Home /News /lifestyle /

ਹੁਣ ਫਰਾਂਸ ਦੇ ਗੁਰੂ ਘਰਾਂ ਵਿਚ ਢੱਡਰੀਆਂਵਾਲਾ ਦੇ ਪ੍ਰਚਾਰ ਕਰਨ ਉਤੇ ਪਾਬੰਦੀ

ਹੁਣ ਫਰਾਂਸ ਦੇ ਗੁਰੂ ਘਰਾਂ ਵਿਚ ਢੱਡਰੀਆਂਵਾਲਾ ਦੇ ਪ੍ਰਚਾਰ ਕਰਨ ਉਤੇ ਪਾਬੰਦੀ

  • Share this:

ਕਥਿਤ ਵਿਵਾਦਤ ਪ੍ਰਚਾਰ ਨੂੰ ਲੈ ਕੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਖ਼ਿਲਾਫ਼ ਵਿਦੇਸ਼ਾਂ 'ਚ ਰੋਸ ਫੈਲਦਾ ਜਾ ਰਿਹਾ ਹੈ। ਇੰਗਲੈਂਡ, ਇਟਲੀ ਉਪਰੰਤ ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਵੀ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਜਥਾ ਯੂਕੇ ਪ੍ਰਤੀ ਫਰਾਂਸ ਦੇ ਗੁਰੂ ਘਰਾਂ 'ਚ ਪ੍ਰਚਾਰ ਕਰਨ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ।

ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਬਾਈਕਾਟ ਦਾ ਫ਼ੈਸਲਾ ਗੁਰਦੁਆਰਾ ਸਿੰਘ ਸਭਾ ਬੌਬੀਨੀ ਫਰਾਂਸ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੀ ਇਕ ਇਕੱਤਰਤਾ ਦੌਰਾਨ ਲਿਆ ਗਿਆ। ਪਾਸ ਕੀਤੇ ਗਏ ਮਤੇ ਅਨੁਸਾਰ ਉਕਤ ਦੋਹਾਂ ਪ੍ਰਚਾਰਕਾਂ 'ਤੇ ਉਦੋਂ ਤਕ ਬੰਦਿਸ਼ ਲਾਗੂ ਰਹੇਗੀ ਜਦ ਤਕ ਇਹ ਦੋਵੇਂ ਆਪਣੇ ਕਥਿਤ ਵਿਵਾਦਿਤ ਕਥਨਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਅਤੇ ਦੋਸ਼ ਮੁਕਤ ਨਹੀਂ ਹੋ ਜਾਂਦੇ।

ਮੀਟਿੰਗ ਦੌਰਾਨ ਗੁਰਦੁਆਰਾ ਬੌਬੀਨੀ ਤੋਂ ਇਲਾਵਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਗਤ ਰਵੀਦਾਸ ਜੀ ਟੈਂਪਲ ਦੇ ਪ੍ਰਬੰਧਕੀ ਮੈਂਬਰਾਂ ਸੁਖਦੇਵ ਸਿੰਘ, ਰਘਬੀਰ ਸਿੰਘ, ਪਰਮਜੀਤ ਸਿੰਘ, ਪ੍ਰੀਤਮ ਸਿੰਘ, ਸ਼ਮਸ਼ੇਰ ਸਿੰਘ ਲਾ ਬੁਰਜੇ, ਕਰਨੈਲ ਸਿੰਘ ਲਾ ਕੋਰਨਿਵ, ਗੁਰਮੀਤ ਸਿੰਘ ਬੋਂਦੀ ਗੁਰੂਘਰ, ਮੰਗਤ ਸਿੰਘ ਬੋਂਦੀ ਗੁਰੂ ਘਰ, ਅਤੇ ਬਲਬੀਰ ਸਿੰਘ ਬੋਂਦੀ ਗੁਰੂਘਰ ਆਦਿ ਮੌਜੂਦ ਸਨ।


Published by:Gurwinder Singh
First published:

Tags: Ranjit Singh Dhadrianwale, Sikh, Sikhism