• Home
  • »
  • News
  • »
  • lifestyle
  • »
  • RELIGION GANESH CHATURTHI 2021 ENJOY THESE DELICIOUS SWEETS TO PLEASE LORD GANESHA GH KS

Ganesh Chaturthi 2021: ਭਗਵਾਨ ਗਣੇਸ਼ ਨੂੰ ਖੁਸ਼ ਕਰਨ ਲਈ ਲਾਓ ਇਨ੍ਹਾਂ ਲਜ਼ੀਜ਼ ਮਠਿਆਈਆਂ ਦਾ ਭੋਗ

  • Share this:
    ਗਣੇਸ਼ ਚਤੁਰਥੀ (Ganesh Chaturthi) ਦਾ ਤਿਉਹਾਰ ਆਉਣ ਵਾਲਾ ਹੈ ਅਤੇ ਯਕੀਨਨ ਭਗਵਾਨ ਗਣੇਸ਼ ਨੂੰ ਘਰ ਲਿਆਉਣ ਦੇ ਉਤਸ਼ਾਹ ਵਿੱਚ ਤੁਸੀਂ ਸਭ ਤੋਂ ਮਹੱਤਵਪੂਰਣ ਚੀਜ਼- ਪ੍ਰਸ਼ਾਦ ਨੂੰ ਨਹੀਂ ਭੁੱਲੇ ਹੋਵੋਗੇ! ਗਣੇਸ਼ ਚਤੁਰਥੀ ਜੋ ਕਿ 10 ਦਿਨਾਂ ਲਈ ਮਨਾਈ ਜਾਂਦੀ ਹੈ, ਹਿੰਦੂ ਕੈਲੰਡਰ (Hindu Calender) ਅਨੁਸਾਰ ਮਹੀਨੇ ਦੇ ਭਾਦਰਪਦ ਦੇ ਚੌਥੇ ਦਿਨ ਤੋਂ ਸ਼ੁਰੂ ਹੁੰਦੀ ਹੈ। ਇਹ ਇਸ ਸਾਲ 10 ਸਤੰਬਰ ਨੂੰ ਅਰੰਭ ਹੋਵੇਗਾ ਅਤੇ 21 ਸਤੰਬਰ ਨੂੰ ਸਮਾਪਤ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ 'ਬੱਪਾ' ਮਨਮੋਹਕ ਮਠਿਆਈਆਂ (Sweets) ਦੇ ਸ਼ੌਕੀਨ ਹਨ ਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਸ਼ਰਧਾਲੂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਹਨ। ਇਸ 10 ਦਿਨਾਂ ਦੌਰਾਨ ਤਿਆਰ ਕੀਤੇ ਪਕਵਾਨ ਹਰ ਖੇਤਰ 'ਚ ਵੱਖਰੇ-ਵੱਖਰੇ ਹੁੰਦੇ ਹਨ:

    1. ਮੋਦਕ: ਭਗਵਾਨ ਗਣਪਤੀ ਦਾ ਇੱਕ ਨਾਂ 'ਮੋਦਕਪ੍ਰਿਆ' ਵੀ ਹੈ। ਹਿੰਦੂ ਵਿਸ਼ਵਾਸਾਂ ਅਨੁਸਾਰ, ਮੋਦਕ- ਆਟਾ, ਗੁੜ ਅਤੇ ਨਾਰੀਅਲ ਤੋਂ ਤਿਆਰ ਇੱਕ ਮਿੱਠੀ ਡੰਪਲਿੰਗ ਡਿਸ਼ ਭਗਵਾਨ ਗਣੇਸ਼ ਦੇ ਪਸੰਦੀਦਾ ਪਕਵਾਨਾਂ ਵਿੱਚੋਂ ਇੱਕ ਹੈ। ਭਗਤ ਭਗਵਾਨ ਗਣਪਤੀ ਨੂੰ ਭੋਗ ਵਜੋਂ ਭੇਟ ਕਰਨ ਲਈ ਚਾਕਲੇਟ, ਕੇਸਰ, ਕਾਜੂ, ਮੋਤੀਚੂਰ ਅਤੇ ਖੋਆ ਮੋਦਕ ਸਮੇਤ ਕਈ ਤਰ੍ਹਾਂ ਦੇ ਮੋਦਕ ਤਿਆਰ ਕਰਦੇ ਹਨ।

    2. ਪੂਰਨ ਪੋਲੀ: ਇਹ ਬਹੁਤ ਸੁਆਦੀ ਪਕਵਾਨ ਤੁਹਾਨੂੰ ਬਹੁਤ ਪਸੰਦ ਆਵੇਗਾ। ਪੂਰਨ ਪੋਲੀ ਗਣੇਸ਼ ਚਤੁਰਥੀ ਦੇ ਦੌਰਾਨ ਬੱਪਾ ਨੂੰ ਭੇਟ ਕੀਤੇ ਜਾਣ ਵਾਲੇ ਪ੍ਰਮੁੱਖ ਭੋਗ ਪਕਵਾਨਾਂ ਵਿੱਚੋਂ ਇੱਕ ਹੈ। ਇਹ ਗੁੜ, ਨਾਰੀਅਲ, ਇਲਾਇਚੀ, ਅਤੇ ਮੱਖਣ ਜਾਂ ਘਿਓ ਦੀ ਨਾਲ ਚਨੇ ਦੀ ਦਾਲ ਨਾਲ ਬਣੀ ਇੱਕ ਮਿੱਠੀ ਚਟਣੀ ਰੋਟੀ ਹੁੰਦੀ ਹੈ।

    3. ਸ਼੍ਰੀਖੰਡ: ਦਹੀ ਅਤੇ ਕੁਚਲੇ ਸੁੱਕੇ ਫਲਾਂ ਤੋਂ ਤਿਆਰ ਇਹ ਮਿੱਠਾ ਪਕਵਾਨ ਹਰ ਕਿਸੇ ਦੇ ਮੂੰਹ 'ਚ ਪਾਣੀ ਲੈ ਆਉਂਦਾ ਹੈ। ਸ਼੍ਰੀਖੰਡ ਨੂੰ ਆਮ ਤੌਰ 'ਤੇ ਕੇਸਰ ਅਤੇ ਇਲਾਇਚੀ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਬਦਾਮ, ਕਾਜੂ, ਸੌਗੀ, ਪਿਸਤਾ ਅਤੇ ਹੋਰ ਸੁੱਕੇ ਮੇਵਿਆਂ ਦੇ ਨਾਲ ਬਣਆਇਆ ਜਾਂਦਾ ਹੈ।

    4. ਮੋਤੀਚੂਰ ਲੱਡੂ: ਸੰਤਰੀ ਰੰਗ ਦੇ ਇਸ ਨਰਮ ਪਕਵਾਨ ਦੀ ਸਿਰਫ਼ ਇੱਕ ਝਲਕ ਅੱਖਾਂ ਅਤੇ ਰੂਹ ਨੂੰ ਬਹੁਤ ਸਕੂਨ ਦੇ ਸਕਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਬੱਪਾ ਲੱਡੂ ਨੂੰ ਕਿੰਨਾ ਪਿਆਰ ਕਰਦੇ ਹਨ ਕਿਉਂਕਿ ਅਸੀਂ ਹਮੇਸ਼ਾਂ ਉਨ੍ਹਾਂ ਨੂੰ ਆਪਣੇ ਹੱਥ ਵਿੱਚ ਲੱਡੂ ਫੜਦੇ ਵੇਖਦੇ ਹਾਂ! ਮੋਤੀਚੂਰ ਦੇ ਲੱਡੂ ਮੁੱਖ ਤੌਰ 'ਤੇ ਬੇਸਨ, ਖੰਡ ਅਤੇ ਮਸਾਲਿਆਂ ਨਾਲ ਤਿਆਰ ਕੀਤੇ ਜਾਂਦੇ ਹਨ। ਬੇਸਨ ਨੂੰ ਪਕਾ ਕੇ ਪਹਿਲਾਂ ਨਿੱਕੀਆਂ ਗੇਂਦਾਂ ਜਾਂ 'ਬੂੰਦੀ' ਦੇ ਰੂਪ 'ਚ ਤਲਿਆ ਜਾਂਦਾ ਹੈ ਤੇ ਖੰਡ ਦੀ ਚਾਸ਼ਨੀ ਗਿਰੀਆਂ ਆਦਿ ਨਾਲ ਮਿਲਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਗੇਂਦਾਂ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ।

    5. ਗੁਜੀਆ: ਗੁਜੀਆ ਨੂੰ ਕਰੰਜੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇਸ ਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ। ਇਹ ਮੈਦਾ, ਜਾਂ ਸੂਜੀ, ਸੁੱਕੇ ਮੇਵੇ, ਗੁੜ ਅਤੇ ਖੋਆ ਨਾਲ ਤਿਆਰ ਕੀਤੇ ਜਾਂਦੇ ਹਨ। ਭਗਵਾਨ ਗਣੇਸ਼ ਸੱਚਮੁੱਚ ਮਠਿਆਈਆਂ ਨੂੰ ਪਿਆਰ ਕਰਦੇ ਹਨ ਪਰ ਉਨ੍ਹਾਂ ਲਈ ਸਭ ਤੋਂ ਕੀਮਤੀ ਉਨ੍ਹਾਂ ਦੇ ਭਗਤ ਹਨ, ਜੋ ਪਿਆਰ ਅਤੇ ਜੋਸ਼ ਨਾਲ ਉਨ੍ਹਾਂ ਨੂੰ ਵਿਸ਼ੇਸ਼ ਮੌਕੇ ਉਸਦੀ ਪੂਜਾ ਕਰਨ ਲਈ ਘਰ ਸਵਾਗਤ ਕਰਦੇ ਹਨ।
    Published by:Krishan Sharma
    First published:
    Advertisement
    Advertisement