
ਜੰਮੂ-ਕਸ਼ਮੀਰ: ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ, 1 ਅਪ੍ਰੈਲ ਤੋਂ ਰਜਿਸਟ੍ਰੇਸ਼ਨ
ਜੰਮੂ : ਜੰਮੂ-ਕਸ਼ਮੀਰ ਵਿਚ ਸਾਲਾਨਾ ਅਮਰਨਾਥ ਯਾਤਰਾ ਇਸ ਸਾਲ 28 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਰਵਾਇਤ ਅਨੁਸਾਰ 22 ਅਗਸਤ ਨੂੰ ਰੱਖੜੀ 'ਤੇ ਸਮਾਪਤ ਹੋਵੇਗੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸ਼ਨੀਵਾਰ ਨੂੰ ਰਾਜ ਭਵਨ ਵਿਖੇ ਉਪ ਰਾਜਪਾਲ ਮਨੋਜ ਸਿਨਹਾ ਦੀ ਪ੍ਰਧਾਨਗੀ ਵਿੱਚ ਸ਼੍ਰੀ ਅਮਰਨਾਥ ਸ਼ਾਈਨ ਬੋਰਡ ਦੀ 40 ਵੀਂ ਮੀਟਿੰਗ ਵਿੱਚ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੋਂ 37 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਯੈਸ ਬੈਂਕ ਦੀਆਂ 446 ਚੁਣੀ ਸ਼ਾਖਾਵਾਂ ਵਿੱਚ ਸ਼ੁਰੂ ਹੋਵੇਗੀ।
ਕਾਬਲੇਗੌਰ ਹੈ ਕਿ ਪਿਛਲੇ ਸਾਲ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਕਾਰਨ, ਕੁਝ ਸਾਧੂਆਂ ਨੇ ਯਾਤਰਾ ਕੀਤੀ ਸੀ, ਜਦਕਿ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਤਿੰਨ ਦਿਨ ਪਹਿਲਾਂ, ਭਾਵ 2 ਅਗਸਤ ਨੂੰ ਅੱਤਵਾਦ ਦੇ ਖਤਰੇ ਦੇ ਮੱਦੇਨਜ਼ਰ ਯਾਤਰਾ ਵਿਚਕਾਰ ਹੀ ਰੋਕ ਦਿੱਤੀ ਗਈ ਸੀ।
ਸਾਲ 2019 ਵਿੱਚ 3.42 ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ ਵਿੱਚ ਹਿਮਲਿੰਗ ਦੇ ਦਰਸ਼ਨ ਕੀਤੇ ਸਨ। ਏਐਨਆਈ ਅਨੁਸਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਹੁਣ ਪੁਜਾਰੀਆਂ ਨੂੰ ਮਿਲਣ ਵਾਲੇ ਮਿਹਨਤਾਨੇ ਨੂੰ 1500 ਰੁਪਏ ਕਰ ਦਿੱਤਾ ਹੈ। ਪਹਿਲਾਂ ਪੁਜਾਰੀਆਂ ਨੂੰ 1 ਹਜ਼ਾਰ ਰੁਪਏ ਪ੍ਰਤੀ ਦਿਹਾੜੀ ਮਿਲਦੀ ਸੀ।
ਪ੍ਰਸ਼ਾਸਨ ਅਨੁਸਾਰ ਰਾਜ ਸਰਕਾਰ ਲਈ ਸ਼ਰਧਾਲੂਆਂ ਦੀ ਸੁਰੱਖਿਆ ਮਹੱਤਵਪੂਰਨ ਹੈ। ਇਹ ਯਾਤਰਾ ਅਸਾਧ ਚਤੁਰਥੀ ਦੇ ਦਿਨ 28 ਜੂਨ ਨੂੰ ਸ਼ੁਰੂ ਹੋ ਕੇ 56 ਦਿਨਾਂ ਤੱਕ ਚੱਲੇਗੀ ਅਤੇ 22 ਅਗਸਤ ਨੂੰ ਸ਼ਰਵਣ ਪੂਰਨਿਮਾ ਯਾਨੀ ਰਕਸ਼ਾ ਬੰਧਨ (ਰੱਖੜੀ) ਦੇ ਦਿਨ ਸਮਾਪਤ ਹੋਵੇਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।