• Home
  • »
  • News
  • »
  • lifestyle
  • »
  • RELIGION GANPATI DECORATION IDEAS ONLINE DARSHANS PROMOTING VACCINES HERE HOW STATES ARE CELEBRATING GANESH CHATURTHI AMID COVID GH KS

Ganesh Chaturthi 2021: ਦੇਸ਼ ਵਿੱਚ ਆਨਲਾਈਨ ਦਰਸ਼ਨਾਂ ਤੋਂ ਲੈ ਕੇ ਵੱਖ-ਵੱਖ ਥਾਈਂ ਇਸ ਤਰ੍ਹਾ ਮਨਾਈ ਜਾਵੇਗੀ ਚਤੁਰਥੀ

  • Share this:
ਨਵੀਂ ਦਿੱਲੀ: ਇਸ ਸਾਲ ਵੀ ਗਣੇਸ਼ ਚਤੁਰਥੀ (Ganesh Chaturthi ਜਾਂ ਗਣੇਸ਼ ਮਹਾਂਉਤਸਵ 2021 (Ganeshotsava 2021)ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ (Coronavirus) ਵਿਚਕਾਰ ਮਨਾਇਆ ਜਾਵੇਗਾ। ਭਗਵਾਨ ਗਣੇਸ਼ (Lord Ganesh) ਨੂੰ ਸਮਰਪਿਤ ਇਹ ਤਿਉਹਾਰ 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਤਿਉਹਾਰ ਮਹਾਰਾਸ਼ਟਰ, ਉੜੀਸਾ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਸਮੇਤ ਕਈ ਰਾਜਾਂ ਵਿੱਚ ਮਨਾਇਆ ਜਾਂਦਾ ਹੈ ,ਇਸ ਸਾਲ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ, ਬਹੁਤ ਸਾਰੇ ਰਾਜਾਂ ਨੇ ਕੁਝ ਪਾਬੰਦੀਆਂ ਲਗਾਈਆਂ ਹਨ ਅਤੇ ਕੁਝ ਨੇ ਛੋਟ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਕਿਸ ਰਾਜ ਵਿੱਚ ਗਣੇਸ਼ ਚਤੁਰਥੀ ਮਨਾਈ ਜਾਵੇਗੀ ...

ਕਰਨਾਟਕ ਵਿੱਚ ਵਿਸ਼ੇਸ਼ ਬੱਸਾਂ ਚੱਲਣਗੀਆਂ
ਕਰਨਾਟਕ ਵਿੱਚ ਸ਼ੁੱਕਰਵਾਰ ਨੂੰ ਗਣੇਸ਼ ਚਤੁਰਥੀ ਦੇ ਜਸ਼ਨਾਂ ਤੋਂ ਪਹਿਲਾਂ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਰਾਜ ਭਰ ਵਿੱਚ 1,000 ਵਾਧੂ ਬੱਸਾਂ ਚਲਾਏਗੀ। ਮੀਡੀਆ ਰਿਪੋਰਟਾਂ ਅਨੁਸਾਰ, ਤਿਉਹਾਰ ਲਈ ਲੋਕਾਂ ਦੀ ਯਾਤਰਾ ਦੀ ਸਹੂਲਤ ਲਈ ਵਿਸ਼ੇਸ਼ ਅੰਤਰ-ਰਾਜ ਬੱਸਾਂ 8 ਅਤੇ 9 ਸਤੰਬਰ ਅਤੇ ਬਾਅਦ ਵਿੱਚ 12 ਸਤੰਬਰ ਨੂੰ ਚਲਾਈਆਂ ਜਾਣਗੀਆਂ।ਖ਼

ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਬੰਗਲੁਰੂ ਦੇ ਕੇਮਪੇਗੌੜਾ ਬੱਸ ਸਟੇਸ਼ਨ (ਮੈਜੈਸਟਿਕ) ਤੋਂ ਧਰਮਸਥਲਾ, ਕੁੱਕੇਸੁਬਰਾਮਣੀਆ, ਸ਼ਿਵਮੋਗਾ, ਹਸਨ, ਮੰਗਲੁਰੂ, ਕੁੰਡਾਪੁਰਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਬੱਸਾਂ ਚਲਾਈਆਂ ਜਾਣਗੀਆਂ। ਕਰਨਾਟਕ ਨੇ ਗਣੇਸ਼ ਚਤੁਰਥੀ ਦੇ ਲਈ ਜਨਤਕ ਜਸ਼ਨਾਂ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਇਸ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਕੋਰੋਨਾ ਨਿਯਮਾਂ ਨੂੰ ਅਪਣਾਉਣਾ ਸ਼ਾਮਲ ਹੈ।

ਗੋਆ ਵਿੱਚ ਟੀਕੇ ਦਾ ਪ੍ਰਚਾਰ
ਇਸ ਸਾਲ ਗਣੇਸ਼ ਚਤੁਰਥੀ ਮੌਕੇ 'ਤੇ ਰਾਜ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਕੋਰੋਨਾ ਵੈਕਸੀਨ ਦੇ ਟੀਕੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰਨਗੇ। ਮੁੱਖ ਮੰਤਰੀ ਨੇ ਕਿਹਾ ਹੈ, 'ਬੋਰੋ ਮੂਰ? ਟੀਕਾ ਘੇਟਲੇਮ? (ਤੁਸੀਂ ਕਿਵੇਂ ਹੋ? ਕੀ ਤੁਹਾਨੂੰ ਟੀਕਾ ਲਗਾਇਆ ਹੈ?), ਇਹ ਸਾਡੇ ਨਮਸਕਾਰ ਦਾ ਨਵਾਂ ਰੂਪ ਹੋਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ, ਮੁੱਖ ਮੰਤਰੀ ਨੇ ਲੋਕਾਂ ਨੂੰ ਤਿਉਹਾਰ ਦੌਰਾਨ ਟੀਕੇ ਲਗਾਉਣ ਦੇ ਨਾਲ-ਨਾਲ ਤਿਉਹਾਰ ਦਾ ਅਨੰਦ ਲੈਣ ਦੀ ਅਪੀਲ ਕੀਤੀ ਹੈ। ਸੀਐਮ ਸਾਵੰਤ ਨੇ ਕਿਹਾ ਕਿ ਗੋਆ ਕਿਸੇ ਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤਾਂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜ ਦੀ 100 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀ ਘੱਟੋ-ਘੱਟ ਪਹਿਲੀ ਖੁਰਾਕ ਮਿਲੀ ਹੈ।

ਗੋਆ ਸਰਕਾਰ ਨੇ ਮੰਗਲਵਾਰ ਨੂੰ ਰਾਜ ਵਿੱਚ ਗਣੇਸ਼ ਮਹਾਂਉਤਸਵ ਦੇ ਜਸ਼ਨਾਂ ਲਈ ਜਾਰੀ ਕੀਤੀ ਗਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ਨੂੰ ਕੁਝ ਘੰਟਿਆਂ ਅੰਦਰ ਵਾਪਸ ਲੈ ਲਿਆ। ਇਸ ਵਿੱਚ ਪੁਜਾਰੀਆਂ ਨੂੰ ਪੂਜਾ ਲਈ ਲੋਕਾਂ ਦੇ ਘਰਾਂ ਵਿੱਚ ਜਾਣ 'ਤੇ ਪਾਬੰਦੀ ਲਗਾਈ ਗਈ ਸੀ। ਨਾਲ ਹੀ, ਜਿਨ੍ਹਾਂ ਘਰਾਂ ਵਿੱਚ ਕੋਵਿਡ-19 ਦੇ ਮਰੀਜ਼ ਹਨ ਉਨ੍ਹਾਂ ਨੂੰ ਮਹਿਮਾਨਾਂ ਨੂੰ ਬੁਲਾਉਣ ਜਾਂ ਦੂਜਿਆਂ ਨੂੰ ਮਿਲਣ ਤੋਂ ਰੋਕਿਆ ਗਿਆ ਸੀ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਐਸਓਪੀ ਗਲਤੀ ਨਾਲ ਜਾਰੀ ਕੀਤਾ ਗਿਆ ਸੀ। ਉਸਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ, ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਪੁਜਾਰੀ ਉਨ੍ਹਾਂ ਦੇ ਘਰ ਆ ਕੇ ਪ੍ਰਾਰਥਨਾ ਕਰਨ।

ਮਹਾਰਾਸ਼ਟਰ 'ਚ ਜਲੂਸ 'ਤੇ ਪਾਬੰਦੀ
ਮੁੰਬਈ ਵਿੱਚ ਮਿਊਂਸੀਪਲ ਕਾਰਪੋਰੇਸ਼ਨ (ਬੀਐਮਸੀ) ਨੇ ਮੰਗਲਵਾਰ ਨੂੰ ਗਣੇਸ਼ ਮਹਾਂਉਸਤਵ ਦੇ ਜਸ਼ਨਾਂ ਤੋਂ ਪਹਿਲਾਂ ਨਵੀਂਆਂ ਕੋਰੋਨਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਦੱਸਦੀਆਂ ਹਨ ਕਿ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਆਉਣ ਲਈ ਕੋਈ ਜਲੂਸ ਨਹੀਂ ਹੋਣਾ ਚਾਹੀਦਾ। ਪੰਜ ਵਿਅਕਤੀਆਂ ਦੇ ਸਮੂਹਾਂ ਦੀ ਆਗਿਆ ਹੋਵੇਗੀ। ਇਨ੍ਹਾਂ ਲੋਕਾਂ ਕੋਲ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹੋਣੀਆਂ ਚਾਹੀਦੀਆਂ ਹਨ। ਦੂਜੀ ਖੁਰਾਕ ਨੂੰ 15 ਦਿਨ ਹੋ ਗਏ ਹਨ।

ਮੁੰਬਈ ਵਿੱਚ, ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਗਣੇਸ਼ ਮਹਾਂਉਸਤਵ ਮੰਡਲ ਸ਼ਰਧਾਲੂਆਂ ਨੂੰ ਆਨਲਾਈਨ, ਕੇਬਲ ਨੈਟਵਰਕ, ਵੈਬਸਾਈਟ, ਫੇਸਬੁੱਕ, ਸੋਸ਼ਲ ਮੀਡੀਆ ਰਾਹੀਂ ਦਰਸ਼ਨਾਂ ਦੀ ਸਹੂਲਤ ਪ੍ਰਦਾਨ ਕਰੇ। ਜਨਤਕ ਮੂਰਤੀ ਜਲੂਸ ਦੇ ਦੌਰਾਨ ਗਣੇਸ਼ ਮੂਰਤੀਆਂ ਦੇ ਆਗਮਨ ਦੇ ਸਮੇਂ 10 ਲੋਕਾਂ ਨੂੰ ਆਗਿਆ ਹੋਵੇਗੀ। ਇਸ ਦੌਰਾਨ ਮਾਸਕ ਪਾਉਣਾ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਮੂਰਤੀ ਵਿਸਰਜਨ ਦੌਰਾਨ ਸਮਾਜਿਕ ਦੂਰੀਆਂ, ਮਾਸਕ, ਸੈਨੀਟਾਈਜ਼ਰ ਆਦਿ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਾ ਲਾਜ਼ਮੀ ਹੈ।

ਬੰਗਲੌਰ ਵਿੱਚ 3 ਦਿਨਾਂ ਲਈ ਹੋਵੇਗਾ ਗਣੇਸ਼ ਉਤਸਵ
ਬੰਗਲੁਰੂ ਦੇ ਮਹਾਂਨਗਰ ਪਾਲਿਕੇ (ਬੀਬੀਐਮਪੀ) ਨੇ ਮੰਗਲਵਾਰ ਨੂੰ ਜਨਤਕ ਥਾਵਾਂ 'ਤੇ ਗਣੇਸ਼ ਉਤਸਵ ਮਨਾਉਣ ਦੇ ਪਹਿਲੇ ਸਰਕਾਰੀ ਆਦੇਸ਼ ਵਿੱਚ ਸੋਧ ਕਰਦਿਆਂ ਤਿਉਹਾਰਾਂ ਨੂੰ ਪੰਜ ਦਿਨਾਂ ਤੋਂ ਤਿੰਨ ਦਿਨਾਂ ਤੱਕ ਸੀਮਤ ਕਰ ਦਿੱਤਾ। ਬੀਬੀਐਮਪੀ ਦੇ ਮੁੱਖ ਕਮਿਸ਼ਨਰ ਗੌਰਵ ਗੁਪਤਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਗਣੇਸ਼ ਉਸਤਵ ਤਿੰਨ ਦਿਨਾਂ ਤੱਕ ਸੀਮਤ ਸੀ। ਇਹ ਇਸ ਸਾਲ ਵੀ ਜਾਰੀ ਰਹੇਗਾ।

ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਗਣੇਸ਼ ਦੀਆਂ ਮੂਰਤੀਆਂ ਜਨਤਕ ਥਾਵਾਂ 'ਤੇ ਵੱਧ ਤੋਂ ਵੱਧ ਚਾਰ ਫੁੱਟ ਦੀ ਉਚਾਈ 'ਤੇ ਸਥਾਪਤ ਕੀਤੀਆਂ ਜਾ ਸਕਦੀਆਂ ਹਨ। ਘਰਾਂ ਵਿੱਚ ਮੂਰਤੀਆਂ ਦੀ ਉਚਾਈ ਦੋ ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਘਰਾਂ ਵਿੱਚ ਸਥਾਪਤ ਮੂਰਤੀਆਂ ਨੂੰ ਘਰ ਵਿੱਚ ਜਾਂ ਬੀਬੀਐਮਪੀ ਮੋਬਾਈਲ ਟੈਂਕਾਂ ਵਿੱਚ ਵਿਸਰਜਤ ਕੀਤਾ ਜਾਣਾ ਚਾਹੀਦਾ ਹੈ। ਸਮਾਜਿਕ ਦੂਰੀਆਂ ਅਤੇ ਹੋਰ ਕੋਰੋਨਾ ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਦੇ ਨਾਲ ਲੋਕਾਂ ਲਈ ਥਰਮਲ ਸਕੈਨਰ ਅਤੇ ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
Published by:Krishan Sharma
First published: