ਅਮਰੀਕਾ ਦੀ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੇਵੀ ਦੁਰਗਾ ਦੀ ਇੱਕ ਮੂਰਤੀ ਭਾਰਤ ਨੂੰ ਵਾਪਿਸ ਕਰ ਰਿਹਾ ਹੈ.
ਮਿਊਜ਼ੀਅਮ ਦੇ ਮੁਖੀ ਡੇਨਿਯਲ ਵਿਸ ਨੇ ਮੂਰਤੀ ਵਾਪਿਸ ਕਰਨ ਲਈ ਦਸਤਖ਼ਤ ਕਰ ਕੇ ਐਮ.ਓ.ਯੂ. ਭਾਰਤ ਦੇ ਕਮਰਸ਼ੀਅਲ ਦੂਤ ਸੰਦੀਪ ਚੱਕਰਵਰਤੀ ਨੂੰ ਨਿਯੁ ਯਾਰ੍ਕ ਵਿੱਚ ਦਿੱਤਾ.
ਕਮਰਸ਼ੀਅਲ ਐੱਮਬੈਸੀ ਨੇ ਇੱਕ ਟਵੀਟ ਵਿੱਚ ਕਿਹਾ ਹੈ, "ਐਮ ਈ ਟੀ ਮਿਊਜ਼ੀਅਮ ਦੇ ਮੁਖੀ ਤੇ ਸੀ ਈ ਓ ਨੇ ਦੁਰਗਾ ਮਹਿਸ਼ਾਸੁਰਮਰਦਿਨੀ ਦੀ ਮੂਰਤੀ ਨੂੰ ਭਾਰਤ ਨੂੰ ਵਾਪਿਸ ਕਰਨ ਦੇ ਐੱਮ ਓ ਯੂ ਤੇ ਦਸਤਖ਼ਤ ਕੀਤੇ ਨੇ ਤੇ ਕਮਰਸ਼ੀਅਲ ਦੂਤ ਚੱਕਰਵਰਤੀ ਨੂੰ ਸੌੰਪੀਆਂ ਹੈ. ਇਸ ਮੂਰਤੀ ਦਾ ਤਾਲੁਕ ਚਕ੍ਰਵਰਟੇਸ਼੍ਵਰ ਮੰਦਿਰ, ਬੈਜਨਾਥ, ਨਾਲ ਹੈ. ਇਸ ਮੌਕੇ ਤੇ ਭਾਰਤ ਦੇ ਇਲੈਕਟ੍ਰੋਨਿਕ ਤੇ ਸੂਚਨਾ ਤਕਨੀਕ ਤੇ ਸੈਰ ਸਪਾਟਾ ਰਾਜ-ਮੰਤਰੀ ਕੇ ਜੇ ਅਲਫੋਂਸ ਵੀ ਮੌਜੂਦ ਸਨ."
ਕਲਾ ਨਾਲ ਸਬੰਧਿਤ ਵੈੱਬਸਾਈਟ ਓਰਨੇਟ ਨਿਊਜ਼ ਦੀ ਇੱਕ ਰਿਪੋਰਟ ਵਿੱਚ ਐੱਮ ਈ ਟੀ ਦੇ ਇਸ ਬਿਆਨ ਦਾ ਜ਼ਿਕਰ ਕੀਤਾ ਗਿਆ ਹੈ. ਇਸ ਵਿੱਚ ਕਿਹਾ ਹੈ ਕਿ ਇਹ ਮੂਰਤੀ ਕਦੇ ਬੈਜਨਾਥ ਦੇ ਚਕ੍ਰਵਰਤੇਸ਼੍ਵਰ ਮੰਦਿਰ ਵਿੱਚ ਸੀ ਤੇ ਇਸ ਨੂੰ ਸਾਲ 2015 ਵਿੱਚ ਮਿਯੂਜ਼ਿਯਮ ਨੂੰ ਦਾਨ 'ਚ ਦਿੱਤਾ ਗਿਆ. ਮੂਰਤੀ ਜਲਦੀ ਹੀ ਨਵੀਂ ਦਿੱਲੀ ਨੂੰ ਭੇਜ ਦਿੱਤੀ ਜਾਵੇਗੀ.
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।