ਟਿਕ ਟੌਕ 'ਤੇ ਇਕ ਵੀਡਿਉ ਨਾਲ ਵਿਵਾਦ ਵਿਚ ਆਏ ਪੰਜਾਬੀ ਗਾਇਕ ਪ੍ਰੀਤ ਹਰਪਾਲ ਅਕਾਲ ਤਖਤ ਸਾਹਿਬ ਉਤੇ ਮੁਆਫੀ ਮੰਗਣ ਲਈ ਪਹੁੰਚਿਆ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਲਿਖਤੀ ਰੂਪ ਵਿਚ ਮੁਆਫੀ ਮੰਗੀ ਹੈ।
ਇਸ ਮੌਕੇ ਗਾਇਕ ਪ੍ਰੀਤ ਹਰਪਾਲ ਨੇ ਕਿਹਾ ਹੈ ਕਿ ਮੈਂ ਟਿਕ ਟੌਕ ਉਤੇ ਇਕ ਵੀਡਿਉ ਬਣਾ ਕੇ ਪਾਈ ਜਿਸ ਵਿਚ ਕੁੱਝ ਵਿਵਾਦਿਤ ਬੋਲ ਸਨ। ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਹੈ ਕਿ ਮੇਰੇ ਤੋਂ ਗਲਤੀ ਹੋਈ ਹੈ ਤੇ ਮੈ ਵੀਡਿਉ ਡੀਲੀਟ ਕਰ ਦਿੱਤੀ ਪਰ ਉਦੋ ਤੱਕ ਇਹ ਵੀਡੀਓ ਸ਼ੇਅਰ ਹੋ ਚੁੱਕੀ ਸੀ।
ਇਸ ਤੋਂ ਇਲਾਵਾ ਪ੍ਰੀਤ ਹਰਪਾਲ ਨੇ ਕਿਹਾ ਕਿ ਮੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਦਾ ਹਾਂ ਅਤੇ ਸਮੂਹ ਸਿੱਖ ਸੰਗਤਾਂ ਤੋਂ ਮੈਂ ਮੁਆਫੀ ਮੰਗਦਾ ਹਾਂ ਅਤੇ ਨਾਲ ਹੀ ਕਿਹਾ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਜਾ ਹੋਵੇਗੀ ਮੈਂ ਉਸਨੂੰ ਸਵੀਕਾਰ ਕਰਦਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।