Renault India : ਜੇ ਤੁਹਾਨੂੰ ਆਪਣੀ ਕਾਰ ਦੀ ਸਰਵਿਸ ਮੁਫਤ (Free Car Service) ਵਿੱਚ ਮਿਲੇ ਤੇ ਨਾਲ ਹੀ ਆਟੋ ਪਾਰਟਸ (Auto Parts) ਉੱਤੇ ਵੀ ਚੰਗਾ ਡਿਸਕਾਉਂਟ ਮਿਲ ਜਾਵੇ ਤਾਂ ਇਸ ਨੂੰ ਅਸੀਂ ਪੰਜਾਬੀ ਦੀ ਕਹਾਵਤ "ਚੋਪੜੀਆਂ ਤੇ ਉਹ ਵੀ ਦੋ-ਦੋ" ਹੀ ਕਹਾਂਗੇ।
Renault India ਨੇ 18 ਤੋਂ 24 ਅਪ੍ਰੈਲ ਤੱਕ ਦੇਸ਼ ਦੇ ਸਾਰੇ ਸਰਵਿਸ ਟੱਚਪੁਆਇੰਟਸ (Service Touchpoints) 'ਤੇ ਸਮਰ ਕੈਂਪਾਂ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ, ਕੰਪਨੀ ਦੇ ਗਾਹਕ ਕਾਰ ਦੀ ਜਾਂਚ ਅਤੇ ਰੱਖ-ਰਖਾਅ ਦੇ ਨਾਲ-ਨਾਲ ਪਾਰਟਸ ਅਤੇ ਐਕਸੈਸਰੀਜ਼ 'ਤੇ ਵਿਸ਼ੇਸ਼ ਆਫਰਸ ਦਾ ਲਾਭ ਲੈ ਸਕਣਗੇ। ਸਰਵਿਸ ਦੌਰਾਨ ਗਾਹਕ ਕਈ ਮਨੋਰੰਜਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਸਕਣਗੇ।
ਕੰਪਨੀ ਨੇ ਗਰਮੀਆਂ ਦੇ ਮੌਸਮ 'ਚ ਕਾਰਾਂ ਦੀ ਸਰਵੋਤਮ ਪ੍ਰਦਰਸ਼ਨ ਦੇ ਉਦੇਸ਼ ਨਾਲ ਇਸ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। Renault ਸਰਵਿਸ ਕੈਂਪ ਵਿੱਚ, ਕਾਰ ਮਾਲਕਾਂ ਨੂੰ ਮਿਆਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਮੁਫਤ ਕਾਰ ਚੈੱਕ-ਅੱਪ ਦੀ ਸਹੂਲਤ ਮਿਲੇਗੀ। ਇਸ ਵਿੱਚ, ਇੱਕ ਸਿਖਲਾਈ ਪ੍ਰਾਪਤ ਅਤੇ ਚੰਗੀ ਯੋਗਤਾ ਪ੍ਰਾਪਤ ਤਕਨੀਸ਼ੀਅਨ ਦੁਆਰਾ ਕਾਰ ਦੀ ਜਾਂਚ ਕੀਤੀ ਜਾਵੇਗੀ। ਇਸ 'ਚ ਗਾਹਕਾਂ ਨੂੰ ਮੁਫਤ ਕਾਰ ਵਾਸ਼ ਵੀ ਆਫਰ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਕਾਰ ਮਾਲਕ ਪਾਰਟਸ ਅਤੇ ਐਕਸੈਸਰੀਜ਼, ਰੋਡ ਸਾਈਡ ਅਸਿਸਟੈਂਸ ਅਤੇ ਵਿਸਤ੍ਰਿਤ ਵਾਰੰਟੀ 'ਤੇ ਛੋਟ ਪ੍ਰਾਪਤ ਕਰ ਸਕਦੇ ਹਨ। Renault ਸਿਲੈਕਟ ਐਕਸੈਸਰੀਜ਼ 'ਤੇ 50% ਤੱਕ ਦੀ ਛੋਟ, ਲੇਬਰ ਚਾਰਜ ਅਤੇ ਵੈਲਿਊ ਐਡਿਡ ਸੇਵਾਵਾਂ 'ਤੇ 15% ਦੀ ਛੂਟ, ਚੋਣਵੇਂ ਹਿੱਸਿਆਂ 'ਤੇ 10% ਦੀ ਛੋਟ, ਵਿਸਤ੍ਰਿਤ ਵਾਰੰਟੀ ਨਾਮਾਂਕਣ ਅਤੇ ਰੋਡ ਸਾਈਡ ਅਸਿਸਟੈਂਸ (RSA) 'ਤੇ 10% ਦੀ ਛੂਟ ਦੇ ਨਾਲ-ਨਾਲ ਵਿਸ਼ੇਸ਼ ਆਫਰਸ ਦਿੱਤੀ ਜਾ ਰਹੀ ਹੈ। ਬ੍ਰਾਂਡਸ ਦੇ ਟਾਇਰਾਂ 'ਤੇ ਵੀ ਆਫਰਸ ਦਿੱਤੀਆਂ ਜਾ ਰਹੀਆਂ ਹਨ।
ਸਰਵਿਸ ਕੈਂਪ ਦੌਰਾਨ ਆਉਣ ਵਾਲੇ ਗਾਹਕਾਂ ਨੂੰ ਕੁਝ ਮੁਫਤ ਗਿਫਟ ਵੀ ਦਿੱਤੇ ਜਾਣਗੇ ਅਤੇ ਉਹ ਗਾਹਕ ਮਨੋਰੰਜਨ ਲਈ ਐਕਟੀਵਿਟੀਸ ਜਿਵੇਂ ਕਿ ਪੇਂਟਿੰਗ, ਡਰਾਇੰਗ ਅਤੇ ਬੱਚਿਆਂ ਲਈ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਵਰਕਸ਼ਾਪਾਂ ਵਿੱਚ ਮੁਫਤ ਸਿਹਤ ਜਾਂਚ ਅਤੇ ਗਾਹਕ ਸਿੱਖਿਆ ਪ੍ਰੋਗਰਾਮ ਵਰਗੀਆਂ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਰ ਕੰਪਨੀ ਗਾਹਕਾਂ ਲਈ ਅਜਿਹੀ ਮੁਹਿੰਮ ਚਲਾ ਰਹੀ ਹੈ। ਇਸ ਤੋਂ ਪਹਿਲਾਂ ਵੀ, ਕੰਪਨੀ Renault Secure, Renault Assured, Renault Assist, Renault Easy Care, Workshop on Wheels (WOW), My Renault ਐਪ ਵਰਗੇ ਪ੍ਰੋਗਰਾਮ ਚਲਾ ਚੁੱਕੀ ਹੈ। Renault ਦੇ ਭਾਰਤ ਵਿੱਚ 8,00,000 ਤੋਂ ਵੱਧ ਗਾਹਕ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Car, New Bikes In India