• Home
 • »
 • News
 • »
 • lifestyle
 • »
 • RELIGION PILGRIMS SECRETLY VISIT SHRIKHAND MAHADEV PHOTOS GO VIRAL ON SOCIAL MEDIA

ਰੋਕ ਦੇ ਬਾਵਜੂਦ ਚੋਰੀ ਛੁਪੇ ਭਗਤ ਕਰ ਰਹੇ ਨੇ ਸ਼੍ਰੀਖੰਡ ਮਹਾਦੇਵ ਦੀ ਯਾਤਰਾ, ਤਸਵੀਰਾਂ ਵਾਇਰਲ

ਰੋਕ ਦੇ ਬਾਵਜੂਦ ਚੋਰੀ ਛੁਪੇ ਭਗਤ ਕਰ ਰਹੇ ਨੇ ਸ਼੍ਰੀਖੰਡ ਮਹਾਦੇਵ ਦੀ ਯਾਤਰਾ, ਤਸਵੀਰਾਂ ਵਾਇਰਲ

 • Share this:
  ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਸ੍ਰੀਖੰਡ ਯਾਤਰਾ ਤੇ ਜਾਣ ਵਾਲੀ ਇੱਕ ਔਰਤ ਖਿਲਾਫ ਮਾਮਲਾ ਦਰਜ ਕੀਤਾ ਗਿਆ। ਔਰਤ ਨੇ ਸ੍ਰੀ ਖੰਡ ਮਹਾਦੇਵ ਦੀ ਯਾਤਰਾ ਬਿਨ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਭਾਰੀ ਬਰਫਬਾਰੀ ਵਿਚਾਲੇ ਪੂਰੀ ਕੀਤੀ ਸੀ। ਜਿਸਦੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੀਆਂ ਸਨ।  ਔਰਤ ਨੇ ਆਪਣੀ ਪੋਸਟ ਵਿੱਚ 8ਵੀਂ ਵਾਰ ਸ੍ਰੀਖੰਡ ਦੀ ਸਫਲ ਯਾਤਰਾ ਦਾ ਜਿਕਰ ਕੀਤਾ ਸੀ। ਪੁਲਿਸ ਨੇ ਸੋਸ਼ਲ ਮੀਡੀਆ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕੀਤਾ। ਦੱਸ ਦੇਈਏ ਦੀ ਸ਼੍ਰੀ ਖੰਡ ਮਹਾਦੇਵ ਦੀ ਯਾਤਰਾ 35 ਕਿਲੋਮੀਟਰ ਔਖੀ ਯਾਤਰਾ ਹੈ, ਜਿਥੇ 18 ਹਜ਼ਾਰ 570 ਫੁਟ ਦੀ ਉਚਾਈ ਤੇ ਸਥਿਤ 72 ਫੁਟ ਉਚੇ ਸ਼ਿਵਲਿੰਗ ਦੇ ਦਰਸ਼ਨ ਇਥੇ ਹੁੰਦੇ ਹਨ।  ਹਰ ਸਾਲ ਸਿਰਫ 10 ਦਿਨਾਂ ਲਈ ਯਾਤਰਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ।ਇਸ ਯਾਤਰਾ ਦੌਰਾਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਵਾਰ ਕੋਰੋਨਾ ਕਾਲ ਦੇ ਚੱਲਦੇ ਯਾਤਰਾ ਰੋਕੀ ਗਈ ਹੈ ਪਰ ਸ਼ਰਧਾਲੂ ਵਿਚ ਮਹਾਦੇਵ ਦੇ ਲਈ ਸ਼ਰਧਾ ਅਤੇ ਪਿਆਰ ਕਰਨ ਉਹ ਸਰਕਾਰ ਦੇ ਨਿਯਮਾਂ ਦੀ ਪਰਵਾਹ ਕੀਤੇ ਬਿਨ੍ਹਾਂ ਯਾਤਰਾ ਕਰ ਰਹੇ ਹਨ।
  Published by:Sukhwinder Singh
  First published:
  Advertisement
  Advertisement