HOME » NEWS » Life

Saudi Arbia: ਵਿਦਿਆਰਥੀਆਂ ਦੇ ਨਵੇਂ ਸਿਲੇਬਸ 'ਚ ਸ਼ਾਮਲ ਹੋਏ ਰਮਾਇਣ ਤੇ ਮਹਾਭਾਰਤ

News18 Punjabi | News18 Punjab
Updated: April 23, 2021, 4:08 PM IST
share image
Saudi Arbia: ਵਿਦਿਆਰਥੀਆਂ ਦੇ ਨਵੇਂ ਸਿਲੇਬਸ 'ਚ ਸ਼ਾਮਲ ਹੋਏ ਰਮਾਇਣ ਤੇ ਮਹਾਭਾਰਤ
Saudi Arbia: ਵਿਦਿਆਰਥੀਆਂ ਦੇ ਨਵੇਂ ਸਿਲੇਬਸ 'ਚ ਸ਼ਾਮਲ ਹੋਏ ਰਮਾਇਣ ਤੇ ਮਹਾਭਾਰਤ (ਮਹਾਭਾਰਤ ਦੀ ਸੰਕੇਤਿਕ ਫੋੋਟੋ)

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਸਾਊਦੀ ਅਰਬ ਦੇ ਵਿਦਿਆਰਥੀ ਹੁਣ ਨਵੇਂ ਸਿਲੇਬਸ ਤਹਿਤ ਹਿੰਦੂ ਮਹਾਂਕਾਵਿ ਜਿਵੇਂ ਰਾਮਾਇਣ ਅਤੇ ਮਹਾਭਾਰਤ ਬਾਰੇ ਸਿੱਖਣਗੇ। ਸਾਊਦੀ ਅਰਬ ਵਿੱਚ ਸਿੱਖਿਆ ਦੇ ਖੇਤਰ ਲਈ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਨਵੀਂ ਵਿਜ਼ਨ  2030 ਦੇ ਹਿੱਸੇ ਵਜੋਂ, ਹੋਰਨਾ ਦੇਸ਼ਾਂ ਦੇ ਇਤਿਹਾਸ, ਵੱਖ ਵੱਖ ਸਭਿਆਚਾਰਾਂ ਦੇ ਅਧਿਐਨ ,ਵੱਖ ਵੱਖ ਸਭਿਆਚਾਰਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਸਿਲੇਬਸ ਵਿੱਚ ਜੋੜਿਆ ਜਾ ਰਿਹਾ ਹੈ।

ਇੰਡੀਆ ਟੂਡੇ ਡਾਟ ਇੰਨ ਦੀ ਖਬਰ ਦੇ ਅਨੁਸਾਰ, ਇਸ ਵਿਜਨ ਤਹਿਤ ਵਿਦਿਆਰਥੀਆਂ ਨੂੰ ਰਮਾਇਣ ਅਤੇ ਮਹਾਭਾਰਤ ਪੜ੍ਹਾਈ ਜਾਵੇਗੀ। ਇਹ ਅਧਿਐਨ ਵਿਦਿਆਰਥੀਆਂ ਦੇ ਸਭਿਆਚਾਰਕ ਗਿਆਨ ਨੂੰ ਵਧਾਉਣ ਲਈ ਹੋਣਗੇ। ਇਹ ਭਾਰਤੀ ਸੰਸਕ੍ਰਿਤੀ ਦੇ ਮਹੱਤਵਪੂਰਨ ਹਿੱਸਿਆਂ ਜਿਵੇਂ ਕਿ ਯੋਗਾ ਅਤੇ ਆਯੁਰਵੈਦ 'ਤੇ ਕੇਂਦ੍ਰਤ ਕਰੇਗਾ।

ਸਾਊਦੀ ਅਰਬ ਦੇ ਪਾਠਕ੍ਰਮ ਵਿੱਚ ਰਾਮਾਇਣ ਅਤੇ ਮਹਾਭਾਰਤ ਦੀ ਸ਼ੁਰੂਆਤ ਤੋਂ ਇਲਾਵਾ, ਨਵੀਂ ਵਿਜ਼ਨ 2030 ਵਿੱਚ ਅੰਗਰੇਜ਼ੀ ਭਾਸ਼ਾ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਸਾਉਦੀ ਦਾ ਵਿਜ਼ਨ 2030

ਸਿੱਖਿਆ ਦੇ ਖੇਤਰ ਵਿਚ ਹੋਈਆਂ ਸਾਰੀਆਂ ਤਬਦੀਲੀਆਂ ਬਾਰੇ ਸਾਰੇ ਭੰਬਲਭੂਸਿਆਂ ਨੂੰ ਖ਼ਾਰਜ ਕਰਦਿਆਂ ਸਾਊਦੀ ਉਪਭੋਗਤਾਵਾਂ ਨੇ Nouf-al-Marwai ਨਾਮ ਦੇ ਟਵਿੱਟਰ ਦਾ ਸਕਰੀਨ ਸ਼ਾਟ ਸਾਂਝਾ ਕਰਕੇ ਇਸ ਵਿਜ਼ਨ ਨੂੰ ਸਪੱਸ਼ਟ ਕੀਤਾ ਹੈ।

ਟਵਿੱਟਰ ਯੂਜਰ Nouf-al-Marwai ਨੇ ਲਿਖਿਆ, “ਸਾਊਦੀ ਅਰਬ ਦਾ ਨਵਾਂ ਵਿਜ਼ਨ-2030 ਅਤੇ ਸਿਲੇਬਸ ਇੱਕ ਅਜਿਹਾ ਭਵਿੱਖ ਬਣਾਉਣ ਵਿੱਚ ਸਹਾਇਤਾ ਕਰੇਗਾ ਜੋ ਸੰਮਲਤ (ਸਮਾਵੇਸ਼ੀ), ਖੁੱਲ੍ਹੇ ਅਤੇ ਸਹਿਣਸ਼ੀਲ ਹੋਵੇ।” ਟਵਿੱਟਰ ਉਪਭੋਗਤਾ ਨੇ ਆਪਣੇ ਪਾਠਕ੍ਰਮ ਦਾ ਇੱਕ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ, ਜਿਸ ਵਿੱਚ ਇੱਕ ਸਭਿਆਚਾਰ ਦੀ ਵਿਆਪਕ ਲੜੀ ਸੀ।

ਉਨ੍ਹਾਂ ਆਪਣੇ ਟਵੀਟ ਵਿੱਚ ਅੱਗੇ ਕਿਹਾ, “ਅੱਜ ਮੇਰੇ ਬੇਟੇ ਦੇ ਸਕੂਲ ਦੇ ਸਮਾਜਿਕ ਅਧਿਐਨ (ਸੋਸ਼ਲ ਸਟਡੀਜ਼) ਦਾ ਸਕਰੀਨ ਸ਼ਾਟ ਜਿਸ ਵਿੱਚ ਹਿੰਦੂ, ਬੁੱਧ, ਰਾਮਾਇਣ, ਕਰਮਾ, ਮਹਾਂਭਾਰਤ ਅਤੇ ਇਤਿਹਾਸ ਸ਼ਾਮਲ ਹੈ। ਉਸਦੀ ਪੜ੍ਹਾਈ ਨਾਲ ਮੈਨੂੰ ਮਦਦ ਮਿਲੀ।
Published by: Ashish Sharma
First published: April 23, 2021, 4:05 PM IST
ਹੋਰ ਪੜ੍ਹੋ
ਅਗਲੀ ਖ਼ਬਰ