Home /News /lifestyle /

Makeup Removal Tips: ਸਰਦੀਆਂ ‘ਚ ਇਨ੍ਹਾਂ ਤਰੀਕਿਆਂ ਨਾਲ ਹਟਾਓ ਮੇਕਅੱਪ, ਪਾਣੀ ਦੀ ਨਹੀਂ ਪਵੇਗੀ ਜ਼ਰੂਰਤ

Makeup Removal Tips: ਸਰਦੀਆਂ ‘ਚ ਇਨ੍ਹਾਂ ਤਰੀਕਿਆਂ ਨਾਲ ਹਟਾਓ ਮੇਕਅੱਪ, ਪਾਣੀ ਦੀ ਨਹੀਂ ਪਵੇਗੀ ਜ਼ਰੂਰਤ

Makeup Removal Tips

Makeup Removal Tips

Makeup Removal Tips: ਸੌਣ ਤੋਂ ਪਹਿਲਾਂ ਮੇਕਅੱਪ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਮੇਕਅੱਪ ਲਗਾ ਕੇ ਸੌਣਾ ਤੁਹਾਡੀ ਸਕਿਨ ਲਈ ਨੁਕਸਾਨਦਿਕ ਹੋ ਸਕਦਾ ਹੈ। ਸਰਦੀਆਂ ਵਿੱਚ ਮੇਕਅੱਪ ਨੂੰ ਹਟਾਉਣਾ ਹੋਰ ਵੀ ਮੁਸ਼ਕਿਲ ਲੱਗਦਾ ਹੈ। ਔਕਤਾਂ ਅਕਸਰ ਹੀ ਮੇਕਅੱਪ ਹਟਾਉਣ ਦੇ ਮਾਮਲੇ ਵਿੱਚ ਆਲਸ ਵਰਤੀਆਂ ਹਨ। ਜੋ ਕਿ ਸਾਡੀ ਸਕਿਨ ਲਈ ਸਹੀ ਨਹੀਂ ਹੈ। ਤੁਸੀਂ ਬਿਨਾਂ ਪਾਣੀ ਤੋਂ ਕਈ ਤਰੀਕਿਆਂ ਨਾਲ ਆਸਾਨੀ ਨਾਲ ਮੇਕਅੱਪ ਹਟਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ-

ਹੋਰ ਪੜ੍ਹੋ ...
  • Share this:

ਬਿਨ੍ਹਾਂ ਪਾਣੀ ਤੋਂ ਮੇਕਅੱਪ ਉਤਾਰਣ ਦੇ ਤਰੀਕੇ

ਖੀਰਾ

ਸਰਦੀ ਦੇ ਮੌਸਮ ਵਿੱਚ ਖੀਰੇ ਦੀ ਮਦਦ ਨਾਲ ਵੀ ਤੁਸੀਂ ਮੇਕਅੱਪ ਉਤਾਰ ਸਕਦੇ ਹੋ। ਤੁਸੀਂ ਸਭ ਤੋਂ ਪਹਿਲਾਂ ਖੀਰੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿੱਚ ਥੋੜਾ ਜਿਹਾ ਦੁੱਧ ਜਾਂ ਜੈਤੂਨ ਦਾ ਤੇਲ ਪਾਓ। ਇਸ ਮਿਸ਼ਰਨ ਨਾਲ ਚਿਹਰੇ ਉੱਤੇ ਚੰਗੀ ਤਰ੍ਹਾਂ ਮਾਲਿਸ਼ ਕਰੋ। ਮੇਕਅੱਪ ਉਤਾਰਨ ਦੇ ਨਾਲ ਨਾਲ ਇਹ ਮਿਸ਼ਰਨ ਤੁਹਾਡੀ ਸਕਿੰਨ ਲਈ ਵੀ ਬਹੁਤ ਗੁਣਕਾਰੀ ਹੁੰਦਾ ਹੈ।

ਗਲਿਸਰੀਨ ਅਤੇ ਗੁਲਾਬ ਜਲ

ਸਰਦੀਆਂ ਵਿੱਚ ਤੁਸੀਂ ਮੇਕਅੱਪ ਹਟਾਉਣ ਵਾਸਤੇ ਗਲਿਸਰੀਨ ਜਾਂ ਗੁਲਾਬ ਜਲ ਦੀ ਵਰਤੋ ਕਰ ਸਕਦੇ ਹੋ। ਮੇਕਅੱਪ ਹਟਾਉਣ ਦੇ ਲਈ 1 ਕੱਪ ਗੁਲਾਬ ਜਲ 'ਚ ¼ ਕੱਪ ਐਲੋਵੇਰਾ ਜੈੱਲ, 2 ਚਮਚ ਗਲਿਸਰੀਨ ਅਤੇ 1 ਚਮਚ ਕੈਸਟਿਲ ਸਾਬਣ ਨੂੰ ਮਿਲਾਓ। ਇਸ ਬਣਾਏ ਮਿਸ਼ਰਨ ਨੂੰ ਚਿਹਰੇ ਉੱਤੇ ਲਗਾਓ ਅਤੇ ਕੌਟਨ ਦੀ ਮਦਦ ਨਾਲ ਚਿਹਰੇ ਨੂੰ ਸਾਫ਼ ਕਰ ਲਓ। ਇਸ ਨਾਲ ਤੁਹਾਡੇ ਚਿਹਰੇ ਤੋਂ ਮੇਕਅੱਪ ਚੰਗੀ ਤਰ੍ਹਾਂ ਉੱਤੇਰ ਜਾਵੇਗਾ।

ਦੁੱਧ

ਤੁਸੀਂ ਮੇਕਅੱਪ ਉਰਾਰਣ ਲਈ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਸਦੇ ਲਈ ਤੁਸੀਂ ਕਿਸੇ ਕਟੋਰੀ ਵਿੱਚ ਥੋੜਾ ਜਿਹਾ ਦੁੱਧ ਲਓ। ਇਸ ਦੁੱਧ ਵਿੱਚ ਨੈਪਕਿਨ ਨੂੰ ਚੰਗੀ ਤਰ੍ਹਾਂ ਡਬੋ ਕੇ ਨੈਪਕਿਨ ਦੇ ਨਾਲ ਆਪਣੇ ਚਿਹਰੇ ਨੂੰ ਸਾਫ਼ ਕਰੋ। ਇਹ ਮੇਕਅੱਪ ਉਤਾਰਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਇਸਦੇ ਨਾਲ ਹੀ ਇਸਦੇ ਨਾਲ ਤੁਹਡੇ ਚਿਹਰੇ ਉੱਤੇ ਖੁਸ਼ਕੀ ਵੀ ਨਹੀਂ ਆਵੇਗੀ।

ਨਾਰੀਅਲ ਦਾ ਤੇਲ

ਸਰਦੀਆਂ ਵਿੱਚ ਨਾਰੀਅਲ ਦਾ ਤੇਲ ਸਕਿਨ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਨਾਰੀਅਲ ਤੇਲ ਦੀ ਮਦਦ ਨਾਲ ਤੁਸੀਂ ਮੇਕਅੱਪ ਵੀ ਚੰਗੀ ਤਰ੍ਹਾਂ ਉਤਾਰ ਸਕਦੇ ਹੋ। ਧਿਆਨ ਰੱਖੋ ਕਿ ਨਾਰੀਅਲ ਤੇਲ ਨਾਲ ਮੇਕਅੱਪ ਉਤਾਰਨ ਤੋਂ ਬਾਅਦ ਤੌਲੀਏ ਦੀ ਮਦਦ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਜ਼ਰੂਰ ਪੂਝੋ।

ਬਦਾਮ ਦਾ ਤੇਲ

ਸਰਦੀਆਂ ਵਿੱਚ ਕਅੱਪ ਉਤਾਰਨ ਲਈ ਬਦਾਮ ਦਾ ਤੇਲ ਇੱਕ ਚੰਗਾ ਵਿਕਲਪ ਹੈ। ਇਸਦੇ ਲਈ 1 ਚਮਚ ਬਦਾਮ ਦੇ ਤੇਲ ਵਿੱਚ 1 ਚਮਚ ਦੁੱਧ ਮਿਕਸ ਕਰੋ। ਹੁਣ ਕਾਟਨ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡਾ ਮੇਕਅੱਪ ਚੰਗੀ ਤਰ੍ਹਾਂ ਰਿਮੂਵ ਹੋ ਜਾਵੇਗਾ। ਇਸਦੇ ਨਾਲ ਹੀ ਇਹ ਤੁਹਾਡੀ ਸਕਿਨ ਲਈ ਵੀ ਲਾਭਦਾਇਕ ਹੈ। ਇਸਨੂੰ ਲਗਾਉਣ ਨਾਲ ਤੁਹਾਡੇ ਚਿਹਰੇ ਉੱਤੇ ਖ਼ੁਸ਼ਕੀ ਨਹੀਂ ਆਵੇਗਾ।

Published by:Rupinder Kaur Sabherwal
First published:

Tags: Beauty, Beauty tips, Lifestyle, Makeup, Makeup Removal Tips