• Home
  • »
  • News
  • »
  • lifestyle
  • »
  • RESEARCH CAUTION IRON DEFICIENCY CAN INCREASE THE RISK OF HEART DISEASE GH KS

Research: ਸਾਵਧਾਨ! ਸਰੀਰ 'ਚ ਆਇਰਨ ਦੀ ਕਮੀ ਨਾਲ ਵਧ ਸਕਦੈ ਦਿਲ ਦੀਆਂ ਬਿਮਾਰੀਆਂ ਦਾ ਖਤਰਾ

ਅਧਿਐਨ ਵਿੱਚ ਸ਼ਾਮਲ 60 ਪ੍ਰਤੀਸ਼ਤ ਲੋਕਾਂ ਵਿੱਚ ਆਇਰਨ ਦੀ ਗੰਭੀਰ ਘਾਟ ਸੀ ਅਤੇ 64 ਪ੍ਰਤੀਸ਼ਤ ਵਿੱਚ ਕਾਰਜਸ਼ੀਲ ਆਇਰਨ ਦੀ ਘਾਟ ਸੀ। ਇਸ ਤੋਂ ਬਾਅਦ 13.3 ਸਾਲਾਂ ਦੇ ਫਾਲੋ-ਅਪ ਅਧਿਐਨ ਵਿੱਚ, ਇਹ ਪਾਇਆ ਗਿਆ ਕਿ 2,212 (18.2%) ਲੋਕਾਂ ਦੀ ਮੌਤ ਹੋ ਗਈ।

  • Share this:

Iron Deficiency linked with Heart Disease : ਭੱਜ-ਦੌੜ ਭਰੀ ਇਸ ਜ਼ਿੰਦਗੀ ਵਿੱਚ ਸਿਹਤ ਦਾ ਖਿਆਲ ਰੱਖਣਾ ਸਭ ਤੋਂ ਜ਼ਰੂਰੀ ਹੈ। ਜੇ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਵੀ ਲਾਪਰਵਾਹ ਹੁੰਦੇ ਹੋ, ਤਾਂ ਇਸਦਾ ਪ੍ਰਭਾਵ ਬਹੁਤ ਗੰਭੀਰ ਹੋ ਸਕਦਾ ਹੈ। ਇਸ ਲਈ ਨਿਯਮਤ ਕਸਰਤ (Exercise), ਪੌਸ਼ਟਿਕ ਆਹਾਰ (Healty food) ਅਤੇ ਚੰਗੀ ਨੀਂਦ ਲੈਣਾ ਮਹੱਤਵਪੂਰਨ ਹੈ। ਇਸ ਨਾਲ, ਦਿਲ, ਦਿਮਾਗ ਅਤੇ ਤੁਹਾਡਾ ਸਰੀਰ, ਤਿੰਨੇ ਤੰਦਰੁਸਤ ਰਹਿੰਦੇ ਹਨ। ਕਿਉਂਕਿ ਇਨ੍ਹਾਂ ਤਿੰਨਾਂ ਦਾ ਕਨੈਕਸ਼ਨ ਤੁਹਾਡੀ ਸਿਹਤ ਨੂੰ ਪੂਰੀ ਤਰ੍ਹਾਂ ਫਿੱਟ (Fitness) ਰੱਖਦਾ ਹੈ। ਤੁਹਾਡੀ ਪੌਸ਼ਟਿਕ ਖੁਰਾਕ ਲੈਣ ਦਾ ਪ੍ਰਭਾਵ ਸਿਰਫ ਸਰੀਰ 'ਤੇ ਹੀ ਨਹੀਂ, ਬਲਕਿ ਤੁਹਾਡੇ ਦਿਲ (Heart) 'ਤੇ ਵੀ ਪੈਂਦਾ ਹੈ। ਦੱਸ ਦਈਏ ਕਿ ਦਿਲ ਦੀਆਂ ਬਿਮਾਰੀਆਂ (Heart Disease) ਦੇ ਜੋਖਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ।


ਦੈਨਿਕ ਜਾਗਰਣ ਅਖ਼ਬਾਰ ਵਿੱਚ ਛਪੀ ਇੱਕ ਖ਼ਬਰ ਅਨੁਸਾਰ, ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਹਾਕੇ ਵਿੱਚ ਮੱਧ ਉਮਰ ਦੇ 10 ਪ੍ਰਤੀਸ਼ਤ ਲੋਕ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ (Disease) ਦਾ ਸ਼ਿਕਾਰ ਹੋਏ, ਉਨ੍ਹਾਂ ਵਿਚਲੀ ਆਇਰਨ (iron) ਦੀ ਕਮੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ ਸੀ। ਅਧਿਐਨ ਦੇ ਨਤੀਜਿਆਂ ਨੂੰ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ਦੀ ਜਰਨਲ 'ਈਐਸਸੀ ਹਾਰਟ ਫੇਲਿਯਰ' ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।

ਹਾਲਾਂਕਿ, ਇਸ ਖੋਜ ਦੇ ਲੇਖਕ ਅਤੇ ਯੂਨੀਵਰਸਿਟੀ ਹਾਰਟ ਐਂਡ ਵੈਸਕੁਲੇਚਰ ਸੈਂਟਰ ਹੈਮਬਰਗ, ਜਰਮਨੀ ਦੇ ਡਾ. ਬੇਨੇਡਿਕਟ ਸ਼ਰੇਜ਼ ਨੇ ਦੱਸਿਆ ਕਿ ਇਹ ਇਕ ਅਬਜ਼ਰਵੇਸ਼ਨਲ ਸਟਡੀ ਹੈ। ਪਰ ਇਸ ਗੱਲ ਦੇ ਸਬੂਤ ਹਨ ਕਿ ਇਹ ਨਤੀਜੇ ਅੱਗੇ ਦੀ ਖੋਜ ਦਾ ਆਧਾਰ ਬਣ ਸਕਦੇ ਹਨ ਅਤੇ ਆਇਰਨ ਦੀ ਕਮੀ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਦੇ ਵਿਚਕਾਰ ਸਬੰਧ ਨੂੰ ਸਾਬਤ ਕਰ ਸਕਦੇ ਹਨ।

ਖੋਜ ਵਿੱਚ ਕੀ ਆਇਆ ਸਾਹਮਣੇ
ਅਧਿਐਨ ਵਿੱਚ ਸ਼ਾਮਲ 60 ਪ੍ਰਤੀਸ਼ਤ ਲੋਕਾਂ ਵਿੱਚ ਆਇਰਨ ਦੀ ਗੰਭੀਰ ਘਾਟ ਸੀ ਅਤੇ 64 ਪ੍ਰਤੀਸ਼ਤ ਵਿੱਚ ਕਾਰਜਸ਼ੀਲ ਆਇਰਨ ਦੀ ਘਾਟ ਸੀ। ਇਸ ਤੋਂ ਬਾਅਦ 13.3 ਸਾਲਾਂ ਦੇ ਫਾਲੋ-ਅਪ ਅਧਿਐਨ ਵਿੱਚ, ਇਹ ਪਾਇਆ ਗਿਆ ਕਿ 2,212 (18.2%) ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 573 (4.7 ਪ੍ਰਤੀਸ਼ਤ) ਦੀ ਕਾਰਡੀਓਵੈਸਕੁਲਰ ਕਾਰਨਾਂ ਕਰਕੇ ਮੌਤ ਹੋਈ ਸੀ। ਕੋਰੋਨਰੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੀ ਰਿਪੋਰਟ ਕ੍ਰਮਵਾਰ 1,033 (8.5 ਪ੍ਰਤੀਸ਼ਤ) ਅਤੇ 766 (6.3 ਪ੍ਰਤੀਸ਼ਤ) ਵਿੱਚ ਦਰਜ ਕੀਤੀ ਗਈ।

ਫੰਕਸ਼ਨਲ ਆਇਰਨ ਦੀ ਘਾਟ ਨੂੰ ਕੋਰੋਨਰੀ ਦਿਲ ਦੀ ਬਿਮਾਰੀ ਦੇ 24 ਪ੍ਰਤੀਸ਼ਤ ਵਧੇਰੇ ਜੋਖਮ ਨਾਲ ਜੋੜਿਆ ਗਿਆ ਹੈ, ਜਦੋਂ ਕਿ ਮੌਤ ਦਾ ਜੋਖਮ 26 ਪ੍ਰਤੀਸ਼ਤ ਜ਼ਿਆਦਾ ਸੀ। ਨਾਲ ਹੀ, ਫੰਕਸ਼ਨਲ ਆਇਰਨ ਦੀ ਘਾਟ ਕਾਰਨ ਮੌਤ ਦਾ ਜ਼ੋਖ਼ਮ ਹੋਰ ਕਾਰਨਾਂ ਕਰਕੇ ਮੌਤ ਦੇ ਜ਼ੋਖ਼ਮ ਨਾਲੋਂ 12 ਪ੍ਰਤੀਸ਼ਤ ਜ਼ਿਆਦਾ ਸੀ।
Published by:Krishan Sharma
First published: