HOME » NEWS » Life

The Legend The Master: ਜਨਮ ਸ਼ਤਾਬਦੀ ਸਾਲ ਵਿੱਚ ਆਰ ਕੇ ਲਕਸ਼ਮਣ ਨੂੰ ਸ਼ਰਧਾਂਜਲੀ

News18 Punjabi | News18 Punjab
Updated: March 8, 2021, 2:37 PM IST
share image
The Legend The Master: ਜਨਮ ਸ਼ਤਾਬਦੀ ਸਾਲ ਵਿੱਚ ਆਰ ਕੇ ਲਕਸ਼ਮਣ ਨੂੰ ਸ਼ਰਧਾਂਜਲੀ

  • Share this:
  • Facebook share img
  • Twitter share img
  • Linkedin share img
ਊਸ਼ਾ ਲਕਸ਼ਮਣ

ਭਾਰਤ ਵਿੱਚ ਵਿਅੰਗ ਚਿੱਤਰਕਾਰੀ ਦੀ ਗੱਲ ਹੋਵੇ ਤੇ ਆਰ ਕੇ ਲਕਸ਼ਮਣ ਦਾ ਜ਼ਿਕਰ ਨਾ ਕੀਤਾ ਜਾਵੇ, ਇਹ ਹੋ ਨਹੀਂ ਸਕਦਾ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਕਾਮਿਕ ਸਟਰਿਪ 'ਦ ਕਾਮਨ ਮੈਨ' ਕਈਆਂ ਲਈ ਵਿਅੰਗ ਤੇ ਕਈਆਂ ਲਈ ਸਮਾਜ ਦਾ ਸ਼ੀਸ਼ਾ ਦਿਖਾਉਣ ਦਾ ਇੱਕ ਜ਼ਰੀਆ ਬਣ ਗਿਆ ਸੀ। ਲਕਸ਼ਮਣ ਨੇ ਇਕ ਵਾਰ ਕਿਹਾ ਸੀ ਕਿ ਸਾਨੂੰ ਛੋਟੀ ਤੋਂ ਛੋਟੀ ਚੀਜ਼ 'ਤੇ ਹੱਸਣਾ ਜ਼ਰੂਰ ਚਾਹੀਦਾ ਹੈ। ਸਾਨੂੰ ਆਪਣੇ ਵਿਚਾਰਾਂ 'ਚ ਅਜਿਹੀ ਤਬਦੀਲੀ ਲਿਆਉਣ ਦੀ ਲੋੜ ਹੈ ਤਾਂ ਜੋ ਆਪਣੇ ਮਨ ਨੂੰ ਕਿਸੇ ਵੀ ਤਰ੍ਹਾਂ ਦੀ ਜਕੜਨ ਤੋਂ ਪਰੇ ਰੱਖ ਸਕੀਏ।

ਲਕਸ਼ਮਣ ਮੰਨਦੇ ਸਨ ਕਿ ਹਾਸਾ ਵਿਹਾਰਕ ਖੁਸ਼ੀ ਹੈ ਤੇ ਮਨ ਦੀ ਸ਼ਾਂਤੀ ਆਤਮਿਕ ਖੁਸ਼ੀ ਹੈ। ਉਨ੍ਹਾਂ ਨੂੰ ਚੀਜ਼ਾਂ ਚੋਂ ਆਪਣੇ ਨਜ਼ਰੀਏ ਮੁਤਾਬਿਕ ਹਾਸੇ ਲੱਭਣ 'ਚ ਭਰਪੂਰ ਆਨੰਦ ਮਿਲਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇੰਝ ਕਰਨ ਨਾਲ ਸਾਡੇ ਮੂਡ 'ਚ ਹਾਸਿਆਂ ਦੀ ਗਿਣਤੀ ਵੱਧ ਜਾਂਦੀ ਹੈ।


ਆਰ ਕੇ ਲਕਸ਼ਮਣ ਨੂੰ ਲੱਗਦਾ ਸੀ ਕਿ ਜ਼ਿੰਦਗੀ ਪਿੰਜਰੇ ਚ ਬੰਦ ਗਿਲਹਰੀ ਵਰਗੀ ਹੈ। ਉਨ੍ਹਾਂ ਦਾ ਦਿਨ ਆਮ ਲੋਕਾਂ ਦੀ ਤਰ੍ਹਾਂ ਹੀ ਸ਼ੁਰੂ ਹੁੰਦਾ ਸੀ, ਉਹ ਰੋਜ਼ ਦੀ ਤਰ੍ਹਾਂ ਉਠਦੇ ਤੇ ਅਖਬਾਰ ਪੜ੍ਹਦੇ ਪਰ ਅਖਬਾਰ 'ਚੋਂ ਪੜ੍ਹੀ ਹਰ ਖਬਰ, ਘਟਨਾ, ਭਾਸ਼ਣ ਤੇ ਰਾਜਨੀਤੀ ਨੂੰ ਦੇਖਣ ਦਾ ਨਜ਼ਰੀਆ ਆਰ ਕੇ ਲਕਸ਼ਮਣ ਦਾ ਸਭ ਤੋਂ ਵੱਖਰਾ ਹੁੰਦਾ ਸੀ। ਆਰ ਕੇ ਲਕਸ਼ਮਣ ਨੂੰ ਦੇਸ਼ ਦੇ ਸਭ ਤੋਂ ਪੁਰਾਣੇ ਸੋਸ਼ਲ ਮੀਡੀਆ ਕਾਰਕੁਨਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੇ ਅਲੱਗ ਅੰਦਾਜ਼ ਨਾਲ ਬਿਨਾਂ ਲੋਕਾਂ 'ਚ ਨਫਰਤ ਪੈਦਾ ਕੀਤੇ ਸਮਾਜਿਕ ਮੁੱਦਿਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ।ਅਜਿਹੇ ਲੋਕ ਵੀ ਸਨ ਜੋ ਆਰਕੇ ਲਕਸ਼ਮਣ ਨੂੰ ਸਮਾਜ ਸੁਧਾਰਕ ਵਜੋਂ ਦੇਖਦੇ ਸਨ। ਉਨ੍ਹਾਂ ਦੇ ਕਾਰਟੂਨ ਨੇ ਆਮ ਆਦਮੀ 'ਤੇ ਅਜਿਹਾ ਅਸਰ ਕੀਤਾ ਕਿ ਲਕਸ਼ਮਣ ਨੂੰ ਲੋਕਾਂ ਵੱਲੋਂ ਸਮਾਜ ਚ ਹਰ ਪੱਧਰ 'ਤੇ ਹੋ ਰਹੀ ਧਾਂਦਲੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਕੰਮ ਚ ਅਧਿਕਾਰੀਆਂ ਵੱਲੋਂ ਦੇਰੀ ਤੇ ਹੋਰ ਸਮੱਸਿਆਵਾਂ ਬਾਰੇ ਸ਼ਿਕਾਇਤਾਂ ਮਿਲਦੀਆਂ ਸਨ। ਆਰਕੇ ਲਕਸ਼ਮਣ ਦਾ ਦਿਹਾਂਤ 2015 ਚ ਹੋ ਗਿਆ ਸੀ ਤੇ 2021 ਚ ਉਨ੍ਹਾਂ ਦਾ 100ਵਾਂ ਜਨਮਦਿਨ ਮਨਾਇਆ ਜਾਵੇਗਾ ਪਰ ਉਨ੍ਹਾਂ ਦਾ ਕਾਮਨ ਮੈਨ ਪੂਰੀ ਤਰ੍ਹਾਂ ਅੱਜ ਦੇ ਹਾਲਾਤ ਨਾਲ ਮੇਲ ਖਾਂਦਾ ਹੈ। ਉਸ ਸਮੇਂ ਦੀ ਕਾਮਨ ਮੈਨ ਸਟਰਿਪ ਅੱਜ ਦੀ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਨਾਲ ਮੇਲ ਖਾਣ ਕਰਕੇ ਯੂਥ ਨਾਲ ਬਾਖੂਬੀ ਜੁੜਦੀ ਹੈ। ਤੁਸੀਂ ਸੋਸ਼ਲ ਮੀਡੀਆ ਤੇ ਲਕਸ਼ਮਣ ਲੈਗੇਸੀ ਨਾਂ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨਾਲ ਜੁੜ ਸਕਦੇ ਹੋ। ਜੇ ਲਕਸ਼ਮਣ ਅੱਜ ਜਿਉਂਦੇ ਹੁੰਦੇ ਤਾਂ ਉਨ੍ਹਾਂ ਕੋਲ ਬਹੁਤ ਕੁੱਝ ਹੁੰਦਾ ਆਪਣੇ ਕਾਰਟੂਨ ਰਾਹੀਂ ਲੋਕਾਂ ਤੱਕ ਆਪਣੀ ਗੱਲ ਨੂੰ ਰੱਖਣ ਲਈ।

(ਲੇਖਕ ਊਸ਼ਾ ਲਕਸ਼ਮਣ ਆਰ ਕੇ ਲਕਸ਼ਮਣ ਦੀ ਨੂੰਹ ਹਨ।
Published by: Anuradha Shukla
First published: March 8, 2021, 2:37 PM IST
ਹੋਰ ਪੜ੍ਹੋ
ਅਗਲੀ ਖ਼ਬਰ