HOME » NEWS » Life

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਕਟੋਰੀਅਨ ਸਰਕਾਰ ਨੇ $200,000 ਰੱਖੇ ਰਾਖਵੇਂ

News18 Punjab
Updated: June 27, 2019, 3:54 PM IST
share image
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਕਟੋਰੀਅਨ ਸਰਕਾਰ ਨੇ $200,000 ਰੱਖੇ ਰਾਖਵੇਂ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਕਟੋਰੀਅਨ ਸਰਕਾਰ ਨੇ $200,000 ਰੱਖੇ ਰਾਖਵੇਂ

  • Share this:
  • Facebook share img
  • Twitter share img
  • Linkedin share img
ਵਿਕਟੋਰੀਅਨ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ $200,000 ਰਾਖਵੇਂ ਰੱਖੇ ਹਨ। ਆਸਟ੍ਰੇਲੀਆ ਵਿੱਚ ਐੱਸਬੀਐੱਸ ਨਿਊਜ਼ ਨੇ ਇਸ ਖ਼ਬਰ ਦਾ ਪ੍ਰਗਟਾਵਾ ਕੀਤਾ ਹੈ। ਜਿਸ ਮੁਤਾਬਿਕ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਇੱਕ ਮੁਲਾਕਾਤ ਦੌਰਾਨ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਸੱਭਿਆਚਾਰ, ਸਿੱਖਿਆ, ਸਿਹਤ, ਨਵੀਨਤਾ ਅਤੇ ਤਕਨਾਲੋਜੀ 'ਤੇ ਧਿਆਨ ਕੇਂਦ੍ਰਤ ਕਰਨ ਵਾਲੇ ਤਰਜੀਹੀ ਖੇਤਰਾਂ ਵਿਚਲੇ ਵਪਾਰਕ ਪ੍ਰਸਤਾਵਾਂ ਨੂੰ ਸੁਣਿਆ ਹੈ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਉੱਤੇ ਵੀ ਚਰਚਾ ਹੋਈ।

ਮੈਲਬੌਰਨ ਵਿੱਚ ਆਸਟ੍ਰੇਲੀਆ ਇੰਡੀਆ ਸਟ੍ਰੈਟੇਜੀ ਗਰੁੱਪ (ਏ ਆਈ ਐਸ ਜੀ) ਦੁਆਰਾ ਆਯੋਜਿਤ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ਼ ਇੱਕ ਮੀਟਿੰਗ ਦੌਰਾਨ, ਪ੍ਰੀਮੀਅਰ ਐਂਡਰਿਊਜ਼ ਨੇ ਨਵੰਬਰ ਵਿੱਚ ਹੋਣ ਵਾਲੇ ਸਮਾਗਮ ਲਈ ਖਰਚਿਆਂ ਦਾ ਧਿਆਨ ਰੱਖਣ ਲਈ ਇੱਕ ਵਰਕਿੰਗ ਕਮੇਟੀ ਕਾਇਮ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ।

ਪ੍ਰੀਮੀਅਰ ਐਂਡਰਿਊਜ਼ ਨੇ ਸਕੂਲਾਂ ਵਿਚ ਲੰਗਰ ਆਯੋਜਿਤ ਕਰਨ ਦੇ ਪ੍ਰਸਤਾਵ ਤੋਂ ਇਲਾਵਾ ਸ਼ਹਿਰ ਵਿਚ ਘੱਟੋ-ਘੱਟ ਦੋ ਵੱਡੇ ਸਥਾਨਾਂ ਉੱਤੇ ਸਮਾਗਮ ਕਰਨ ਲਈ ਥਾਂ ਦੇਣ ਦੀ ਵੀ ਪੇਸ਼ਕਸ਼ ਉੱਤੇ ਵੀ ਆਪਣੀ ਹਾਮੀ ਭਰੀ ਹੈ।
ਪ੍ਰੀਮੀਅਰ ਐਂਡਰਿਊਜ਼ ਨੇ ਐੱਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਇਸ ਖਾਸ ਦਿਹਾੜੇ ਨੂੰ ਭਾਰਤ ਤੋਂ ਬਾਹਰ ਵੱਡੇ ਪੱਧਰ ‘ਤੇ ਆਯੋਜਿਤ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਵੀ ਦੁਹਰਾਇਆ - "ਵਿਕਟੋਰੀਆ ਵਿੱਚ ਇਹ ਸਮਾਗਮ ਰੱਖਣਾ ਸਾਡੇ ਲਈ ਖੁਸ਼ੀ ਅਤੇ ਮਾਣ ਦਾ ਪਲ ਹੋਵੇਗਾ।"
First published: June 27, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading