Home /News /lifestyle /

ਹੁਣ ਕਿਸਾਨ ਵੀ ਕਰਨਗੇ Renault ਦੀ ਸਵਾਰੀ, ਕੰਪਨੀ ਪਿੰਡਾਂ 'ਚ ਪਕੜ ਬਣਾਵੇਗੀ ਮਜ਼ਬੂਤ

ਹੁਣ ਕਿਸਾਨ ਵੀ ਕਰਨਗੇ Renault ਦੀ ਸਵਾਰੀ, ਕੰਪਨੀ ਪਿੰਡਾਂ 'ਚ ਪਕੜ ਬਣਾਵੇਗੀ ਮਜ਼ਬੂਤ

ਹੁਣ ਕਿਸਾਨ ਵੀ ਕਰਨਗੇ Renault ਦੀ ਸਵਾਰੀ, ਕੰਪਨੀ ਪਿੰਡਾਂ 'ਚ ਪਕੜ ਬਣਾਵੇਗੀ ਮਜ਼ਬੂਤ (ਸੰਕੇਤਕ ਫੋਟੋ)

ਹੁਣ ਕਿਸਾਨ ਵੀ ਕਰਨਗੇ Renault ਦੀ ਸਵਾਰੀ, ਕੰਪਨੀ ਪਿੰਡਾਂ 'ਚ ਪਕੜ ਬਣਾਵੇਗੀ ਮਜ਼ਬੂਤ (ਸੰਕੇਤਕ ਫੋਟੋ)

Renault Car Prices in India: ਦੇਸ਼ ਦੀ ਆਰਥਿਕਤਾ ਨੂੰ ਪੇਂਡੂ ਜੀਵਨ ਪੱਧਰ ਤੋਂ ਚੰਗੀ ਤਰ੍ਹਾਂ ਮਾਪਿਆ ਜਾ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਆਰਥਿਕਤਾ ਲਗਾਤਾਰ ਮਜ਼ਬੂਤ ​​ਹੋ ਰਹੀ ਹੈਕਿਉਂਕਿ, ਦੇਸ਼ ਦੇ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ। ਭਾਰਤ ਦੇ ਪਿੰਡ ਇੱਕ ਵੱਡੀ ਮਾਰਕੀਟ ਵਜੋਂ ਉੱਭਰ ਰਹੇ ਹਨ।

ਹੋਰ ਪੜ੍ਹੋ ...
 • Share this:
  Renault Car Prices in India: ਦੇਸ਼ ਦੀ ਆਰਥਿਕਤਾ ਨੂੰ ਪੇਂਡੂ ਜੀਵਨ ਪੱਧਰ ਤੋਂ ਚੰਗੀ ਤਰ੍ਹਾਂ ਮਾਪਿਆ ਜਾ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਆਰਥਿਕਤਾ ਲਗਾਤਾਰ ਮਜ਼ਬੂਤ ​​ਹੋ ਰਹੀ ਹੈ ਕਿਉਂਕਿ, ਦੇਸ਼ ਦੇ ਪਿੰਡਾਂ ਦੀ ਤਸਵੀਰ ਬਦਲ ਰਹੀ ਹੈ। ਭਾਰਤ ਦੇ ਪਿੰਡ ਇੱਕ ਵੱਡੀ ਮਾਰਕੀਟ ਵਜੋਂ ਉੱਭਰ ਰਹੇ ਹਨ।

  ਅੱਜ ਪਿੰਡ ਦਾ ਨੌਜਵਾਨ ਚਾਹੇ ਦਿਨ ਰਾਤ ਖੇਤਾਂ ਵਿੱਚ ਪਸੀਨਾ ਵਹਾਉਂਦਾ ਹੋਵੇ ਪਰ ਆਧੁਨਿਕਤਾ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਪਿੰਡਾਂ ਦੇ ਬਦਲਦੇ ਬਾਜ਼ਾਰ 'ਤੇ ਕਈ ਕੰਪਨੀਆਂ ਦੀ ਨਜ਼ਰ ਹੈ। ਇਸ ਕੜੀ ਵਿੱਚ, ਵਾਹਨ ਨਿਰਮਾਤਾ ਕੰਪਨੀ Renault India ਨੇ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਣ ਲਈ ਕਾਮਨ ਸਰਵਿਸ ਸੈਂਟਰ - CSC ਗ੍ਰਾਮੀਣ ਈ-ਸਟੋਰਜ਼ ਦੇ ਸਹਿਯੋਗ ਨਾਲ ਲਗਭਗ 300 ਬੁਕਿੰਗ ਕੇਂਦਰ ਖੋਲ੍ਹੇ ਹਨ।

  Renault India (Renault India) ਨੇ ਕਿਹਾ ਕਿ ਬੁਕਿੰਗ ਕੇਂਦਰ CSC ਈ-ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ ਦੀ ਸਹਾਇਕ ਕੰਪਨੀ CSC ਰੂਰਲ ਈ-ਸਟੋਰਸ ਦੇ ਨਾਲ ਸਾਂਝੇਦਾਰੀ ਵਿੱਚ ਖੋਲ੍ਹੇ ਗਏ ਹਨ। ਇਨ੍ਹਾਂ ਬੁਕਿੰਗ ਕੇਂਦਰਾਂ ਰਾਹੀਂ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਆਪਣੀ ਪਹੁੰਚ ਵਧਾਉਣ ਦੀ ਯੋਜਨਾ ਹੈ।

  ਪਿੰਡ ਵਾਸੀ ਆਸਾਨੀ ਨਾਲ ਬੁੱਕ ਕਰਵਾ ਸਕਣਗੇ ਕਾਰ : ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵੀ ਇਨ੍ਹਾਂ ਬੁਕਿੰਗ ਸੈਂਟਰਾਂ ਰਾਹੀਂ ਆਸਾਨੀ ਨਾਲ ਰੇਨੋ ਦੀਆਂ ਕਾਰਾਂ ਬੁੱਕ ਕਰਵਾ ਸਕਣਗੇ। ਕਾਰ ਦੀ ਬੁਕਿੰਗ ਲਈ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਦੀ ਲੋੜ ਹੋਵੇਗੀ। ਬੁਕਿੰਗ ਸੈਂਟਰ 'ਤੇ ਮੌਜੂਦ QR ਕੋਡ ਨੂੰ ਸਕੈਨ ਕਰ ਕੇ ਬੁਕਿੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਬੁਕਿੰਗ ਕੇਂਦਰਾਂ 'ਤੇ ਸਿਖਲਾਈ ਪ੍ਰਾਪਤ ਗ੍ਰਾਮੀਣ ਪੱਧਰ ਦੇ ਉੱਦਮੀ (VLEs) ਤਾਇਨਾਤ ਕੀਤੇ ਜਾਣਗੇ ਜੋ ਗਾਹਕਾਂ ਨੂੰ ਫਾਈਨਾਂਸ ਅਤੇ ਉਤਪਾਦ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ ਦੇਣਗੇ।

  Renault, ਜੋ ਕਿ Kiger ਅਤੇ Kwid ਵਰਗੇ ਮਸ਼ਹੂਰ ਮਾਡਲਾਂ ਨੂੰ ਵੇਚਦਾ ਹੈ, ਨੇ CSC ਦੀ ਦੇਸ਼ ਵਿਆਪੀ ਪਹੁੰਚ ਦਾ ਲਾਭ ਉਠਾਉਂਦੇ ਹੋਏ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ ਦੀ ਰਣਨੀਤੀ ਅਪਣਾਈ ਹੈ। ਦੱਸ ਦੇਈਏ ਕਿ CSC ਈ-ਗਵਰਨੈਂਸ ਸਰਵਿਸਿਜ਼ ਇੰਡੀਆ ਦਾ ਗਠਨ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਇੱਕ ਵਿਸ਼ੇਸ਼ ਸੰਸਥਾ ਵਜੋਂ ਕੀਤਾ ਗਿਆ ਸੀ। ਸੀਐਸਸੀ ਰਾਹੀਂ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

  Renault Kiger ਦਾ ਅਪਡੇਟਿਡ ਮਾਡਲ ਕੀਤਾ ਗਿਆ ਲਾਂਚ : Renault India ਨੇ Chiger compact SUV ਦਾ ਅਪਡੇਟਿਡ ਮਾਡਲ ਲਾਂਚ ਕੀਤਾ ਹੈ। ਇਸ ਕਾਰ ਨੂੰ 5.84 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਨਵੇਂ ਮਾਡਲ ਦੀ ਕੀਮਤ ਪੁਰਾਣੇ ਮਾਡਲ ਨਾਲੋਂ 5 ਹਜ਼ਾਰ ਰੁਪਏ ਜ਼ਿਆਦਾ ਹੈ। ਨਵੀਂ Renault Kiger ਦੇ ਫਰੰਟ ਬੰਪਰ 'ਚ ਸਿਲਵਰ ਕਲਰ ਦੀ ਸਕਿਡ ਪਲੇਟ ਦਿੱਤੀ ਗਈ ਹੈ। ਕਾਰ ਦੇ ਟਰਬੋ ਵੇਰੀਐਂਟ 'ਚ ਡੋਰ ਕਲੈਡਿੰਗ 'ਤੇ ਟਰਬੋ ਬੈਜ ਅਤੇ ਨਵੇਂ ਰੈੱਡ ਵ੍ਹੀਲ ਕੈਪਸ ਦਿੱਤੇ ਗਏ ਹਨ। ਇਸ ਕਾਰ ਨੂੰ ਨਵੀਂ ਡਿਊਲ-ਟੋਨ ਕਲਰ ਸਕੀਮ, ਮੈਟਲ ਮਸਟਾਰਡ ਵਿਦ ਮਿਸਟਰੀ ਬਲੈਕ ਰੂਫ ਨਾਲ ਪੇਸ਼ ਕੀਤਾ ਗਿਆ ਹੈ।
  Published by:rupinderkaursab
  First published:

  Tags: Auto, Auto industry, Auto news, Car

  ਅਗਲੀ ਖਬਰ