HOME » NEWS » Life

15 Types of Diyas: ਇਨ੍ਹਾਂ 15 ਤਰਾਂ ਦੇ ਦੀਵਿਆਂ ਨਾਲ ਜੋਤ ਜਗਾ ਕੇ ਕਰੋ ਪੂਜਾ, ਜਾਣੋ ਮਹੱਤਵ

News18 Punjabi | News18 Punjab
Updated: November 16, 2020, 11:15 PM IST
share image
15 Types of Diyas: ਇਨ੍ਹਾਂ 15 ਤਰਾਂ ਦੇ ਦੀਵਿਆਂ ਨਾਲ ਜੋਤ ਜਗਾ ਕੇ ਕਰੋ ਪੂਜਾ, ਜਾਣੋ ਮਹੱਤਵ
15 Types of Diyas: ਇਹ 15 ਤਰ੍ਹਾਂ ਦੇ ਦੀਵੇ ਤੁਹਾਡੇ ਹਰ ਤਰ੍ਹਾਂ ਦੇ ਦੁੱਖਾਂ ਨੂੰ ਕਰਦਾ ਹੈ ਦੂਰ

  • Share this:
  • Facebook share img
  • Twitter share img
  • Linkedin share img
ਦੀਵੇ ਜਾਂ ਜੋਤ ਜਗਾਉਣ ਭਾਰਤੀ ਧਾਰਮਿਕ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੈ। ਦੀਵੇ ਕਈ ਤਰਾਂ ਦੇ ਹੁੰਦੇ ਹਨ ਜਿਵੇਂ ਚਾਂਦੀ ਦੇ ਦੀਵੇ, ਮਿੱਟੀ, ਲੋਹੇ, ਤਾਂਬੇ, ਪਿੱਤਲ ਦੀ ਧਾਤੁ ਨਾਲ ਬਣੇ ਹੋਏ ਦੀਵੇ ਅਤੇ ਆਟੇ ਨਾਲ ਬਣਾਏ ਹੋਏ ਦੀਵਿਆਂ ਦਾ ਬਹੁਤ ਮਹੱਤਵ ਹੈ। ਸਿਰਫ਼ ਧਾਤੂ ਹੀ ਨਹੀਂ ਦੀਵੇ ਜਗਾਉਣ ਲਈ ਕੀ ਤਰਾਂ ਦੇ ਤੇਲ ਜਾਂ ਘਿਉ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦਾ ਆਪਣਾ ਅਲੱਗ ਮਹੱਤਵ ਹੁੰਦਾ ਹੈ।

1. ਆਟੇ ਦਾ ਦੀਵਾ
ਕਿਸੇ ਵੀ ਪ੍ਰਕਾਰ ਦੀ ਸਾਧਨਾ ਜਾਂ ਸਿੱਧੀ ਲਈ ਆਟੇ ਦਾ ਦੀਵਾ ਜਗਾਇਆ ਜਾਂਦਾ ਹੈ ਅਤੇ ਇਸ ਨੂੰ ਹੀ ਪੂਜਾ ਕਰਨ ਲਈ ਸਭ ਤੋਂ ਉੱਤਮ ਮੰਨੀ ਜਾਂਦੀ ਹੈ।
2.  ਘਿਉ ਦਾ ਦੀਵਾ
ਆਰਥਿਕ ਤੰਗੀ ਤੋਂ ਮੁਕਤੀ ਪਾਉਣ ਲਈ ਰੋਜ਼ਾਨਾ ਸ਼ੁੱਧ ਘਿਉ ਦਾ ਦੀਵਾ ਜਗਾਉਣਾ ਚਾਹੀਦਾ ਹੈ। ਇਸ ਨਲ ਦੇਵੀ-ਦੇਵਤਾ ਵੀ ਖ਼ੁਸ਼ ਹੁੰਦੇ ਹਨ। ਧਾਰਮਿਕ ਥਾਵਾਂ ਉੱਤੇ ਘਿਉ ਦੇ ਹੀ ਦੀਵੇ ਰੌਸ਼ਨ ਕੀਤੇ ਜਾਂਦੇ ਹਨ।

3. ਸਰੋਂ ਦੇ ਤੇਲ ਦਾ ਦੀਵਾ
ਦੁਸ਼ਮਣਾਂ ਤੋਂ ਬਚਣ ਲਈ ਭੈਰਵ ਜੀ ਅੱਗੇ ਸਰੋਂ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ। ਸੂਰਜ ਦੇਵਤਾ ਨੂੰ ਖ਼ੁਸ਼ ਕਰਨ ਲਈ ਵੀ ਸਰੋਂ ਦਾ ਦੀਵਾ ਜਗਾਇਆ ਜਾਂਦਾ ਹੈ।

4. ਤਿੱਲ ਦੇ ਤੇਲ ਦਾ ਦੀਵਾ
ਸ਼ਨੀ ਗ੍ਰਹਿ ਦੀ ਕਰੂਰ ਦ੍ਰਿਸ਼ਟੀ ਤੋਂ ਮੁਕਤ ਹੋਣ ਲਈ ਤਿਲ਼ਾਂ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਹੈ।

5. ਮਹੂਏ ਦੇ ਤੇਲ ਦਾ ਦੀਵਾ
ਪਤੀ ਦੀ ਲੰਮੀ ਉਮਰ ਦੀ ਮਨੋਂ ਕਾਮਨਾ ਲਈ ਘਰ ਦੇ ਮੰਦਿਰ ਵਿੱਚ ਮਹੂਏ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ।

6. ਅਲਸੀ ਦੇ ਤੇਲ ਦਾ ਦੀਵਾ
ਰਾਹੂ ਅਤੇ ਕੇਤੂ ਗ੍ਰਹਿਆਂ ਦੀ ਸਥਿਤੀ ਨੂੰ ਸ਼ਾਂਤ ਕਰਨ ਲਈ ਅਲਸੀ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ।

7. ਚਮੇਲੀ ਦੇ ਤੇਲ ਨਾਲ ਭਰਿਆ ਤਿਕੋਣਾ ਦੀਵਾ
ਭਗਵਾਨ ਹਨੂਮਾਨ ਜੀ ਦੀ ਪੂਜਾ ਕਰਨ ਲਈ ਅਤੇ ਉਨ੍ਹਾਂ ਦੀ ਕਿਰਪਾ ਹਮੇਸ਼ਾ ਬਣੀ ਰਹੇ ਇਸ ਲਈ ਤਿੰਨ ਖੂੰਜਿਆਂ ਵਾਲਾ ਦੀਵਾ ਜਗਾਉਣਾ ਚਾਹੀਦਾ ਹੈ।

8. ਤਿੰਨ ਬੱਤੀਆਂ ਵਾਲਾ ਘਿਉ ਦਾ ਦੀਵਾ
ਭਗਵਾਨ ਗਣੇਸ਼ ਦੀ ਕਿਰਪਾ ਪਾਉਣ ਲਈ ਰੋਜ਼ਾਨਾ ਤਿੰਨ ਬੱਤੀਆਂ ਵਾਲਾ ਘਿਉ ਦਾ ਦੀਵਾ ਜਗਾਉਣਾ ਚਾਹੀਦਾ ਹੈ।

9. ਚਾਰ ਮੂੰਹ ਵਾਲਾ ਸਰਸੋਂ ਦੇ ਤੇਲ ਦਾ ਦੀਵਾ
ਭੈਰਵ ਦੇਵਤਾ ਨੂੰ ਖ਼ੁਸ਼ ਕਰਨ ਲਈ ਚਾਰ ਮੂੰਹ ਵਾਲਾ ਸਰਸੋਂ  ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ।

10. ਪੰਜ-ਮੁਖੀ ਦੀਵਾ
ਕਿਸੇ ਮੁਕੱਦਮੇ ਨੂੰ ਜਿੱਤਣ ਲਈ ਭਗਵਾਨ ਅੱਗੇ ਪੰਜ ਮੁਖੀ ਦੀਵਾ ਜਗਾਉਣਾ ਚਾਹੀਦਾ ਹੈ।

11. ਸੱਤ ਮੁਖੀ ਦੀਵਾ
ਮਾਤਾ ਲਕਸ਼ਮੀ ਦੀ ਕਿਰਪਾ ਹਮੇਸ਼ਾ ਘਰ ਉੱਤੇ ਬਣੀ ਰਹੇ, ਇਸ ਲਈ ਸਾਨੂੰ ਉਨ੍ਹਾਂ ਦੇ ਸਾਹਮਣੇ ਸੱਤ ਮੂੰਹ ਵਾਲਾ ਦੀਵਾ ਜਗਾਉਣਾ ਚਾਹੀਦਾ ਹੈ।

12. ਅੱਠ ਜਾਂ ਬਾਰਾਂ ਮੂੰਹ ਵਾਲਾ ਦੀਵਾ
ਸ਼ਿਵ ਭਗਵਾਨ ਨੂੰ ਖ਼ੁਸ਼ ਕਰਨ ਲਈ ਘੀ ਜਾਂ ਸਰਸੋਂ ਦੇ ਤੇਲ ਦਾ ਅੱਠ ਜਾਂ ਬਾਰਾਂ ਮੂੰਹ ਵਾਲਾ ਦੀਵਾ ਜਗਾਇਆ ਜਾਂਦਾ ਹੈ।

13. 16 ਬੱਤੀਆਂ ਦਾ ਦੀਵਾ
ਭਗਵਾਨ ਵਿਸ਼ਨੂੰ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਦੇ ਸਾਹਮਣੇ ਰੋਜ਼ਾਨਾ 16 ਬੱਤੀਆਂ ਦਾ ਦੀਵਾ ਜਗਾਉਣਾ ਚਾਹੀਦਾ ਹੈ।

14.  ਗਹਿਰਾ ਅਤੇ ਗੋਲ ਦੀਵਾ
ਇਸ਼ਟ ਸਿੱਧੀ ਲਈ ਜਾਂ ਗਿਆਨ ਪ੍ਰਾਪਤ ਕਰਨ ਲਈ ਇੱਕ ਗਹਿਰਾ ਅਤੇ ਗੋਲ ਦੀਵੇ ਨੂੰ ਜਗਾਉਣ ਦਾ ਬੜਾ ਮਹੱਤਵ ਹੈ।

15. ਵਿਚਕਾਰ ਤੋਂ ਉੱਪਰ ਉੱਠਿਆ ਹੋਇਆ ਦੀਵਾ
ਦੁਸ਼ਮਣਾਂ ਤੋਂ ਬਚਣ ਲਈ ਜਾਂ ਕਿਸੇ ਮੁਸੀਬਤ ਤੋਂ ਬਚਨ ਲਈ ਇਹ ਦੀਵਾ ਜਗਾਇਆ ਜਾਂਦਾ ਹੈ।
Published by: Anuradha Shukla
First published: November 16, 2020, 11:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading