ਅਯੋਧਿਆ (Ayodhya) ਵਿੱਚ ਰਾਮ ਮੰਦਿਰ ਨੂੰ ਲੈ ਕੇ ਹਿੰਦੂਆਂ ਦੀ ਲੜਾਈ ਕਰੀਬ ਪੰਜ ਸੌ ਸਾਲ ਪੁਰਾਣੀ ਹੈ।ਆਜ਼ਾਦ ਭਾਰਤ ਵਿੱਚ ਇਸ ਨੂੰ ਲੈ ਕੇ ਪਹਿਲਾ ਮੁਕੱਦਮਾ1950 ਵਿੱਚ ਕੀਤਾ ਗਿਆ ਸੀ।ਜਿਸ ਦਾ ਅੰਤ 2019 ਵਿੱਚ ਹੋਇਆ। ਗੋਪਾਲ ਸਿੰਘ ਨੇ ਕੇਸ ਦਾਇਰ ਕੀਤਾ ਸੀ। ਉਨ੍ਹਾਂ ਦੇ ਬੇਟੇ ਰਾਜੇਂਦਰ ਸਿੰਘ ਵਿਸ਼ਾਰਦ ਰਾਮ ਮੰਦਿਰ ਭੂਮੀ ਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।ਨਵੀਂ ਪੀੜ੍ਹੀ ਨੂੰ ਗੋਪਾਲ ਸਿੰਘ ਵਿਸ਼ਾਰਦ ਦੇ ਬਾਰੇ ਵਿੱਚ ਸ਼ਾਇਦ ਹੀ ਪਤਾ ਹੋਵੇ। ਦਰਅਸਲ ਉਹ ਰਾਮ ਮੰਦਿਰ ਅੰਦੋਲਨ ਵਿੱਚ ਨੀਂਹ ਦੇ ਪੱਥਰ ਸਨ।
ਆਜ਼ਾਦੀ ਤੋਂ ਬਾਅਦ ਪਹਿਲਾ ਮੁਕੱਦਮਾ ਇੱਕ ਦਰਸ਼ਨਾਰਥੀ ਭਗਤ ਗੋਪਾਲ ਸਿੰਘ ਵਿਸ਼ਾਰਦ ਨੇ 16 ਜਨਵਰੀ , 1950 ਈ . ਨੂੰ ਸਿਵਲ ਜੱਜ , ਫੈਜਾਬਾਦ ਦੀ ਅਦਾਲਤ ਵਿੱਚ ਦਰਜ ਕੀਤਾ ਸੀ।ਉਹ ਉੱਤਰ ਪ੍ਰਦੇਸ਼ ਦੇ ਤਤਕਾਲੀਨ ਜ਼ਿਲਾ ਗੋਂਡਾ , ਵਰਤਮਾਨ ਜ਼ਿਲ੍ਹਾ ਬਲਰਾਮਪੁਰ ਦੇ ਨਿਵਾਸੀ ਅਤੇ ਹਿੰਦੂ ਮਹਾ ਸਭਾ , ਗੋਂਡਾ ਦੇ ਜਿਲ੍ਹਾ ਪ੍ਰਧਾਨ ਸਨ। ਗੋਪਾਲ ਸਿੰਘ ਵਿਸ਼ਾਰਦ 14 ਜਨਵਰੀ 1950 ਨੂੰ ਜਦੋਂ ਭਗਵਾਨ ਦੇ ਦਰਸ਼ਨ ਕਰਨ ਸ਼੍ਰੀ ਰਾਮ ਜਨਮ ਸਥਾਨ ਜਾ ਰਹੇ ਸਨ। ਉਹਨਾਂ ਨੂੰ ਪੁਲਿਸ ਨੇ ਰੋਕਿਆ ਸੀ।
ਵਿਸ਼ਵ ਹਿੰਦੂ ਪਰਿਸ਼ਦ (VHP) ਦੀ ਵੈਬਸਾਈਟ ਉੱਤੇ ਲਿਖੀ ਜਾਣਕਾਰੀ ਦੇ ਮੁਤਾਬਿਕ ਕੋਰਟ ਨੇ ਸਾਰਿਆ ਨੂੰ ਨੋਟਿਸ ਦੇਣ ਦੇ ਆਦੇਸ਼ ਦਿੱਤੇ ਸਨ। ਉਦੋਂ 16 ਜਨਵਰੀ , 1950 ਨੂੰ ਹੀ ਗੋਪਾਲ ਸਿੰਘ ਵਿਸ਼ਾਰਦ ਦੇ ਪੱਖ ਵਿੱਚ ਆਦੇਸ਼ ਜਾਰੀ ਕਰ ਦਿੱਤੇ ਸਨ ਅਤੇ ਇਸ ਨਾਲ ਭਗਤਾਂ ਦੇ ਲਈ ਪੂਜਾ ਅਰਚਨਾ ਸ਼ੁਰੂ ਹੋ ਗਈ।
ਮੁਸਲਮਾਨ ਸਮਾਜ ਦੇ ਕੁੱਝ ਲੋਕ ਇਸ ਆਦੇਸ਼ ਦੇ ਵਿਰੁੱਧ ਇਲਾਹਾਬਾਦ ਉੱਚ ਅਦਾਲਤ ਵਿੱਚ ਚਲੇ ਗਏ ਸਨ। ਮੁੱਖ ਜੱਜ ਮੂਥਮ ਅਤੇ ਰਘੂਵਰ ਦਿਆਲ ਦੀ ਬੈਂਚ ਨੇ 26 ਅਪ੍ਰੈਲ 1955 ਨੂੰ ਆਪਣੇ ਆਦੇਸ਼ ਦੇ ਦੁਆਰਾ ਸਿਵਲ ਜੱਜ ਦੇ ਆਦੇਸ਼ ਦੀ ਪੁਸ਼ਟੀ ਕਰ ਦਿੱਤੀ।
ਝਾਂਸੀ ਤੋਂ ਆਇਆ ਸੀ ਵਿਸ਼ਾਰਦ ਦਾ ਪਰਿਵਾਰ:
ਗੋਪਾਲ ਸਿੰਘ ਦਾ ਪਰਿਵਾਰ ਮੂਲ ਰੂਪ ਵਿਚ ਝਾਂਸੀ ਦਾ ਰਹਿਣ ਵਾਲਾ ਸੀ।ਉਹ ਬਾਅਦ ਵਿੱਚ ਅਯੋਧਿਆ ਆ ਕੇ ਬਸ ਗਏ ਸਨ।ਉਨ੍ਹਾਂ ਨੇ ਇੱਥੇ ਬੁੰਦੇਲਖੰਡ ਸਟੋਰ ਦੇ ਨਾਮ ਦੀ ਦੁਕਾਨ ਖੋਲੀ ਸੀ ਅਤੇ ਹਿੰਦੂ ਮਹਾ ਸਭਾ ਨਾਲ ਵੀ ਜੁੜੇ ਹੋਏ ਸਨ। 1968 ਵਿੱਚ ਉਨ੍ਹਾਂ ਦੇ ਬੇਟੇ ਰਾਜੇਂਦਰ ਸਿੰਘ ਵਿਸ਼ਾਰਦ ਬੈਂਕ ਦੀ ਨੌਕਰੀ ਕਰਨ ਬਲਰਾਮਪੁਰ ਗਏ। 1986 ਵਿੱਚ ਗੋਪਾਲ ਸਿੰਘ ਦਾ ਦੇਹਾਂਤ ਹੋ ਗਿਆ ਸੀ।
ਆਜ਼ਾਦੀ ਤੋਂ ਪਹਿਲਾਂ ਕੇਸ ਮਹੰਤ ਰਘੂਬਰ ਦਾਸ ਨੇ ਕੀਤਾ
ਸਾਲ 1853 ਵਿੱਚ ਅਯੋਧਿਆ ਵਿੱਚ ਮੰਦਿਰ ਅਤੇ ਮਸਜਦ ਨੂੰ ਲੈ ਕੇ ਫਸਾਦ ਹੋਇਆ ਸੀ। ਉਦੋ ਅਯੋਧਿਆ ਦੇ ਨਵਾਬ ਵਾਜਿਦ ਅਲੀ ਸ਼ਾਹ ਦੇ ਸ਼ਾਸਨ ਵਿੱਚ ਆਉਂਦੀ ਸੀ।ਉਸ ਵਕਤ ਹਿੰਦੂ ਧਰਮ ਨੂੰ ਮੰਨਣ ਵਾਲੇ ਨਿਰਮੋਹੀ ਪੰਥ ਦੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਮੰਦਿਰ ਨੂੰ ਤੋੜਕਰ ਇੱਥੇ ਬਾਬਰ ਦੇ ਸਮੇਂ ਮਸਜਦ ਬਣਵਾਈ ਗਈ ਸੀ।
ਸੰਨ 1859 ਵਿੱਚ ਅੰਗਰੇਜ਼ੀ ਹਕੂਮਤ ਨੇ ਮਸਜਦ ਦੇ ਆਸਪਾਸ ਤਾਰ ਲਗਵਾ ਦਿੱਤੀ ਅਤੇ ਦੋਨਾਂ ਧਰਮਾਂ ਦੇ ਪੂਜਾ ਸਥਾਨ ਵੱਖ ਵੱਖ ਕਰ ਦਿੱਤੇ ਹਨ। ਮੁਸਲਮਾਨਾਂ ਨੂੰ ਅੰਦਰ ਦੀ ਜਗ੍ਹਾ ਦਿੱਤੀ ਗਈ ਅਤੇ ਹਿੰਦੂਆਂ ਨੂੰ ਬਾਹਰ ਦੀ ਜਗ੍ਹਾ ਦਿੱਤੀ ਗਈ।ਇਸ ਤੋਂ ਬਾਅਦ ਇਹ ਮਾਮਲਾ ਪਹਿਲੀ ਵਾਰੀ 1885 ਵਿਚ ਮਾਮਲਾ ਅਦਾਲਤ ਵਿਚ ਪਹੁੰਚ ਗਿਆ।ਮਹੰਤ ਰਘੂਬਰ ਦਾਸ ਨੇ ਫੈਜਾਬਾਦ ਅਦਾਲਤ ਵਿੱਚ ਜ਼ੁਲਫ ਮਸਜਦ ਦੇ ਕੋਲ ਰਾਮ ਮੰਦਿਰ ਦੀ ਉਸਾਰੀ ਕਰਨ ਲਈ ਅਪੀਲ ਦਰਜ ਕਰਵਾਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।