ਹਿਸਾਰ ਦੇ ਪਿੰਡ ਬਿਠਮਡਾ ਵਿਚ 30 ਪਰਿਵਾਰਾਂ ਨੇ ਮੁਸਲਿਮ ਧਰਮ ਛੱਡ ਕੇ ਹਿੰਦੂ ਧਰਮ ਨੂੰ ਅਪਣਾ ਲਿਆ ਹੈ।ਹਿਸਾਰ ਦੀ ਉਪ ਤਹਿਸੀਲ ਉਕਲਾਣਾ ਦੇ ਪਿੰਡ ਬਿਠਮਡਾ ਵਿਚ ਇੱਕ ਬਜ਼ੁਰਗ ਮਹਿਲਾ 80 ਸਾਲ ਦੀ ਮੌਤ ਹੋਣ ਉੱਤੇ ਉਸ ਦਾ ਹਿੰਦੂ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਸੰਸਕਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾ ਇਸ ਪਰਵਾਰ ਵਿਚ ਕਿਸੇ ਦੀ ਵੀ ਮੌਤ ਹੋ ਜਾਂਦੀ ਸੀ ਤਾਂ ਮ੍ਰਿਤਕ ਨੂੰ ਦਫ਼ਨਾਇਆ ਜਾਂਦਾ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਪਰਵਾਰ ਸੈਂਕੜਿਆਂ ਸਾਲ ਪਹਿਲੇ ਹਿੰਦੂ ਹੀ ਸਨ ਪਰ ਬਾਅਦ ਵਿਚ ਪਰਵਾਰ ਨੇ ਮੁਸਲਿਮ ਧਰਮ ਵਿਚ ਤਬਦੀਲ ਹੋ ਗਿਆ ਸੀ।ਹੁਣ ਇਹਨਾਂ ਪਰਿਵਾਰਾਂ ਦੀ ਵਰਤਮਾਨ ਪੀੜੀ ਨੇ ਦੁਆਰਾ ਹਿੰਦੂ ਧਰਮ ਅਪਣਾਉਣ ਦਾ ਨਿਰਨਾ ਲਿਆ ਹੈ।

ਪਰਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਖ਼ੁਸ਼ੀ ਨਾਲ ਤੇ ਬਿਨਾ ਕਿਸੇ ਦੇ ਦਬਾਅ ਹੇਠ ਮੁੜ ਹਿੰਦੂ ਬਣੇ ਹਨ। ਪਿੰਡ ਦੇ ਉੱਕਾਂ ਨੇ ਉਨ੍ਹਾਂ ਨੇ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਪਰਵਾਰ ਦੀ ਬਜ਼ੁਰਗ ਫੁੱਲੀ ਦੇਵੀ (80) ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁੜ ਆਪਣਾ ਹਿੰਦੂ ਧਰਮ ਅਪਣਾਇਆ ਸੀ ਉਨ੍ਹਾਂ ਦੀ ਮੌਤ ਤੋਂ ਬਾਅਦ ਸਾਰਾ ਪਿੰਡ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਇਆ।

ਸਦੀਆਂ ਪਹਿਲਾਂ ਤਸ਼ੱਦਦ ਦੇ ਦੌਰ ਵਿੱਚ ਜਾਨ ਬਚਾਉਣ ਲਈ ਬਣੇ 30 ਮੁਸਲਿਮ ਪਰਿਵਾਰਾਂ ਨੇ ਮੁੜ ਹਿੰਦੂ ਧਰਮ ਅਪਣਾਇਆ
ਔਰੰਗਜ਼ੇਬ ਦੀ ਤਸ਼ੱਦਦ ਤੋਂ ਜਾਨ ਬਚਾਉਣ ਲਈ ਅਪਣਾਇਆ ਸੀ ਮੁਸਲਿਮ ਧਰਮ
ਪਰਵਾਰ ਦੀ ਬਜ਼ੁਰਗ ਫੁੱਲੀ ਦੇਵੀ ਦੇ ਬੇਟੇ ਸਤਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਬਹੁਤ ਸਾਲ ਪਹਿਲਾਂ ਔਰੰਗਜ਼ੇਬ ਦੇ ਤਸ਼ੱਦਦ ਦੇ ਡਰ ਤੋਂ ਮੁਸਲਿਮ ਬਣੇ ਸਨ ਤੇ ਪਰ ਆਜ਼ਾਦੀ ਮਿਲਣ ਤੋਂ ਬਾਅਦ ਇਸ ਗੱਲ ਦਾ ਪਤਾ ਚੱਲ ਦੇ ਹੀ ਪਰਵਾਰ ਦੇ ਮਨ ਮੁੜ ਹਿੰਦੂ ਬਣਨ ਦਾ ਖੇਲ ਆਇਆ।

ਹਿਸਾਰ ਦੀ ਉਪ ਤਹਿਸੀਲ ਉਕਲਾਣਾ ਦੇ ਪਿੰਡ ਬਿਠਮਡਾ ਵਿਚ ਇੱਕ ਬਜ਼ੁਰਗ ਮਹਿਲਾ 80 ਸਾਲ ਦੀ ਮੌਤ ਹੋਣ ਉੱਤੇ ਉਸ ਦਾ ਹਿੰਦੂ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਸੰਸਕਾਰ ਕੀਤਾ ਗਿਆ ਹੈ।
ਸਤਬੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਵਾਰ ਨੇ ਹੌਲੀ ਹੌਲੀ ਬਹੁਤ ਸਾਰੇ ਹਿੰਦੂ ਰੀਤੀ ਰਿਵਾਜ ਆਪਣਾ ਲਾਏ ਸਨ ਤੇ ਕੁੱਝ ਬਾਕੀ ਰਹਿ ਗਿਆ ਸੀ। ਸਤਬੀਰ ਨੇ ਕਿਹਾ ਕਿ ਅੱਜ ਅਸੀਂ ਉਹ ਵੀ ਖ਼ਤਮ ਕਰ ਦਿੱਤਾ ਤੇ ਆਪਣੀ ਬਜ਼ੁਰਗ ਫੁੱਲੀ ਦੇਵੀ ਦਾ ਅੰਤਿਮ ਸੰਸਕਾਰ ਹਿੰਦੂ ਧਰਮ ਮੁਤਾਬਿਕ ਕੀਤਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।