HOME » NEWS » Life

ਗੁਰੂ ਨਾਨਕ ਨਾਲ ਸਬੰਧਤ ਮੰਗੂ ਮੱਠ ਦਾ ਇੱਕ ਹਿੱਸਾ ਢਾਹਿਆ ਗਿਆ, ਕੀ ਹੈ ਇਸ ਦਾ ਇਤਿਹਾਸ

News18 Punjabi | News18 Punjab
Updated: December 11, 2019, 1:16 PM IST
share image

  • Share this:
  • Facebook share img
  • Twitter share img
  • Linkedin share img

 

ਜਗਨਨਾਥ ਪੁਰੀ ਦੇ ਮੰਦਰ ਦੇ ਗਲਿਆਰੇ ਦੇ ਸੁੰਦਰੀਕਰਨ ਦੌਰਾਨ ਮੰਗੂ ਮੱਠ ਦਾ ਇੱਕ ਹਿੱਸਾ ਢਾਹੇ ਜਾਣ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਨੇ ਮਾਮਲੇ ਉੱਤੇ ਚਿੰਤਾ ਜਾਹਰ ਕੀਤੀ ਹੈ।ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਉੱਤੇ ਵਿਚਾਰ ਕਰਨ ਲਈ ਬੁੱਧਵਾਰ ਨੂੰ ਇੱਕ ਬੈਠਕ ਬੁਲਾਈ ਹੋਈ ਹੈ, ਜਿਸ ਤੋਂ ਬਾਅਦ ਇੱਕ ਵਫ਼ਦ ਉੱਥੇ ਜਾ ਸਕਦਾ ਹੈ। ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਗਿਆ ਹੈ ਸਥਾਨਕ ਪ੍ਰਸ਼ਾਸਨ ਨੇ ਜਗਨਨਾਥ ਪੁਰੀ ਵਿਚਲਾ ਮੰਗੂ ਮੱਠ ਢਹਿ-ਢੇਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਉੜੀਸਾ ਸਿੱਖ ਪ੍ਰਤੀਨਿਧ ਬੋਰਡ ਦੇ ਬਾਨੀ ਮੈਂਬਰ ਸਤਪਾਲ ਸਿੰਘ , ਜੋ ਪਿਛਲੇ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ, ਨੇ ਦਾਅਵਾ ਕੀਤਾ ਹੈ ਕਿ ਮੰਗੂ ਮੱਠ ਦੀ ਇਤਿਹਾਸਕ ਇਮਾਰਤ ਅਤੇ ਪੁਰਾਤਨ ਇਮਾਰਤ ਸੁਰੱਖਿਅਤ ਹਨ। ਸਤਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਰਾਹੀ ਦਾਅਵਾ ਕੀਤਾ ਕਿ ਮੰਗੂ ਮੱਠ ਵਿਚ ਜੋ ਨਜ਼ਾਇਜ ਕਬਜ਼ੇ ਵਾਲੀ ਉਸਾਰੀ ਸੀ ਉਸ ਨੂੰ ਹੀ ਢਾਹਿਆ ਗਿਆ ਹੈ। ਇਨ੍ਹਾਂ ਵਿਚ 40-50 ਦੁਕਾਨਾਂ, ਹੋਟਲ ਅਤੇ ਲੌਜ ਹਨ।
ਸਤਨਾਮ ਸਿੰਘ ਦੇ ਦਾਅਵੇ ਮੁਤਾਬਕ ਇਹ ਨਜ਼ਾਇਜ ਉਸਾਰੀਆਂ ਢਾਹੇ ਜਾਣ ਤੋਂ ਬਾਅਦ ਤਾਂ ਹੁਣ ਮੰਗੂ ਮੱਠ ਦੀ ਵਿਰਾਸਤੀ ਇਮਾਰਤ ਦੂਰੋਂ ਹੀ ਸਾਫ਼ ਦਿਖਣ ਲੱਗ ਪਈ ਹੈ।

ਕੀ ਹੈ ਮੰਗੂ ਮੱਠ

ਗੁਰੂ ਨਾਨਕ ਦੇਵ ਜੀ 1550 ਵਿਚ ਇੱਥੇ ਆਏ ਸਨ। ਮੰਗੂ ਮੱਠ ਉਹ ਰੇਤ ਦਾ ਥੜਾ ਹੈ, ਜਿੱਥੇ ਖੜ੍ਹ ਕੇ ਉਨ੍ਹਾਂ ਅਕਾਲ ਪੁਰਖ਼ ਦੀ ਮਹਿਮਾ ਵਿਚ 'ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ' ਸ਼ਬਦ ਉਚਾਰਿਆ ਸੀ। ਗੁਰੂ ਨਾਨਕ ਦੇਵ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਇੱਥੇ ਗਏ। ਮੰਗੂ ਮੱਠ ਦੀ ਉਸਾਰੀ 17ਵੀਂ ਸਦੀ ਵਿਚ ਬਾਬਾ ਸ੍ਰੀ ਚੰਦ ਵਲੋਂ ਸ਼ੁਰੂ ਕੀਤੀ 'ਉਦਾਸੀ ਸੰਪਰਦਾਇ' ਦੇ ਸੰਤ ਮੰਗੂ ਦਾਸ ਨੇ ਕਰਵਾਈ ਸੀ। ਰੋਚਕ ਗੱਲ ਇਹ ਹੈ ਕਿ ਇਸ ਮੱਠ ਵਿਚ ਬਾਬਾ ਸ੍ਰੀ ਚੰਦ ਦੀ ਮਾਰਬਲ ਦੀ ਮੂਰਤੀ ਲੱਗੀ ਹੋਈ ਹੈ ਜੋ ਪੂਰੇ ਭਾਰਤ ਵਿਚ ਆਪਣੀ ਕਿਸਮ ਦੀ ਇੱਕੋ-ਇੱਕ ਹੈ। ਇਸ ਮੱਠ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਰਤੀ ਹੀ ਗਾਈ ਤੇ ਪੜ੍ਹੀ ਜਾਂਦੀ ਹੈ। ਜਗਨਨਾਥ ਪੁਰੀ ਵਿਚ ਇੱਕ ਇਤਿਹਾਸਕ ਗੁਰਦੁਆਰਾ 'ਆਰਤੀ ਸਾਹਿਬ' ਵੀ ਹੈ।
First published: December 11, 2019, 1:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading