ਚਾਰਧਾਮ: ਕੇਦਾਰਨਾਥ ਧਾਮ ਦੇ ਕਿਵਾੜ ਪੂਜਾ ਕਰਨ ਤੋਂ ਬਾਅਦ ਖੁੱਲੇ

 • Share this:
  ਲੌਕਡਾਉਨ ਦੀ ਵਜ੍ਹਾ ਨਾਲ ਹੀ ਭਗਤ ਬਾਬਾ ਕੇਦਾਰਨਾਥ ਦੇ ਦਰਸ਼ਨ ਨਹੀਂ ਕਰ ਸਕਣਗੇ। ਇਸ ਲਈ ਮੰਦਿਰ ਪਰ ਸ਼ਾਸਨ ਦੇ ਵੱਲੋਂ ਭਗਤਾਂ ਨੂੰ ਡਾਕ ਦੇ ਦੁਆਰਾ ਘਰ ਪਰਸ਼ਾਦ ਭੇਜਿਆ ਜਾਵੇਗਾ।
  ਸੋਸ਼ਲ ਡਿਸਟੈਸਿੰਗ ਦੇ ਨਿਯਮਾਂ ਦਾ ਖ਼ਿਆਲ ਰੱਖਦੇ ਹੋਏ ਬਾਬਾ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਸਵੇਰੇ ਪੂਜਾ ਅਰਚਨਾ ਕਰਨ ਤੋਂ ਬਾਅਦ ਖ਼ੋਲ ਦਿੱਤੇ ਹਨ।ਜਿਸ ਸਮੇਂ ਮੰਦਿਰ ਦੇ ਕਿਵਾੜ ਖੋਲੇ ਸਨ ਉਸ ਮੌਕੇ ਉੱਥੇ ਸਿਰਫ਼ 16 ਲੋਕ ਮੌਜੂਦ ਵੀ ਸਨ।ਸਵੇਰੇ 3 ਵਜੇ ਮੰਦਿਰ ਵਿਚ ਖ਼ਾਸ ਪੂਜਾ ਅਰਚਨਾ ਕੀਤੀ ਗਈ ਸੀ।ਮੰਦਰ ਦੇ ਮੁੱਖ ਰਾਵਲ ਨੇ ਬਾਬਾ ਕੇਦਾਰਨਾਥ ਦੀ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਮੰਦਿਰ ਨਾਲ ਜੁੜੇ ਕਈ ਹੋਰ ਕੰਮ ਵੀ ਕੀਤੇ ਗਏ ਸਨ।

  ਪੂਜਾ ਤੋਂ ਬਾਅਦ ਸਵੇਰੇ 6 ਵਜੇ ਕੇ 10 ਮਿੰਟ ਉੱਤੇ ਬਾਬਾ ਕੇਦਾਰਨਾਥ ਦੇ ਕਿਵਾੜ ਖ਼ੋਲ ਦਿੱਤੇ ਸਨ। ਹਰ ਵਾਰ ਜਦੋਂ ਵੀ ਬਾਬਾ ਕੇਦਾਰਨਾਥ ਦੇ ਕਿਵਾੜ ਖੋਲੇ ਜਾਂਦੇ ਤਾਂ ਵੱਡੀ ਗਿਣਤੀ ਵਿਚ ਬਾਬਾ ਦੇ ਦਰਸ਼ਨ ਕਰਨ ਲਈ ਭਗਤ ਆਉਂਦੇ ਸਨ ਪਰ ਇਸ ਵਾਰ ਕੋਰੋਨਾ ਕਾਰਨ ਲੱਗੇ ਲੌਕਡਾਉਨ ਦੇ ਕਾਰਨ ਸ਼ਰਧਾਲੂ ਨਹੀਂ ਆ ਰਹੇ ਹਨ।

  ਦੇਵਸਥਾਨ ਬੋਰਡ ਦੇ ਆਧਿਕਾਰੀਆ ਐਨ ਪੀ ਜਮਲੋਕੀ ਨੇ ਜਾਣਕਾਰੀ ਦਿੱਤੀ ਹੈ ਕਿ ਮੰਦਿਰ ਮਾਰਗ ਉੱਤੇ ਕਾਫ਼ੀ ਬਰਫ਼ ਜੰਮ ਗਈ ਸੀ ਇਸ ਲਈ ਸੰਗਮ ਤੋਂ ਮੰਦਿਰ ਤੱਕ ਬਰਫ਼ ਨੂੰ ਕੱਟ ਕੇ ਚਾਰ ਫੁੱਟ ਤੋਂ ਚੌੜਾ ਰਸਤਾ ਤਿਆਰ ਕੀਤਾ ਗਿਆ ਹੈ।ਲੌਕਡਾਉਨ ਦੇ ਕਾਰਨ ਇਸ ਵਾਰ ਭਗਤ ਬਾਬਾ ਕੇਦਾਰਨਾਥ ਦੇ ਦਰਸ਼ਨ ਨਹੀਂ ਕਰ ਸਕਣਗੇ ਪਰ ਭਗਤਾਂ ਨੂੰ ਪਰ ਸ਼ਾਦ ਜ਼ਰੂਰ ਮਿਲੇਗਾ। ਲੌਕਡਾਉਨ ਦੀ ਵਜ੍ਹਾਂ ਨਾਲ ਭਗਤ ਭਾਵੇਂ ਕੇਦਾਰਨਾਥ ਦੇ ਦਰਸ਼ਨ ਨਹੀਂ ਕਰ ਸਕਣਗੇ ਪਰ ਮੰਦਿਰ ਪਰ ਸ਼ਾਸਨ ਦੇ ਵੱਲੋਂ ਭਗਤਾਂ ਨੂੰ ਡਾਕ ਦੇ ਦੁਆਰਾ ਪਰ ਸ਼ਾਦ ਭੇਜਿਆ ਜਾਵੇਗਾ।ਆਨਲਾਈਨ ਪ੍ਰਸਾਦ ਮੰਗਵਾਉਣ ਲਈ ਪਹਿਲਾ ਹੀ ਬੁਕਿੰਗ ਹੋ ਗਈ ਸੀ।
  ਇਸ ਤੋਂ ਇਲਾਵਾ ਭਗਤਾਂ ਨੇ ਮਹਾਭਿਸ਼ੇਕ ਪੂਜਾ ਅਤੇ ਰੁਦਰਾਭਿਸ਼ੇਕ ਪੂਜਾ ਲਈ ਵੀ ਬੁਕਿੰਗ ਕਰਵਾਈ ਸੀ।
  Published by:Anuradha Shukla
  First published: