ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ 19 ਨਵੰਬਰ ਨੂੰ 553ਵਾਂ ਪ੍ਰਕਾਸ਼ ਪੁਰਬ (553rd Prakash Purab) ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਮਿਹਰ ਆਪਣੇ ਆਪ ਵਿੱਚ ਹੀ ਬਖਸਿਸ਼ ਹੈ। ਗੁਰੂ ਨਾਨਕ ਦੇਵ ਜੀ ਦੇ 553ਵੇਂ ਦਿਹਾੜੇ 'ਤੇ ਇਥੇ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿਚਲੇ ਉਸ ਸਥਾਨ ਬਾਰੇ ਦੱਸ ਰਹੇ ਹਾਂ, ਜਿਥੇ ਗੁਰਦੁਆਰਾ ਸਾਹਿਬ ਸ੍ਰੀ ਸੰਤ ਘਾਟ ਸਾਹਿਬ (Sant Ghat Sahib) ਸਥਿਤ ਹੈ।
ਕਪੂਰਥਲਾ (Kapurthala) ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਸਥਿਤ ਇਹ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਹੈ। ਇਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 14 ਸਾਲ 9 ਮਹੀਨੇ ਅਤੇ 13 ਦਿਨ ਦਿੱਤੇ ਅਤੇ ਲੋਕਾਂ ਨੂੰ ਇਸ ਦੁਨਿਆਵੀ ਸੰਸਾਰ ਤੋਂ ਤਾਰਿਆ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਸਣੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਗੁਰੂ ਨਾਨਕ ਦੇਵ ਜੀ (Guru Nanak Dev Ji) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਆਪਣੀ ਵੱਡੀ ਭੈਣ ਬੇਬੇ ਨਾਨਕੀ ਤੇ ਭਾਇਆ ਜੈ ਰਾਮ ਜੀ ਨਾਲ ਰਹਿੰਦੇ ਸਨ। ਇਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ। ਇਸੇ ਪਵਿੱਤਰ ਧਰਤੀ 'ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਤੋਂ ਇਲਾਵਾ ਇਸ ਪਵਿੱਤਰ ਨਗਰੀ ਨੂੰ ਹੋਰਨਾਂ ਗੁਰੂ ਸਹਿਬਾਨਾਂ ਦੀ ਚਰਨਛੋਹ ਵੀ ਪ੍ਰਾਪਤ ਹੈ।
ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਉਹ ਸਥਾਨ ਹੈ ਜਿਸ ਨੂੰ ਸਿੱਖ ਕੌਮ ਦੇ ਸਰਮਾਏ ਗੁਰੂ ਨਾਨਕ ਦੇਵ ਜੀ (Guru Nanak Dev Ji) ਸਣੇ ਕਈ ਹੋਰਨਾਂ ਗੁਰੂਆਂ ਦੀ ਚਰਨਛੋਹ ਪ੍ਰਾਪਤ ਹੈ, ਜਿਸ ਸਥਾਨ 'ਤੇ ਕਾਲੀ ਵੇਈਂ ਨੇੜੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਰੋਜ਼ਾਨਾ ਇਸ਼ਨਾਨ ਕਰਨ ਜਾਂਦੇ ਸਨ, ਉਸ ਸਥਾਨ 'ਤੇ ਮੌਜੂਦਾ ਸਮੇਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ (Gurdwara Sri Ber Sahib Ji) ਸੁਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਸੇ ਸਥਾਨ 'ਤੇ ਰੱਬੀ ਚਿੰਤਨ ਤੇ ਸਾਧਨਾ ਕਰਦੇ ਸਨ।
ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ। ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਵੇਈਂ 'ਚ ਡੁਬਕੀ ਲਾਈ ਤੇ ਉਹ 3 ਦਿਨਾਂ ਤੱਕ ਪਾਣੀ ਦੇ ਅੰਦਰ ਹੀ ਲੀਨ ਰਹੇ। ਤਿੰਨ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਜਿਸ ਸਥਾਨ 'ਤੇ ਪ੍ਰਗਟ ਹੋਏ, ਉਸ ਸਥਾਨ 'ਤੇ ਮੌਜੂਦਾ ਸਮੇਂ ਵਿੱਚ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਜੀ (Gurdwara Sri Sant Ghat Sahib Ji) ਸੁਸ਼ੋਭਿਤ ਹੈ।
ਰੱਬੀ ਬਾਣੀ ਦਾ ਮੂਲ ਮੰਤਰ
ਇਹ ਉਹ ਸਥਾਨ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਬੇਈ ਚੋਂ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਸਨ ਤੇ ਇਥੇ ਹੀ ਉਨ੍ਹਾਂ ਨੇ ਰੱਬੀ ਬਾਣੀ, ਮੂਲ ਮੰਤਰ "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ"॥ ਦਾ ਉਚਾਰਣ ਕੀਤਾ ਸੀ। ਇਸੇ ਸਥਾਨ ਤੋਂ ਗੁਰੂ ਨਾਨਕ ਦੇਵ ਜੀ (Guru Nanak Dev Ji) ਨੇ ਇਲਾਹੀ ਬਾਣੀ ਦੀ ਸ਼ੁਰੂਆਤ ਕੀਤੀ ਤੇ ਆਪਣੀਆਂ ਚਾਰ ਉਦਾਸੀਆਂ ਲਈ ਚਾਲੇ ਪਾਏ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੋਇਆ ਸੀ। ਇਸ ਸਥਾਨ 'ਤੇ ਹੁਣ ਗੁਰਦੁਆਰਾ ਸ੍ਰੀ ਸੰਤ ਘਾਟ ਜੀ ਸੁਸ਼ੋਭਿਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Gurdwara, Guru Nanak Dev, Gurudawara, Indian history, Sikh, Sikhism