਕਥਾ ਇਹ ਹੈ ਕਿ ਹਿਮ ਨਾਮ ਦਾ ਇੱਕ ਰਾਜਾ ਸੀ ਜਿਸ ਦੇ ਪੁੱਤਰ ਨੂੰ ਸਰਾਪ ਮਿਲਿਆ ਸੀ ਕਿ ਉਹ ਵਿਆਹ ਦੇ ਚੌਥੇ ਦਿਨ ਹੀ ਮਰ ਜਾਵੇਗਾ। ਜਦੋਂ ਉਸ ਰਾਜਕੁਮਾਰੀ ਨੂੰ, ਜਿਸ ਨਾਲ ਰਾਜਾ ਹਿਮ ਦੇ ਪੁੱਤਰ ਦਾ ਵਿਆਹ ਹੋਣਾ ਸੀ, ਤਾਂ ਉਸ ਨੇ ਆਪਣੇ ਪਤੀ ਨੂੰ ਵਿਆਹ ਦੇ ਚੌਥੇ ਦਿਨ ਜਾਗਦੇ ਰਹਿਣ ਲਈ ਕਿਹਾ। ਪਤੀ ਨੂੰ ਕਿਤੇ ਨੀਂਦ ਨਾ ਜਾਵੇ, ਇਸ ਲਈ ਉਹ ਸਾਰੀ ਰਾਤ ਉਸ ਨੂੰ ਕਹਾਣੀਆਂ ਅਤੇ ਗੀਤ ਸੁਣਾਉਂਦੀ ਰਹੀ।

ਉਸਨੇ ਘਰ ਦੇ ਦਰਵਾਜ਼ੇ 'ਤੇ ਸੋਨਾ-ਚਾਂਦੀ ਅਤੇ ਬਹੁਤ ਸਾਰੇ ਗਹਿਣੇ ਰੱਖ ਦਿੱਤੇ ਅਤੇ ਬਹੁਤ ਸਾਰੇ ਦੀਵੇ ਜਗਾਏ। ਜਦੋਂ ਯਮਰਾਜ ਸੱਪ ਦੇ ਰੂਪ ਵਿੱਚ ਹਿਮ ਦੇ ਪੁੱਤਰ ਦੀ ਜਾਨ ਲੈਣ ਆਏ ਤਾਂ ਇੰਨੀ ਚਮਕ ਦੇਖ ਕੇ ਉਹ ਅੰਨ੍ਹੇ ਹੋ ਗਏ। ਇਸ ਤਰ੍ਹਾਂ ਸੱਪ ਘਰ ਦੇ ਅੰਦਰ ਨਹੀਂ ਵੜ ਸਕਿਆ ਅਤੇ ਗਹਿਣਿਆਂ ਦੇ ਉੱਪਰ ਬੈਠ ਕੇ ਕਥਾ-ਗੀਤ ਸੁਣਨ ਲੱਗਾ। ਇਸ ਤਰ੍ਹਾਂ ਸਵੇਰ ਹੋ ਗਈ ਅਤੇ ਰਾਜਕੁਮਾਰ ਦੀ ਮੌਤ ਦਾ ਸਮਾਂ ਟਲ ਗਿਆ। ਉਦੋਂ ਤੋਂ ਇਹ ਮੰਨਿਆ ਜਾਂਦਾ ਹੈ ਕਿ ਸੋਨਾ-ਚਾਂਦੀ ਖਰੀਦਣ ਨਾਲ ਘਰ ਦੇ ਅੰਦਰ ਅਸ਼ੁਭ ਅਤੇ ਨਕਾਰਾਤਮਕ ਸ਼ਕਤੀਆਂ ਪ੍ਰਵੇਸ਼ ਨਹੀਂ ਹੁੰਦੀਆਂ ਹਨ।
Published by:Amelia Punjabi
First published: