Reheating Cooking Oil: ਤੇਲ ਭਾਰਤੀ ਖਾਣੇ ਦਾ ਇੱਕ ਪ੍ਰਮੁੱਖ ਹਿੱਸਾ ਹੈ। ਸਬਜ਼ੀ ਬਣਾਉਣ ਤੋਂ ਲੈ ਕੇ ਪਰਾਠੇ ਬਣਾਉਣ ਤੱਕ ਹਰ ਘਰ ਵਿੱਚ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਸਨੈਕਸ ਵੀ ਤੇਲ ਵਿੱਚ ਤਲੇ ਜਾਂਦੇ ਹਨ। ਚਿਪਸ, ਸਮੋਸੇ, ਫਰਾਈਜ਼ ਹੋਵੇ, ਉਹ ਸਵਾਦ ਵਿਚ ਬਹੁਤ ਵਧੀਆ ਹੁੰਦੇ ਹਨ, ਪਰ ਇਨ੍ਹਾਂ ਨੂੰ ਬਣਾਉਣ ਲਈ ਵਰਤਿਆ ਜਾਣ ਵਾਲਾ ਤੇਲ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਕੀ ਤੁਸੀਂ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਡੀਪ ਫ੍ਰਾਈ ਜਾਂ ਪੈਨ ਫ੍ਰਾਈ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਕਿੰਨੀ ਵਾਰ ਗਰਮ ਕੀਤਾ ਜਾ ਸਕਦਾ ਹੈ।
FSSAI (ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ) ਦੇ ਅਨੁਸਾਰ, ਖਾਣਾ ਪਕਾਉਣ ਵਾਲੇ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਇਸ ਵਿੱਚ ਜ਼ਹਿਰੀਲੇ ਤੱਤ ਸ਼ਾਮਲ ਹੋ ਜਾਂਦੇ ਹਨ ਤੇ ਇਸ ਦੇ ਸੇਵਨ ਨਾਲ ਸਰੀਰ ਵਿੱਚ ਫ੍ਰੀ ਰੈਡੀਕਲਸ ਵਿੱਚ ਵਾਧਾ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ। FSSAI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਤੇਲ ਨੂੰ ਦੁਬਾਰਾ ਗਰਮ ਕਰਨ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਟ੍ਰਾਂਸ-ਫੈਟ ਦੇ ਗਠਨ ਤੋਂ ਬਚਣ ਲਈ ਤੇਲ ਨੂੰ ਵੱਧ ਤੋਂ ਵੱਧ ਤਿੰਨ ਵਾਰ ਦੁਬਾਰਾ ਵਰਤਿਆ ਜਾ ਸਕਦਾ ਹੈ।
ਮਿੱਤਰਾ ਐਸਕੇ ਫੂਡ ਟੈਸਟਿੰਗ ਸਰਵਿਸਿਜ਼ ਦੇ ਲੈਬ-ਇਨ-ਚਾਰਜ ਡਾ: ਸੌਮਯਦੀਪ ਮੁਖੋਪਾਧਿਆਏ ਦਾ ਮੰਨਣਾ ਹੈ ਕਿ "ਤੇਲ ਨੂੰ ਕਿੰਨੀ ਵਾਰ ਸੁਰੱਖਿਅਤ ਢੰਗ ਨਾਲ ਦੁਬਾਰਾ ਇਸਤੇਮਾਲ ਕਰ ਸਕਦਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਵਿੱਚ ਕਿਸ ਤਰ੍ਹਾਂ ਦਾ ਭੋਜਨ ਤਲਿਆ ਜਾ ਰਿਹਾ ਹੈ, ਇਹ ਕਿਸ ਤਰ੍ਹਾਂ ਦਾ ਤੇਲ ਹੈ, ਕਿਸ ਤਰ੍ਹਾਂ ਦੇ ਤਾਪਮਾਨ ਉੱਤੇ ਤਲਿਆ ਜਾ ਰਿਹਾ ਹੈ। ਕੀ ਇਸ ਨੂੰ ਗਰਮ ਕੀਤਾ ਗਿਆ ਸੀ, ਅਤੇ ਕਿੰਨੇ ਸਮੇਂ ਲਈ ਗਰਮ ਕੀਤਾ ਗਿਆ ਸੀ।" ਹਿੰਦੁਸਤਾਨ ਟਾਈਮਜ਼ ਦੁਆਰਾ ਪ੍ਰਕਾਸ਼ਤ ਰਿਪੋਰਟ ਦੇ ਮੁਤਾਬਕ ਡਾ. ਮੁਖੋਪਾਧਿਆਏ ਨੇ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਜੁੜੇ ਸਿਹਤ ਜੋਖਮਾਂ ਬਾਰੇ ਵੀ ਦੱਸਿਆ ਹੈ। ਆਓ ਉਨ੍ਹਾਂ ਬਾਰੇ ਜਾਣਦੇ ਹਾਂ :
ਕੋਲੈਸਟ੍ਰੋਲ ਦਾ ਪੱਧਰ ਵਧਾਦਾ ਹੈ : ਜਦੋਂ ਤੇਲ ਦੀ ਦੁਬਾਰਾ ਵਰਤੋਂ ਕੀਤੀ ਜਾਂਦੀ ਹੈ, ਤਾਂ ਟ੍ਰਾਂਸ ਫੈਟੀ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਡਾ: ਮੁਖੋਪਾਧਿਆਏ ਨੇ ਕਿਹਾ ਕਿ ਤੇਲ ਵਿਚਲੀ ਕੁਝ ਚਰਬੀ ਉੱਚ ਤਾਪਮਾਨ 'ਤੇ ਗਰਮ ਕਰਨ 'ਤੇ ਟ੍ਰਾਂਸ ਫੈਟ ਵਿਚ ਬਦਲ ਜਾਂਦੀ ਹੈ ਅਤੇ ਟ੍ਰਾਂਸ ਫੈਟ ਗੈਰ-ਸਿਹਤਮੰਦ ਚਰਬੀ ਹੁੰਦੀ ਹੈ ਜੋ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੀ ਹੈ।
ਬਲੱਡ ਪ੍ਰੈਸ਼ਰ ਵਧਾਉਂਦਾ ਹੈ: ਡਾਕਟਰ ਮੁਖੋਪਾਧਿਆਏ ਦੇ ਅਨੁਸਾਰ, ਤਲ਼ਣ ਵਾਲੇ ਤੇਲ ਦੀ ਰਸਾਇਣਕ ਰਚਨਾ ਸਮੇਂ ਦੇ ਨਾਲ ਬਦਲਦੀ ਹੈ ਅਤੇ ਇਹ ਫੈਟੀ ਐਸਿਡ ਛੱਡਦੀ ਹੈ। ਤਲੇ ਹੋਏ ਤੇਲ ਦੀ ਵਾਰ-ਵਾਰ ਵਰਤੋਂ ਦੇ ਨਤੀਜੇ ਵਜੋਂ ਮਿਸ਼ਰਿਤ ਜ਼ਹਿਰੀਲੇਪਨ, ਲਿਪਿਡ ਡੀ-ਪੋਜ਼ੀਸ਼ਨ, ਆਕਸੀਡੇਟਿਵ ਸਟ੍ਰੈਸ, ਹਾਈਪਰਟੈਨਸ਼ਨ, ਐਥੀਰੋਸਕਲੇਰੋਸਿਸ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਿਆਦਾ ਐਸੀਡਿਟੀ ਅਤੇ ਬਦਹਜ਼ਮੀ: ਦੁਬਾਰਾ ਗਰਮ ਕੀਤੇ ਤੇਲ ਦਾ ਸੇਵਨ ਐਸੀਡਿਟੀ, ਪੇਟ ਵਿੱਚ ਜਲਨ, ਗਲੇ ਦੀਆਂ ਸਮੱਸਿਆਵਾਂ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਲਈ, ਜੇ ਤੁਹਾਨੂੰ ਆਮ ਨਾਲੋਂ ਜ਼ਿਆਦਾ ਐਸਿਡਿਟੀ ਹੈ, ਤਾਂ ਜੰਕ ਫੂਡ ਤੇ ਡੀਪ ਫ੍ਰਾਈ ਹੋਏ ਭੋਜਨ ਖਾਣ ਤੋਂ ਪਰਹੇਜ਼ ਕਰੋ।
ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ: ਖਾਣਾ ਪਕਾਉਣ ਵਾਲੇ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ (ਪੀਏਐਚ) ਅਤੇ ਐਲਡੀਹਾਈਡਜ਼ ਵਰਗੇ ਕਾਰਸਿਨੋਜਨਿਕ ਪਦਾਰਥਾਂ ਦੀ ਮੌਜੂਦਗੀ ਵਧ ਜਾਂਦੀ ਹੈ, ਜੋ ਕਿ ਕੈਂਸਰ ਅਤੇ ਸਰੀਰ ਵਿੱਚ ਇਨਫਲਾਮੇਸ਼ ਦੇ ਵਧੇ ਹੋਏ ਜੋਖਮ ਨਾਲ ਜੁੜੇ ਹੋਏ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Health care tips, Health news, Lifestyle, Oil