ਭਾਰਤ ਦੇ ਵਿਚ ਵੱਡੀ ਗਿਣਤੀ ਲੋਕ ਸ਼ਨੀ ਦੇਵਤਾ ਦੀ ਪੂਜਾ ਕਰਦੇ ਹਨ। ਜੋਤਿਸ਼ ਸ਼ਾਸਤਰ ਦੀ ਧਾਰਨਾ ਅਨੁਸਾਰ 5 ਜੂਨ ਤੋਂ ਕਰਮ ਦਾਤਾ ਸ਼ਨੀ ਉਲਟੀ ਯਾਤਰਾ ਕਰਨ ਜਾ ਰਿਹਾ ਹੈ। ਸ਼ਨੀ 05 ਜੂਨ ਨੂੰ ਸਵੇਰੇ 03:16 'ਤੇ ਕੁੰਭ ਰਾਸ਼ੀ 'ਚ ਵਾਪਸੀ ਕਰੇਗਾ। ਇਹ 23 ਅਕਤੂਬਰ ਯਾਨੀ 141 ਦਿਨ ਤੱਕ ਉਲਟ ਚਾਲ ਚੱਲੇਗਾ। ਸ਼ਨੀ ਦੀ ਇਸ ਸਥਿਤੀ ਨੂੰ ਸ਼ਨੀ ਵਕ੍ਰੀ ਕਿਹਾ ਜਾਂਦਾ ਹੈ। ਸ਼ਨੀ ਵਕ੍ਰੀ (Shani Vakri) ਦੇ ਕਾਰਨ ਸਾਰੇ ਲੋਕਾਂ ਦੇ ਜੀਵਨ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ।
ਸ਼ਨੀ ਦੀ ਉਲਟੀ ਚਾਲ(Saturn Retrograde) ਦੇ ਕੁਝ ਨਕਾਰਾਤਮਕ ਅਤੇ ਕੁਝ ਸਕਾਰਾਤਮਕ ਪ੍ਰਭਾਵ ਹੋਣਗੇ, ਜੋ ਕਿ ਹਰੇਕ ਰਾਸ਼ੀ ਲਈ ਵੱਖ-ਵੱਖ ਹੋਣਗੇ। ਤਿਰੂਪਤੀ ਦੇ ਜੋਤਸ਼ੀ ਡਾਕਟਰ ਕ੍ਰਿਸ਼ਨ ਕੁਮਾਰ ਭਾਰਗਵ ਨੇ ਸ਼ਨੀ ਦੀ ਉਲਟੀ ਚਾਲ ਦੇ ਵੱਖੋ ਵੱਖਰੀ ਰਾਸ਼ੀ ਦੇ ਲੋਕਾਂ ਦੇ ਜੀਵਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ ਹੈ। ਆਓ ਜਾਣਦੇ ਹਾਂ ਕਿ ਕਿਸ ਰਾਸ਼ੀ 'ਤੇ ਸ਼ਨੀ ਗ੍ਰਹਿ ਦੇ ਕੀ ਪ੍ਰਭਾਵ ਪੈਣਗੇ।
ਮੇਖ : ਮੇਖ ਰਾਸ਼ੀ ਦੇ ਲੋਕਾਂ ਨੂੰ ਸ਼ਨੀ ਦੀ ਉਲਟੀ ਗਤੀ ਨਾਲ ਲਾਭ ਹੋਣ ਦੀ ਸੰਭਾਵਨਾ ਹੈ। ਧਨ ਲਾਭ ਦੇ ਨਾਲੋ ਨਾਲ ਪ੍ਰਸਿੱਧੀ ਵਿੱਚ ਵਾਧਾ ਹੋਵੇਗਾ। ਸ਼ਨੀ ਦੀ ਕਿਰਪਾ ਨਾਲ ਕਰੀਅਰ ਅਤੇ ਵਪਾਰ ਵਿੱਚ ਤਰੱਕੀ ਹੋਵੇਗੀ। ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ ਅਤੇ ਬੱਚੇ ਖੁਸ਼ ਤੇ ਸਿਹਤਮੰਦ ਰਹਿਣਗੇ।
ਬਿਰਖ਼ ਰਾਸ਼ੀ : ਸ਼ਨੀ ਦੀ ਉਲਟੀ ਚਾਲ ਹੋਣ ਕਾਰਨ ਤੁਹਾਨੂੰ ਜਲਦਬਾਜ਼ੀ ਛੱਡਣੀ ਪਵੇਗੀ। ਕਿਸੇ ਵੀ ਫੈਸਲੇ ਜਾਂ ਨਿਵੇਸ਼ ਦੇ ਸਮੇਂ, ਬਹੁਤ ਧਿਆਨ ਨਾਲ ਕਦਮ ਚੁੱਕੋ। ਬਾਣੀ ਅਤੇ ਗੁੱਸੇ 'ਤੇ ਸੰਜਮ ਰੱਖੋ, ਤਾਂ ਹੀ ਕੰਮ ਹੋਵੇਗਾ।
ਮਿਥੁਨ: ਸ਼ਨੀ ਵਕ੍ਰੀ ਹੋਣ ਕਾਰਨ ਤੁਸੀਂ ਆਪਣੇ ਜੀਵਨ ਵਿੱਚ ਕੁਝ ਨਵੇਂ ਅਨੁਭਵ ਪ੍ਰਾਪਤ ਕਰ ਸਕਦੇ ਹੋ। ਘਰ ਜਾਂ ਕੰਮ ਵਾਲੀ ਥਾਂ 'ਤੇ ਤੁਹਾਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਉਸ ਨੂੰ ਸਹੀ ਢੰਗ ਨਾਲ ਪੂਰਾ ਕਰੋ। ਕੰਮ ਕਰੋ, ਇਸ ਬਾਰੇ ਬਹੁਤਾ ਨਾ ਸੋਚੋ। ਸ਼ਨੀ ਦੇਵ ਆਪਣੇ ਕਰਮਾਂ ਅਨੁਸਾਰ ਫਲ ਦਿੰਦੇ ਹਨ।
ਕਰਕ: 141 ਦਿਨਾਂ ਲਈ ਸ਼ਨੀ ਦੀ ਉਲਟੀ ਗਤੀ ਦੇ ਦੌਰਾਨ, ਸਮਝਦਾਰੀ ਨਾਲ ਪੈਸਾ ਖਰਚ ਕਰੋ ਅਤੇ ਸੁਚੇਤ ਰਹੋ। ਧਨ ਦਾ ਨੁਕਸਾਨ ਹੋ ਜਾਣ ਦੀ ਸੰਭਾਵਨਾ ਹੈ। ਵਿਵਾਦਾਂ ਤੋਂ ਬਚੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ। ਕਰੀਅਰ ਵਿੱਚ ਨਵੀਆਂ ਚੁਣੌਤੀਆਂ ਮਿਲ ਸਕਦੀਆਂ ਹਨ।
ਸਿੰਘ: ਸ਼ਨੀ ਦੀ ਗ੍ਰਿਫਤ ਦੇ ਨਾਲ, ਤੁਹਾਨੂੰ ਕਾਰਜ ਸਥਾਨ 'ਤੇ ਕੰਮ ਦੇ ਤਣਾਅ ਨਾਲ ਨਜਿੱਠਣਾ ਪੈ ਸਕਦਾ ਹੈ ਕਿਉਂਕਿ ਤੁਹਾਡੀਆਂ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ। ਕੰਮ ਦੇ ਦੌਰਾਨ, ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰੋ ਕਿ ਗਲਤ ਕੰਮਾਂ ਅਤੇ ਗਲਤ ਲੋਕਾਂ ਤੋਂ ਦੂਰ ਰਹੋ ਤੇ ਕੋਈ ਰਿਸਕ ਨਾ ਲਵੋ।
ਕੰਨਿਆ : ਇਸ ਰਾਸ਼ੀ ਦੇ ਲੋਕਾਂ ਦੀ ਜਾਇਦਾਦ ਵਿੱਚ ਵਾਧਾ ਹੋ ਜਾਣ ਦੀ ਸੰਭਾਵਨਾ ਹੈ। ਲਾਭ ਦੇ ਨਵੇਂ ਮੌਕੇ ਮਿਲਣਗੇ। ਵਿੱਦਿਆ ਪ੍ਰਤੀਯੋਗਤਾ ਵਿੱਚ ਸਫਲਤਾ ਦਾ ਜੋਗ ਹੈ। ਸਿਹਤ ਠੀਕ ਰਹੇਗੀ। ਕਿਸੇ ਵੀ ਸਹਿਯੋਗ ਨਾਲ ਕਰੀਅਰ ਦੀ ਤਰੱਕੀ ਹੋ ਸਕਦੀ ਹੈ। ਕੋਰਟ ਕੇਸ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ।
ਤੁਲਾ : ਸ਼ਨੀ ਵਕ੍ਰੀ ਹੋਣ ਕਾਰਨ ਤੁਹਾਨੂੰ ਥੋੜਾ ਸੁਚੇਤ ਰਹਿਣਾ ਪਵੇਗਾ ਕਿਉਂਕਿ ਕੰਮ ਵਿਚ ਰੁਕਾਵਟ ਆ ਸਕਦੀ ਹੈ ਅਤੇ ਤੁਹਾਨੂੰ ਪੈਸੇ ਦੇ ਮਾਮਲਿਆਂ ਵਿਚ ਸਾਵਧਾਨੀ ਵਰਤਣੀ ਪਵੇਗੀ। ਜੀਵਨ ਸਾਥੀ ਦੀ ਗੱਲ ਸੁਣ ਕੇ ਕਿਸੇ ਵੀ ਮੁਸ਼ਕਿਲ ਨੂੰ ਦੂਰ ਕੀਤਾ ਜਾ ਸਕਦਾ ਹੈ।
ਬ੍ਰਿਸ਼ਚਕ: ਸ਼ਨੀ ਦੇ ਕਾਰਨ ਤੁਹਾਡੇ ਜੀਵਨ ਵਿੱਚ ਤਣਾਅ ਅਤੇ ਬੇਲੋੜਾ ਵਧ ਸਕਦੀ ਹੈ। ਪਰਿਵਾਰਕ ਝਗੜਿਆਂ ਤੋਂ ਬਚਣ ਦੀ ਕੋਸ਼ਿਸ਼ ਕਰੋ। ਅਗਲੇ 141 ਦਿਨਾਂ ਵਿੱਚ, ਤੁਹਾਨੂੰ ਬਹੁਤ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਪੈਸਾ ਨਿਵੇਸ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਪੈਸਾ ਡੁੱਬ ਜਾਣ ਦੀ ਪੂਰੀ ਸੰਭਾਵਨਾ ਹੈ।
ਧਨੁ : ਸ਼ਨੀ ਦੇਵ ਦੀ ਕਿਰਪਾ ਨਾਲ ਵਪਾਰ ਵਿੱਚ ਤੁਹਾਡੇ ਲਈ ਚੰਗੇ ਮੌਕੇ ਆਉਣ ਵਾਲੇ ਹਨ। ਤੁਹਾਡੀ ਆਮਦਨ ਵਧ ਸਕਦੀ ਹੈ। ਤੁਹਾਨੂੰ ਕਰੀਅਰ ਵਿੱਚ ਸਫਲਤਾ ਮਿਲੇਗੀ। ਇਸ ਕਾਰਨ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਹੋਵੇਗੀ। ਸਮਾਂ ਚੰਗਾ ਲੰਘਣ ਵਾਲਾ ਹੈ।
ਮਕਰ: ਤੁਹਾਨੂੰ ਗੁੱਸੇ ਅਤੇ ਬੋਲ ਉੱਤੇ ਸੰਜਮ ਰੱਖਣਾ ਚਾਹੀਦਾ ਹੈ। ਗੁੱਸਾ ਅਤੇ ਗਲਤ ਬਿਆਨੀ ਤੁਹਾਡੇ ਕੰਮ ਨੂੰ ਵਿਗਾੜ ਦੇਵੇਗੀ। ਕਿਸੇ ਨਾਲ ਵੀ ਬਬਿਸਬਾਤੋਂ ਦੂਰ ਰਹੋ। ਬੋਲਣ ਉੱਤੇ ਸੰਜਮ ਦੀ ਕਮੀ ਪ੍ਰੇਮ ਜੀਵਨ ਵਿੱਚ ਪਰੇਸ਼ਾਨੀ ਪੈਦਾ ਕਰ ਸਕਦੀ ਹੈ।
ਕੁੰਭ: ਸ਼ਨੀ ਦੇ ਕਾਰਨ ਤੁਹਾਡੇ ਖਰਚੇ ਵਧ ਸਕਦੇ ਹਨ, ਇਸ ਲਈ ਤੁਹਾਨੂੰ ਬੇਲੋੜੇ ਖਰਚਿਆਂ 'ਤੇ ਕਾਬੂ ਰੱਖਣਾ ਹੋਵੇਗਾ। ਬੇਲੋੜੇ ਖਰਚੇ ਤੁਹਾਡੇ ਵਿੱਤੀ ਪੱਖ ਨੂੰ ਕਮਜ਼ੋਰ ਕਰ ਸਕਦੇ ਹਨ। ਤੁਹਾਡੀ ਬਚਤ ਵੀ ਖਰਚ ਹੋ ਸਕਦੀ ਹੈ।
ਮੀਨ : ਸ਼ਨੀ ਵਕ੍ਰੀ ਹੋਣ ਕਾਰਨ ਮੀਨ ਰਾਸ਼ੀ ਦੇ ਲੋਕਾਂ ਲਈ ਕਾਰੋਬਾਰ ਵਿਚ ਚੁਣੌਤੀਆਂ ਵਧ ਸਕਦੀਆਂ ਹਨ, ਜਿਸ ਕਾਰਨ ਕੁਝ ਧਨ ਦਾ ਨੁਕਸਾਨ ਵੀ ਹੋ ਸਕਦਾ ਹੈ। ਹੁਣ ਕੋਈ ਨਵਾਂ ਕੰਮ ਨਾ ਕਰੋ। ਪੈਸੇ ਉਧਾਰ ਦੇਣ ਤੋਂ ਬਚੋ, ਤੁਸੀਂ ਫਸ ਸਕਦੇ ਹੋ। ਨੌਕਰੀਪੇਸ਼ਾ ਲੋਕਾਂ ਨੂੰ ਵੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Hinduism, Horoscope, Religion